ਖੇਤੀ ਬਿੱਲਾਂ 'ਤੇ ਬੋਲੇ ਹਰਸਿਮਰਤ ਤੇ ਸੁਖਬੀਰ ਬਾਦਲ, ਕਿਹਾ 'ਅਜੇ ਤੱਕ ਤਾਂ ਹੱਥ ਜੋੜ ਰਹੇ ਸੀ, ਹੁਣ ਲੜ ਕੇ ਦਿਖਾਵਾਂਗੇ'

ਖੇਤੀ ਬਿੱਲਾਂ 'ਤੇ ਬੋਲੇ ਹਰਸਿਮਰਤ ਤੇ ਸੁਖਬੀਰ ਬਾਦਲ, ਕਿਹਾ 'ਅਜੇ ਤੱਕ ਤਾਂ ਹੱਥ ਜੋੜ ਰਹੇ ਸੀ, ਹੁਣ ਲੜ ਕੇ ਦਿਖਾਵਾਂਗੇ'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਦਮਦਮਾ ਸਾਹਿਬ, ਤਲਵੰਡੀ ਸਾਬੋ ਨਤਮਸਤਕ ਹੋਣ ਲਈ ਪਹੁੰਚੇ।

ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਨੇ ਕਿਹਾ, "ਅੱਜ ਪੰਜਾਬ ਦੇ ਕਿਸਾਨ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਇਸ ਦੀ ਨੀਂਹ ਕੈਪਟਨ ਅਮਰਿੰਦਰ ਵੱਲੋਂ ਰੱਖੀ ਗਈ ਸੀ।"

"ਸਵਾ ਸਾਲ ਤੱਕ ਉਨ੍ਹਾਂ ਨੇ ਇਸ ਗੱਲ ਦੀ ਭਾਫ਼ ਨਹੀਂ ਕੱਢੀ, ਵਿਰੋਧ ਨਹੀਂ ਕੀਤਾ... ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਕੈਪਟਨ ਖ਼ੁਦ ਆ ਕੇ ਇਹ ਤਿੰਨੇ ਚੀਜ਼ਾਂ ਪੰਜਾਬ ਵਿੱਚ ਲਾਗੂ ਕਰਨਗੇ।"

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)