ਖੇਤੀ ਬਿੱਲਾਂ ਖਿਲਾਫ਼ ਵਾਰਿਸ ਭਰਾਵਾਂ ਨੇ ਲੋਕਾਂ ਤੋਂ ਕਿਹੜੀ ਬੇਨਤੀ ਕੀਤੀ
ਖੇਤੀ ਬਿੱਲਾਂ ਖਿਲਾਫ਼ ਵਾਰਿਸ ਭਰਾਵਾਂ ਨੇ ਲੋਕਾਂ ਤੋਂ ਕਿਹੜੀ ਬੇਨਤੀ ਕੀਤੀ
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤਾ ਬਿੱਲਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵਿਰੋਧੀ ਸਿਆਸੀ ਪਾਰਟੀਆਂ ਤਾਂ ਕਰ ਹੀ ਰਹੀਆਂ ਹਨ, ਇਸ ਕੜੀ ਵਿੱਚ ਪੰਜਾਬੀ ਕਲਾਕਾਰ ਵੀ ਪਿੱਛੇ ਨਹੀਂ ਹਨ।
ਵਾਰਿਸ ਭਰਾਵਾਂ ਨੇ ਕਿਸਾਨਾਂ ਦੇ ਹੱਕ ਵਿੱਚ ਉਤਰਨ ਲਈ ਲੋਕਾਂ ਨੂੰ ਵੀਡੀਓ ਜਾਰੀ ਕਰਕੇ ਅਪੀਲ ਕੀਤੀ ਹੈ।
ਇਨ੍ਹਾਂ ਤੋਂ ਪਹਿਲਾਂ ਬੱਬੂ ਮਾਨ, ਰਣਜੀਤ ਬਾਵਾ, ਸਿੱਧੂ ਮੂਸੇਵਾਲਾ, ਜਸਬੀਰ ਜੱਸੀ, ਦਿਲਜੀਤ ਦੋਸਾਂਝ ਸਣੇ ਕਈ ਕਲਾਕਾਰਾਂ ਨੇ 25 ਤਰੀਕ ਨੂੰ ਹੋਣ ਵਾਲੇ ਬੰਦ ’ਚ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।
ਇਸ ਵਿਚਾਲੇ ਦਲੇਰ ਮਹਿੰਦੀ ਵੀ ਅਹਿਜੇ ਕਲਾਕਾਰ ਹਨ ਜੋ ਲਗਾਤਾਰ ਮੋਦੀ ਸਰਕਾਰ ਵੱਲੋਂ ਲਿਆਂਦੇ ਇਸ ਕਾਨੂੰਨ ਦੀ ਤਰਫ਼ਦਾਰੀ ਕਰ ਰਹੇ ਹਨ।