ਗ੍ਰਹਿ ਮੰਤਰੀ ਹਰ ਮਹੀਨੇ ਮੰਗਦਾ ਸੀ 100 ਕਰੋੜ ਰੁਪਏ-ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਦਾ ਇਲਜ਼ਾਮ

ਅਨਿਲ ਦੇਸ਼ਮੁਖ

ਤਸਵੀਰ ਸਰੋਤ, FACEBOOK / ANIL DESHMUKH

ਤਸਵੀਰ ਕੈਪਸ਼ਨ,

ਅਨਿਲ ਦੇਸ਼ਮੁਖ

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੇ ਨਾਂ ਨਾਲ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਮੁਤਾਬਕ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੇ ਹਰ ਮਹੀਨੇ 100 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਇਸੇ ਦੌਰਾਨ ਅਨਿਲ ਦੇਸ਼ਮੁਖ ਨੇ ਟਵਿੱਰ ਰਾਹੀਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਕਿ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਕੇਸ਼ ਅੰਬਾਨੀ ਮਾਮਲੇ ਦੇ ਨਾਲ-ਨਾਲ ਮਨਸੁਖ ਹਿਰੇਨ ਕਤਲਕਾਂਡ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਇਲਜ਼ਾਮ ਝੂਠੇ ਅਤੇ ਕਾਰਵਾਈ ਤੋਂ ਬਚਣ ਲਈ ਲਗਾਇਆ ਗਏ ਹਨ।

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੇ ਨਾਂ ਨਾਲ ਲਿਖੀ ਚਿੱਠੀ ਵਿੱਚ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਕੁਝ ਦਿਨ ਪਿਲਾਂ ਸਚਿਨ ਵਾਜ਼ੇ ਮਾਮਲੇ ਕਰਕੇ ਪਰਮਬੀਰ ਸਿੰਘ ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਦੀ ਅਹੁਦੇ ਤੋਂ ਬਦਲ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਬਦਲੀ ਤੋਂ ਬਾਅਦ ਅਨਿਲ ਦੇਸ਼ਮੁਖ ਨੇ ਲੋਕਮਤ ਅਤੇ ਏਬੀਪੀ ਮਾਝਾ ਨੂੰ ਦਿੱਤੇ ਇੱਕ ਇੰਟਰਵਿਊ ਦਿੱਤਾ ਸੀ। ਪਰਮਬੀਰ ਸਿੰਘ ਨੇ ਇਹ ਚਿੱਠੀ ਉਸੇ ਦੇ ਸਬੰਧ ਵਿੱਚ ਲਿਖੀ ਹੈ।

ਪਰਮਬੀਰ ਸਿੰਘ ਮੁਤਾਬਕ ਇੰਟਰਵਿਊ ਤੋਂ ਬਾਅਦ ਉਹ ਪਰੇਸ਼ਾਨ ਸਨ ਜਿਸ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਚਿੱਠੀ ਰਾਹੀਂ ਅਨਿਲ ਦੇਸ਼ਮੁਖ ਦੀ ਸ਼ਿਕਾਇਤ ਕੀਤੀ ਹੈ।

ਚਿੱਠੀ ਅੱਠ ਪੰਨਿਆਂ ਦੀ ਹੈ ਅਤੇ ਇਸ ਵਿੱਚ ਹੋਰ ਮੰਤਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਇਹ ਮਾਮਲਾ ਗੰਭੀਰ ਹੈ- ਦੇਵੇਂਦਰ ਫੜਨਵੀਸ

ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਨੇ ਇਸ ਬਾਰੇ ਕਿਹਾ,"ਇਸ ਮਾਮਾਲੇ ਵਿੱਚ ਇੱਕ ਡੀਜੀ ਲੈਵਲ ਦੇ ਪੁਲਿਸ ਅਫ਼ਸਰ ਨੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਚਿੱਠੀ ਨਾਲ ਵਟਸਐਪ ਅਤੇ ਐੱਸਐੱਮਐਸ ਦੇ ਸਬੂਤ ਵੀ ਨੱਥੀ ਹਨ। ਇਸ ਲਈ ਇਹ ਇੱਕ ਗੰਭੀਰ ਮਾਮਲਾ ਹੈ।

ਚਿੱਠੀ ਵਿੱਚ ਕੀ ਲਿਖਿਆ ਹੈ?

  • "ਅਨਿਲ ਦੇਸ਼ਮੁਖ ਨੇ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਗਿਆਨੇਸ਼ਵਰੀ ਬੰਗਲੇ ਵਿੱਚ ਸਚਿਨ ਵਾਜ਼ੇ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਹਰ ਮਹੀਨੇ 100 ਕਰੋੜ ਜਮਾਂ ਕਰਵਾਉਣ ਲਈ ਕਿਹਾ ਸੀ। ਉਹ ਵੀ ਉੱਥੇ ਮੌਜੂਦ ਸਨ। ਇੱਕ ਦੋ ਘਰ ਦੇ ਸਟਾਫ਼ ਮੈਂਬਰ ਵੀ ਉੱਥੇ ਮੌਜੂਦ ਸਨ। ਇਹੀ ਨਹੀਂ ਅਨਿਲ ਦੇਸ਼ਮੁਖ ਨੇ ਇਹ ਵੀ ਦੱਸਿਆ ਕਿ ਪੈਸੇ ਜੁਟਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ।"
  • ਮੈਨੂੰ ਵੀ ਪੈਸੇ ਇਕੱਠੇ ਕਰਨ ਵਿੱਚ ਮਦਦ ਕਰਨ ਲਈ ਕਿਹਾ ਗਿਆ ਸੀ।
  • ਫ਼ਰਵਰੀ ਵਿੱਚ ਦੇਸ਼ਮੁਖ ਨੇ ਸਚਿਨ ਵਾਜ਼ੇ ਨੂੰ ਘਰੇ ਸੱਦਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਹਰ ਮਹੀਨੇ 100 ਕਰੋੜ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਮੁੰਬਈ ਵਿੱਚ 1750 ਬਾਰ, ਰੈਸਟੋਰੈਂਟ ਅਤੇ ਹੋਰ ਅਧਾਰੇ ਹਨ। ਜੇ ਟੈਕਸ ਵਿੱਚ ਹਰ ਕਿਸੇ ਤੋਂ 2-3 ਲੱਖ ਰੁਪਏ ਵਸੂਲੇ ਜਾਣ ਤਾਂ ਟੈਕਸ ਕੋਈ 40-50 ਕਰੋੜ ਰੁਪਏ ਹੋ ਜਾਂਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

  • ਬਾਕੀ ਪੈਸੇ ਹੋਰ ਸਰੋਤਾਂ ਤੋਂ ਇਕੱਠੇ ਕੀਤੇ ਜਾ ਸਕਦੇ ਹਨ। ਪਰਮਬੀਰ ਸਿੰਘ ਲਿਖਦੇ ਹਨ,"ਉਸ ਦਿਨ ਵਾਜ਼ੇ ਮੈਨੂੰ ਦਫ਼ਤਰ ਵਿੱਚ ਮਿਲੇ ਅਤੇ ਮੈਨੂੰ ਇਸ ਬਾਰੇ ਦੱਸਿਆ, ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ।"
  • ਇਸ ਤੋਂ ਬਾਅਦ ਸਮਾਜ ਸੇਵਾ ਸ਼ਾਖ਼ਾ ਦੇ ਐੱਸਪੀ ਸੰਜੇ ਪਾਟਿਲ ਨੂੰ ਹੁੱਕਾ ਪਾਰਲਰ ਦੇ ਬਾਰੇ ਵਿੱਚ ਚਰਚਾ ਕਰਨ ਲਈ ਬੁਲਾਇਆ ਗਿਆ ਫਿਰ ਡੀਸੀਪੀ ਭੁਜਵਲ ਨੂੰ ਬੁਲਾਇਆ ਗਿਆ। ਉਹ ਲਿਖਦੇ ਹਨ,"ਗ੍ਰਹਿ ਮੰਤਰੀ ਮੇਰੇ ਅਫ਼ਸਰਾਂ ਨੂੰ ਦਰ ਕਿਨਾਰ ਕਰ ਰਹੇ ਸਨ ਅਤੇ ਮੈਨੂੰ ਅਤੇ ਹੋਰ ਅਫ਼ਸਰਾਂ ਨੂੰ ਬੁਲਾ ਰਹੇ ਸਨ।"
  • ਪਰਮਬੀਰ ਸਿੰਘ ਲਿਖਦੇ ਹਨ," ਦੇਸ਼ਮੁਖ ਆਪਣੀ ਰਹਾਇਸ਼ ਤੇ ਪੁਲਿਸ ਅਫ਼ਸਰਾਂ ਨੂੰ ਫ਼ੋਨ ਕਰਦੇ ਸਨ। ਦੇਸ਼ਮੁਖ ਪੁਲਿਸ ਅਫ਼ਸਰਾਂ ਨੂੰ ਮੇਰੇ ਜਾਂ ਹੋਰ ਸੀਨੀਅਰ ਅਫ਼ਸਰਾਂ ਰਾਹੀਂ ਅੰਧੇਰੀ ਵਾਲੇ ਬੰਗਲੇ ਵਿੱਚ ਬੁਲਾਉਂਦੇ ਸੀ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਕਾਰੋਬਾਰ ਦੇ ਨਾਲ-ਨਾਲ ਵਿੱਤੀ ਮਾਮਲਿਆਂ ਵਿੱਚ ਸਲਾਹ ਦਿੰਦੇ ਸਨ। ਉਨ੍ਹਾਂ ਨੇ ਪੈਸਾ ਇਕੱਠਾ ਕਰਨ ਲਈ ਪੁਲਿਸ ਅਫ਼ਸਰਾਂ ਦੀ ਵਰਤੋਂ ਕੀਤੀ। ਉਨ੍ਹਾਂ ਦੇ ਭਰਿਸ਼ਟ ਵਤੀਰੇ ਨੂੰ ਕਈ ਪੁਲਿਸ ਅਫ਼ਸਰਾਂ ਨੇ ਦੇਖਿਆ।"

ਪਰਮਬੀਰ ਸਿੰਘ ਨੂੰ ਵੇਜ ਮਾਮਲੇ ਵਿੱਚ ਹਟਾਉਣ ਤੋਂ ਬਾਅਦ ਹੋਮਗਾਰਡ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਭਾਜਪਾ ਨੇਤਾ ਕਿਰੀਟ ਸੌਮਿਆ ਨੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।

ਸੌਮਿਆ ਨੇ ਕਿਹਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਿਯਮਤ ਰੂਪ ਵਿੱਚ ਸਚਿਵ ਵੇਜ ਨੂੰ ਮਿਲਦੇ ਸਨ। ਇਹ ਸਾਫ਼ ਹੈ ਕਿ ਉਹ ਫ਼ਿਰੌਤੀ ਇਕੱਠੀ ਕਰ ਰਹੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)