ਨੈਸ਼ਨਲ ਹਾਈਵੇਅ 'ਤੇ ਮਕੈਨਿਕੀ ਕਰਦੀ ਹੈ ਪਿੰਡ ਦੀ ਇਹ ਇਕਲੌਤੀ ਔਰਤ

ਨੈਸ਼ਨਲ ਹਾਈਵੇਅ 'ਤੇ ਮਕੈਨਿਕੀ ਕਰਦੀ ਹੈ ਪਿੰਡ ਦੀ ਇਹ ਇਕਲੌਤੀ ਔਰਤ

ਇਹ ਮਹਿਲਾ ਮਕੈਨਿਕ ਅਦੀਲਕਸ਼ਮੀ ਦੀ ਕਹਾਣੀ ਹੈ ਜੋ ਤੇਲੰਗਾਨਾ ਦੇ ਕੋਟਾਗੁਡੇਮ ਜ਼ਿਲ੍ਹੇ ਦੇ ਸੁਜਾਤਾਨਗਰ ਦੀ ਰਹਿਣ ਵਾਲੀ ਹੈ। ਉਹ ਨੈਸ਼ਨਲ ਹਾਈਵੇਅ 'ਤੇ ਆਪਣੀ ਵਰਕਸ਼ਾਪ ਚਲਾਉਂਦੀ ਹੈ। ਉਹ ਆਪਣੇ ਪਿੰਡ ਦੀ ਇਕਲੌਤੀ ਮਹਿਲਾ ਮਕੈਨਿਕ ਹੈ।

ਅਦੀਲਕਸ਼ਮੀ ਆਪਣੇ ਪਿੰਡ ਵਿੱਚ ਇਕ ਮਕੈਨਿਕ ਵਜੋਂ ਮਸ਼ਹੂਰ ਹੋ ਗਈ ਹੈ ਹਾਲਾਂਕਿ ਉਹ ਮਾਂ ਹੋਣ ਦਾ ਫਰਜ਼ ਵੀ ਨਿਭਾ ਰਹੀ ਹੈ।

ਉਹ ਲੋਕ ਜੋ ਸ਼ੁਰੂਆਤ ਵਿੱਚ ਉਸਦੇ ਕੰਮ ਨੂੰ ਲੈਕੇ ਖਦਸ਼ੇ ’ਚ ਰਹਿੰਦੇ ਸਨ, ਹੁਣ ਉਨ੍ਹਾਂ ਨੇ ਉਸ ਦੀ ਸ਼ਲਾਘਾ ਕਰਨੀ ਸ਼ੁਰੂ ਕਰ ਦਿੱਤੀ ਹੈ। ਬਹੁਤ ਹੀ ਘੱਟ ਔਰਤਾਂ ਇਸ ਪੇਸ਼ੇ ਨੂੰ ਅਪਣਾਉਂਦੀਆਂ ਹਨ ਪਰ ਅਦੀਲਕਸ਼ਮੀ ਨੇ ਹਿੰਮਤ ਨਹੀਂ ਹਾਰੀ।

ਰਿਪੋਰਟ- ਸੰਕਰ ਵੈਦੀਵਤੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)