ਇਸ ਪਿੰਡ ਦੇ ਹਾਕੀ ਕਲੱਬ ਨੇ ਥਾਂ-ਥਾਂ ’ਤੇ ਬਣਾ ਦਿੱਤੇ ‘ਮਿਨੀ ਜੰਗਲ’

ਇਸ ਪਿੰਡ ਦੇ ਹਾਕੀ ਕਲੱਬ ਨੇ ਥਾਂ-ਥਾਂ ’ਤੇ ਬਣਾ ਦਿੱਤੇ ‘ਮਿਨੀ ਜੰਗਲ’

ਸਮਰਾਲਾ ਦੇ ਹਾਕੀ ਕਲੱਬ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਇੱਕ ਲੱਖ ਦੇ ਕਰੀਬ ਬੂਟੇ ਲਗਾਏ ਗਏ ਹਨ। ਇਸ ਸੰਸਥਾ ਨੇ ਸਮਰਾਲਾ ਦੇ ਰੇਲਵੇ ਸਟੇਸ਼ਨ ਵਿੱਚ ਇੱਕ ‘ਮਿਨੀ ਜੰਗਲ’ ਵੀ ਤਿਆਰ ਕੀਤਾ ਹੈ।

ਇਹ ਸੰਸਥਾ ਹਰ ਘਰ ਵਿੱਚ ਔਰਤਾਂ ਨੂੰ ਫਲਦਾਰ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ। ਔਰਤਾਂ ਨੂੰ ਆਰਗੈਨਿਕ ਫਲਾਂ ਦੀ ਮਹਤੱਤਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ।

ਵਾਤਾਵਰਨ ਸੰਭਾਲ ਦੇ ਕੰਮਾਂ ਲਈ ਇਸ ਸੰਸਥਾ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

ਪੂਰਾ ਪਿੰਡ ਇਸ ਸੰਸਥਾ ਦੇ ਕੰਮਾਂ ਤੋਂ ਕਾਫ਼ੀ ਖ਼ੁਸ਼ ਵੀ ਹੈ ਅਤੇ ਸੰਸਥਾਂ ਦੇ ਕੰਮਾਂ ’ਚ ਆਪਣੀ ਭਾਗੀਦਾਰੀ ਵੀ ਰੱਖਦਾ ਹੈ।

ਰਿਪੋਰਟ- ਗੁਰਮਿੰਦਰ ਗਰੇਵਾਲ, ਐਡਿਟ- ਦੇਵ ਆਸ਼ੀਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)