ਭਾਰਤ ਨੂੰ “ਅਧੂਰੀ ਅਜ਼ਾਦੀ” ਵਾਲਾ ਦੇਸ਼ ਕਹਿਣਾ, ਦੇਸ਼ ਵਿਰੋਧੀ ਏਜੰਡੇ ਦਾ ਹਿੱਸਾ-ਭਾਜਪਾ - 5 ਅਹਿਮ ਖ਼ਬਰਾਂ

ਨਰਿੰਦਰ ਮੋਦੀ

ਤਸਵੀਰ ਸਰੋਤ, PIB

ਗਲੋਬਲ ਪੋਲਿਟੀਕਲ ਰਾਈਟਸ ਐਂਡ ਲਿਬਰਟੀਜ਼ ਦੀ ਸਲਾਨਾ ਰਿਪੋਰਟ ਮੁਤਾਬਕ ਭਾਰਤ "ਅਜ਼ਾਦ" ਦੇਸ਼ ਤੋਂ "ਅਧੂਰੀ ਅਜ਼ਾਦੀ" ਵਾਲਾ ਮੁਲਕ ਬਣ ਗਿਆ ਹੈ।

ਫਰੀਡਮ ਹਾਊਸ ਦੀ ਰਿਪੋਰਟ ਡੈਮੋਕ੍ਰੇਸੀ ਅੰਡਰਸੀਜ ਮੁਤਾਬਕ ਸਾਲ 2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬਣਨ ਤੋਂ ਬਾਅਦ ਭਾਰਤ ਵਿੱਚ ਨਾਗਰਿਕ ਅਜ਼ਾਦੀ ਦਾ ਪੱਧਰ ਲਗਾਤਾਰ ਡਿੱਗਿਆ ਹੈ।

ਇਹ ਵੀ ਪੜ੍ਹੋ:

ਇਸ ਰਿਪੋਰਟ ਬਾਰੇ ਹਾਲਾਂਕਿ ਭਾਰਤ ਸਰਕਾਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਭਾਜਪਾ ਦੇ ਰਾਜ ਸਭਾ ਸਾਂਸਦ ਪ੍ਰੋਫੈਸਰ ਰਾਕੇਸ਼ ਸਿਨਹਾ ਨੇ ਕਿਹਾ, "ਭਾਰਤ ਵਿੱਚ ਨਰਿੰਦਰ ਮੋਦੀ ਸਰਕਾਰ ਆਉਣ ਤੋਂ ਬਾਅਦ ਲੋਕ ਪੂਰੀ ਅਜ਼ਾਦੀ ਨਾਲ ਸਰਕਾਰ ਦੀਆਂ ਨੀਤੀਆਂ ਦੀ ਤੇ ਅਦਾਲਤ ਦੀ ਅਲੋਚਨਾ ਕਰ ਪਾ ਰਹੇ ਹਨ।"

"ਪਰ ਪੱਛਮ ਦੀ ਇੱਕ ਤਾਕਤ ਹੈ ਜੋ ਭਾਰਤ ਨੂੰ ਆਪਣੇ ਢੰਗ ਨਾਲ ਪਰਿਭਾਸ਼ਿਤ ਕਰਨਾ ਚਾਹੁੰਦੀ ਹੈ। ਇਸ ਲਈ ਪੂਰੀ ਰਿਪੋਰਟ ਭਾਰਤ ਵਿਰੋਧੀ ਏਜੰਡਾ ਦਾ ਹਿੱਸਾ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਟਲੀ ਨੇ AstraZeneca ਵੈਕਸੀਨ ਦੀ ਆਸਟਰੇਲੀਆ ਨੂੰ ਜਾਣ ਵਾਲੀ ਖੇਪ ਰੋਕੀ

ਤਸਵੀਰ ਸਰੋਤ, Reuters

ਇਟਲੀ ਸਰਕਾਰ ਨੇ ਆਕਸਫ਼ੋਰਡ-ਐਸਟਰਾਜ਼ਿਨੀਕਾ ਵੈਕਸੀਨ ਦੀ ਆਸਟਰੇਲੀਆ ਨੂੰ ਭੇਜੀ ਜਾਣ ਵਾਲੀ ਖੇਪ ਉੱਪਰ ਰੋਕ ਲਗਾ ਦਿੱਤੀ ਹੈ।

ਇਟਲੀ ਨੇ ਇਹ ਰੋਕ ਯੂਰਪੀ ਯੂਨੀਅਨ ਵੱਲੋਂ ਵੈਕਸੀਨ ਦੀ ਦਰਾਮਦ ਉੱਪਰ ਰੋਕ ਲਾਉਣ ਬਾਰੇ ਬਣਾਏ ਨਵੇਂ ਨਿਯਮਾਂ ਮੁਤਾਬਕ ਲਾਈ ਹੈ। ਨਿਯਮਾਂ ਮੁਤਾਬਕ ਜੇ ਕੋਈ ਕੰਪਨੀ ਯੂਰਪੀ ਯੂਨੀਅਨ ਨਾਲ ਕਰਾਰ ਕੀਤੀਆਂ ਖ਼ੁਰਾਕਾਂ ਦੀ ਸਪਲਾਈ ਕਰਨ ਵਿੱਚ ਅਸਮਰੱਥ ਰਹਿੰਦੀ ਹੈ ਤਾਂ ਦੇਸ਼ ਉਸ ਦਵਾਈ ਨੂੰ ਬਾਹਰ ਭੇਜਣ ਉੱਪਰ ਰੋਕ ਲਗਾ ਸਕਦੇ ਹਨ।

ਇਹ ਖ਼ਬਰ ਪੂਰੀ ਪੜ੍ਹਨ ਲਈ ਅਤੇ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਰੇਪ ਮੁਜਰਮ ਨੂੰ ਵਿਆਹ ਲਈ ਪੁੱਛਣਾ ਕਿਉਂ ਗ਼ਲਤ ਕਿਹਾ ਜਾ ਰਿਹਾ ਹੈ?

ਤਸਵੀਰ ਸਰੋਤ, Getty Images

ਸੋਮਵਾਰ 1 ਮਾਰਚ ਨੂੰ ਚੀਫ਼ ਜਸਟਿਸ ਐਸਏ ਬੋਬਡੇ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਮਹਾਰਾਸ਼ਟਰ ਵਿੱਚ ਇੱਕ ਸਕੂਲੀ ਵਿਦਿਆਰਥਣ ਦੇ ਬਲਾਤਕਾਰ ਦੇ ਮੁਜਰਮ ਨੂੰ ਪੁੱਛਿਆ ਕਿ ਕੀ ਉਹ ਪੀੜਤਾ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ?

ਵਕੀਲ ਸੁਰਭੀ ਧਰ ਮੁਤਾਬਕ, ''ਅਜਿਹਾ ਸੁਝਾਅ ਦੇਣਾ ਹੀ ਪੀੜਤਾ ਦੀ ਬੇਅਦਬੀ ਹੈ, ਉਸ ਦੇ ਨਾਲ ਹੋਈ ਹਿੰਸਾ ਨੂੰ ਅਣਦੇਖਿਆ ਕਰਨਾ ਹੈ ਅਤੇ ਗ਼ੈਰ-ਮਨੁੱਖੀ ਵਤੀਰਾ ਹੈ।''

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਔਰਤਾਂ ਦੇ ਜਜ਼ਬੇ, ਸੰਘਰਸ਼ ਅਤੇ ਕਾਮਯਾਬੀ ਦੀਆਂ ਕਹਾਣੀਆਂ

ਤਸਵੀਰ ਸਰੋਤ, Getty Images

ਕੌਮਾਂਤਰੀ ਮਹਿਲਾ ਦਿਵਸ ਬੀਬੀਸੀ ਪੰਜਾਬੀ ਮੌਕੇ ਔਰਤਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀਆਂ ਕੁਝ ਖ਼ਾਸ ਕਹਾਣੀਆਂ ਇੱਕੋ ਨਾਲ ਲੈ ਕੇ ਆਇਆ ਹੈ। ਇਨ੍ਹਾਂ 'ਚੋਂ ਕੁਝ ਦਰਸਾਉਂਦੀਆਂ ਹਨ ਕਿਵੇਂ ਔਰਤਾਂ ਨੇ ਆਪਣੇ ਹੱਕਾਂ ਲਈ ਲੜਾਈ ਲੜੀ ਅਤੇ ਸਫ਼ਲ ਹੋਈਆਂ।

ਇਹ ਕਹਾਣੀਆਂ ਉਨ੍ਹਾਂ ਔਰਤਾਂ ਦੀਆਂ ਵੀ ਹਨ ਜਿੰਨਾਂ ਨੇ ਆਪਣੇ ਚੁਣੇ ਖਿੱਤਿਆਂ ਵਿੱਚ ਕਾਮਯਾਬੀ ਹਾਸਿਲ ਕੀਤੀ। ਇਸ ਤੋਂ ਇਲਾਵਾ ਔਰਤਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਨਜ਼ਰੀਆ ਵੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੀਡੀਆ 'ਚ ਖਿਡਾਰਨਾਂ ਨੂੰ ਨਹੀਂ ਮਿਲਦੀ ਅੱਧੀ ਵੀ ਕਵਰੇਜ

ਜਦੋਂ ਵੀ ਕੋਈ ਖਿਡਾਰਨ ਆਪਣੀ ਕਿਸੇ ਉਪਲੱਬਧੀ ਕਰਕੇ ਸੁਰਖੀਆਂ 'ਚ ਆਉਂਦੀ ਹੈ ਤਾਂ ਉਸ ਨੂੰ 30% ਤੋਂ ਵੀ ਘੱਟ ਕਵਰੇਜ ਹਾਸਲ ਹੁੰਦੀ ਹੈ।

ਇਸ ਤੱਥ ਦਾ ਖੁਲਾਸਾ ਹਾਲ 'ਚ ਹੀ ਬੀਬੀਸੀ ਦੀ ਇਕ ਨਵੇਂ ਅਧਿਐਨ ਤੋਂ ਬਾਅਦ ਕੀਤਾ ਗਿਆ ਹੈ।

2017 ਤੋਂ 2020 ਦੇ ਵਕਫ਼ੇ 'ਚ ਦੋ ਅੰਗਰੇਜ਼ੀ ਕੌਮੀ ਅਖ਼ਬਾਰਾਂ ਦੀਆਂ 2 ਹਜ਼ਾਰ ਤੋਂ ਵੀ ਵੱਧ ਰਿਪੋਰਟਾਂ ਦੇ ਅਧਾਰ 'ਤੇ ਕੀਤੇ ਗਏ ਅਧਿਐਨ 'ਚ ਦੇਖਿਆ ਗਿਆ ਕਿ ਖਿਡਾਰਨਾਂ ਨਾਲ ਸਬੰਧਤ ਖੇਡ ਖ਼ਬਰਾਂ ਅਖ਼ਬਾਰਾਂ ਦੇ ਪਹਿਲੇ ਪੰਨੇ 'ਤੇ 1 ਫੀਸਦੀ ਤੋਂ ਵੀ ਘੱਟ ਪਹੁੰਚਦੀਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)