ਹਾਥਰਸ ਜਾਂਦਿਆਂ ਰਾਹੁਲ ਗਾਂਧੀ-ਪ੍ਰਿਅੰਕਾ ਗਾਂਧੀ ਹਿਰਾਸਤ ਵਿੱਚ, ਪੁਲਿਸ ਨਾਲ ਹੋਈ ਧੱਕਾ ਮੁੱਕੀ

ਤਸਵੀਰ ਸਰੋਤ, ANI
ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ ਅਤੇ ਧੱਕਾ ਮੁੱਕੀ ਦਾ ਵੀ ਇਲਜ਼ਾਮ ਹੈ।
ਰਾਹੁਲ ਆਪਣੀ ਭੈਣ ਅਤੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨਾਲ ਹਾਥਰਸ ਵੱਲ ਜਾ ਰਹੇ ਸਨ।
ਦੋਵੇਂ ਹਾਥਰਸ ਦੇ ਕਥਿਤ ਗੈਂਗਰੇਪ ਅਤੇ ਕਤਲ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਸਨ।
ਕੁਝ ਸਮਾਂ ਪਹਿਲਾਂ ਯਮੂਨਾ ਐਕਸਪ੍ਰੈਸ ਵੇਅ 'ਤੇ ਉਨ੍ਹਾਂ ਦੀਆਂ ਗੱਡੀਆਂ ਰੋਕ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਹ ਆਪਣੇ ਸਮਰਥਕਾਂ ਸਣੇ ਪੈਦਲ ਹੀ ਅੱਗੇ ਵਧਣ ਲੱਗ ਗਏ ਸਨ।
ਰਾਹੁਲ ਗਾਂਧੀ ਨੇ ਰੋਕੇ ਜਾਣ ਤੋਂ ਬਾਅਦ ਕਿਹਾ, ''ਪੁਲਿਸ ਨੇ ਲਾਠੀਚਾਰਜ ਕੀਤਾ ਹੈ ਅਤੇ ਮੈਨੂੰ ਜ਼ਮੀਨ ਤੇ ਸੁੱਟਿਆ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ, ਕੀ ਸਿਰਫ਼ ਨਰਿੰਦਰ ਮੋਦੀ ਹੀ ਇਸ ਮੁਲਕ ਵਿੱਚ ਚਲ ਸਕਦੇ ਹਨ, ਆਮ ਆਦਮੀ ਨਹੀਂ?''
ਰਾਹੁਲ ਗਾਂਧੀ ਨੇ ਯੂਪੀ ਦੇ ਮੁੱਖ ਮੰਤਰੀ ਨੂੰ ਸੰਬੋਧਿਤ ਕਰਕੇ ਇੱਕ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ, ''ਦੁਖ ਦੀ ਘੜੀ ਵਿੱਚ ਆਪਣਿਆਂ ਨੂੰ ਇਕੱਲਿਆਂ ਨਹੀਂ ਛੱਡਿਆ ਜਾਂਦਾ। ਯੂਪੀ ਵਿੱਚ ਜੰਗਲਰਾਜ ਇੰਨਾ ਹੈ ਕਿ ਸਦਮੇ ਵਿੱਚ ਆਏ ਇੱਕ ਪਰਿਵਾਰ ਨੂੰ ਮਿਲਣਾ ਵੀ ਸਰਕਾਰ ਨੂੰ ਡਰਾ ਦਿੰਦਾ ਹੈ। ਇਨ੍ਹਾਂ ਨਾ ਡਰੋ ਮੁੱਖ ਮੰਤਰੀ ਸਾਬ੍ਹ।''
ਪੁਲਿਸ ਨੇ ਕੀ ਕਿਹਾ?
ਨੋਇਡਾ ਦੇ ਏਡੀਸੀਪੀ ਰਣਵਿਜੇ ਸਿੰਘ ਨੇ ਕਿਹਾ ਹੈ ਕਿ ਮਹਾਂਮਾਰੀ ਐਕਟ ਦੀ ਉਲੰਘਣਾ ਹੋ ਰਹੀ ਹੈ। ਅਸੀਂ ਉਨ੍ਹਾਂ ਨੂੰ ਇੱਥੇ ਹੀ ਰੋਕ ਦਿੱਤਾ ਹੈ ਅਤੇ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ