ਕਿਸਾਨ ਅੰਦੋਲਨ: ਕੌਣ ਹੈ 22 ਸਾਲਾ ਦਿਸ਼ਾ ਰਵੀ ਜਿਸ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ- ਪੰਜ ਅਹਿਮ ਖ਼ਬਰਾਂ

ਦਿਸ਼ਾ ਰਵੀ

ਤਸਵੀਰ ਸਰੋਤ, FB/DISHA RAVI

ਤਸਵੀਰ ਕੈਪਸ਼ਨ,

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦਿਸ਼ਾ ਵੱਲੋਂ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਸੀ ਤਾਂ ਜੋ ਟੂਲਕਿੱਟ ਡਾਕਿਊਮੈਂਟ ਨੂੰ ਬਣਾਇਆ ਜਾ ਸਕੇ

ਦਿੱਲੀ ਪੁਲਿਸ ਨੇ 22 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿਸ਼ਾ ਦੀ ਗ੍ਰਿਫ਼ਤਾਰੀ 13 ਫਰਵਰੀ ਨੂੰ ਬੰਗਲੁਰੂ ਤੋਂ ਹੋਈ ਹੈ।

ਦਿੱਲੀ ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਦਿਸ਼ਾ ਰਵੀ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਬਣਾਉਣ ਤੇ ਉਸ ਦਾ ਪ੍ਰਚਾਰ ਕਰਨ ਦੀ ਅਹਿਮ ਸਾਜ਼ਿਸ਼ਕਰਤਾ ਹੈ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦਿਸ਼ਾ ਵੱਲੋਂ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਸੀ ਤਾਂ ਜੋ ਟੂਲਕਿੱਟ ਡਾਕਿਊਮੈਂਟ ਨੂੰ ਬਣਾਇਆ ਜਾ ਸਕੇ।

ਦਿਸ਼ਾ ਰਵੀ ਹੈ ਕੌਣ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪੰਜਾਬ MC ਚੋਣਾਂ ਦੌਰਾਨ ਬਟਾਲਾ ਤੇ ਤਰਨਤਾਰਨ 'ਚ ਝੜਪਾਂ

ਐਤਵਾਰ ਨੂੰ ਬਟਾਲਾ ਵਿੱਚ ਸਥਾਨਕ ਚੋਣਾਂ ਦੌਰਾਨ ਵਾਰਡ ਨੰਬਰ 34 ਦੇ ਬੂਥ ਨੰਬਰ 76 ਤੇ 77 'ਚ ਵੋਟਾਂ ਪਾਉਣ ਨੂੰ ਲੈ ਕੇ ਝਗੜਾ ਹੋ ਗਿਆ।

ਤਸਵੀਰ ਸਰੋਤ, GURPREET CHAWLA/BBC

ਤਸਵੀਰ ਕੈਪਸ਼ਨ,

ਝੜਪ ਤੋਂ ਬਾਅਦ ਬਟਾਲਾ ਪੁਲਿਸ ਦੇ ਡੀਐਸਪੀ ਗੁਰਿੰਦਰਬੀਰ ਸਿੰਘ ਸਿੱਧੂ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ

ਵਾਰਡ ਨੰਬਰ 34 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨਵੀਨ ਨਈਅਰ ਦੇ ਸਮਰਥਕ ਅਤੇ ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਕਲਸੀ ਦੇ ਸਮਰਥਕਾਂ ਵਿੱਚ ਪਹਿਲਾਂ ਬਹਿਸ ਹੋਈ ਅਤੇ ਫਿਰ ਤਕਰਾਰ ਹੱਥੋਪਾਈ ਤੱਕ ਪੁਹੰਚ ਗਈ।

ਝੜਪ ਤੋਂ ਬਾਅਦ ਬਟਾਲਾ ਪੁਲਿਸ ਦੇ ਡੀਐਸਪੀ ਗੁਰਿੰਦਰਬੀਰ ਸਿੰਘ ਸਿੱਧੂ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

MC ਚੋਣਾਂ ਦੌਰਾਨ ਸੂਬੇ ਭਰ ਦੀ ਸਰਗਰਮੀ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਕ੍ਰਿਕਟਰ ਵਸੀਮ ਜਾਫ਼ਰ 'ਤੇ ਟੀਮ 'ਚ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮਾਂ ਦਾ ਸੱਚ ਕੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਾਫ਼ਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਉੱਤੇ ਲੱਗੇ ਫ਼ਿਰਕੂ ਨਫ਼ਰਤ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ

ਸਾਬਕਾ ਭਾਰਤੀ ਸਪਿਨਰ ਅਨਿਕ ਕੁੰਬਲੇ ਨੇ 11 ਫਰਵਰੀ ਨੂੰ ਉੱਤਰਾਖੰਡ ਕ੍ਰਿਕੇਟ ਟੀਮ ਵਿੱਚ ਕਥਿਤ ਤੌਰ 'ਤੇ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮ ਝੱਲ ਰਹੇ ਭਾਰਤੀ ਕ੍ਰਿਕੇਟਰ ਵਸੀਮ ਜਾਫ਼ਰ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ।

ਵਸੀਮ ਜਾਫ਼ਰ ਨੇ ਕੁਝ ਦਿਨ ਪਹਿਲਾਂ ਖਿਡਾਰੀਆਂ ਦੀ ਚੋਣ ਨੂੰ ਲੈ ਕੇ ਪ੍ਰਬੰਧਕਾਂ ਦੇ ਨਾਲ ਵਿਵਾਦ ਹੋਣ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਅਸਤੀਫ਼ਾ ਦੇਣ ਤੋਂ ਬਾਅਦ ਵਸੀਮ ਜਾਫ਼ਰ ਨੇ ਵੀਰਵਾਰ 11 ਫਰਵਰੀ ਨੂੰ ਹੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਅਹੁਦੇ ਦਾ ਕੀ ਫ਼ਾਇਦਾ, ਜਦੋਂ ਕੋਚ ਦੇ ਨਾਲ ਬਦਸਲੂਕੀ ਕੀਤੀ ਜਾਵੇ ਅਤੇ ਉਸ ਦੀਆਂ ਸਿਫ਼ਾਰਸ਼ਾਂ ਨੂੰ ਨਾ ਮੰਨਿਆ ਜਾਵੇ।

ਇਹ ਵੀ ਪੜ੍ਹੋ

ਜਾਫ਼ਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਉੱਤੇ ਲੱਗੇ ਫ਼ਿਰਕੂ ਨਫ਼ਰਤ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ।

ਇਸ ਪੂਰੇ ਵਿਵਾਦ ਨੂੰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਮਹਾਂਦੋਸ਼ ਦੀ ਸੁਣਵਾਈ ਤਾਂ ਹੋ ਗਈ ਤੇ ਟਰੰਪ ਬਰੀ ਵੀ ਹੋ ਗਏ- ਹੁਣ ਅੱਗੇ ਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੀਨੇਟ ਦਾ ਫ਼ੈਸਲਾ ਆਉਣ ਤੋਂ ਬਾਅਦ ਟਰੰਪ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕੀਤਾ ਹੈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸੀਨੇਟ ਨੇ ਛੇ ਜਨਵਰੀ ਨੂੰ ਕੈਪੀਟਲ ਹਿਲ ਬਿਲਡਿੰਗ ਵਿੱਚ ਹੋਈ ਹਿੰਸਾ ਨੂੰ ਭੜਕਾਉਣ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।

ਸੀਨੇਟ ਨੇ ਸ਼ਨੀਵਾਰ ਨੂੰ ਪੰਜਵੇਂ ਦਿਨ ਇਸ ਮਾਮਲੇ ਦੀ ਸੁਣਵਾਈ ਕਰਨ ਮਗਰੋਂ ਵੋਟਿੰਗ ਨਾਲ ਇਹ ਫ਼ੈਸਲਾ ਕੀਤਾ।

ਵੋਟਿੰਗ ਦੌਰਾਨ ਸੀਨੇਟ ਦੇ 57 ਮੈਂਬਰਾਂ ਨੇ ਉਨ੍ਹਾਂ ਦੇ ਵਿਰੁੱਧ ਅਤੇ 43 ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਕੀਤਾ। ਅਜਿਹੇ ਵਿੱਚ ਟਰੰਪ ਨੂੰ ਮੁਲਜ਼ਮ ਕਰਾਰ ਦੇਣ ਲਈ ਜ਼ਰੂਰੀ ਇੱਕ ਤਿਹਾਈ ਵੋਟਾਂ ਪੂਰੀਆਂ ਨਹੀਂ ਹੋ ਸਕੀਆਂ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇੱਕ ਹੀ ਆਦਮੀ ਨਾਲ ਪਿਆਰ ਕਰਨ ਵਾਲੀਆਂ ਦੋ ਵੱਖ-ਵੱਖ ਮਜ਼ਹਬ ਦੀਆਂ ਔਰਤਾਂ ਦੀ ਕਹਾਣੀ

ਤਸਵੀਰ ਸਰੋਤ, CHINKI SINHA

ਤਸਵੀਰ ਕੈਪਸ਼ਨ,

'ਇਸ 'ਚ ਸ਼ਰਮਿੰਦਗੀ ਵਾਲੀ ਕੋਈ ਗੱਲ ਨਹੀਂ ਹੈ, ਸਗੋਂ ਮੈਨੂੰ ਮਾਣ ਹੈ ਕਿ ਮੇਰੀ ਜ਼ਿੰਦਗੀ 'ਚ ਦੋ ਦਾਦੀਆਂ ਸਨ'

ਮੈਂ ਇਹ ਗੱਲ ਆਪਣੇ ਸਕੂਲ 'ਚ ਦੱਸੀ ਸੀ। ਮੈਨੂੰ ਇਹ ਲੱਗਦਾ ਹੈ ਕਿ ਮੈਂ ਇਹ ਗੱਲ ਹਰ ਕਿਤੇ ਕਰਦੀ ਫਿਰਦੀ ਸੀ। ਮੇਰੇ ਪਿਤਾ ਜੀ ਦੀਆਂ ਦੋ ਮਾਂਵਾਂ ਸਨ। ਇਹ ਕੋਈ ਅਜਿਹੀ ਗੱਲ ਨਹੀਂ ਸੀ ਕਿ ਜਿਸ ਨੂੰ ਕਿਸੇ ਨੇ ਕਦੇ ਵੀ ਇਸ ਤੋਂ ਪਹਿਲਾਂ ਸੁਣਿਆ ਨਾ ਹੋਵੇ। ਬਹੁਤ ਸਾਰੇ ਲੋਕ ਅਜਿਹੇ ਹਨ, ਜਿੰਨ੍ਹਾਂ ਦੀਆਂ ਦੋ-ਦੋ ਪਤਨੀਆਂ ਹੁੰਦੀਆ ਹਨ।

ਇਸ ਪਿੱਛੇ ਕਈ ਕਾਰਨ ਵੀ ਹੁੰਦੇ ਹਨ। ਕਿਸੇ ਨੇ ਪਹਿਲੀ ਪਤਨੀ ਤੋਂ ਬੱਚਾ ਨਾ ਹੋਣ ਕਰਕੇ ਦੂਜਾ ਵਿਆਹ ਕਰਵਾਇਆ ਅਤੇ ਕਿਸੇ ਨੇ ਘਰ 'ਚ ਮੁੰਡਾ ਨਾ ਹੋਣ 'ਤੇ। ਕੋਈ ਵਿਆਹ ਤੋਂ ਬਾਅਦ ਪਿਆਰ ਜਾਲ 'ਚ ਫਸ ਗਿਆ ਅਤੇ ਦੂਜਾ ਵਿਆਹ ਕਰ ਲਿਆ। ਅਜਿਹੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਹਨ।

ਪਰ ਮੇਰੇ ਮਾਮਲੇ 'ਚ ਤਾਂ ਕਾਰਨ ਕੁਝ ਵੱਖਰਾ ਹੀ ਸੀ। ਮੇਰੀ ਦੂਜੀ ਦਾਦੀ ਈਸਾਈ ਸੀ ਅਤੇ ਕ੍ਰਿਸਮਿਸ 'ਤੇ ਸਾਡੇ ਲਈ ਕੇਕ ਭੇਜਦੀ ਹੁੰਦੀ ਸੀ। ਮੈਨੂੰ ਉਦੋਂ ਦੀ ਕੋਈ ਖਾਸ ਗੱਲ ਯਾਦ ਤਾਂ ਨਹੀਂ, ਪਰ ਸਿਰਫ ਐਨਾ ਯਾਦ ਹੈ ਕਿ ਮੈਨੂੰ ਆਪਣੀ ਇੱਕ ਈਸਾਈ ਦਾਦੀ ਹੋਣ 'ਤੇ ਬਹੁਤ ਮਾਣ ਸੀ।

ਪਿਆਰ ਦੀ ਇਸ ਅਨੌਖੀ ਕਹਾਣੀ ਨੂੰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)