ਵਿਸ਼ਵ ਜੰਗ ਦੇ ਉਸ ਜਾਂਬਾਜ਼ ਸਿੱਖ ਪਾਇਲਟ ਬਾਰੇ ਜਾਣੋ, ਜਿਸ ਦਾ ਯੂਕੇ ਵਿੱਚ ਬੁੱਤ ਲੱਗ ਰਿਹਾ

ਹਰਦਿੱਤ ਸਿੰਘ ਮਲਿਕ
ਤਸਵੀਰ ਕੈਪਸ਼ਨ,

ਭਾਰਤੀ ਸਿੱਖ ਪਾਇਲਟ ਹਰਦਿੱਤ ਸਿੰਘ ਮਲਿਕ ਨੇ ਪਹਿਲੀ ਵਿਸ਼ਵ ਜੰਗ ਵਿੱਚ ਲੜਾਕੂ ਜਹਾਜ਼ ਉਡਾਏ ਸਨ

ਫ਼ਲਾਇੰਗ ਸਿੱਖ ਵਜੋਂ ਜਾਣੇ ਗਏ ਭਾਰਤੀ ਸਿੱਖ ਪਾਇਲਟ ਹਰਦਿੱਤ ਸਿੰਘ ਮਲਿਕ ਨੇ ਪਹਿਲੀ ਵਿਸ਼ਵ ਜੰਗ ਵਿੱਚ ਲੜਾਕੂ ਜਹਾਜ਼ ਉਡਾਏ ਸਨ।

ਹੁਣ ਸਦੀਆਂ ਬਾਅਦ, ਇਸ ਜੰਗੀ ਨਾਇਕ ਦਾ ਬੁੱਤ ਇੰਗਲੈਂਡ ਦੇ ਸਾਊਥਹੈਂਪਟਨ 'ਚ ਲਗਾਇਆ ਜਾ ਰਿਹਾ ਹੈ।

ਭਾਰਤੀ ਭਾਈਚਾਰਾ ਹੈਰਾਨ ਹੈ ਕਿ ਦੋ ਵਿਸ਼ਵ ਜੰਗਾਂ ਵਿੱਚ ਆਪਾ ਵਾਰਨ ਵਾਲਿਆਂ ਲਈ ਪਹਿਲਾਂ ਹੀ ਕੋਈ ਯਾਦਗਰ ਕਿਉਂ ਨਹੀਂ ਬਣਾਈ ਗਈ।

ਸਿੱਖ ਭਾਈਚਾਰੇ ਨੇ 15 ਮਾਰਚ ਨੂੰ ਸਿਟੀ ਕਾਉਂਸਲ ਨਾਲ ਯੋਜਨਾ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਸੀ। ਉਨ੍ਹਾਂ ਨੂੰ ਉਮੀਦ ਹੈ ਕਿ 2023 ਦੀ ਬਸੰਤ ਰੁੱਤ ਆਉਣ ਤੱਕ ਬੁੱਤ ਸਥਾਪਿਤ ਹੋ ਜਾਵੇਗਾ।

ਵੀਡੀਓ ਨੂੰ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਦਾ ਪੂਰਾ ਮਾਮਲਾ ਕੀ ਹੈ

ਤਸਵੀਰ ਸਰੋਤ, Surinder maan/BBC

ਤਸਵੀਰ ਕੈਪਸ਼ਨ,

ਕਾਰ ਸਵਾਰ ਨੇ ਦੋ ਕੁੜੀਆਂ ਨੂੰ ਗੋਲੀਆਂ ਮਾਰ ਕੇ ਸੜਕ 'ਤੇ ਸੁੱਟ ਦਿੱਤਾ ਸੀ

ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਮਾਣੂਕੇ ਦੇ ਬੱਸ ਅੱਡੇ ਨੇੜੇ ਗੋਲੀਆਂ ਮਾਰ ਕੇ ਕਤਲ ਕੀਤੀਆਂ ਗਈਆਂ ਦੋ ਸਕੀਆਂ ਭੈਣਾਂ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੋਗਾ ਦੇ ਐਸਐਸਪੀ ਤੋਂ ਤਿੰਨ ਦਿਨਾਂ ਦੇ ਅੰਦਰ ਵਿਸਥਾਰ ਵਿੱਚ ਰਿਪੋਰਟ ਮੰਗੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ ਸੀ, ਜਿਸ ਵਿੱਚ ਇੱਕ ਵਿੱਚ ਆਏ ਸ਼ਖ਼ਸ ਨੇ ਧੱਕੇ ਨਾਲ ਕੁੜੀਆਂ ਨੂੰ ਗੱਡੀ ਵਿੱਚ ਬਿਠਾਇਆ ਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ।

ਪੁਲਿਸ ਮੁਤਾਬਕ ਮਰਨ ਵਾਲੀਆਂ ਕੁੜੀਆਂ ਵਿੱਚੋਂ ਇੱਕ ਦਸਮੇਸ਼ ਕਾਲਜ ਡਗਰੂ ਦੀ ਵਿਦਿਆਰਥਣ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬੀਬੀਸੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਕੀ ਸੀ ਪੈਪਸੂ ਮੁਜ਼ਾਰਾ ਲਹਿਰ ਜਿਸ ਨੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਦਿਵਾਈ

ਤਸਵੀਰ ਸਰੋਤ, Sukhcharan/BBC

ਤਸਵੀਰ ਕੈਪਸ਼ਨ,

93 ਸਾਲਾਂ ਘੁਲਾਟੀਏ ਕ੍ਰਿਪਾਲ ਸਿੰਘ ਨੇ ਮੁਜਾਰਾ ਲਹਿਰ ਵਿੱਚ ਹਿੱਸਾ ਲਿਆ ਸੀ

ਮੁਜ਼ਾਰਾ ਲਹਿਰ ਦੇ 93 ਸਾਲਾਂ ਘੁਲਾਟੀਏ ਕ੍ਰਿਪਾਲ ਸਿੰਘ ਬੀਰ ਦਾ ਕਹਿਣਾ ਹੈ, "ਪੰਜਾਹ ਸਾਲ ਪਹਿਲਾਂ ਵੀ ਉਨ੍ਹਾਂ ਨੂੰ ਜ਼ਮੀਨ ਦੀ ਮਾਲਕੀ ਲਈ ਲੰਮਾਂ ਸੰਘਰਸ਼ ਕਰਨਾ ਪਿਆ।''

''ਅਤੇ ਹੁਣ ਵੀ ਖੇਤੀ ਕਾਨੂੰਨਾ ਰਾਹੀਂ ਉਨ੍ਹਾਂ ਦੀਆਂ ਜ਼ਮੀਨਾਂ ਖਤਰੇ ਵਿੱਚ ਹਨ ਇਸ ਲਈ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਅਤੇ ਮਜ਼ਦੂਰਾਂ ਸਮੇਤ ਹਰ ਵਰਗ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣਾ ਚਾਹੀਦਾ ਹੈ।"

ਮੁਜ਼ਾਰਾ ਲਹਿਰ ਦਾ ਹਿੱਸਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰ ਖੁਦਰ ਦੇ ਕ੍ਰਿਪਾਲ ਸਿੰਘ ਬੀਰ ਅੱਜ 93 ਸਾਲਾਂ ਦੇ ਹਨ। ਕ੍ਰਿਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਜਗੀਰਦਾਰਾਂ ਦੇ ਵਿਰੋਧ ਵਿੱਚ ਉੱਠੀ ਮੁਜ਼ਾਰਾ ਲਹਿਰ ਵਿੱਚ ਹਿੱਸਾ ਲਿਆ ਸੀ।

ਮੁਜ਼ਾਰਾ ਲਹਿਰ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦੀ ਹੈ। ਇਹ ਮੁਜ਼ਾਰਾ ਲਹਿਰ ਦਾ ਹੀ ਪ੍ਰਭਾਵ ਸੀ ਕਿ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਜਗੀਰਦਾਰਾਂ ਤੋਂ ਮੁਕਤੀ ਮਿਲੀ ਅਤੇ ਮੁਜ਼ਾਰੇ (ਕਿਸਾਨ) ਜ਼ਮੀਨਾਂ ਦੇ ਮਾਲਕ ਬਣੇ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਮੁਕੇਸ਼ ਅੰਬਾਨੀ ਦੇ ਘਰ ਬਾਹਰ 'ਬੰਬ ਦੀ ਦਹਿਸ਼ਤ' ਦਾ ਪੂਰਾ ਮਾਮਲਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਮੁਕੇਸ਼ ਅੰਬਾਨੀ ਦੇ ਘਰ ਦੇ ਸੁਰੱਖਿਆ ਸਟਾਫ਼ ਨੇ ਇੱਕ ਐੱਸਯੂਵੀ ਸਕੌਰਪੀਓ 25 ਫ਼ਰਵਰੀ ਨੂੰ ਘਰ ਦੇ ਨੇੜੇ ਦੇਖੀ ਤੇ ਇਤਲਾਹ ਦਿੱਤੀ

25 ਫ਼ਰਵਰੀ ਦੀ ਸਵੇਰ, ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਦੇ ਮੁੰਬਈ ਦੇ ਦਿਲ 'ਚ ਵਸੇ ਘਰ ਨੇੜੇ ਇੱਕ ਵਿਸਫੋਟਕ ਸਮਗਰੀ ਨਾਲ ਭਰੀ ਗੱਡੀ ਮਿਲੀ।

ਕੁਝ ਦਿਨ ਬਾਅਦ ਗੱਡੀ ਦੇ ਕਥਿਤ ਮਾਲਕ ਦੀ ਲਾਸ਼ ਦੇਸ ਦੀ ਵਿੱਤੀ ਰਾਜਧਾਨੀ ਨੇੜੇ ਸਮੁੰਦਰ ਵਿੱਚੋਂ ਮਿਲੀ ਅਤੇ ਮਰੇ ਹੋਏ ਵਿਅਕਤੀ ਦੇ ਜਾਣਕਾਰ ਇੱਕ ਪੁਲਿਸ ਅਧਿਕਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ।

ਫ਼ੈਡਰਲ ਜਾਸੂਸ ਹੁਣ ਇਸ ਗੁੱਥੀ ਨੂੰ ਸੁਲਝਾਉਣ ਲਈ ਤਫ਼ਤੀਸ਼ ਕਰ ਰਹੇ ਹਨ, ਜੋ ਕਿ ਬਹੁਤ ਹੀ ਤੇਜ਼ੀ ਨਾਲ ਇੱਕ ਗੁੰਝਲਦਾਰ ਮਸਲਾ ਬਣ ਗਿਆ ਅਤੇ ਜਿਸ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਅਜਿਹਾ ਦੇਸ ਜਿੱਥੇ ਬੱਚਿਆਂ ਦੇ 'ਸਿਰ ਕਲਮ' ਕੀਤੇ ਜਾ ਰਹੇ ਹਨ

ਤਸਵੀਰ ਸਰੋਤ, RUI MUTEMBA/SAVE THE CHILDREN

ਤਸਵੀਰ ਕੈਪਸ਼ਨ,

ਇਹ ਲੋਕ ਕੱਟੜਪੰਥੀਆਂ ਕਾਰਨ ਆਪਣੇ ਇਲਾਕੇ ਤੋਂ ਹਿਜਰਤ ਕਰ ਗਏ ਗਨ

ਇੱਕ ਟੌਪ ਦੀ ਸਹਾਇਤਾ ਏਜੰਸੀ ਦਾ ਕਹਿਣਾ ਹੈ ਕਿ ਅਫ਼ਰੀਕੀ ਦੇਸ ਮੋਜ਼ਾਂਬਿਕ ਵਿੱਚ ਬੱਚਿਆਂ ਦੇ ਸਿਰ ਕਲਮ ਕੀਤੇ ਜਾ ਰਹੇ ਹਨ।

ਏਜੰਸੀ ਦਾ ਕਹਿਣਾ ਹੈ ਕਿ ਅਜਿਹਾ ਮੋਜ਼ਾਂਬਿਕ ਦੇ ਕਾਬੋ ਡੇਲਗਾਡੋ ਸੂਬੇ ਵਿੱਚ ਹੋ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਤਾਂ ਗਿਆਰਾਂ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਸਿਰ ਕੱਟੇ ਜਾ ਰਹੇ ਹਨ।

ਗ਼ੈਰ-ਸਰਕਾਰੀ ਸੰਗਠਨ ਸੇਵਾ ਦਿ ਚਿਲਡਰਨ (ਬੱਚੇ ਨੂੰ ਬਚਾਓ) ਨੂੰ ਇੱਕ ਮਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ 12 ਸਾਲਾਂ ਦੇ ਬੱਚੇ ਦਾ ਸਿਰ ਕੱਟਦੇ ਦੇਖਿਆ।

''ਜਦੋਂ ਅਜਿਹਾ ਹੋ ਰਿਹਾ ਸੀ ਉਹ ਹੋਰ ਬੱਚਿਆਂ ਦੇ ਨਾਲ ਲੁਕੇ ਹੋਏ ਸਨ।''

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)