ਹਾਥਰਸ ਮਾਮਲਾ: ਕਥਿਤ ਗੈਂਗ ਰੇਪ ਦੀ ਉਲਝਦੀ ਗੁੱਥੀ ਤੇ ਪੁਲਿਸ ਉੱਤੇ ਉਠਦੇ ਸਵਾਲ

ਹਾਥਰਸ ਮਾਮਲਾ: ਕਥਿਤ ਗੈਂਗ ਰੇਪ ਦੀ ਉਲਝਦੀ ਗੁੱਥੀ ਤੇ ਪੁਲਿਸ ਉੱਤੇ ਉਠਦੇ ਸਵਾਲ

ਹਾਥਰਸ ਦੇ ਕਥਿਤ ਗੈਂਗਰੇਪ ਅਤੇ ਕਤਲ ਦੇ ਮਾਮਲੇ ਵਿੱਚ ਯੂਪੀ ਪੁਲਿਸ ਨੂੰ ਵਿਰੋਧੀ ਧਿਰਾਂ ਤੋਂ ਲੈ ਕੇ ਸਾਬਕਾ ਪੁਲਿਸ ਅਧਿਕਾਰੀਆਂ ਦੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਕਤਿਤ ਤੌਰ 'ਤੇ ਜਬਰਨ ਪੀੜਤ ਦਾ ਅੰਤਮ ਸਸਕਾਰ ਕਰਨ 'ਤੇ ਸਾਬਕਾ ਆਈਪੀਐਸ ਅਧਿਕਾਰੀ ਵੀਐਨ ਰਾਏ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਜੋ ਵੀ ਕੀਤਾ ਹੈ, ਉਸ 'ਚ ਸੰਵੇਦਨਸ਼ੀਲਤਾ ਬਣਾਈ ਰੱਖਣੀ ਚਾਹੀਦੀ ਸੀ।

ਹਾਲਾਂਕਿ ਯੂਪੀ ਦੇ ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਦਾ ਕਹਿਣਾ ਹੈ ਕਿ ਫੋਰੈਂਸਿਕ ਰਿਪੋਰਟ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਮਹਿਲਾ ਦੇ ਨਾਲ ਕੋਈ ਜਬਰ ਜਨਾਹ ਨਹੀਂ ਹੋਇਆ ਹੈ। ਬਲਕਿ ਮੌਤ ਦਾ ਕਾਰਨ ਗਰਦਨ 'ਚ ਲੱਗੀਆਂ ਗੰਭੀਰ ਸੱਟਾਂ ਹਨ।

ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਸਫ਼ਦਰਜੰਹ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "20 ਸਾਲਾਂ ਔਰਤ ਨੂੰ 28 ਸਤੰਬਰ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ।"

"ਜਦੋਂ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਤਾਂ ਉਹ ਸਰਵਾਈਕਲ ਸਪਾਈਨ ਇੰਜਰੀ, ਕੋਡਰੀਫਲੇਜੀਆ (ਟ੍ਰਾਮਾ ਨਾਲ ਲਕਵਾ ਮਾਰਨਾ) ਤੇ ਸੈਪਟੀਕੇਮੀਆ (ਗੰਭੀਰ ਲਾਗ) ਨਾਲ ਪੀੜਤ ਸੀ।"

ਹਾਲਾਂਕਿ ਯੂਪੀ ਪੁਲਿਸ ਇਹ ਵਾਰ-ਵਾਰ ਕਹਿ ਰਹੀ ਹੈ ਕਿ ਰੀੜ੍ਹ ਦੀ ਹੱਡੀ ਨਹੀਂ ਟੁੱਟੀ ਬਲਕਿ ਗਰਦਨ ਦੀਆਂ ਹੱਡੀਆਂ ਟੁੱਟੀਆਂ ਸਨ ਜੋ ਗਲਾ ਦਬਾਉਣ ਦੀ ਕੋਸ਼ਿਸ਼ ਵਿੱਚ ਟੁੱਟ ਗਈਆਂ ਅਤੇ ਇਹੀ ਮੌਤ ਦਾ ਕਾਰਨ ਹਨ।

ਰਿਪੋਰਟ- ਦਿਲਨਵਾਜ਼ ਪਾਸ਼ਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)