ਦਿੱਲੀ ਵਿੱਚ ਉੱਪ ਰਾਜਪਾਲ ਨੂੰ ਵਧੇਰੇ ਸ਼ਕਤੀਆਂ ਦੇਣ ਵਾਲਾ ਬਿੱਲ ਪਾਸ, ਕੇਜਰੀਵਾਲ ਨੇ ਕੀ ਕਿਹਾ- ਪ੍ਰੈੱਸ ਰਿਵੀਊ

ਕੇਜਰੀਵਾਲ

ਤਸਵੀਰ ਸਰੋਤ, APp punjab/fb

ਲੋਕਸਭਾ ਤੋਂ ਬਾਅਦ ਰਾਜ ਸਭਾ ਵੱਲੋਂ ਕੌਮੀ ਰਾਜਧਾਨੀ ਖੇਤਰ ਦੀ ਸਰਕਾਰ (GNCTD) ਸੋਧ ਬਿਲ 2021 ਪਾਸ ਕੀਤੇ ਜਾਣ ਤੋਂ ਤੁਰੰਤ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਲੋਕਤੰਤਰ ਲਈ ਇੱਕ ਦੁਖਦਾਈ ਦਿਨ ਸੀ ਅਤੇ ਜ਼ੋਰ ਦਿੱਤਾ ਕਿ ਲੋਕਾਂ ਵਿੱਚ ਤਾਕਤ ਵਾਪਸ ਲਿਆਉਣ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਖ਼ਬਰ ਚੈਨਲ ਐੱਨਡੀਟੀਵੀ ਦੀ ਖ਼ਬਰ ਮੁਤਾਬਕ ਪਾਰਲੀਮੈਂਟ ਵੱਲੋਂ ਪਾਸ ਕੀਤੇ ਇਸ ਸੋਧ ਬਿਲ ਨਾਲ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨੂੰ ਸਰਕਾਰ ਵਿੱਚ ਵਧੇਰੇ ਸ਼ਕਤੀਆਂ ਮਿਲਣਗੀਆਂ। ਇਸ ਬਿਲ ਨੂੰ ਜੋ ਕਿ ਹੁਣ ਲੋਕਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਸੀ।

ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ," ਰਾਜ ਸਭਾ ਨੇ GNCTD ਸੋਧ ਬਿਲ ਪਾਸ ਕੀਤਾ। ਲੋਕਤੰਤਰ ਲਈ ਇੱਕ ਦੁਖਦਾਈ ਦਿਨ। ਸ਼ਕਤੀ ਲੋਕਾਂ ਤੱਕ ਦੁਬਾਰਾ ਲਿਆਉਣ ਲਈ ਸੰਘਰਸ਼ ਜਾਰੀ ਰਹੇਗਾ। ਕੋਈ ਵੀ ਰੁਕਾਵਟਾਂ ਆਉਣ, ਅਸੀਂ ਚੰਗਾ ਕੰਮ ਕਰਦੇ ਰਹਾਂਗੇ। ਕੰਮ ਨਾ ਤਾਂ ਰੁਕੇਗਾ ਅਤੇ ਨਾ ਮੱਧਮ ਪਵੇਗਾ।

ਇਸ ਦੇ ਬਿਲ ਦੇ ਮੁਤਾਬਕ ਕਿਸੇ ਵੀ ਕਾਰਜਕਾਰੀ ਫ਼ੈਸਲੇ ਤੋਂ ਪਹਿਲਾਂ ਦਿੱਲੀ ਸਰਕਾਰ ਨੂੰ ਐਲਜੀ ਤੋਂ ਮਸ਼ਵਰਾ ਲੈਣਾ ਪਵੇਗਾ।

ਇਸ ਬਿਲ ਵਿੱਚ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦਿੱਲੀ ਸਰਕਾਰ ਦਾ ਮਤਲਬ ਉਪ ਰਾਜਪਾਲ ਹੈ। ਇਸ ਬਿਲ ਉੱਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਗ਼ੈਰ-ਸੰਵਿਧਾਨਕ ਹੈ।

ਇਹ ਵੀ ਪੜ੍ਹੋ:

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮੋਗੇ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ ਸੀ, “ਜਦੋਂ ਕਿਸਾਨ ਦਿੱਲੀ ਪਹੁੰਚੇ ਤਾਂ ਮੋਦੀ ਅਤੇ ਸ਼ਾਹ ਦੀ ਸਾਜਿਸ਼ ਸੀ ਕਿ ਇਨ੍ਹਾਂ ਨੂੰ ਦਿੱਲੀ ਆ ਲੈਣ ਦਿਓ ਫਿਰ ਇਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿਆਂਗੇ। ਪਰ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਪ੍ਰਵਾਨਗੀ ਮੈਂ ਦੇਣੀ ਸੀ, ਜਿਸ ਤੋਂ ਮੈਂ ਮਨ੍ਹਾਂ ਕਰ ਦਿੱਤਾ।”

“ਮੈਂ ਦਿੱਲੀ ਦੇ ਸਟੇਡੀਅਮਾਂ ਨੂੰ ਕਿਸਾਨਾਂ ਲਈ ਜੇਲ੍ਹ ਨਹੀਂ ਬਣਨ ਦਿੱਤਾ ਤਾਂ ਮੈਨੂੰ ਤੰਗ ਕਰ ਰਹੇ ਹਨ। ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਹਨ ਦਿੱਲੀ ਦੀ ਸਾਰੀ ਪਾਵਰ ਮੁੱਖ ਮੰਤਰੀ ਕੋਲ ਨਹੀਂ ਸਗੋਂ ਐਲਜੀ ਕੋਲ ਹੋਵੇਗੀ ਪਰ ਅਸੀਂ ਲੜਾਂਗੇ।”

ਪੰਜਾਬ ਦੇ 19 ਹਜ਼ਾਰ ਅਧਿਆਪਕਾਂ ਦੀਆਂ ਬਦਲੀਆਂ

ਤਸਵੀਰ ਸਰੋਤ, GOVERNMENT OF PUNJAB

ਤਸਵੀਰ ਕੈਪਸ਼ਨ,

ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਮੌਜੂਦਗੀ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਕਰਦੇ ਹੋਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬੇ ਦੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਬਦਲੀ ਨੀਤੀ-2019 ਤਹਿਤ 10,099 ਅਧਿਆਪਕਾਂ ਅਤੇ ਵਲੰਟੀਅਰਾਂ ਦੀਆਂ ਬਦਲੀਆਂ ਉਨ੍ਹਾਂ ਵੱਲੋਂ ਚੁਣੇ ਗਏ ਸਟੇਸ਼ਨਾਂ ਉੱਪਰ ਕਰਨ ਨੂੰ ਹਰੀ ਝੰਡੀ ਦਿੱਤੀ।

ਵਿਭਾਗ ਦੇ ਆਨਲਾਈਨ ਪੋਰਟਲ ਉੱਪਰ ਬਦਲੀਆਂ ਲਈ ਕੁੱਲ 35,386 ਅਰਜੀਆਂ ਆਈਆਂ ਸਨ ਜਿਨ੍ਹਾਂ ਵਿੱਚੋਂ 15,481 ਅਯੋਗ ਪਾਈਆਂ ਗਈਆਂ ।

ਪਹਿਲੀ ਵਾਰ ਪੰਜਾਬ ਦੇ ਅਧਿਆਪਕ ਅਤੇ ਦੇ ਵੱਖ-ਵੱਖ ਵਰਗਾਂ ਦੇ ਵਲੰਟੀਅਰਾਂ ਦੀਆਂ ਬਦਲੀਆਂ ਇੱਕ ਪ੍ਰਣਾਲੀ ਤਹਿਤ ਕੀਤੀਆਂ ਗਈਆਂ।

ਆਨਲਾਈਨ ਪ੍ਰਣਾਲੀ ਤਹਿਤ 10,099 ਅਧਿਆਪਕਾਂ ਜਿਨ੍ਹਾਂ ਵਿੱਚ 4405 ਮਾਸਟਰ,3748 ਪਰਾਈਮਰੀ ਅਧਿਆਪਕਾਂ ਅਤੇ718 ਲੈਕਚਰਾਰਾਂ ਦੇ ਨਾਲ-ਨਾਲ ਕੰਪਿਊਟਰ ਟੀਚਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੋਰੋਨਾਵਾਇਰਸ ਅਪਡੇਟ: ਦੇਸ਼ ਅਤੇ ਪੰਜਾਬ ਦੇ ਹਾਲਾਤ

ਤਸਵੀਰ ਸਰੋਤ, Getty Images

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਜਿੱਥੇ ਵਧ ਰਹੇ ਕੋਰੋਨਾ ਕੇਸਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਸੈਂਕੜੇ ਸ਼ਰਧਾਲੂ ਬਿਨਾਂ ਮਾਸਕ ਦੇ ਅੰਮ੍ਰਤਿਸਰ ਸਥਿਤ ਬਾਬਾ ਰੋਡੇਸ਼ਾਹ ਦੀ ਮਜ਼ਾਰ 'ਤੇ ਸ਼ਰਾਬ ਚੜ੍ਹਾਉਣ ਪਹੁੰਚੇ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹਨ।

ਅਖ਼ਬਾਰ ਦੀ ਇੱਕ ਹੋਰ ਖ਼ਬਰ ਮੁਤਾਬਕ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ 45 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਦੀ ਜਾਨ ਨੂੰ ਵਧੇਰੇ ਖ਼ਚਰਾ ਹੈ ਅਤੇ ਮਰਨ ਵਾਲਿਆਂ ਵਿੱਚ ਇਸੇ ਵਰਗ ਦੇ ਲੋਕਾਂ ਦਾ ਅਨੁਪਾਤ (88%) ਜ਼ਿਆਦਾ ਹੈ।

ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਨੇ ਫ਼ਿਲਹਾਲ ਕੁਝ ਸਮੇਂ ਲਈ ਆਕਸਫ਼ੋਰਡ-ਐਸਟਰਾਜ਼ੈਨਕਾ ਵੱਲੋਂ ਵਿਕਸਿਤ ਕੀਤੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਦੂਜੇ ਮੁਲਕਾਂ ਵਿੱਚ ਭੇਜਣ 'ਤੇ ਰੋਕ ਲਗਾ ਦਿੱਤੀ ਹੈ।

ਕੋਰੋਨਾਵਾਇਰਸ ਦੇ ਪੰਜਾਬ 'ਚ ਕੀ ਹਨ ਮੌਜੂਦਾ ਹਾਲਾਤ ਤੇ ਕੋਵਿਡ ਦਾ ਨਵਾਂ ਰੂਪ ਕਿੰਨਾ ਖ਼ਤਰਨਾਕ ਜਾਣਨ ਲਈ ਪੜ੍ਹੋ ਇਹ ਰਿਪੋਰਟ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)