ਕੋਰੋਨਾਵਾਇਰਸ: ਭਾਰਤ ਦੇ 18 ਸੂਬਿਆਂ 'ਚ ਮਿਲਿਆ ਨਵਾਂ 'ਡਬਲ ਮਿਊਟੈਂਟ ਵੇਰੀਐਂਟ' ਕੀ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਦੇ 18 ਸੂਬਿਆਂ ਵਿੱਚ ਕਈ "ਵੇਰੀਅੰਟ ਆਫ ਕੰਸਨਰਸ" (VOCs) ਮਿਲੇ ਹਨ।

ਇਸ ਦਾ ਅਰਥ ਹੈ ਕਿ ਕਈ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੇ ਵੱਖ-ਵੱਖ ਪ੍ਰਕਾਰ ਮਿਲੇ ਹਨ ਜੋ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦੇ ਹਨ।

ਇਨ੍ਹਾਂ ਵਿੱਚ ਬ੍ਰਿਟੇਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਦੇ ਨਾਲ-ਨਾਲ ਭਾਰਤ ਵਿੱਚ ਮਿਲੇ 'ਡਬਲ ਮਿਊਟੈਂਟ ਵੇਰੀਅੰਟ' ਵੀ ਸ਼ਾਮਿਲ ਹੈ।

ਡਬਲ ਮਿਊਟੈਂਟ ਵੇਰੀਅੰਟ ਦਾ ਕਿਵੇਂ ਪਤਾ ਲੱਗਿਆ?

ਇੰਡੀਅਨ ਸਾਰਸ-ਸੀਓਵੀ-2 ਕੰਸੋਰਟੀਅਮ ਲੈਬੋਰੇਟਰੀ ਦਾ ਸਮੂਹ ਹੈ ਜੋ ਦੇਸ਼ ਵਿੱਚ ਵੱਖ-ਵੱਖ ਹਿੱਸਿਆਂ ਤੋਂ ਆਏ ਸੈਂਪਲ ਦੀ ਜੀਨੋਮਿਕ ਸੀਕਵੈਂਸਿੰਗ ਦਾ ਪਤਾ ਲਗਾਉਂਦੀ ਹੈ।

ਇਹ ਵੀ ਪੜ੍ਹੋ-

ਜੀਨੋਮਿਕ ਸੀਕਵੈਂਸਿੰਗ ਕਿਸੇ ਜੀਵ ਦੇ ਪੂਰੇ ਜੈਨੇਟਿਕ ਕੋਡ ਦਾ ਖਾਕਾ ਤਿਆਰ ਕਰਨ ਦੀ ਇੱਕ ਟੈਸਟਿੰਗ ਪ੍ਰਕਿਰਿਆ ਹੈ।

INSACOG ਦਾ ਗਠਨ 25 ਦਸੰਬਰ 2020 ਨੂੰ ਕੀਤਾ ਗਿਆ ਸੀ ਜੋ ਜੀਨੋਮਿਕ ਸੀਵੈਂਕਿੰਸ ਦੇ ਨਾਲ-ਨਾਲ ਕੋਵਿਡ-29 ਵਾਇਰਸ ਦੇ ਫੈਲਣ ਅਤੇ ਜੀਨੋਮਿਕ ਵੈਰੀਅੰਟ ਦੇ ਮਹਾਮਾਰੀ ਵਿਗਿਆਨ ਦੇ ਰੁਝਾਨ 'ਤੇ ਅਧਿਐਨ ਕਰਦਾ ਹੈ।

ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ INSACOG ਨੇ ਵਿੰਭਿੰਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 10,787 ਪੌਜ਼ੀਟਿਵ ਸੈਂਪਲ ਇਕੱਠੇ ਕੀਤੇ ਸਨ, ਜਿਸ ਵਿੱਚ 771 VOCs ਮਿਲੇ।

ਇਸ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ 771 ਵਿੱਚੋਂ 736 ਪੌਜ਼ੀਟਿਵ ਸੈਂਪਲ ਯੂਕੇ ਵੈਰੀਅੰਟ, 34 ਸੈਂਪਲ ਦੱਖਣੀ ਅਫਰੀਕਾ ਵੈਰੀਅੰਟ ਅਤੇ 1 ਸੈਂਪਲ ਬ੍ਰਾਜ਼ੀਲ ਵੈਰੀਅੰਟ ਦਾ ਸੀ।

ਪਰ ਜਿਸ ਨਵੇਂ ਵੈਰੀਅੰਟ ਦੀ ਖ਼ਾਸੀ ਚਰਚਾ ਸ਼ੁਰੂ ਹੋ ਗਈ ਹੈ ਉਸ ਨੂੰ 'ਡਬਲ ਮਿਊਟੈਂਟ ਵੈਰੀਅੰਟ' ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸਿਹਤ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਡਬਲ ਮਿਊਟੈਂਟ ਵੈਰੀਅੰਟ ਕਾਰਨ ਦੇਸ਼ ਵਿੱਚ ਲਾਗ ਦੇ ਮਾਮਲਿਆਂ ਵਿੱਚ ਉਛਾਲ ਨਹੀਂ ਦਿਖਦਾ ਹੈ।

ਮੰਤਰਾਲੇ ਨੇ ਦੱਸਿਆ ਹੈ ਕਿ ਇਸ ਹਾਲਾਤ ਨੂੰ ਸਮਝਾਉਣ ਲਈ ਜੀਨੋਮਿਕ ਸੀਕਵੈਂਸਿੰਗ ਅਤੇ ਐਪੀਡੈਮਿਓਲਾਜੀਕਲ (ਮਹਾਮਾਰੀ ਵਿਗਿਆਨ) ਸਟੱਡੀਜ਼ ਜਾਰੀ ਹੈ।

ਕਿੱਥੇ ਮਿਲਿਆ ਡਬਲ ਮਿਊਟੈਂਟ ਵੈਰੀਅੰਟ?

ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਪੱਛਮੀ ਮਹਾਰਾਸ਼ਟਰ ਤੋਂ ਇਕੱਠਾ ਕੀਤੇ ਗਏ ਸੈਂਪਲਾਂ ਵਿੱਚੋਂ 15-20 ਫੀਸਦ ਸੈਂਪਲਾਂ ਵਿੱਚ ਡਬਲ ਮਿਊਟੈਂਟ ਵੈਰੀਅੰਟ ਮਿਲੇ ਹਨ।

ਤਸਵੀਰ ਸਰੋਤ, Ani

ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ, "ਦਸੰਬਰ 2020 ਦੀ ਤੁਲਨਾ ਵਿੱਚ ਮਹਾਰਾਸ਼ਟਰ ਦੇ ਹਾਲੀਆ ਸੈਂਪਲ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਇੱਥੇ E484Q ਅਤੇ L452R ਮਿਊਟੈਸ਼ਨ ਦੇ ਸੈਂਪਲ ਦੇ ਕੁਝ ਹਿੱਸਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ।"

ਇਸ ਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਮਿਊਟੈਸ਼ਨ ਲਾਗ ਵਾਲੇ ਹਨ ਅਤੇ ਇਮਿਊਨ ਸਿਸਟਮ 'ਤੇ ਹਮਲਾ ਕਰਦੇ ਹਨ।

"15-20 ਫੀਸਦ ਸੈਂਪਲਾਂ ਵਿੱਚ ਇਹ ਦੇਖਿਆ ਗਿਆ ਹੈ ਅਤੇ ਪਿਛਲੇ ਨਾਲ ਇਨ੍ਹਾਂ ਦਾ VOCs ਮਿਲਾਪ ਨਹੀਂ ਹੋਇਆ ਹੈ।

"ਇਨ੍ਹਾਂ ਨੂੰ VOCs ਦੀ ਸੂਚੀ ਵਿੱਚ ਹੀ ਰੱਖਿਆ ਗਿਆ ਹੈ ਅਤੇ ਇਸ ਲਈ ਉਸੇ ਪ੍ਰਕਾਰ ਦੀ ਮਹਾਮਾਰੀ ਵਿਗਿਆਨ ਅਤੇ ਜਨਤਕ ਸਿਹਤ ਦੀ ਪ੍ਰਤੀਕਿਰਿਆ ਦਾ ਲੋੜ ਹੈ, ਜਿਸ ਵਿੱਚ 'ਟੈਸਟਿੰਗ ਵਧਾਉਣ, ਨਜ਼ਦੀਕੀ ਲੋਕਾਂ ਨੂੰ ਟ੍ਰੈਕ ਕਰਨ, ਪੌਜ਼ੀਟਿਵ ਮਾਮਲਿਆਂ ਨੂੰ ਆਈਸੋਲੇਟ ਕਰਨ ਅਤੇ ਨੈਸ਼ਨਲ ਟ੍ਰੀਟਮੈਂਟ ਪਓਟੋਕਾਲ ਦੇ ਤਹਿਤ ਇਲਾਜ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, Getty Images

ਡਬਲ ਮਿਊਟੇਸ਼ਨ ਵਾਇਰਲੋਜਿਸਟ ਸ਼ਾਹਿਦ ਜਮੀਲ ਦੱਸਦੇ ਹਨ, "ਇੱਕੇ ਵਾਇਰਸ 'ਚ ਹੀ ਦੋ ਮਿਊਟੇਸ਼ਨ ਇਕੱਠੇ ਆ ਰਹੇ ਹਨ।"

ਉਹ ਦੱਸਦੇ ਹਨ, "ਵਾਇਰਸ ਦੇ ਸਪਾਈਕ ਪ੍ਰੋਟੀਨ ਵਾਲੇ ਮੁੱਖ ਹਿੱਸੇ ਵਿੱਚ ਡਬਲ ਮਿਊਟੇਸ਼ਨ ਜੋਖ਼ਮ ਨੂੰ ਵਧਾ ਸਕਦਾ ਹੈ ਅਤੇ ਵਾਇਰਸ ਨੂੰ ਇਮਿਊਨ ਸਿਸਟਮ ਤੋਂ ਬਚਾ ਕੇ ਵਧੇਰੇ ਲਾਗ ਫੈਲਾਉਣ ਵਾਲਾ ਬਣਾ ਸਕਦਾ ਹੈ।"

ਸਪਾਈਕ ਪ੍ਰੋਟੀਨ ਵਾਇਰਸ ਦਾ ਹਿੱਸਾ ਹੈ ਜਿਸ ਦੀ ਵਰਤੋਂ ਉਹ ਮਨੁੱਖੀ ਕੋਸ਼ਿਕਾਵਾਂ ਵਿੱਚ ਜਾਣ ਲਈ ਕਰਦਾ ਹੈ।

ਸਰਕਾਰ ਨੇ ਕਿਹਾ ਹੈ ਕਿ ਪਿਛਲੇ ਸਾਲ ਦਸੰਬਰ ਦੀ ਤੁਲਨਾ ਵਿੱਚ ਭਾਰਤ ਦੇ ਪੱਛਮੀ ਮਹਾਰਾਸ਼ਟਰ ਸੂਬੇ ਦੇ ਲਏ ਗਏ ਸੈਂਪਲਾਂ ਦੀ ਵਿਸ਼ਲੇਸ਼ਣ E484Q ਅਤੇ L452R ਮਿਊਟੇਸ਼ਨ ਦੇ ਨਾਲ ਨਮੂਨਿਆਂ ਦੇ ਅੰਸ਼ ਵਿੱਚ ਵਾਧਾ ਦਰਸਾਉਂਦਾ ਹੈ।

ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਇਹ ਮਿਊਟੇਸ਼ਨ ਇਮਿਊਨ ਸਿਸਟਮ ਤੋਂ ਬਚਣ ਅਤੇ ਲਾਗ ਨੂੰ ਵਧਾਉਂਦੇ ਹਨ।"

ਤਸਵੀਰ ਸਰੋਤ, Getty Images

ਡਾ. ਜਮੀਲ ਨੇ ਕਿਹਾ ਹੈ, "ਭਾਰਤ ਵਿੱਚ L452R ਅਤੇ E484Q ਮਿਊਟੇਸ਼ਨ ਦੇ ਨਾਲ ਵੱਖਰਾ ਵੰਸ਼ ਵਿਕਸਿਤ ਹੋ ਸਕਦਾ ਹੈ।"

ਪਰ ਸਰਕਾਰ ਇਸ ਤੋਂ ਇਨਕਾਰ ਕਰਦੀ ਹੈ ਕਿ ਕੇਸਾਂ ਦਾ ਵਧਣਾ ਮਿਊਟੇਸ਼ਨਾਂ ਕਰਕੇ ਹੈ।

"ਸਾਨੂੰ ਲਗਾਤਾਰ ਨਿਗਰਾਨੀ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਲੋਕਾਂ ਵਿੱਚ ਚਿੰਤਾ ਕਰਨ ਵਾਲਾ ਕੋਈ ਵੇਰੀਅੰਟ ਨਹੀਂ ਫੈਲ ਰਿਹਾ। ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਜੇ ਹੁਣ ਨਹੀਂ ਹੋ ਰਿਹਾ ਤਾਂ ਅੱਗੇ ਵੀ ਅਜਿਹਾ ਨਹੀਂ ਹੋਵੇਗਾ। ਸਾਨੂੰ ਛੇਤੀ ਤੋਂ ਛੇਤੀ ਸਬੂਤ ਮਿਲ ਜਾਣੇ ਚਾਹੀਦੇ ਹਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵਾਇਰਸ ਦੀ ਨਵੀਂ ਕਿਸਮ

ਵਾਇਰਸ ਦਾ ਇਹ ਮਿਊਟੇਸ਼ਨ ਕਰੀਬ 15 ਤੋਂ 20 ਫ਼ੀਸਦੀ ਨਮੂਨਿਆਂ ਵਿੱਚ ਪਾਇਆ ਗਿਆ ਹੈ ਕਿ ਜਦਕਿ ਇਹ ਚਿੰਤਾ ਪੈਦਾ ਕਰਨ ਵਾਲੀਆਂ ਪਹਿਲੀਆਂ ਕਿਸਮਾਂ ਨਾਲ ਮੇਲ ਨਹੀਂ ਖਾਂਦਾ ਹੈ।

ਮਹਾਰਾਸ਼ਟਰ ਵਿੱਚ ਮਿਲੇ ਨੂਮਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਦਸੰਬਰ 2020 ਦੀ ਤੁਲਨਾ ਵਿਚ ਨਮੂਨਿਆਂ 'ਚ ਈ 484 ਕਿਊ ਅਤੇ ਐੱਲ 452 ਮਿਊਟੇਸ਼ਨ ਦੇ ਅੰਸ਼ਾਂ ਵਿੱਚ ਵਾਧਾ ਹੋਇਆ ਹੈ।

ਕੌਮਾਂਤਰੀ ਮੁਸਾਫ਼ਰਾਂ ਦੇ ਦੇਸ ਆਉਣ ਉੱਤੇ ਅਤੇ ਹੋਰ ਰੋਗੀਆਂ ਦੇ ਲਏ ਗਏ ਨਮੂਨਿਆਂ ਦੀ ਜੀਨੋਮ ਕਤਾਰਬੰਦੀ ਅਤੇ ਇਸਦੇ ਵਿਸ਼ਲੇਸ਼ਣ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਇਸ ਕਿਸਮ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ 10 ਹੈ।

ਹੁਣ ਦਿੱਲੀ ਏਅਰਪੋਰਟ 'ਤੇ ਹੋਵੇਗਾ ਕੋਵਿਡ ਟੈਸਟ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਏਅਰਪੋਰਟ, ਬੱਸ ਸਟੌਪ ਅਤੇ ਰੇਲਵੇ ਸਟੇਸ਼ਨਾਂ 'ਤੇ ਬੇਤਰਤੀਬੇ ਢੰਗ ਨਾਲ ਕੋਵਿਡ ਟੈਸਟ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਦਿੱਲੀ ਏਅਰਪੋਰਟ, ਬੱਸ ਸਟੌਪ ਅਤੇ ਰੇਲਵੇ ਸਟੇਸ਼ਨਾਂ ਉੱਤੇ ਹੋਣਗੇ ਕੋਵਿਡ ਟੈਸਟ

ਇਸ ਤੋਂ ਪਹਿਲਾਂ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਵਾਇਰਸ ਦੇ ਹੌਟਸਪੋਟ ਬਣੇ ਮੁੰਬਈ ਵਿੱਚ ਵਧੇਰੇ ਗਤੀਵਿਧੀਆਂ ਵਾਲੇ ਇਲਾਕਿਆਂ ਵਿੱਚ ਟੈਸਟ ਲਾਜ਼ਮੀ ਕੀਤਾ ਗਿਆ ਹੈ।

ਇਸ ਹਫ਼ਤੇ ਭਾਰਤ ਵਿੱਚ ਕੇਸਾਂ ਵਿੱਚ ਕਾਫੀ ਵਾਧਾ ਹੋਇਆ, ਬੁੱਧਵਾਰ ਨੂੰ ਭਾਰਤ ਵਿੱਚ 47,000 ਨਵੇਂ ਸਾਹਮਣੇ ਆਏ ਹਨ 275 ਮੌਤਾਂ ਦਰਜ ਹੋਈਆਂ ਹਨ, ਇਹ ਇਸ ਸਾਲ ਵਿੱਚ ਸਭ ਤੋਂ ਵੱਡਾ ਅੰਕੜਾ ਹੈ।

ਹੁਣ ਤੱਕ 11.7 ਮਿਲੀਅਨ ਤੋਂ ਵੱਧ ਕੇਸ ਅਤੇ 1,60,000 ਮੌਤਾਂ ਦਰਜ ਹੋਈਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)