ਖੇਤੀ ਕਾਨੂੰਨ: ਚੰਡੀਗੜ੍ਹ ਨੂੰ ਕੂਚ ਕਰਦਿਆਂ ਕਿਸਾਨ ਮਾਰਚ ਦੌਰਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਨੇ ਕੀ ਕਿਹਾ
ਖੇਤੀ ਕਾਨੂੰਨ: ਚੰਡੀਗੜ੍ਹ ਨੂੰ ਕੂਚ ਕਰਦਿਆਂ ਕਿਸਾਨ ਮਾਰਚ ਦੌਰਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਨੇ ਕੀ ਕਿਹਾ
ਖੇਤੀ ਕਾਨੂੰਨਾਂ ਦੇ ਵਿਰੋਧ ’ਚ ਬਾਦਲ ਪਰਿਵਾਰ ਤੇ ਅਕਾਲੀ ਦਲ ਦੇ ਤਮਾਮ ਲੀਡਰ ਸੜਕਾਂ 'ਤੇ ਹਨ। ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਟਰੈਕਟਰ ਮਾਰਚ ਕੱਢ ਰਹੇ ਹਨ। ਹਰਸਿਮਰਤ ਕੌਰ ਬਾਦਲ ਦਮਦਮਾ ਸਾਹਿਬ, ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਦਲਜੀਤ ਚੀਮਾ ਆਨੰਦਪੁਰ ਸਾਹਿਬ ਤੋਂ ਮਾਰਚ ਕੱਢ ਰਹੇ ਹਨ।
ਇਹ ਮਾਰਚ ਚੰਡੀਗੜ੍ਹ ਤੱਕ ਕੱਢਿਆ ਜਾ ਰਿਹਾ ਹੈ ਜਿੱਥੇ ਪਹੁੰਚ ਕੇ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਰਿਪੋਰਟ- ਸੁਖਚਰਨਪ੍ਰੀਤ
ਐਡਿਟ- ਸ਼ੁਭਮ ਕੌਲ