ਉਤਰਾਖੰਡ ਤਰਾਸਦੀ: 93 ਮਜ਼ਦੂਰ ਲਾਪਤਾ, ਲਗਦਾ ਹੈ ਉਹ ਬਚੇ ਨਹੀਂ - ਆਰਕੇ ਸਿੰਘ

ਚਮੋਲੀ, ਬਚਾਅ ਕਾਰਜ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

7 ਫਰਵਰੀ ਨੂੰ ਗਲੇਸ਼ੀਅਰ ਫੱਟਣ ਕਾਰਨ ਧੌਲੀਗੰਗਾ ਅਤੇ ਅਲਕਨੰਦਾ ਦਰਿਆ ਵਿੱਚ ਹੜ੍ਹ ਗਿਆ ਸੀ

ਐਤਵਾਰ ਨੂੰ ਗਲੇਸ਼ੀਅਰ ਫੱਟਣ ਤੋਂ ਬਾਅਦ ਆਏ ਹੜ੍ਹ ਤੋਂ ਬਾਅਦ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਹਾਲਾਤ ਦਾ ਜਾਇਜ਼ਾ ਲੈਣ ਲਈ ਚਮੋਲੀ ਪਹੁੰਚੇ।

ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ, "ਤਕਰਬੀਨ 35 ਲੋਕ ਸੁਰੰਗ ਅੰਦਰ ਫਸੇ ਹੋਏ ਹਨ। ਅਸੀਂ ਇਸ ਨੂੰ ਪੁੱਟ ਕੇ ਰਾਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਦੋ ਹੋਰ ਲਾਸ਼ਾਂ ਮਿਲੀਆਂ ਹਨ ਅਤੇ ਹੁਣ ਤੱਕ 28 ਮੌਤਾਂ ਹੋ ਚੁੱਕੀਆਂ ਹਨ।"

ਇਹ ਵੀ ਪੜ੍ਹੋ:

ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਉਤਰਾਖੰਡ ਤਬਾਹੀ ਬਾਰੇ ਕੀ ਕਿਹਾ

ਰਾਜ ਸਭਾ ਵਿੱਚ ਉਤਰਾਖੰਡ ਤਬਾਹੀ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਹਾਲਾਤ ਦੀ ਨਿਗਰਾਨੀ ਰੱਖ ਰਹੀ ਹੈ, ਪ੍ਰਧਾਨ ਮੰਤਰੀ ਨੇ ਆਪ ਨਜ਼ਰ ਰੱਖੀ ਹੋਈ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਦੱਸਿਆ ਕਿ ਕੇਂਦਰ ਤੇ ਸੂਬੇ ਦੀਆਂ ਸਾਰੀਆਂ ਏਜੰਸੀਆਂ ਨੇ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ।

ਉਨ੍ਹਾਂ ਦੱਸਿਆ, "ਆਈਟੀਬੀਪੀ ਦੇ 450 ਜਵਾਨ, ਐੱਨਡੀਆਰਐੱਫ਼ ਦੀਆਂ 5 ਟੀਮਾਂ, ਭਾਰਤੀ ਫੌਜ ਦੀਆਂ 8 ਟੀਮਾਂ, ਇੱਕ ਨੇਵੀ ਦੀ ਟੀਮ ਅਤੇ 5 ਹਵਾਈ ਫ਼ੌਜ ਦੇ ਹੈਲੀਕਾਪਟਰ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।"

ਬ੍ਰਿਜ ਬਣਾਉਣ ਦਾ ਕੰਮ ਜਾਰੀ

ਚਮੋਲੀ ਜ਼ਿਲ੍ਹੇ ਦੇ ਮੈਜਿਸਟ੍ਰੇਟ ਨੇ ਦੱਸਿਆ, "ਬ੍ਰਿਜ ਦੀ ਉਸਾਰੀ ਚੱਲ ਰਹੀ ਹੈ ਜਦੋਂਕਿ ਜ਼ਿਪਲਾਈਨ ਪਹਿਲਾਂ ਹੀ ਲਾ ਦਿੱਤੀ ਗਈ ਹੈ।

ਜਿਹੜੇ ਖੇਤਰਾਂ ਨਾਲ ਸੰਪਰਕ ਟੁੱਟ ਗਿਆ ਹੈ, ਉੱਥੇ ਪਹੁੰਚਣ ਲਈ ਐੱਸਡੀਆਰਐੱਫ਼ ਦੇ ਜਵਾਨਾਂ ਨੇ ਇਸਦੀ ਵਰਤੋਂ ਕੀਤੀ। ਹੈਲਾਕਾਪਟਰ ਰਾਹੀਂ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਐਮਰਜੈਂਸੀ ਮਾਮਲਿਆਂ ਵਿੱਚ ਮਦਦ ਕੀਤੀ ਜਾ ਰਹੀ ਹੈ।

93 ਮਜ਼ਦੂਰ ਲਾਪਤਾ, ਸਾਨੂੰ ਲੱਗਦਾ ਹੈ, ਉਹ ਬਚੇ ਨਹੀਂ- ਆਰਕੇ ਸਿੰਘ

ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਕਿਹਾ ਹੈ, "ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸ਼ਿਰੀਗੰਗਾ ਪ੍ਰਾਜੈਕਟ ਦੇ 93 ਮਜ਼ਦੂਰ ਲਾਪਤਾ ਹਨ ਅਤੇ ਲਗਦਾ ਹੈ ਕਿ ਉਹ ਬਚੇ ਨਹੀਂ ਹਨ।"

ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ 49 ਲੋਕ ਅਜੇ ਵੀ ਸੁਰੰਗ ਵਿੱਚ ਫਸੇ ਹੋਏ ਹਨ।

ਉਨ੍ਹਾਂ ਕਿਹਾ, "ਸਾਡੇ ਪ੍ਰੋਜੈਕਟ ਜਿੱਥੇ ਵੀ ਹਨ, ਜਲਦੀ ਸਿਸਟਮ ਲਾਉਣਗੇ। ਹਾਦਸੇ ਵਿੱਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ।"

ਉਨ੍ਹਾਂ ਕਿਹਾ, "ਸਾਡੇ ਪ੍ਰੋਜੈਕਟ ਜਿੱਥੇ ਵੀ ਹਨ, ਜਲਦੀ ਸਿਸਟਮ ਲਾਉਣਗੇ। ਹਾਦਸੇ ਵਿੱਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ।"

ਤਸਵੀਰ ਸਰੋਤ, ANI

7 ਫਰਵਰੀ ਨੂੰ ਗਲੇਸ਼ੀਅਰ ਫੱਟਣ ਕਾਰਨ ਧੌਲੀਗੰਗਾ ਅਤੇ ਅਲਕਨੰਦਾ ਦਰਿਆ ਵਿੱਚ ਹੜ੍ਹ ਗਿਆ ਸੀ।

ਪ੍ਰਭਾਵਿਤ ਖੇਤਰ ਵਿੱਚ ਫੌਜ, ਆਈਟੀਬੀਪੀ, ਐੱਸਡੀਆਰਐੱਫ਼ ਅਤੇ ਐੱਨਡੀਆਰਐੱਫ਼ ਦੀਆਂ ਸਾਂਝੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਉਤਰਾਖੰਡ ਦੇ ਡੀਜੀਪੀ ਮੁਤਾਬਕ ਇੱਕ ਹੋਰ ਸੁਰੰਗ ਵਿੱਚ ਰਾਹਤ ਕਾਰਜ ਜਾਰੀ ਹੈ ਜਿੱਥੇ 35 ਲੋਕ ਫਸੇ ਹੋਏ ਹਨ

ਬਚਾਅ ਕਾਰਜ ਜਾਰੀ

ਭਾਰਤੀ ਹਵਾਈ ਫੌਜ ਦਾ ਕਹਿਣਾ ਹੈ, "ਦਿਨ ਦਾ ਕੰਮ ਸ਼ੁਰੂ ਹੋ ਗਿਆ ਹੈ। ਜਹਾਜ਼ ਵਿੱਚ ਐੱਨਡੀਆਰਐੱਫ਼ ਦੇ ਜਵਾਨਾਂ ਨਾਲ ਜੋਸ਼ੀਮਠ ਲਈ ਦੇਹਰਾਦੂਨ ਤੋਂ ਐਮਆਈ -17 ਏਅਰਬੌਰਨ ਰਵਾਨਾ ਹੋ ਗਿਆ ਹੈ।

ਤਸਵੀਰ ਸਰੋਤ, Ani

ਡੀਆਰਡੀਓ ਦੇ ਡੀਜੀਆਰਈ ਵਿਗਿਆਨੀ ਲੈ ਕੇ ਜਾਣ ਵਾਲਾ ਇੱਕ ਏਐੱਲਐੱਚ ਤਪੋਵਨ ਖੇਤਰ ਅਤੇ ਗਲੇਸ਼ੀਅਰ ਦੀ ਰੇਕੀ ਕਰ ਰਿਹਾ ਹੈ।"

ਤਸਵੀਰ ਸਰੋਤ, ANI

ਸੂਬੇ ਦੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਤਬਾਹੀ ਤੋਂ ਪ੍ਰਭਾਵਿਤ ਜੋਸ਼ੀਮਠ ਖੇਤਰ ਦਾ ਦੌਰਾ ਕੀਤਾ ਸੀ।

ਦੌਰੇ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ, "ਬਚਾਅ ਟੀਮ ਤਪੋਵਾਨ ਸੁਰੰਗ ਦੇ ਅੰਦਰ 130 ਮੀਟਰ ਦੇ ਅੰਦਰ ਜਾ ਚੁੱਕੀ ਹੈ। ਹੁਣ 50 ਮੀਟਰ ਅੰਦਰ ਪਹੁੰਚਣ ਵਿੱਚ ਢਾਈ ਤੋਂ ਤਿੰਨ ਘੰਟੇ ਲੱਗ ਸਕਦੇ ਹਨ।"

ਉੱਤਰਾਖੰਡ ਦੇ ਡੀਜੀਪੀ ਮੁਤਾਬਕ ਇੱਕ ਹੋਰ ਸੁਰੰਗ ਵਿੱਚ ਰਾਹਤ ਕਾਰਜ ਜਾਰੀ ਹੈ ਜਿੱਥੇ 35 ਲੋਕ ਫਸੇ ਹੋਏ ਹਨ।

ਡੀਜੀਪੀ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਸੁਰੰਗ ਵਿੱਚ ਟੀਮ ਹੋਰ ਅੱਗੇ ਵਧੀ ਹੈ ਪਰ ਸੁਰੰਗ ਹਾਲੇ ਖੁੱਲ੍ਹੀ ਨਹੀਂ ਹੈ। ਉਨ੍ਹਾਂ ਉਮੀਦ ਜਤਾਈ ਕਿ ਦੁਪਹਿਰ ਤੱਕ ਸੁਰੰਗ ਖੁੱਲ੍ਹ ਜਾਵੇਗੀ। ਕੁੱਲ 26 ਲਾਸ਼ਾਂ ਮਿਲੀਆਂ ਹਨ।

ਇਸ ਦੁਖਾਂਤ ਵਿੱਚ ਤਪੋਵਾਨ ਹਾਈਡ੍ਰੋ-ਇਲੈਕਟ੍ਰਿਕ ਪਾਵਰ ਡੈਮ ਜਿਸ ਨੂੰ ਰਿਸ਼ੀਗੰਗਾ ਪ੍ਰਾਜੈਕਟ ਵੀ ਕਿਹਾ ਜਾਂਦਾ ਹੈ, ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਰਾਹਤ ਕਾਰਜ ਜਾਰੀ ਅਤੇ ਪਰਿਵਾਰ ਲਈ ਮਦਦ ਦਾ ਐਲਾਨ

ਸੂਬਾ ਸਰਕਾਰ ਨੇ ਤਬਾਹੀ ਤੋਂ ਪ੍ਰਭਾਵਿਤ ਚਮੋਲੀ ਜ਼ਿਲ੍ਹੇ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ 20 ਕਰੋੜ ਰੁਪਏ ਦਿੱਤੇ ਹਨ। ਜਿਨ੍ਹਾਂ ਇਲਾਕਿਆਂ ਦਾ ਸੜਕ ਸੰਪਰਕ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਤੋਂ ਟੁੱਟ ਗਿਆ ਹੈ ਅਤੇ ਉੱਥੇ ਹੈਲੀਕਾਪਟਰਾਂ ਰਾਹੀਂ ਰਾਸ਼ਨ ਅਤੇ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਤਰਾਖੰਡ ਵਿੱਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੀ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)