ਜੋਅ ਬਾਇਡਨ: ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਦੇ ਫ਼ੈਸਲੇ ਪਲਟਾਉਣ ਲਈ ਜੋ ਕਾਰਜਕਾਰੀ ਹੁਕਮ ਜਾਰੀ ਕੀਤੇ ਉਹ ਹੁੰਦੇ ਹਨ - 5 ਅਹਿਮ ਖ਼ਬਰਾਂ

ਜੋਅ ਬਾਇਡਨ

ਤਸਵੀਰ ਸਰੋਤ, Reuters

ਜੋਅ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਅਤੇ ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ 15 ਕਾਰਜਕਾਰੀ ਹੁਕਮਾਂ ਉੱਪਰ ਦਸਤਖ਼ਤ ਕੀਤੇ।

ਇਹ ਹੁਕਮ ਮੱਖ ਤੌਰ ਤੇ ਟਰੰਪ ਵੱਲ਼ੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨੂੰ ਰੱਦ ਕਰਨ ਬਾਰੇ ਸਨ।

ਕਾਰਜਕਾਰੀ ਆਦੇਸ਼ ਉਹ ਹੁਕਮ ਹੁੰਦੇ ਹਨ ਜਿਸ ਵਿੱਚ ਰਾਸ਼ਟਰਪਤੀ ਨੂੰ ਸੰਸਦ ਦੀ ਮਨਜ਼ੂਰੀ ਲੈਣੀ ਨਹੀਂ ਪੈਂਦੀ।

ਇਹ ਵੀ ਪੜ੍ਹੋ:

ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੇ ਦਿਨ ਦਾ ਪ੍ਰਮੁੱਖ ਘਟਨਾਕ੍ਰਮ ਇੱਥੇ ਕਲਿੱਕ ਕਰ ਕੇ ਜਾਣੋ।

ਸਹੁੰ ਚੁੱਕਣ ਤੋਂ ਬਾਅਦ ਬੋਲਦਿਆਂ ਜੋਅ ਬਾਇਡਨ ਨੇ ਕਿਹਾ ਹੈ ਕਿ ਇਹ ਅਮਰੀਕਾ ਦਾ ਦਿਨ ਹੈ, ਲੋਕਤੰਤਰ ਦਾ ਦਿਨ ਹੈ, ਇਹ ਇਤਿਹਾਸ ਅਤੇ ਉਮੀਦਾਂ ਦਾ ਦਿਨ ਹੈ।

ਉਨ੍ਹਾਂ ਨੇ ਕਿਹਾ, "ਅਮਰੀਕਾ ਨੇ ਕਈ ਵਾਰ ਅਨੇਕਾਂ ਇਮਤਿਹਾਨ ਦਿੱਤੇ ਹਨ ਅਤੇ ਇਹ ਚੁਣੌਤੀਆਂ ਤੋਂ ਉਭਰਿਆ ਹੈ। ਅੱਜ ਅਸੀਂ ਇੱਕ ਉਮੀਦਵਾਰ ਦੀ ਜਿੱਤ ਦਾ ਜਸ਼ਨ ਨਹੀਂ ਮਨਾ ਰਹੇ ਬਲਕਿ ਲੋਕਤੰਤਰ ਲਈ ਜਸ਼ਨ ਮਨਾ ਰਹੇ ਹਾਂ।" ਉਦਘਾਟਨੀ ਸਮਾਗਮ ਦੀਆਂ ਝਲਕੀਆਂ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਿਸਾਨੀ ਅੰਦੋਲਨ ਗੈਰ-ਸਿਆਸੀ ਪਰ ਮੁਹੰਮਦ ਸਦੀਕ ਧਰਨਿਆਂ ਵਿੱਚ ਕਿਵੇਂਪਹੁੰਚੇ

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਲੋਕ ਸਭਾ ਵਿੱਚ ਗਾਇਕ ਮੁਹੰਮਦ ਸਦੀਕ ਕਾਂਗਰਸ, ਭਗਵੰਤ ਮਾਨ ਆਮ ਆਦਮੀ ਪਾਰਟੀ ਅਤੇ ਹੰਸ ਰਾਜ ਹੰਸ ਬੀਜੇਪੀ ਦੀ ਨੁਮਾਇੰਦਗੀ ਕਰ ਰਹੇ ਹਨ

ਪੰਜਾਬ ਨਾਲ ਸਬੰਧਤ ਤਿੰਨ ਕਲਾਕਾਰ ਇਸ ਸਮੇਂ ਲੋਕ ਸਭਾ ਮੈਂਬਰ ਹਨ। ਗਾਇਕ ਮੁਹੰਮਦ ਸਦੀਕ ਕਾਂਗਰਸ, ਭਗਵੰਤ ਮਾਨ ਆਮ ਆਦਮੀ ਪਾਰਟੀ ਅਤੇ ਹੰਸ ਰਾਜ ਹੰਸ ਬੀਜੇਪੀ ਦੀ ਨੁਮਾਇੰਦਗੀ ਲੋਕ ਸਭਾ ਵਿੱਚ ਕਰ ਰਹੇ ਹਨ।

ਇਨ੍ਹਾਂ ਗਾਇਕ ਸਿਆਸਤਦਾਨਾਂ ਵਿੱਚੋਂ ਇੱਕ ਮੁਹੰਮਦ ਸਦੀਕ ਨੇ ਹਾਲ ਹੀ ਵਿੱਚ ਇੱਕ ਗੀਤ ਕਿਸਾਨੀ ਨਾਲ ਜੁੜਿਆ ਰਿਲੀਜ਼ ਕੀਤਾ ਹੈ। ਸਦੀਕ ਨੇ ਇਸ ਗੀਤ ਰਾਹੀਂ ਕਿਸਾਨਾਂ ਦੇ ਸੰਘਰਸ਼ ਨਾਲ ਜੁੜਨ ਦੀ ਕੋਸ਼ਿਸ ਕੀਤੀ ਹੈ

ਬੀਬੀਸੀ ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਮੁਹੰਮਦ ਸਦੀਕ ਨਾਲ ਗੱਲ ਕੀਤੀ ਅਤੇ ਜਾਣਿਆ ਇਸ ਗੀਤ ਨੂੰ ਗਾਉਣ ਦਾ ਮਕਸਦ ਕੀ ਹੈ।

ਕਲਾਕਾਰਾਂ ਤੋਂ ਸਿਆਸਤਦਾਨ ਬਣੇ ਇਹਾਂ ਤਿੰਨਾਂ ਦੇ ਕਿਸਾਨ ਅੰਦੋਲਨ ਬਾਰੇ ਕਿਹੋ ਜਿਹੇ ਸਟੈਂਡ ਰਹੇ ਹਨ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਝ ਲੈ ਕੇ ਆਓ:

ਕੋਵਿਡ-19 ਵੈਕਸੀਨ ਕਦੋਂ ਨਹੀਂ ਲਗਵਾਉਣਾ ਚਾਹੀਦਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭਾਰਤ ਸਰਕਾਰ ਨੇ ਕਿਹਾ ਹੈ ਕਿ ਟੀਕਾ ਲਗਵਾਉਣ ਵਾਲੇ ਟੀਕੇ ਦੀ ਚੋਣ ਨਹੀਂ ਕਰ ਸਕਣਗੇ

ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਹਿਲੇ ਗੇੜ ਵਿੱਚ ਇਹ ਟੀਕਾ ਹੈਲਥ ਕੇਅਰ ਵਰਕਰਾਂ ਅਤੇ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਮੂਹਰਲੀ ਕਤਾਰ ਦੇ 'ਯੋਧਿਆਂ' ਨੂੰ ਲਾਇਆ ਜਾ ਰਿਹਾ ਹੈ।

ਇਸੇ ਦੌਰਾਨ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਨੇ ਆਪਣੀ ਕੋਰੋਨਾਵਾਇਰਸ ਵਿਰੋਧੀ ਵੈਕਸੀਨ- ਕੋਵੈਕਸੀਨ ਬਾਰੇ ਆਪਣੀਆਂ ਵੱਖੋ-ਵੱਖ ਫ਼ੈਕਟਸ਼ੀਟਾਂ ਜਾਰੀ ਕੀਤੀਆਂ ਹਨ।

ਇਨ੍ਹਾਂ ਫੈਕਟਸ਼ੀਟਾਂ ਵਿੱਚ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ਤੇ ਕੁਝ ਸਥਿਤੀ ਸਪਸ਼ਟ ਕੀਤੀ ਗਈ ਹੈ।

ਇੱਥੇ ਕਲਿੱਕ ਕਰ ਕੇ ਜਾਣੋ ਕਿ ਇਨ੍ਹਾਂ ਫੈਕਟਸ਼ੀਟਾਂ ਵਿੱਚ ਵੈਕਸੀਨਾਂ ਬਾਰੇ ਕੀ ਕਿਹਾ ਗਿਆ ਹੈ।

ਕਿਸਾਨ ਅੰਦੋਲਨ: ਸਰਕਾਰ ਕਾਨੂੰਨ ਬਾਰੇ ਪਿੱਛੇ ਹਟੀ

ਬੁੱਧਵਾਰ ਨੂੰ ਮੁੱਖ ਤੌਰ 'ਤੇ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਦਸਵੇਂ ਗੇੜ ਦੀ ਬੈਠਕ ਅਤੇ ਸੁਪਰੀਮ ਕੋਰਟ ਵਿੱਚ ਕਿਸਾਨ ਟਰੈਕਟਰ ਪਰੇਡ ਬਾਰੇ ਸੁਣਵਾਈ ਅਹਿਮ ਘਟਨਾਕ੍ਰਮ ਰਹੇ।

ਬੈਠਕ ਵਿੱਚ ਕੇਂਦਰ ਸਰਕਾਰ ਨੇ ਪੇਸ਼ਕਸ਼ ਕੀਤੀ ਕਿ ਉਹ ਡੇਢ-ਦੋ ਸਾਲ ਤੱਕ ਤਿੰਨੋਂ ਕਾਨੂੰਨਾਂ ਦਾ ਅਮਲ ਰੋਕ ਸਕਦੀ ਹੈ।ਕਿਸਾਨ ਯੂਨੀਅਨਾਂ ਅੱਜ ਇਸ ਬਾਰੇ ਫ਼ੈਸਲਾ ਕਰਨਗੇ।

ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਵੀ ਮਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਅਦਾਲਤ ਨੇ ਕਿਹਾ ਕਿ ਕਿਸਾਨਾਂ ਦੇ ਦਿੱਲੀ ਵਿੱਚ ਦਾਖ਼ਲੇ ਬਾਰੇ ਕੁਝ ਨਹੀਂ ਕਹੇਗੀ।

ਸਾਰਾ ਘਟਨਾਕ੍ਰਮ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਾਜ਼ੀ ਕੈਂਪ: ਜਿੱਥੇ ਔਰਤਾਂ ਨੇ ਤਸ਼ੱਦਦ ਢਾਹੇ

ਤਸਵੀਰ ਸਰੋਤ, GEDENKSTÄTTE RAVENSBRÜCK

ਤਸਵੀਰ ਕੈਪਸ਼ਨ,

1941 ਦੌਰਾਨ ਦੌਰਾ ਕਰਦੇ ਨਾਜ਼ੀ ਰੇਵੇਨਜ਼ਬਰੂਕ ਕੈਂਪ ਦੇ ਚੀਫ਼ ਤਸਵੀਰ ਦੇ ਖੱਬੇ ਹੱਥ ਕੈਂਪ ਵਿੱਚ ਗਾਰਡ ਵਜੋਂ ਕੰਮ ਕਰਦੀਆਂ ਔਰਤਾਂ ਵੀ ਖੜ੍ਹੀਆਂ ਦਿਖੀਆਂ ਜਾ ਸਕਦੀ ਹਨ

ਸਾਲ 1944 ਵਿੱਚ ਇੱਕ ਜਰਮਨ ਅਖ਼ਬਾਰ ਵਿੱਚ ਨੌਕਰੀ ਲਈ ਇਸ਼ਤਿਹਾਰ ਛਪਿਆ ਜਿਸ 'ਚ ਲਿਖਿਆ ਸੀ, "ਇੱਕ ਮਿਲਟਰੀ ਸਥਲ ਲਈ ਤੰਦਰੁਸਤ ਔਰਤ ਕਰਮਚਾਰੀਆਂ ਦੀ ਲੋੜ ਹੈ, ਉਮਰ ਹੱਦ 20 ਤੋਂ 40 ਸਾਲ ਦਰਮਿਆਨ ਸੀ। ਚੰਗੇ ਮਹਿਨਤਾਨੇ, ਮੁਫ਼ਤ ਰਿਹਾਇਸ਼ ਅਤੇ ਕੱਪੜਿਆਂ ਦਾ ਵਾਅਦਾ ਵੀ ਸੀ।"

ਇਹ ਭਰਤੀ ਐੱਸਐੱਸ (ਹਿਟਲਰ ਅਧੀਨ ਪ੍ਰਮੁੱਖ ਪੈਰਾਮਿਲਟਰੀ ਸੰਸਥਾ) ਲਈ ਕੀਤੀ ਜਾ ਰਹੀ ਸੀ। ਇਨ੍ਹਾਂ ਔਰਤਾਂ ਨੇ ਰੇਵੇਨਜ਼ਬਰੁਕ ਦੇ ਔਰਤਾਂ ਦੇ ਨਜ਼ਰਬੰਦੀ ਕੈਂਪ ਨੌਕਰੀ ਕਰਨੀ ਸੀ।

ਹਾਲਾਂਕਿ ਕੈਂਪ ਦੀ ਇਮਾਰਤ ਤਾਂ ਕੁਦਰਤ ਤੋਂ ਹਾਰ ਚੁੱਕੀ ਹੈ ਪਰ ਇਨ੍ਹਾਂ ਔਰਤਾਂ ਨੂੰ ਅਲਾਟ ਹੋਏ ਕੁਆਰਟਰ ਹਾਲੇ ਵੀ ਬਰਕਰਾਰ ਹਨ।

ਇੱਥੇ ਪਹੁੰਚਣ ਵਾਲੇ ਲੋਕ ਉਨ੍ਹਾਂ ਔਰਤਾਂ ਬਾਰੇ ਸਵਾਲ ਕਰਦੇ ਹਨ, ਕਿ ਉਹ ਇੰਨੀਆਂ ਬੇ ਰਹਿਮ ਕਿਵੇਂ ਹੋ ਸਕਦੀਆਂ ਹਨ।

ਇੱਥੇ ਕਲਿੱਕ ਕਰ ਕੇ ਪੜ੍ਹੋ ਪੂਰਾ ਬਿਰਤਾਂਤ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)