ਕਿਸਾਨ ਅੰਦੋਲਨ: 26 ਜਨਵਰੀ ਤੋਂ ਤਿਹਾੜ ’ਚ ਬੰਦ ਗੁਰਮੁਖ ਸਿੰਘ ਘਰ ਪਰਤਣ ’ਤੇ ਕੀ ਦੱਸਦੇ ਹਨ

ਕਿਸਾਨ ਅੰਦੋਲਨ: 26 ਜਨਵਰੀ ਤੋਂ ਤਿਹਾੜ ’ਚ ਬੰਦ ਗੁਰਮੁਖ ਸਿੰਘ ਘਰ ਪਰਤਣ ’ਤੇ ਕੀ ਦੱਸਦੇ ਹਨ

80 ਸਾਲਾ ਗੁਰਮੁਖ ਸਿੰਘ ਜੋ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੀਤੀ 26 ਜਨਵਰੀ ਤੋਂ ਬੰਦ ਸਨ। ਹੁਣ ਜ਼ਮਾਨਤ ’ਤੇ ਰਿਹਾਅ ਹੋ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਆਪਣੇ ਪਿੰਡ ਸਮਸ਼ਪੁਰ ਆ ਗਏ ਹਨ।

ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਦੇ ਬੁਰਾੜੀ ਗਰਾਊਂਡ ਤੋਂ ਗ੍ਰਿਫ਼ਤਾਰ ਕੀਤਾ ਸੀ, ਉਸ ਵੇਲੇ ਉਹ ਪ੍ਰਸ਼ਾਦਾ ਛੱਕਣ ਦੀ ਤਿਆਰੀ ਕਰ ਰਹੇ ਸਨ।

ਗੁਰਮੁਖ ਸਿੰਘ ਖਿਲਾਫ਼ ਦਿੱਲੀ ਦੇ ਮੁਖਰਜੀ ਨਗਰ ਥਾਣੇ ਵਿੱਚ ਮਾਮਲਾ ਦਰਜ ਹੋਇਆ ਸੀ। ਉਨ੍ਹਾਂ 'ਤੇ U/s 186/353/332/188/269/34 IPC ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

(ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)