ਸਿੰਘੂ ਬਾਰਡਰ ਤੋਂ ਪੱਥਰਬਾਜ਼ੀ ਦੌਰਾਨ ਪੁਲਿਸ ਵਲੋਂ ਚੁੱਕੇ ਰਣਜੀਤ ਸਿੰਘ ਨੂੰ ਜਮਾਨਤ ਮਿਲੀ -ਅਹਿਮ ਖ਼ਬਰਾਂ

ਤਸਵੀਰ ਸਰੋਤ, Ani
ਸਿੰਘੂ ਬਾਰਡਰ ਉੱਤੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹੋਈ ਪੱਥਰਬਾਜ਼ੀ ਮੌਕੇ ਪੁਲਿਸ ਵਲੋਂ ਚੁੱਕੇ ਗਏ ਰਣਜੀਤ ਸਿੰਘ ਨੂੰ ਜਮਾਨਤ ਮਿਲ ਗਈ ਹੈ।
ਸੰਯੁਕਤ ਮੋਰਚੇ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਰਣਜੀਤ ਸਿੰਘ ਨੂੰ ਰੋਹਿਨੀ ਕੋਰਟ ਨੇ ਮੰਗਲਵਾਰ ਨੂੰ ਜਮਾਨਤ ਦਿੱਤੀ ਅਤੇ ਉਹ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ।
ਰਣਜੀਤ ਸਿੰਘ ਉੱਤੇ ਪੱਥਰਬਾਜ਼ੀ ਦੌਰਾਨ ਪੁਲਿਸ ਦੇ ਥਾਣੇਦਾਰ ਉੱਤੇ ਹਮਲਾ ਕਰਨ ਦਾ ਇਲਜ਼ਾਮ ਲਾਕੇ ਚੁੱਕਿਆ ਗਿਆ ਸੀ, ਉਸ ਖ਼ਿਲਾਫ਼ ਅਲੀਪੁਰ ਪੁਲਿਸ ਸਟੇਸ਼ਨ ਵਿਚ ਐਫ਼ਆਈਆਰ ਨੰਬਰ 49/2021 ਦਰਜ ਕੀਤੀ ਗਈ ਸੀ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਆਪਣੇ ਆਪ ਨੂੰ ਸਥਾਨਕ ਦੱਸਣ ਵਾਲੇ ਲੋਕਾਂ ਨੇ 29 ਜਨਵਰੀ ਨੂੰ ਸਿੰਘੂ ਬਾਰਡਰ ਉੱਤੇ ਹਮਲਾ ਕੀਤਾ ਸੀ, ਉਦੋਂ ਰਣਜੀਤ ਸਿੰਘ ਔਰਤਾਂ ਉੱਤੇ ਹੋਏ ਹਮਲੇ ਦਾ ਵਿਰੋਧ ਕਰ ਰਿਹਾ ਸੀ। ਉਸ ਨੂੰ ਪੁਲਿਸ ਪਿੱਛਿਓ ਘੜੀਸ ਕੇ ਲੈ ਗਏ।
ਇਹ ਵੀ ਪੜ੍ਹੋ-
ਕਿਸਾਨ ਆਗੂ ਆਪਣੇ ਦਲੀਲ ਦੇ ਹਵਾਲੇ ਵਜੋਂ ਮੀਡੀਆ ਦੀਆਂ ਵੀਡੀਜ਼ ਦਾ ਹਵਾਲਾ ਦਿੰਦੇ ਰਹੇ ਹਨ।
ਰਣਜੀਤ ਸਿੰਘ ਲਈ ਜ਼ਮਾਨਤ ਦੀ ਵਕਾਲਤ ਕਰ ਰਹੇ ਵਕੀਲਾਂ ਵਿੱਚ ਰਜਿੰਦਰ ਸਿੰਘ ਚੀਮਾ ਸੀਨੀਅਰ ਐਡਵੋਕੇਟ ਅਤੇ ਉਨ੍ਹਾਂ ਦੀ ਟੀਮ ਵਿੱਚ ਜਸਪ੍ਰੀਤ ਰਾਏ, ਵਰਿੰਦਰਪਾਲ ਸਿੰਘ ਸੰਧੂ, ਰਾਕੇਸ਼ ਚਾਹਰ, ਜਸਦੀਪ ਢਿੱਲੋਂ , ਪ੍ਰਤੀਕ ਕੋਹਲੀ ਅਤੇ ਸੰਕਲਪ ਕੋਹਲੀ ਸ਼ਾਮਲ ਹਨ
ਕਿਸਾਨ-ਅੰਦੋਲਨ ਨੂੰ ਦਿੱਲੀ ਸਰਹੱਦਾਂ 'ਤੇ ਸ਼ੁਰੂ ਹੋਏ ਤਿੰਨ ਮਹੀਨੇ ਤੋਂ ਵੱਧ ਦਾ ਸਮਾ ਹੋ ਗਿਆ ਹੈ। ਰਾਜਨੀਤਿਕ ਮਤਭੇਦਾਂ ਤੋਂ ਇਲਾਵਾ, ਸਰਕਾਰ ਬੁਨਿਆਦੀ ਮਨੁੱਖਤਾ ਵੀ ਨਹੀਂ ਵਿਖਾ ਰਹੀ ਹੈ। ਇਸ ਅੰਦੋਲਨ ਵਿਚ ਤਕਰੀਬਨ 300 ਕਿਸਾਨਾਂ ਦੀ ਮੌਤ ਹੋ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ ਮੁਤਾਬਕ ਲਾਲ ਕਿਲੇ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਵੱਖ-ਵੱਖ ਐਫਆਈਆਰਜ਼ ਵਿੱਚ ਗ੍ਰਿਫ਼ਤਾਰ 151 ਕਿਸਾਨਾਂ ਵਿੱਚੋਂ 147 ਹੁਣ ਤੱਕ ਜ਼ਮਾਨਤ 'ਤੇ ਰਿਹਾਅ ਹੋ ਚੁੱਕੇ ਹਨ।
ਹੁਣ ਰਣਜੀਤ ਸਿੰਘ ਵੀ ਬਾਹਰ ਆ ਜਾਣਗੇ ਅਤੇ ਰਿਹਾਅ ਹੋਏ ਕਿਸਾਨਾਂ ਦੀ ਗਿਣਤੀ 148 ਹੋ ਜਾਵੇਗੀ।
ਕੁਰਾਨ ਦੀ ਕਥਿਤ ਬੇਅਦਬੀ ਕੇਸ ਵਿੱਚੋਂ ਵਿਧਾਇਕ ਬਰੀ
ਤਸਵੀਰ ਸਰੋਤ, Getty Images
ਦਿੱਲੀ ਦੇ ਮਹਿਰੌਲੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ 24 ਜੂਨ, 2016 ਨੂੰ ਪੰਜਾਬ ਦੇ ਮਲੇਰਕੋਟਲਾ ਵਿੱਚ ਹੋਏ ਕੁਰਾਨ ਦੀ ਕਥਿਤ ਬੇਅਦਬੀ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।
ਹਾਲਾਂਕਿ, ਦੋ ਹੋਰਨਾਂ ਨੂੰ ਇਸ ਵਿੱਚ ਦੋਸ਼ੀ ਪਾਇਆ ਗਿਆ ਹੈ ਅਤੇ ਇੱਕ ਹੋਰ ਨੂੰ ਅਦਾਲਤ ਨੇ ਬਰੀ ਕੀਤਾ ਹੈ।
ਦਰਅਸਲ 2016 ਨੂੰ ਮਲੇਰਕੋਟਲਾ ਵਿੱਚ ਕਰਾਨ ਸ਼ਰੀਫ਼ ਦੇ ਪੰਨੇ ਫਟੇ ਹੋਏ ਮਿਲੇ ਸਨ, ਜਿਸ ਲਈ ਨਰੇਸ਼ ਯਾਦਵ ਨੂੰ ਮੁਲਜ਼ਮ ਦੱਸਿਆ ਜਾ ਰਿਹਾ ਸੀ ਜਿਸ ਤੋਂ ਪੰਜਾਬ ਪੁਲਿਸ ਨੇ ਨਰੇਸ਼ ਯਾਦਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਚੀਨ ਨੇ ਵੀਜ਼ਾ ਲਈ ਭਾਰਤੀਆਂ ਦੇ ਸਾਹਮਣੇ ਰੱਖੀ ਇਹ ਸ਼ਰਤ
ਭਾਰਤ ਵਿੱਚ ਚੀਨ ਦੇ ਦੂਤਾਵਾਸ ਨੇ ਦੱਸਿਆ ਹੈ ਕਿ ਉਹ 15 ਮਾਰਚ 2021 ਤੋਂ ਚੀਨ ਜਾਣ ਲਈ ਭਾਰਤ ਵਿੱਚ ਲੋਕਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਰਿਹਾ ਹੈ।
ਤਸਵੀਰ ਸਰੋਤ, Getty Images
ਹਾਲਾਂਕਿ, ਇਸ ਲਈ ਉਨ੍ਹਾਂ ਨੇ ਚੀਨ ਵਿੱਚ ਨਿਰਮਿਤ ਕੋਵਿਡ-19 ਵੈਕਸੀਨ ਦਾ ਟੀਕਾਕਰਨ ਹੋਣਾ ਲਾਜ਼ਮੀ ਦੱਸਿਆ ਹੈ।
ਚੀਨ ਦੂਤਾਵਾਸ ਨੇ ਬਿਆਨ ਵਿੱਚ ਕਿਹਾ ਹੈ ਕਿ ਚੀਨੀ ਦੂਤਾਵਾਸ ਅਤੇ ਵਣਜ ਦੂਤਾਵਾਸ ਵਿੱਚ ਉਹ ਲੋਕ ਵੀਜ਼ਾ ਪ੍ਰਕਿਰਿਆ ਵਿੱਚ ਸ਼ਾਮਿਲ ਹੋ ਸਕਦੇ ਹਨ ਜਿਨ੍ਹਾਂ ਨੇ ਚੀਨ ਵਿੱਚ ਨਿਰਮਿਤ ਕੋਵਿਡ-19 ਵੈਕਸੀਨ ਲਈ ਹੋਵੇ ਅਤੇ ਉਨ੍ਹਾਂ ਕੋਲ ਟੀਕਾਕਰਨ ਦਾ ਸਰਟੀਫਿਕੇਟ ਹੋਵੇ।
ਦਿ ਹਿੰਦੂ ਅਖ਼ਬਾਰ ਦੇ ਚੀਨ ਪੱਤਰਕਾਰ ਅਨੰਚ ਕ੍ਰਿਸ਼ਨ ਨੇ ਟਵੀਟ ਕੀਤਾ ਹੈ ਕਿ ਚੀਨ ਨੇ ਅਜਿਹੇ ਦੇਸ਼ ਵਿੱਚ ਇਹ ਐਲਾਨ ਕੀਤਾ ਹੈ ਜਿੱਥੇ ਚੀਨੀ ਵੈਕਸੀਨ ਉਪਬਲਧ ਨਹੀਂ ਹੈ।
ਇਸ ਦੇ ਨਾਲ ਹੀ ਚੀਨੀ ਦੂਤਾਵਾਸ ਨੇ ਦੱਸਿਆ ਹੈ ਕਿ ਜੋ ਲੋਕ ਅਤੇ ਉਨ੍ਹਾਂ ਦਾ ਪਰਿਵਾਰ ਚੀਨ ਜਾਣਾ ਚਾਹੁੰਦਾ ਹੈ ਉਹ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਹਾਲਾਤ ਵਾਂਗ ਹੀ ਕਾਨੂੰਨੀ ਦਸਤਾਵੇਜ਼ਾਂ ਦੇ ਨਾਲ ਵੀਜ਼ੇ ਲਈ ਅਪੀਲ ਕਰਦੇ ਸਕਦੇ ਸਨ।
ਜੋ ਵਿਦੇਸ਼ੀ ਲੋਕ ਭਾਰਤ ਤੋਂ ਚੀਨ ਜਾਣਗੇ, ਉਨ੍ਹਾਂ ਨੂੰ ਯਾਤਰਾ ਤੋਂ ਪਹਿਲਾਂ ਇਲੈਟ੍ਰਾਨਿਕ ਹੈਲਥ ਡਿਕਲੇਰੈਸ਼ਨ ਵੀ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਚੀਨ ਪਹੁੰਚਣ 'ਤੇ ਸਥਾਨਕ ਪ੍ਰਸ਼ਾਸਨਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਖ਼ੁਦ ਨੂੰ ਕੁਆਰੰਟੀਨ ਵੀ ਕਰਨਾ ਹੋਵੇਗਾ।
ਮਹਾਰਾਸ਼ਟਰ ਵਿੱਚ ਕੋਵਿਡ-19 ਦੀ ਦੂਜੀ ਲਹਿਰ ਸ਼ੂਰੂ: ਕੇਂਦਰ ਸਰਕਾਰ
ਮਹਾਰਾਸ਼ਟਰ ਵਿੱਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ, ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਨੇ ਮਹਾਰਾਸ਼ਟਰ ਸਰਕਾਰ ਨੂੰ ਇੱਕ ਚਿੱਠੀ ਭੇਜੀ ਹੈ।
ਤਸਵੀਰ ਸਰੋਤ, Getty Images
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਸੀਤਾਰਾਮ ਕੁੰਟੇ ਨੂੰ ਚਿੱਠੀ ਭੇਜ ਕੇ ਕਈ ਨਿਰਦੇਸ਼ ਦਿੱਤੇ ਹਨ।
ਇਸ ਵਿੱਚ ਉਲੇਖ ਹੈ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਸਿਹਤ ਸਕੱਤਰ ਨੇ ਅਫਸੋਸ ਜਤਾਇਆ ਹੈ ਕਿ ਕਾਨਟੈਕਟ ਟਰੈਸਿੰਗ, ਕੁਆਰੰਟੀਨ, ਆਈਸੋਲੇਸ਼ਨ ਨੂੰ ਨਿਰਾਸ਼ਾਜਨਕ ਯਤਨ ਕੀਤੇ ਗਏ ਹਨ।
ਚਿੱਠੀ ਦੇ ਅੰਤ ਵਿੱਚ ਲਿਖੇ ਸੰਖੇਪ ਵਿੱਚ, ਕੇਂਦਰੀ ਸਿਹਤ ਸਕੱਤਰ ਨੇ ਕਿਹਾ ਹੈ ਕਿ ਕੋਵਿਡ-19 ਵੈਸ਼ਵਿਕ ਮਹਾਮਾਰੀ ਦੀ ਦੂਜੀ ਲਹਿਰ ਮਹਾਰਾਸ਼ਟਰ ਵਿੱਚ ਹੋ ਗਈ ਹੈ।
"ਕੋਵਿਡ 19 ਨੂੰ ਰੋਕਣ ਲਈ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਨਾਗਰਿਕਾਂ ਨੂੰ ਖੋਜਣ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਲਈ ਬਹੁਤੇ ਸਰਗਰਮ ਯਤਨ ਨਹੀਂ ਕੀਤੇ ਜਾ ਰਹੇ ਹਨ।”
ਇਹ ਵੀ ਪੜ੍ਹੋ: