ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਡਰ, ਵੈਕਸੀਨ ਦੇ ਐਕਸਪੋਰਟ 'ਤੇ ਲੱਗੀ ਰੋਕ, ਪੰਜਾਬ 'ਚ ਕੀ ਹਨ ਹਾਲਾਤ -5 ਅਹਿਮ ਖ਼ਬਰਾਂ

ਵਿਦਿਆਰਥੀ

ਤਸਵੀਰ ਸਰੋਤ, Getty Images

ਭਾਰਤੀ ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਭਾਰਤ ਨੇ ਫ਼ਿਲਹਾਲ ਕੁਝ ਸਮੇਂ ਲਈ ਆਕਸਫ਼ੋਰਡ-ਐਸਟਰਾਜ਼ੈਨਕਾ ਵੱਲੋਂ ਵਿਕਸਿਤ ਕੀਤੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਦੂਜੇ ਮੁਲਕਾਂ ਵਿੱਚ ਭੇਜਣ 'ਤੇ ਰੋਕ ਲਗਾ ਦਿੱਤੀ ਹੈ।

ਮੰਤਰਾਲੇ ਦੇ ਸੂਤਰਾਂ ਮੁਤਾਬਕ ਭਾਰਤ ਵਿੱਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖ਼ਦੇ ਹੋਏ ਆਉਣ ਵਾਲੇ ਹਫ਼ਤਿਆਂ ਵਿੱਚ ਵੈਕਸੀਨ ਦੀ ਘਰੇਲੂ ਮੰਗ ਵਿੱਚ ਵਾਧਾ ਹੋਵੇਗਾ ਅਤੇ ਵੈਕਸੀਨ ਦੀ ਲੋੜ ਪਵੇਗੀ।

ਭਾਰਤ ਨੇ ਹੁਣ ਤੱਕ 76 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਲਗਭਗ ਛੇ ਕਰੋੜ ਖ਼ੁਰਾਕਾਂ ਭੇਜੀਆਂ ਹਨ। ਬੁੱਧਵਾਰ ਨੂੰ ਲਾਗ ਦੇ 47 ਹਜ਼ਾਰ ਮਾਮਲੇ ਸਾਹਮਣੇ ਆਏ ਅਤੇ 275 ਜਾਨਾਂ ਗਈਆਂ। ਸਾਲ 2021 ਵਿੱਚ ਇਹ ਪਹਿਲਾ ਦਿਨ ਹੈ ਜਦੋਂ ਲਾਗ ਦੇ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

ਭਾਰਤ ਨੇ ਇੱਕ ਅਪਰੈਲ ਤੋਂ 45 ਸਾਲ ਤੋਂਵੱਡੀ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਟੀਕੇ ਦੀ ਮੰਗ ਵਧਣੀ ਲਾਜ਼ਮੀ ਹੈ।

ਭਾਰਤੀ ਵਿਦੇਸ਼ ਮੰਤਰਾਲਾ ਦੇ ਇੱਕ ਸੂਤਰ ਨੇ ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਨੂੰ ਦੱਸਿਆ,"ਐਕਸਪੋਰਟ ਉੱਪਰ ਰੋਕ ਸਿਰਫ਼ ਕੁਝ ਸਮੇਂ ਲਈ ਲਾਈ ਗਈ ਹੈ ਅਤੇ ਘਰੇਲੂ ਮੰਗ ਨੂੰ ਪਹਿਲ ਦੇਣੀ ਪਵੇਗੀ।

ਮੰਤਰਾਲੇ ਦੇ ਇੱਕ ਸੂਤਰ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ,"ਬੁੱਧਵਾਰ ਤੋਂ ਕੋਈ ਐਕਸਪੋਰਟ ਨਹੀਂ ਹੋਵੇਗਾ ਜਦੋਂ ਤੱਕ ਕਿ ਭਾਰਤ ਵਿੱਚ ਹਾਲਾਤ ਸਥਿਰ ਨਹੀਂ ਹੋ ਜਾਂਦੇ।"

ਦੇਸ਼ ਵਿੱਚ ਕਈ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੇ ਵੱਖ-ਵੱਖ ਪ੍ਰਕਾਰ ਮਿਲੇ ਹਨ। ਇਨ੍ਹਾਂ ਵਿੱਚ ਬ੍ਰਿਟੇਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਦੇ ਨਾਲ-ਨਾਲ ਭਾਰਤ ਵਿੱਚ ਮਿਲੇ 'ਡਬਲ ਮਿਊਟੈਂਟ ਵੇਰੀਅੰਟ' ਵੀ ਸ਼ਾਮਿਲ ਹੈ।

ਕੋਰੋਨਾਵਾਇਰਸ ਦੇ ਪੰਜਾਬ 'ਚ ਕੀ ਹਨ ਮੌਜੂਦਾ ਹਾਲਾਤ ਤੇ ਕੋਵਿਡ ਦਾ ਨਵਾਂ ਰੂਪ ਕਿੰਨਾ ਖ਼ਤਰਨਾਕ ਜਾਣਨ ਲਈ ਪੜ੍ਹੋ ਇਹ ਰਿਪੋਰਟ

ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਕੈਪਟਨ ਵੱਲੋਂ ਵਿਰੋਧ ਤੇ PM ਮੋਦੀ ਨੂੰ ਸਲਾਹ

ਤਸਵੀਰ ਸਰੋਤ, captain amrinder/facebook

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਡਾਇਰੈਕਟ ਬੈਂਕ ਟਰਾਂਸਫਰ ਯੋਜਨਾ ਯਾਨਿ ਕਿ ਉਨ੍ਹਾਂ ਨੂੰ ਸਿੱਧੀ ਅਦਾਇਗੀ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਇਸ ਸਕੀਮ ਨੂੰ ਘੱਟੋ-ਘੱਟ ਇੱਕ ਸਾਲ ਲਈ ਟਾਲ ਦਿੱਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਰਬੀ ਸੀਜ਼ਨ ਦੇ ਮੱਦੇਨਜ਼ਰ ਇਸ ਮੁੱਦੇ ਦਾ ਹੱਲ ਕੱਢਣ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ।

ਪੂਰੀ ਖ਼ਬਰ ਅਤੇ ਬੁੱਧਵਾਰ ਦਾ ਹੋਰ ਅਹਿਮ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸ਼ੋਰ-ਸ਼ਰਾਬੇ ਦਾ ਸਿਹਤ ਉੱਤੇ ਕੀ ਬੁਰਾ ਅਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

"ਹਵਾਈ ਜਹਾਜ਼ ਦੀ ਆਵਾਜ਼ ਦੂਰ ਤੋਂ ਤੰਗ ਕਰਨ ਵਾਲੀ ਹੁੰਦੀ ਹੈ"

ਟ੍ਰੈਫ਼ਿਕ ਅਤੇ ਹਵਾਈ ਜਹਾਜ਼ਾਂ ਦਾ ਰੌਲਾ ਤੇ ਇਥੋਂ ਤੱਕ ਕਿ ਟੈਲੀਫ਼ੋਨ ਜਾਂ ਮੋਬਾਈਲ ਦੀ ਰਿੰਗਟੋਨ ਦਾ ਵੱਜਣਾ ਵੀ ਮਾੜੇ ਸਿਹਤ ਪ੍ਰਭਾਵਾਂ ਨਾਲ ਸਬੰਧਿਤ ਹੈ। ਹੁਣ ਵਿਗਿਆਨੀਆਂ ਨੇ ਇਹ ਸਮਝਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਸਭ ਸ਼ੋਰ ਸ਼ਰਾਬਾ ਸਾਡੇ ਸਰੀਰਾਂ 'ਤੇ ਕੀ ਅਸਰ ਪਾ ਰਿਹਾ ਹੈ।

ਟ੍ਰੈਫ਼ਿਕ ਦੇ ਰੌਲੇ ਨੂੰ ਇੱਕ ਸਰੀਰਕ ਤਣਾਅ ਦੇ ਮੁੱਖ ਕਾਰਨ ਵਜੋਂ ਦੱਸਿਆ ਗਿਆ ਹੈ, ਇਸ ਨੂੰ ਹਵਾ ਪ੍ਰਦੂਸ਼ਣ ਤੋਂ ਬਾਅਦ ਦੂਜਾ ਤੇ ਸੈਕਿੰਡ-ਹੈਂਡ ਸਮੋਕ (ਧੂੰਏ ਨਾਲ ਅਸਿੱਧਾ ਸੰਪਰਕ) ਅਤੇ ਰੇਡੋਨ (ਇੱਕ ਰਸਾਇਣਿਕ ਗੈਸ) ਦੇ ਤਕਰੀਬਨ ਬਰਾਬਰ ਕਿਹਾ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਟਿਕਰੀ ਬਾਰਡਰ ਪੁੱਜੀ ਇਸ 2 ਮਹੀਨਿਆਂ ਦੀ ਅੰਦੋਲਨਕਾਰੀ ਨੂੰ ਮਿਲੋ

ਟੀਕਰੀ ਬਾਰਡਰ 'ਚੇ ਹਰ ਕਿਸੇ ਦੀਆਂ ਨਜ਼ਰਾਂ 2 ਮਹੀਨਿਆਂ ਦੀ ਇਨਾਇਤ 'ਤੇ ਟਿਕੀਆਂ ਰਹੀਆਂ ਜੋ ਆਪਣੀ ਮਾਂ ਨਾਲ ਕਿਸਾਨ ਅੰਦੋਲਨ 'ਚ ਆਪਣੀ ਹਾਜਰੀ ਲਗਾਉਣ ਆਈ ਸੀ।

ਫਰੀਦਕੋਟ ਤੋਂ ਆਈ ਇਹ ਮਾਂ ਆਪਣੀ ਧੀ ਨੂੰ ਵੀ ਇੱਥੇ ਲਿਆਉਣਾ ਚਾਹੁੰਦੀ ਸੀ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਆਸਟਰੇਲੀਆ ਦੀ ਸੰਸਦ ਵਿੱਚ ਜਿਣਸੀ ਸ਼ੋਸ਼ਣ ਦੀਆਂ ਵੀਡੀਓਜ਼ - ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images

ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਸਟਾਫ਼ ਮੈਂਬਰਾਂ ਦੇ ਜਿਣਸੀ ਵਿਹਾਰ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦਾ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ।

ਇੱਕ ਵਿਸਲਬਲੋਅਰ ਵੱਲੋਂ ਲੀਕ ਕੀਤੇ ਵੀਡੀਓ ਵਿੱਚ ਇੱਕ ਏਡੀ ਨੂੰ ਇੱਕ ਮਹਿਲਾ ਸੰਸਦ ਮੈਂਬਰ ਦੀ ਮੇਜ਼ 'ਤੇ ਜਿਣਸੀ ਵਿਹਾਰ ਕਰਦਿਆਂ ਦੇਖਿਆ ਜਾ ਸਕਦਾ ਹੈ।

ਵਿਸਲਬਲੋਅਰ ਨੇ ਇਸ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ,"ਬੰਦੇ ਬਸ ਇਹ ਸੋਚਦੇ ਸਨ ਕਿ ਉਹ ਜੋ ਚਾਹੁਣ ਕਰ ਸਕਦੇ ਸਨ", ਉਨ੍ਹਾਂ ਨੇ ਕਿਹਾ ਕਿ ਕੁਝ ਮੈਂਬਰ "ਇਖ਼ਲਾਕੀ ਤੌਰ 'ਤੇ ਦੀਵਾਲੀਏ" ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)