ਮੋਦੀ ਨੇ ਇਮਰਾਨ ਨੂੰ ਚਿੱਠੀ ਵਿਚ ਕੀ ਲਿਖਿਆ ਅਤੇ ਅੱਗੋਂ ਇਮਰਾਨ ਨੇ ਕੀ ਦਿੱਤਾ ਜਵਾਬ -ਪ੍ਰੈੱਸ ਰਿਵੀਊ

ਮੋਦੀ ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪਾਕਿਸਤਾਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇੱਕ "ਗੁਆਂਢੀ ਮੁਲਕ ਵਜੋਂ ਭਾਰਤ ਪਾਕਿਸਤਾਨ ਨਾਲ ਦਿਲੀ ਰਿਸ਼ਤਿਆਂ ਦਾ ਚਾਹਵਾਨ" ਹੈ ਪਰ ਉਸ ਲਈ "ਭਰੋਸੇ ਵਾਲਾ ਵਾਤਾਵਰਨ ਜਿਸ ਵਿੱਚ ਨਫ਼ਰਤ ਅਤੇ ਦੁਸ਼ਮਣੀ ਨਾ ਹੋਵੇ ਜ਼ਰੂਰੀ ਹੈ"।

ਮੋਦੀ ਨੇ ਲਿਖਿਆ ਪਾਕਿਸਤਾਨ ਦੇ ਲੋਕਾਂ ਨੂੰ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਆਪਣੀਆਂ ਸ਼ੁੱਭ ਇਛਾਵਾਂ ਵੀ ਦਿੱਤੀਆਂ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮਨੁੱਖਤਾ ਲਈ ਇਸ ਮੁਸ਼ਕਲ ਸਮੇਂ ਵਿੱਚ ਮੈਂ ਤੁਹਾਡੇ ਅਤੇ ਪਾਕਿਸਤਾਨ ਦੇ ਲੋਕਾਂ ਤੱਕ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੀਆਂ ਸ਼ੁੱਭ ਇਛਾਵਾਂ ਪਹੁੰਚਾਉਣੀਆਂ ਚਾਹੁੰਦਾ ਹਾਂ।

ਇਹ ਵੀ ਪੜ੍ਹੋ:

ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਕੇ ਮੋਦੀ ਦੇ ਸੁਨੇਹੇ ਦੀ ਪੁਸ਼ਟੀ ਕੀਤੀ ਅਤੇ ਜਵਾਬ ਵਿੱਚ ਲਿਖਿਆ,“ਮੈਂ ਸਾਡੇ ਲੋਕਾਂ ਨੂੰ ਦਿੱਤੇ ਪ੍ਰਧਾਨ ਮੰਤਰੀ ਮੋਦੀ ਦੇ ਸੰਦੇਸ਼ ਦਾ ਸਵਾਗਤ ਕਰਦਾ ਹਾਂ। ਜਿਵੇਂ ਕਿ ਅਸੀਂ ਪਾਕਿਸਤਾਨ ਦਿਹਾੜਾ ਮਨਾ ਰਹੇ ਹਾਂ ਤਾਂ ਇਹ ਮੌਕਾ ਸਾਰੇ ਮੁੱਦੇ ਖ਼ਾਸ ਕਰ ਕੇ ਕਸ਼ਮੀਰ ਦੇ ਕੇਂਦਰੀ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਸ਼ੁਰੂ ਕਰਨ ਅਤੇ ਸਾਡੇ ਲੋਕਾਂ ਦੇ ਅਮਨ ਅਤੇ ਖ਼ੁਸ਼ਾਹਾਲੀ ਉੱਪਰ ਅਧਾਰਿਤ ਰਿਸ਼ਤੇ ਬਣਾਉਣ ਦਾ ਹੈ।”

ਅਖ਼ਬਾਰ ਨੇ ਲਿਖਿਆ ਹੈ ਕਿ ਇਹ ਇੱਕ ਰੁਟੀਨ ਚਿੱਠੀ ਹੈ ਜੋ ਕਿ ਹਰ ਸਾਲ 23 ਮਾਰਚ ਨੂੰ ਪਾਕਿਸਤਾਨ ਦਿਨ ਦੇ ਮੌਕੇ ਤੇ ਹਰ ਸਾਲ ਭੇਜੀ ਜਾਂਦੀ ਹੈ। ਮੋਦੀ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਅਜਿਹੀ ਚਿੱਠੀ ਭੇਜੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਮਰਾਨ ਖ਼ਾਨ ਦੇ ਕੋਰੋਨਾ ਪੌਜ਼ਿਟਿਵ ਹੋਣ ਤੇ ਉਨ੍ਹਾਂ ਦੇ "ਜਲਦੀ ਸਿਹਤਯਾਬ" ਹੋਣ ਦੀ ਕਾਮਨਾ ਕੀਤੀ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੋਰੋਨਾ ਅਪਡੇਟ: ਪੰਜਾਬ ਅਤੇ ਦੇਸ਼

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੰਜਾਬ ਦੇ ਕੋਰੋਨਾਵਾਇਰਸ ਨੋਡਲ ਅਫ਼ਸਰ ਮੁਤਾਬਕ ਸੰਭਾਵਨਾ ਹੈ ਕਿ ਸੂਬੇ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਪਿੱਛੇ ਵਾਇਰਸ ਦਾ ਯੂਕੇ ਸਟਰੇਨ ਹੋਵੇ। ਇਸ ਦੀ ਪੁਸ਼ਟੀ ਲਈ ਸੂਬੇ ਵਿੱਚ ਟੈਸਟਿੰਗ ਵਧਾਈ ਜਾਵੇਗੀ। ਪੰਜਾਬ ਵਿੱਚ ਸਾਹਮਣੇ ਆ ਰਹੇ ਨਵੇਂ ਕੇਸਾਂ ਵਿੱਚੋਂ 81 ਫ਼ੀਸਦੀ ਵਿੱਚ ਇਹੀ ਸਟਰੇਨ ਪਾਇਆ ਗਿਆ ਹੈ।

ਅਖ਼ਬਾਰ ਦੀ ਇੱਕ ਹੋਰ ਖ਼ਬਰ ਮੁਤਾਬਕ ਮਹਾਰਾਸ਼ਟਰ ਦੇ ਮੁੰਬਈ ਤੋਂ ਬਾਅਦ ਦਿੱਲੀ ਆਦਿ ਨੇ ਜਨਤਕ ਤੌਰ ਤੇ ਹੋਲੀ ਮਨਾਉਣ ਉੱਪਰ ਪਾਬੰਦੀ ਲਗਾ ਦਿੱਤੀ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਰੋਪੜ ਪੁਲਿਸ ਮੁਤਾਬਕ ਆਉਣ ਵਾਲੇ ਹੋਲੇ- ਮਹੱਲੇ ਦੌਰਾਨ ਉਹੀ ਪੁਲਿਸ ਵਾਲੇ ਡਿਊਟੀ ਦੇਣਗੇ ਜਿਨ੍ਹਾਂ ਨੂੰ ਕੋਰੋਨਾਵਾਇਰਸ ਦਾ ਟੀਕਾ ਲੱਗ ਚੁੱਕਾ ਹੈ।

ਅਸਾਮ ਦੇ ਕਾਰਕੁਨ ਨੇ ਐੱਨਆਈਏ ਉੱਪਰ ਲਾਏ ਇਹ ਇਲਜ਼ਾਮ

ਤਸਵੀਰ ਸਰੋਤ, DILIP SHARMA

ਤਸਵੀਰ ਕੈਪਸ਼ਨ,

ਅਸਾਮ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ (ਫ਼ਾਈਲ, ਸੰਕੇਤਕ ਤਸਵੀਰ)

ਅਸਾਮ ਦੇ ਸੀਏਏ ਵਿਰੋਧੀ ਕਾਰਕੁਲ ਅਖਿਲ ਗੋਗੋਈ ਨੇ ਮੰਗਲਵਾਰ ਨੂੰ ਜ਼ੇਲ੍ਹ ਵਿੱਚੋਂ ਲਿਖੇ ਇੱਕ ਪੱਤਰ ਵਿੱਚ ਕੌਮੀ ਜਾਂਚ ਏਜੰਸੀ ਉੱਪਰ ਸਰੀਰਕ ਅਤੇ ਮਾਨਸਿਕ ਤਸ਼ਦੱਦ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਏਜੰਸੀ ਵੱਲੋਂ ਉਨ੍ਹਾਂ ਨੂੰ ਭਾਜਪਾ ਜਾਂ ਆਰਐੱਸਐੱਸ ਵਿੱਚ ਸ਼ਾਮਲ ਹੋਣ ਬਦਲੇ ਮੰਤਰਾਲਾ ਅਤੇ ਫ਼ੌਰੀ ਜ਼ਮਾਨਤ ਦੀ ਵੀ ਪੇਸ਼ਕਸ਼ ਕੀਤੀ ਗਈ।

ਦਿ ਟ੍ਰਿਬਿਊਨ ਨੇ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਚਿੱਠੀ ਗੋਗੋਈ ਵੱਲੋਂ ਹਾਲ ਹੀ ਵਿੱਚ ਤਿਆਰ ਕੀਤੀ ਗਈ ਪਾਰਟੀ ਰਾਇਜੋਰ ਦਲ ਵੱਲੋਂ ਜਾਰੀ ਕੀਤਾ ਗਿਆ। ਗੋਗੋਈ ਨੂੰ 18 ਦਸੰਬਰ 2019 ਨੂੰ ਬਿਨਾਂ ਅਦਾਲਤੀ ਹੁਕਮਾਂ ਦੇ ਹੀ ਦਿੱਲੀ ਲੈ ਜਾਇਆ ਗਿਆ ਸੀ।

ਪੱਤਰ ਵਿੱਚ ਉਨ੍ਹਾਂ ਨੇ ਲਿਖਿਆ,"ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਖਾਲੀ ਸੀਟ ਉੱਪਰ ਅਸੈਂਬਲੀ ਚੋਣਾਂ ਲੜ ਕੇ ਮੰਤਰੀ ਬਣ ਸਕਦਾ ਹਾਂ"।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)