ਨਾਂਦੇੜ ਸਾਹਿਬ ਦੀ ਘਟਨਾ ਬਾਰੇ ਬੀਬੀ ਜਗੀਰ ਕੌਰ ਨੇ ਕੀ ਕਿਹਾ - 5 ਅਹਿਮ ਖ਼ਬਰਾਂ

ਬੀਬੀ ਜਗੀਰ ਕੌਰ ਨੇ ਪੰਜਾਬ ਵਿੱਚ ਵਿਧਾਇਕ ਦੀ ਕੁੱਟਮਾਰ ਮਾਮਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਨੂੰ ਘੇਰਿਆ
ਨਾਂਦੇੜ ਸਾਹਿਬ ਵਿੱਚ ਸਿੱਖ ਸ਼ਰਧਾਲੂਆਂ ਅਤੇ ਮਹਾਰਾਸ਼ਟਰ ਪੁਲਿਸ ਵਿਚਕਾਰ ਹੋਈ ਝੜਪ ਬਾਰੇ ਬੀਬੀ ਜਗੀਰ ਕੌਰ ਨੇ ਮੰਗਲਵਾਰ ਨੂੰ ਟਿੱਪਣੀ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਹੋਇਆ ਉਹ ਉਸ ਦੀ ਨਿੰਦਾ ਕਰਦੇ ਹਨ ਪਰ ਅਮਨ-ਕਾਨੂੰਨ ਬਰਕਰਾਰ ਨਾ ਰੱਖ ਸਕਣਾ ਸੂਬਾ ਸਰਕਾਰ ਦੀ ਨਾਕਾਮੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ, "ਸਰਕਾਰ ਨੂੰ ਸੁਚੇਤ ਕਰਨਾ ਫਰਜ਼ ਬਣਦਾ ਹੈ ਪਰ ਧਾਰਮਿਕ ਮਸਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।"
ਉਨ੍ਹਾਂ ਨੇ ਕਿਹਾ, "ਜੇ ਕੁੰਭ ਦੇ ਮੇਲੇ ਵਿੱਚ ਕਰੋੜਾਂ ਲੋਕ ਗਏ, ਹੋਲਾ ਮਹੱਲਾ ਲੱਗਿਆ ਉੱਥੇ ਲੱਖਾਂ ਲੋਕ ਆਏ, ਚੋਣਾਂ ਹੋ ਰਹੀਆਂ ਹਨ ਸੂਬਿਆਂ ਵਿੱਚ ਉੱਥੇ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ।"
ਇਹ ਵੀ ਪੜ੍ਹੋ:
"ਪਿੱਛੇ ਲੋਕਾਂ ਨੂੰ ਡਰਾ ਕੇ ਇੰਨਾ ਤੰਗ ਕੀਤਾ ਸੀ ਕਿ ਲੋਕਾਂ ਦੀ ਰੋਜ਼ੀ-ਰੋਟੀ ਮੁੱਕ ਗਈ ਸੀ। ਸਰਕਾਰ ਨੂੰ ਸੁਚੇਤ ਕਰਨਾ ਫਰਜ਼ ਬਣਦਾ ਹੈ ਪਰ ਧਾਰਮਿਕ ਮਸਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।"
ਉਨ੍ਹਾਂ ਨੇ ਵਿਧਾਇਕ ਦੀ ਕੁੱਟਮਾਰ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਘੇਰਿਆ, "ਇਹ ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ, ਇਹ ਨਾ ਕਿਸਾਨ ਕਰ ਸਕਦੇ ਹਨ, ਨਾ ਕੋਈ ਸੂਝਵਾਨ ਲੋਕ ਕਰ ਸਕਦੇ ਹਨ।"
ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੋਵਾਂ ਦੀ ਨਾਕਾਮੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਇੰਨੇ ਰੋਹ ਵਿੱਚ ਆਉਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅਜਿਹਾ ਨਹੀਂ ਕਰ ਸਕਦੇ। ਇੰਨੇ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ ਕਦੇ ਕੋਈ ਅਜਿਹੀ ਘਟਨਾ ਨਹੀਂ ਹੋਈ।
ਹਜ਼ੂਰ ਸਾਹਿਬ ਵਿੱਚ ਸਿੱਖ ਸ਼ਰਧਾਲੂਆਂ ਤੇ ਪੁਲਿਸ ਵਿਚਾਲੇ ਝੜਪ ਕਿਉਂ ਹੋਈ ਜਾਣਨ ਲਈ ਇੱਥੇ ਕਲਿੱਕ ਕਰੋ।
ਮਰਹੂਮ ਗਾਇਕ ਦਿਲਜਾਨ ਬਾਰੇ ਜਾਣੋ
ਤਸਵੀਰ ਸਰੋਤ, DILJAAN/FB
ਦਿਲਜਾਨ ਮੁਤਾਬਕ ਉਹ ਸਲੀਮ ਦੇ ਘਰ ਜਾਕੇ ਉਸਤਾਦ ਪੂਰਨ ਸ਼ਾਹਕੋਟੀ ਤੋਂ ਸੰਗੀਤ ਦਾ ਗੁਰ ਸਿੱਖਦੇ ਰਹੇ
ਸੁਰ ਸ਼ੇਤਰ ਸੰਗੀਤਕ ਪ੍ਰੋਗਰਾਮ ਤੋਂ ਮਸ਼ਹੂਰ ਹੋਏ ਪੰਜਾਬੀ ਗਾਇਕ ਦਿਲਜਾਨ ਦੀ ਗੱਡੀ ਸਵੇਰੇ ਕਰੀਬ 3 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਪੁਲਿਸ ਮੁਤਾਬਕ, ਦਿਲਜਾਨ ਅੰਮ੍ਰਿਤਸਰ ਤੋਂ ਕਰਤਾਰਪੁਰ ਜਾ ਰਹੇ ਸਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਕਰਤਾਰਪੁਰ ਦੇ ਚੈਰੀਟੇਬਲ ਹਸਪਤਾਲ ਵਿੱਚ ਪਹੁੰਚਾ ਦਿੱਤੀ ਗਈ ਹੈ।
ਦਿਲਜਾਨ ਦੀ ਪਤਨੀ, ਬੇਟੀ, ਭੈਣ ਅਤੇ ਭਰਾ ਟੋਰੰਟੋ, ਕੈਨੇਡਾ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
ਇੱਥੇ ਕਲਿੱਕ ਕਰਕੇ ਪੜ੍ਹੋ ਦਿਲਜਾਨ ਦਾ ਇਹ ਨਾਂ ਕਿਵੇਂ ਪਿਆ ਅਤੇ ਉਨ੍ਹਾਂ ਦੇ ਸੰਗੀਤ ਕਰੀਅਰ ਬਾਰੇ ਕੁਝ ਤੱਥ।
7 ਸਾਲ ਤੋਂ ਭਗੌੜਾ ਗੈਂਗਸਟਰ ਯੂ ਟਿਊਬ ਉੱਤੇ ਕੁਕਿੰਗ ਸ਼ੋਅ ਕਾਰਨ ਫੜਿਆ ਗਿਆ
ਤਸਵੀਰ ਸਰੋਤ, Reuters
ਸ਼ਖਸ ਨੇ ਚਿਹਰਾ ਬਹੁਤ ਧਿਆਨ ਨਾਲ ਲਕੋਇਆ ਸੀ ਪਰ ਉਹ ਆਪਣੇ ਸਰੀਰ 'ਤੇ ਉੱਕਰੇ ਟੈਟੂ ਲਕਾਉਣ ਵਿੱਚ ਨਾ-ਕਾਮਯਾਬ ਰਿਹਾ
ਇਟਲੀ ਦੇ ਇੱਕ ਭਗੌੜੇ ਗ਼ੈਂਗਸਟਰ ਲਈ ਉਸ ਦੇ ਖਾਣਾ ਬਣਾਉਣ ਦੇ ਹੁਨਰ ਦਾ ਯੂਟਿਊਬ 'ਤੇ ਵੀਡੀਓ ਪਾਉਣਾ ਮਹਿੰਗਾ ਪਿਆ।
ਇਸ ਸ਼ੋਅ ਨੇ ਉਸ ਨੂੰ ਜੇਲ੍ਹ ਵਿੱਚੋਂ ਭੱਜਣ ਤੋਂ ਸੱਤ ਸਾਲ ਬਾਅਦ ਮੁੜ ਜੇਲ੍ਹ ਵਿੱਚ ਪਹੁੰਚਾ ਦਿੱਤਾ।
ਇਟਾਲੀਅਨ ਪੁਲਿਸ ਨੇ 53 ਸਾਲਾ ਮਾਰਕ ਫੈਰੇਨ ਕਲਾਊਡ ਬੈਰਤ ਨੂੰ ਉਸ ਦੀਆਂ ਯੂਟਿਊਬ 'ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਜ਼ਰੀਏ ਲੱਭਿਆ।
ਇੱਥੇ ਕਲਿੱਕ ਕਰਕੇ ਜਾਣੋ ਪੂਰਾ ਮਾਮਲਾ।
'ਚੰਗੀ ਮੌਤ' ਕੀ ਹੋ ਸਕਦੀ ਹੈ, ਇਸ ਬੀਬੀ ਤੋਂ ਲਓ ਸਬਕ
ਤਸਵੀਰ ਸਰੋਤ, SHALI REDDY/BBC
ਐਸਵਾਟਿਨੀ ਇੱਕ ਅਜਿਹਾ ਦੇਸ ਹੈ ਜਿੱਥੇ ਹਰ ਚੌਥਾ ਵਿਅਕਤੀ ਐੱਚਆਈਵੀ ਤੋਂ ਪੀੜਤ ਹੈ। ਥੈਂਬੀ ਨਕਾਮਬੂਲੇ ਇੱਥੇ ਏਡਜ਼ ਨਾਲ ਜੂਝਦੇ ਸੈਂਕੜੇ ਲੋਕਾਂ ਦੀ ਮਦਦ ਲਈ ਮੌਜੂਦ ਹੈ।
ਉਹ ਲੋਕਾਂ ਨੂੰ ਸਮਝਾਉਂਦੇ ਹਨ ਕਿ ਚੰਗੀ ਕਿਸਮ ਦੀ ਮੌਤ ਕੀ ਹੁੰਦੀ ਹੈ। ਉਹ ਮੌਤ ਨੂੰ ਚਾਰ ਵਰਗਾਂ ਵਿੱਚ ਵੰਡ ਕੇ ਅਤੇ ਮਿਸਾਲ ਦੇ ਕੇ ਲੋਕਾਂ ਨੂੰ ਇਸ ਬਾਰੇ ਸਮਝਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਮਰਨ ਵਾਲਾ ਹੈ ਉਹ ਇਸ ਬਾਰੇ ਜਾਣਦਾ ਹੈ ਅਤੇ ਸਾਰੀਆਂ ਉਲਝਣਾ ਸੁਲਝਾ ਕੇ ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਠੀਕ ਤਰੀਕੇ ਨਾਲ ਛੱਡਦਾ ਹੈ। ਇਹੀ ਚੰਗੀ ਮੌਤ ਹੈ।
ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
ਤਸਵੀਰ ਸਰੋਤ, MEGAN JANETSKY
ਕੋਲੰਬੀਆਂ ਵਿੱਚ ਸਰਕਾਰ ਕੁਝ ਜਾਇਦਾਦਾਂ ਦੀ ਵਿਕਰੀ ਤੋਂ ਇਕੱਠੇ ਹੋਏ ਪੈਸਿਆਂ ਨਾਲ ਦੇਸ਼ ਦੇ ਹਥਿਆਰਬੰਦ ਸੰਘਰਸ਼ ਦੇ ਪੀੜਤ 14 ਲੱਖ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੀ ਹੈ।
ਇਸ ਮੰਤਵ ਲਈ ਸਰਕਾਰ ਵੱਲੋਂ ਆਨਲਾਈਨ, ਰੀਅਲ ਇਸਟੇਟ ਪਲੇਟਫਾਰਮ ਸ਼ੁਰੂ ਕੀਤਾ ਗਿਆ ਹੈ।
ਪਰ ਇਸ ਪਲੇਟਫਾਰਮ ਅਤੇ ਇੰਟਰਨੈੱਟ ਉੱਪਰ ਜਿਨ੍ਹਾਂ ਘਰਾਂ ਦੇ ਇਸ਼ਤਿਹਾਰ ਪਾਏ ਗਏ ਹਨ ਉਨ੍ਹਾਂ ਨੂੰ ਖ਼ਰੀਦਣ ਲਈ ਕੋਈ ਅੱਗੇ ਨਹੀਂ ਆ ਰਿਹਾ।
ਇੱਥੇ ਕਲਿੱਕ ਕਰਕੇ ਪੜ੍ਹੋ ਕੀ ਹੈ ਪੂਰਾ ਮਾਮਲਾ।
ਇਹ ਵੀ ਪੜ੍ਹੋ: