ਕਿਸਾਨ ਅੰਦੋਲਨ : ਭਾਜਪਾ ਵਿਧਾਇਕ ਦੀ ਕੁੱਟਮਾਰ : ਆਖ਼ਰ ਕਿਵੇਂ ਵਾਪਰੀ ਘਟਨਾ ਤੇ ਕਿਉਂ ਨਹੀਂ ਕਰਵਾਈ ਗਈ ਪੁਲਿਸ ਸ਼ਿਕਾਇਤ - 5 ਅਹਿਮ ਖ਼ਬਰਾਂ

ਭਾਜਪਾ ਵਿਧਾਇਕ ਅਰੁਣ ਨਾਰੰਗ

ਤਸਵੀਰ ਸਰੋਤ, Arun Narang/FB

ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ ਹੋਈ ਹੈ। ਉਨ੍ਹਾਂ ਨੇ ਮਲੋਟ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਪ੍ਰੈਸ ਕਾਨਫਰੰਸ ਰੱਖੀ ਸੀ।

ਹਮਲੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਨਾਰੰਗ ਨੇ ਦੱਸਿਆ ਕਿ ਉਹ ਜਿਵੇਂ ਹੀ ਉੱਥੇ ਪਹੁੰਚੇ, ਉੱਥੇ ਕਾਫੀ ਭੀੜ ਸੀ ਅਤੇ ਉਨ੍ਹਾਂ ਕਾਰ ਤੋਂ ਉਤਰਦਿਆਂ ਹੀ ਹਮਲਾ ਕਰ ਦਿੱਤਾ ਅਤੇ ਉਹ ਨਾਲ ਵਾਲੀ ਦੁਕਾਨ ਵਿੱਚ ਭੱਜ ਗਏ।

ਉਨ੍ਹਾਂ ਨੇ ਦੱਸਿਆ, "ਅਸੀਂ ਹੋਰ ਪੁਲਿਸ ਫੋਰਸ ਦਾ ਬੰਦੋਬਸਤ ਕਰਨ ਲਈ ਕਿਹਾ ਪਰ 25-30 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਹੋਰ ਪੁਲਿਸ ਨਹੀਂ ਆਈ, ਉੱਥੇ 10-15 ਪੁਲਿਸ ਵਾਲੇ ਮੌਜੂਦ ਸਨ, ਉਨ੍ਹਾਂ ਦੇ ਭਰੋਸੇ ਉੱਤੇ ਅਸੀਂ ਫਿਰ ਨਿਕਲੇ ਅਤੇ ਫਿਰ 250-300 ਬੰਦੇ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸਾਡੀ ਕਾਫੀ ਕੁੱਟਮਾਰ ਕੀਤੀ।"

ਪੁਲਿਸ ਵਾਲਿਆਂ ਕੋਲ ਨਾ ਡੰਡੇ ਸਨ ਅਤੇ ਨਾ ਹੀ ਹਥਿਆਰ, ਉਨ੍ਹਾਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਭੀੜ ਬਹੁਤ ਜ਼ਿਆਦਾ ਭੜਕਾਹਟ ਵਾਲੀ ਸੀ. ਸਾਡੇ ਉੱਤੇ ਸਿਆਹੀ ਅਤੇ ਤੇਲ ਵੀ ਸੁੱਟਿਆ ਗਿਆ। ਜੇਕਰ ਮੈਂ ਪੁਲਿਸ ਉੱਤੇ ਭਰੋਸਾ ਨਾ ਕਰਦਾ ਅਤੇ ਬਾਹਰ ਨਾ ਜਾਂਦਾ ਤਾਂ ਸ਼ਾਇਦ ਇਹ ਘਟਨਾ ਵਾਪਰਦੀ.

ਨਾਰੰਗ ਨੇ ਇਸ ਬਾਬਤ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਾਈ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਫ਼ੈਸਲਾ ਪਾਰਟੀ ਨੇ ਕਰਨਾ ਹੈ।

''ਮੈਂ ਪਾਰਟੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਮੇਰੇ ਵਰਕਰ ਵੀ ਬਹੁਤ ਜ਼ਿਆਦਾ ਗੁੱਸੇ ਵਿਚ ਹਨ।''

ਇਹ ਵੀ ਪੜ੍ਹੋ-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਅਰੁਣ ਨਾਰੰਗ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ।

ਭਾਜਪਾ ਵਿਧਾਇਕ ਨੇ ਇਸ ਲਈ ਕਾਂਗਰਸ ਜ਼ਿੰਮੇਵਾਰ ਦੱਸਿਆ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਿਆਂਮਾਰ ਵਿੱਚ ਜ਼ਬਰਦਸਤ ਹਿੰਸਾ, ਘੱਟੋ-ਘੱਟ 89 ਪ੍ਰਦਰਸ਼ਕਾਰੀਆਂ ਦੀ ਮੌਤ

ਮਿਆਂਮਾਰ ਵਿੱਚ ਸ਼ਨੀਵਾਰ ਨੂੰ 'ਆਰਮਰਡ ਫੋਰਸੇਜ਼ ਡੇਅ' ਮੌਕੇ ਸੁਰੱਖਿਆ ਮੁਲਾਜ਼ਮਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਫਰਵਰੀ ਵਿੱਚ ਹੋਏ ਤਖ਼ਤਾ ਪਲਟ ਤੋਂ ਬਾਅਦ ਮਿਆਂਮਾਰ ਵਿੱਚ ਹਾਲੇ ਵੀ ਹਿੰਸਾ ਅਤੇ ਪ੍ਰਦਰਸ਼ਨ ਜਾਰੀ ਹੈ

ਸੁਰੱਖਿਆ ਕਰਮੀਆਂ ਦੀਆਂ ਗੋਲੀਆਂ ਨਾਲ ਘੱਟੋ-ਘੱਟ 89 ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸ਼ਾਮ ਤੱਕ ਐਸੋਸੀਏਸ਼ਨ ਆਫ ਪੌਲਿਟਿਕਲ ਪ੍ਰਿਜ਼ਨਰਜ਼ ਨੇ ਅੰਕੜਾ ਪੇਸ਼ ਕਰਦੇ ਹੋਏ ਕਿਹਾ ਇਸ ਗਿਣਤੀ ਬਾਰੇ ਜਾਣਕਾਰੀ ਦਿੱਤੀ ਹੈ।

ਅਮਰੀਕੀ ਦੂਤਾਵਾਸ ਦਾ ਕਹਿਣਾ ਹੈ ਕਿ ਸੁਰੱਖਿਆ ਬਲ 'ਨਿਹੱਥੇ ਆਮ ਨਾਗਰਿਕਾਂ ਨੂੰ ਮਾਰ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤ ਲਈ ਉਲੰਪਿਕ ਦਾ ਰਾਹ ਬਣਾਉਣ ਵਾਲੇ ਦੋਰਾਬਜੀ ਟਾਟਾ

ਭਾਰਤ ਦੀ ਅਜ਼ਾਦੀ ਤੋਂ ਪਹਿਲਾਂ, ਬ੍ਰਿਟਿਸ਼ ਕਾਲ ਵਿੱਚ ਭਾਰਤੀ ਮਿੱਟੀ ਉੱਪਰ ਉਲੰਪਿਕ ਦੀ ਕਹਾਣੀ ਵੀ ਜਨਮ ਲੈ ਰਹੀ ਸੀ। ਇਸ ਦੇ ਲੇਖਕ ਸਨ ਸਰ ਦੋਰਾਬਜੀ ਟਾਟਾ।

ਤਸਵੀਰ ਸਰੋਤ, TATA CENTRAL ARCHIVES/BBC

ਤਸਵੀਰ ਕੈਪਸ਼ਨ,

ਸਰ ਦੋਰਾਬਜੀ ਟਾਟਾ ਭਾਰਤ ਦੇ ਪ੍ਰਮੁੱਖ ਸਟੀਲ ਅਤੇ ਲੋਹਾ ਕਾਰੋਬਾਰੀ ਜਮਸ਼ੇਦਜੀ ਟਾਟਾ ਦੇ ਵੱਡੇ ਪੁੱਤਰ ਸਨ

ਸਰ ਦੋਰਾਬਜੀ ਟਾਟਾ ਦੀਆਂ ਕੋਸ਼ਿਸ਼ਾਂ ਸਦਕਾ ਹੀ ਸਾਲ 1920 ਵਿੱਚ ਛੇ ਭਾਰਤੀ ਖਿਡਾਰੀਆਂ ਦੀ ਟੀਮ ਐਂਟਵਰਪ ਉਲੰਪਿਕ ਵਿੱਚ ਹਿੱਸਾ ਲੈਣ ਪਹੁੰਚੀ।

ਉਲੰਪਿਕ ਵਿੱਚ ਹਿੱਸਾ ਲੈਣ ਵਾਲਾ ਭਾਰਤ ਏਸ਼ੀਆ ਦਾ ਪਹਿਲਾ ਦੇਸ ਬਣਿਆ। ਸਰ ਦੋਰਾਬਜੀ ਟਾਟਾ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੋ ਸਕਣਗੀਆਂ

ਭਾਰਤ ਕੋਰੋਨਾਵਾਇਰਸ ਟੀਕੇ ਦਾ ਸਭ ਤੋਂ ਵੱਡੇ ਉਤਪਾਦਕ ਦੇਸਾਂ ਵਿੱਚੋਂ ਇੱਕ ਹੈ। ਪਰ ਹੁਣ ਭਾਰਤ ਮੰਗ ਦੇ ਹਿਸਾਬ ਨਾਲ ਟੀਕੇ ਦੀ ਸਪਲਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਯੂਕੇ ਨੂੰ ਹੋ ਰਹੀ ਕੋਰੋਨਾ ਟੀਕੇ ਦੀ ਸਪਲਾਈ ਦੀ ਪੂਰਤੀ ਵਿੱਚ ਅਗਲੇ ਮਹੀਨੇ ਕਾਫ਼ੀ ਕਮੀ ਆ ਸਕਦੀ ਹੈ

ਭਾਰਤ ਵਿੱਚ ਨੋਵਾਵੈਕਸ ਅਤੇ ਐਸਟਰਾਜ਼ੈਨੇਕਾ ਦਾ ਉਤਪਾਦਨ ਕਰਨ ਵਾਲੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਹਾਲ ਹੀ ਵਿੱਚ ਕੱਚੇ ਮਾਲ ਦੀ ਘਾਟ 'ਤੇ ਚਿੰਤਾ ਜ਼ਾਹਰ ਕੀਤੀ ਸੀ।

ਇਸ ਦੇ ਸਭ ਤੋਂ ਵੱਡੇ ਨਿਰਮਾਤਾ ਦਾ ਕਹਿਣਾ ਹੈ ਕਿ ਯੂਕੇ ਨੂੰ ਹੋ ਰਹੀ ਕੋਰੋਨਾ ਟੀਕੇ ਦੀ ਸਪਲਾਈ ਦੀ ਪੂਰਤੀ ਵਿੱਚ ਅਗਲੇ ਮਹੀਨੇ ਕਾਫ਼ੀ ਕਮੀ ਆ ਸਕਦੀ ਹੈ ਅਤੇ ਨਾਲ ਹੀ ਨੇਪਾਲ ਨੂੰ ਜਾਣ ਵਾਲੀ ਇੱਕ ਵੱਡੀ ਸਪਲਾਈ ਰੋਕਣੀ ਪਈ ਹੈ। ਪੂਰੀ ਖ਼ਬਰ ਪੜ੍ਹੋ

ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਕਰਕੇ ਕਈ ਫ਼ਿਲਮਾਂ ਵਿੱਚੋਂ ਕੱਢ ਦਿੱਤਾ ਗਿਆ- ਸੋਨੀਆ ਮਾਨ

ਕਿਸਾਨ ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੀ ਅਦਾਕਾਰਾ ਸੋਨੀਆ ਮਾਨ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਦੱਸਿਆ ਕਿ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਕਰਕੇ ਉਨ੍ਹਾਂ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਤਸਵੀਰ ਸਰੋਤ, Sonia maan/fb

ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਨਾਲ ਆਪਣੇ ਐਕਟਿੰਗ ਕਰੀਅਰ 'ਤੇ ਪਏ ਅਸਰ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਸੋਨੀਆ ਮਾਨ ਨਾਲ ਗੱਲਬਾਤ ਸੁਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)