ਕਿਸਾਨ ਅੰਦੋਲਨ: ਮਾਨ ਦੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਛੱਡਣ ਬਾਰੇ ਕਿਸਾਨ ਆਗੂਆਂ ਨੇ ਕੀ ਕਿਹਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਕਿਸਾਨ ਆਗੂ ਰਾਕੇਸ਼ ਟਿਕੈਤ
ਭੁਪਿੰਦਰ ਸਿੰਘ ਮਾਨ ਦੇ ਸੁਪਰੀਮ ਕੋਰਟ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਵਿੱਚੋਂ ਬਾਹਰ ਆ ਜਾਣ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ,"ਡੁਬਦੇ ਜਹਾਜ਼ ਵਿੱਚ ਕੌਣ ਰਹਿਣਾ ਚਾਹੁੰਦਾ ਹੈ।"
ਉਨ੍ਹਾਂ ਨੇ ਇੱਕ ਨਿੱਜੀ ਖ਼ਬਰ ਚੈਨਲ ਨੂੰ ਕਿਹਾ, "ਮਾਨ ਨੇ ਠੀਕ ਕੀਤਾ ਹੈ ਅਤੇ ਕਾਨੂੰਨਾਂ ਬਾਰੇ ਉਨ੍ਹਾਂ ਦੀ ਕੀ ਵਿਚਾਰਧਾਰਾ ਹੈ ਉਹ ਵੀ ਇੱਕ ਵਾਰ ਸਪਸ਼ਟ ਕਰ ਦੇਣ।"
ਮਾਨ ਦੇ ਬਿਆਨ ਕਿ ਉਹ ਪੰਜਾਬ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹਨ ਬਾਰੇ ਟਿਕੈਤ ਨੇ ਕਿਹਾ, "ਠੀਕ ਹੈ ਜੇ ਪੰਜਾਬ ਤੋਂ ਵੱਖ ਨਹੀਂ ਜਾਣਾ ਤਾਂ ਅੰਦੋਲਨ ਵਿੱਚ ਆਪਣਾ ਟੈਂਟ ਗੱਡ ਲੈਣ।"
ਇਹ ਵੀ ਪੜ੍ਹੋ:
ਦੂਜੇ ਪਾਸੇ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਵੀ ਇਹ ਫ਼ੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ, ਜੋ ਕਿ ਕਿਸਾਨ ਵਿਰੋਧੀ, ਦੇਸ਼ ਵਿਰੋਧੀ ਅਤੇ ਖੁਰਾਕ ਸੁਰੱਖਿਆ ਵਿਰੋਧੀ ਹਨ, ਨੂੰ ਰੱਦ ਕਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ।
ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸੈਲਫ਼ੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ
ਉਸ 14 ਸਾਲਾ ਮੁੰਡੇ ਨੂੰ ਸੈਲਫ਼ੀ ਲੈਣ ਦਾ ਸ਼ੌਕ ਸੀ। ਐਤਵਾਰ ਸਵੇਰੇ ਉਹ ਆਪਣੇ ਪਿਤਾ ਦੀ ਦੁਕਾਨ 'ਤੇ ਸੀ। ਤਦੇ ਉਸ ਨੇ ਟਰੇਨ ਦੀ ਆਵਾਜ਼ ਸੁਣੀ।
ਉਸ ਨੇ ਟਰੇਨ ਦੀ ਛੱਤ 'ਤੇ ਖੜੇ ਹੋ ਕੇ ਸੈਲਫ਼ੀ ਲੈਣੀ ਸੀ। ਉਥੇ ਤੇਲ ਦੇ ਟੈਂਕਰਾਂ ਵਾਲੀ ਮਾਲਗੱਡੀ ਖੜੀ ਸੀ। ਉਸ ਲਈ ਸੈਲਫ਼ੀ ਲੈਣ ਦਾ ਇਹ ਇੱਕ ਚੰਗਾ ਮੌਕਾ ਸੀ।
ਉਹ ਇੱਕ ਬੋਘੀ ਦੀ ਛੱਤ 'ਤੇ ਚੜਿਆ। ਮੁਸਕਰਾਇਆ ਅਤੇ ਸੈਲਫ਼ੀ ਲੈਣ ਲਈ ਜਿਵੇਂ ਹੀ ਆਪਣਾ ਸੱਜਾ ਹੱਥ ਉੱਪਰ ਚੁੱਕਿਆ, ਉਹ ਉੱਪਰੋਂ ਨਿਕਲ ਰਹੀ ਹਾਈਟੈਂਸ਼ਨ ਬਿਜਲੀ ਤਾਰ ਨੂੰ ਛੂਹ ਗਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪਰਿਵਾਰਾਂ ਤੋਂ ਦੂਰ ਕਿਸਾਨਾਂ ਲਈ ਤਿਉਹਾਰਾਂ ਦੇ ਮਾਅਨੇ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਦਿੱਲੀ ਦੇ ਬਾਰਡਰਾਂ ਉੱਪਰ ਬੈਠੇ ਹਨ।
ਇਸ ਅਰਸੇ ਦੌਰਾਨ ਗੁਰਰੁਪਰਬ, ਨਵਾਂ ਸਾਲ ਅਤੇ ਲੋਹੜੀ ਆ ਕੇ ਲੰਘ ਗਏ।
ਆਖ਼ਰ ਕਿਵੇਂ ਹੁੰਦਾ ਹੈ ਤਿਉਹਾਰਾਂ ਵਰਗੇ ਖ਼ੁਸ਼ੀ ਦੇ ਮੌਕ ਉੱਪਰ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਦਾ ਅਹਿਸਾਸ।
ਬੀਬੀਸੀ ਪੱਤਰਕਾਰ ਵੰਦਨਾ ਅਤੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:-
ਡੌਨਲਡ ਟਰੰਪ ਖਿਲਾਫ ਮਹਾਂਦੋਸ਼ ਮਤਾ ਪਾਸ ਹੋਣ ਮਗਰੋਂ ਕੀ ਹੋਵੇਗਾ?
ਤਸਵੀਰ ਸਰੋਤ, Getty Images
ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਉੱਪਰ ਦੂਹਰੀ ਵਾਰ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ
ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਪਿਛਲੇ ਹਫ਼ਤੇ ਦੀ ਕੈਪੀਟਲ ਹਿੱਲ ਹਿੰਸਾ ਵਿੱਚ ਬਗ਼ਾਵਤ ਭੜਕਾਉਣ ਦੇ ਇਲਜ਼ਾਮ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਖਿਲਾਫ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।
ਕਾਂਗਰਸ ਵੱਲੋਂ ਉਨ੍ਹਾਂ ਉੱਪਰ ਇਲਜ਼ਾਮ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਛੇ ਜਨਵਰੀ ਨੂੰ ਵ੍ਹਾਈਟ ਹਾਊਸ ਦੇ ਬਾਹਰ ਇੱਕ ਰੈਲੀ ਵਿੱਚ ਆਪਣੇ ਇੱਕ ਸੰਦੇਸ਼ ਵਿੱਚ ਭੀੜ ਨੂੰ ਕੈਪਟੀਲ ਬਿਲਡਿੰਗ ਉੱਪਰ ਚੜ੍ਹ ਆਉਣ ਲਈ ਪ੍ਰੇਰਿਆ।
ਇਸ ਤੋਂ ਅਗਲੀ ਪ੍ਰਕਿਰਿਆ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਕੌਣ ਸੀ ਪਾਕਿਸਤਾਨ ਦਾ 'ਗੋਲਡ ਕਿੰਗ'
ਸਾਲ 1958 ਵਿੱਚ ਜਦੋਂ ਕਰਾਚੀ ਕਸਟਮ ਅਧਿਕਾਰੀਆਂ ਨੇ ਪ੍ਰੈਸ ਰੀਲੀਜ਼ ਵਿੱਚ ਦੱਸਿਆ ਕਿ ਉਨ੍ਹਾਂ ਨੇ 2000 ਤੋਲੇ ਸੋਨਾ ਜ਼ਬਤ ਕੀਤਾ ਹੈ ਤਾਂ ਪੁਲਿਸ ਹਿਰਾਸਤ ਵਿੱਚ ਮੌਜੂਦ ਉਸ ਯਾਤਰੀ ਨੇ ਉਨ੍ਹਾਂ ਦੀ ਇਸ ਗ਼ਲਤੀ ਨੂੰ ਦਰੁਸਤ ਕੀਤਾ ਅਤੇ ਕਿਹਾ ਕਿ ਇਹ ਦੋ ਹਜ਼ਾਰ ਨਹੀਂ ਬਲਕਿ ਤਿੰਨ ਹਜ਼ਾਰ ਇੱਕ ਸੌ ਤੋਲੇ ਸੋਨਾ ਸੀ।
ਤਸਵੀਰ ਸਰੋਤ, SOCIAL MEDIA
ਸੇਠ ਆਬਿਦ ਜਿਨ੍ਹਾਂ ਦੀ ਮੌਤ 85 ਸਾਲਾਂ ਦੀ ਉਮਰ ਵਿੱਚ ਹੋਈ, ਉਨ੍ਹਾਂ ਨੂੰ ਪਾਕਿਸਤਾਨ ਵਿੱਚ ਗੋਲਡ ਕਿੰਗ ਵਜੋਂ ਜਾਣਿਆ ਜਾਂਦਾ ਹੈ
ਇਹ ਵਿਅਕਤੀ ਸਨ ਸੇਠ ਆਬਿਦ ਜਿਨ੍ਹਾਂ ਨੂੰ ਪਾਕਿਸਤਾਨ ਦੇ 'ਗੋਲਡ ਕਿੰਗ' ਕਿਹਾ ਜਾਂਦਾ ਸੀ।
ਸੇਠ ਆਬਿਦ ਦਾ ਨਾਮ ਪਹਿਲੀ ਵਾਰ ਭਾਰਤੀ ਪ੍ਰੈਸ ਵਿੱਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ 1963 ਵਿੱਚ ਟਾਇਮਜ਼ ਆਫ਼ ਇੰਡੀਆ ਅਖ਼ਬਾਰ ਨੇ ਖ਼ਬਰ ਦਿੱਤੀ ਸੀ ਕਿ ਪਾਕਿਸਤਾਨ ਦੇ ਗੋਲਡ ਕਿੰਗ ਦੇ ਭਾਰਤ ਵਿੱਚ ਕੰਨੈਕਸ਼ਨ ਹਨ ਅਤੇ ਉਨ੍ਹਾਂ ਦੇ ਜੀਜਾ ਨੂੰ ਦਿੱਲੀ ਵਿੱਚ 44 ਸੋਨੇ ਦੀਆਂ ਇੱਟਾਂ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: