ਕਿਹੋ ਜਿਹੀ ਹੁੰਦੀ ਹੈ ਚਰਵਾਹਿਆਂ ਦੀ ਜ਼ਿੰਦਗੀ ਅਤੇ ਕੀ ਹੈ ਇਨ੍ਹਾਂ ਦਾ ਭਵਿੱਖ

ਕਿਹੋ ਜਿਹੀ ਹੁੰਦੀ ਹੈ ਚਰਵਾਹਿਆਂ ਦੀ ਜ਼ਿੰਦਗੀ ਅਤੇ ਕੀ ਹੈ ਇਨ੍ਹਾਂ ਦਾ ਭਵਿੱਖ

ਹਿਮਾਲਿਆ ’ਤੇ ਪੰਜ ਹਜ਼ਾਰ ਦੀ ਮੀਟਰ ਦੀ ਉਚਾਈ ’ਤੇ ਸਥਾਨਕ ਚਰਵਾਹੇ ਘਾਹ ਦੇ ਮੈਦਾਨਾਂ ਅਤੇ ਪਾਣੀ ਦੀ ਖੋਜ ਵਿੱਚ ਨਿਕਲਦੇ ਹਨ।

60 ਸਾਲਾਂ ਦੇ ਸੇਵਾਂਗ ਰਿਗਜਿਨ ਬਚਪਨ ਤੋਂ ਚਰਵਾਹੇ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੱਸਿਆ, ਠੰਢ ’ਚ ਨਾ ਘਾਹ ਹੁੰਦੀ ਹੈ ਅਤੇ ਨਾ ਹੀ ਪਾਣੀ ਹੁੰਦਾ ਹੈ। ਯਾਕ ਬਰਫ਼ ’ਤੇ ਗੁਜ਼ਾਰਾ ਕਰਦੇ ਹਨ।

ਉਹ ਭਾਰਤ ਦੇ ਲੱਦਾਖ਼ ਇਲਾਕੇ ਵਿੱਚ ਰਹਿੰਦੇ ਹਨ। ਇਹ ਚੀਨ ਦੀ ਸੀਮਾ ਨਾਲ ਲਗਦਾ ਇਲਾਕਾ ਹੈ। ਉਹ ਯਾਕ ਦੇ ਵਾਲਾਂ ਨੂੰ ਇਕੱਠੇ ਕਰਦੇ ਹਨ, ਜਿਸ ਨਾਲ ਕੱਪੜੇ ਅਤੇ ਚੱਟਾਈਆਂ ਬਣਾਉਣ ਲਈ ਉਨ ਮਿਲਦੀ ਹੈ ।

ਪਹਿਲੇ ਹਰ ਪਰਿਵਾਰ ਵਿੱਚ ਇੱਕ ਚਰਵਾਹਾ ਹੁੰਦਾ ਸੀ ਪਰ ਹੁਣ ਗਯਾ ਪਿੰਡ ਵਿੱਚ ਸਿਰਫ਼ 14 ਚਰਵਾਹੇ ਹਨ।

ਚਰਵਾਹੇ ਅਸਥਾਈ ਕੈਂਪਾਂ ਵਿੱਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਹਰੀ ਘਾਹ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ। ਇਹ ਇੱਕ ਮੁਸ਼ਕਲ ਜੀਵਨ ਹੈ ਜੋ ਕੁਦਰਤ ’ਤੇ ਨਿਰਭਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)