ਕੋਰੋਨਾਵਾਇਰਸ: ਬ੍ਰਿਟੇਨ ਵਿੱਚ ਐਸਟਰਾਜ਼ੈਨੇਕਾ ਵੈਕਸੀਨ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ - ਅਹਿਮ ਖ਼ਬਰਾਂ

ਐਸਟਰਾਜ਼ੈਨੇਕਾ

ਤਸਵੀਰ ਸਰੋਤ, Reuters

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਅਹਿਮ ਖ਼ਬਰਾਂ ਦੇ ਅਪਡੇਟ ਪਹੁੰਚਾ ਰਹੇ ਹਾਂ।

ਬ੍ਰਿਟੇਨ ਵਿੱਚ ਦਵਾਈਆਂ ਦੀ ਰੇਗੂਲੇਟਰੀ ਸੰਸਥਾ MHRA (ਮੈਡੀਸੀਨਜ਼ ਹੈਂਡ ਹੈਲਥ ਕੇਅਰ ਪ੍ਰੋਡਕਟਸ ਰੈਗੁਲੇਟਰੀ ਏਜੰਸੀ) ਨੇ ਕਿਹਾ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟਰਾਜ਼ੈਨੇਕਾ ਵੈਕਸੀਨਾ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸਦਾ ਕੋਈ ਦੂਜਾ ਬਦਲ ਦਿੱਤਾ ਜਾਵੇਗਾ।

ਰੈਗੁਲੇਟਰੀ ਏਜੰਸੀ ਦਾ ਕਹਿਣਾ ਹੈ ਕਿ ਐਸਟਰਾਜ਼ੈਨੇਕਾ ਵੈਕਸੀਨ ਲੈਣ ਤੋਂ ਬਾਅਦ ਬਲੱਡ ਕਲੌਟਿੰਗ (ਖ਼ੂਨ ਦਾ ਜਮਣਾ) ਦਾ ਸ਼ਿਕਾਇਤ ਮਿਲਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ

ਰੈਗੁਲੇਟਰੀ ਏਜੰਸੀ ਨੇ ਆਪਣੀ ਜਾਂਚ ਵਿੱਚ ਦੇਖਿਆ ਹੈ ਕਿ ਮਾਰਚ ਦੇ ਅਖ਼ੀਰ ਤੱਕ ਜਿਨ੍ਹਾਂ ਲੋਕਾਂ ਨੂੰ ਯੂਕੇ ਵਿੱਚ ਐਸਟਰਾਜ਼ੈਨੇਕਾ ਵੈਕਸੀਨ ਦਿੱਤੀ ਗਈ ਸੀ ਉਨ੍ਹਾਂ ਵਿੱਚ 79 ਲੋਕ ਬਲੱਡ ਕਲੌਟਿੰਗ ਦੇ ਸ਼ਿਕਾਰ ਹੋਏ ਸਨ ਅਤੇ ਉਨ੍ਹਾਂ ਵਿੱਚ 19 ਲੋਕਾਂ ਦੀ ਮੌਤ ਹੋ ਗਈ ਹੈ।

ਹਾਲਾਂਕਿ MHRA ਨੇ ਕਿਹਾ ਹੈ ਕਿ ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ ਹਨ ਕਿ ਕੋਰੋਨਾ ਦੀ ਐਸਟਰਾਜ਼ੈਨੇਕਾ ਵੈਕਸੀਨਾ ਦੇ ਕਾਰਨ ਹੀ ਬਲੱਡ ਕਲੌਟਿੰਗ ਹੋਈ ਹੈ ਪਰ ਇਹ ਵੀ ਸੱਚ ਹੈ ਕਿ ਬਲੱਡ ਕਲੌਟਿੰਗ ਅਤੇ ਵੈਕਸੀਨ ਵਿਚਾਲੇ ਸਬੰਧ ਹੋਰ ਗੂੜੇ ਹੁੰਦੇ ਜਾ ਰਹੇ ਹਨ।

ਸ਼੍ਰੀਲੰਕਾ ਵਿੱਚ ਸੁੰਦਰਤਾ ਮੁਕਾਬਲੇ 'ਚ ਮੰਚ 'ਤੇ ਹੰਗਾਮਾ, ਜੇਤੂ ਜ਼ਖ਼ਮੀ

ਸ਼੍ਰੀਲੰਕਾ 'ਚ ਇੱਕ ਸੁੰਦਰਤਾ ਮੁਕਾਬਲੇ 'ਚ ਮੰਚ 'ਤੇ ਹੰਗਾਮਾ ਹੋ ਗਿਆ, ਜਿਸ ਦੌਰਾਨ ਜੇਤੂ ਨੂੰ ਸਿਰ 'ਤੇ ਸੱਟ ਵੀ ਲੱਗ ਗਈ।

ਮਿਸੇਜ਼ ਸ਼੍ਰੀਲੰਕਾ ਨਾਮ ਦੇ ਇੱਕ ਮੁਕਾਬਲੇ ਵਿੱਚ ਪੁਸ਼ਪਿਕਾ ਡੀ ਸਿਲਵਾ ਜੇਤੂ ਚੁਣੀ ਗਈ। ਐਤਵਾਰ ਨੂੰ ਹੋਏ ਇਸ ਸਮਾਗ਼ਮ ਨੂੰ ਸ਼੍ਰੀਲੰਕਾ ਦੇ ਸਰਕਾਰੀ ਟੀਵੀ ਚੈਨਲ 'ਤੇ ਦਿਖਾਇਆ ਜਾ ਰਿਹਾ ਸੀ।

ਪਰ ਮੰਚ 'ਤੇ ਮੌਜੂਦ ਪਿਛਲੀ ਜੇਤੂ ਕੈਰੋਲਾਈਨ ਜੂਰੀ ਨੇ ਇਹ ਕਹਿੰਦਿਆਂ ਹੋਇਆ ਉਨ੍ਹਾਂ ਦਾ ਤਾਜ ਖੋਹ ਲਿਆ ਕਿ ਉਨ੍ਹਾਂ ਨੂੰ ਇਹ ਖਿਤਾਬ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਤਲਾਕਸ਼ੁਦਾ ਹੈ। ਇਸ ਘਟਨਾ ਦਾ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।

ਕੈਰੋਲਾਈਨ ਨੇ ਦਰਸ਼ਕਾਂ ਨੂੰ ਕਿਹਾ, "ਮੁਕਾਬਲੇ ਦਾ ਇਹ ਨਿਯਮ ਹੈ ਜੋ ਉਨ੍ਹਾਂ ਔਰਤਾਂ ਨੂੰ ਰੋਕਦਾ ਹੈ ਜੋ ਤਲਾਕਸ਼ੁਦਾ ਹਨ, ਇਸ ਲਈ ਮੈਂ ਇਹ ਤਾਜ ਦੂਜੇ ਨੰਬਰ ਦੀ ਪ੍ਰਤੀਭਾਗੀ ਨੂੰ ਦੇ ਰਹੀ ਹਾਂ।"

ਇਹ ਕਹਿੰਦਿਆਂ ਉਨ੍ਹਾਂ ਨੇ ਡੀ ਸਿਲਵਾ ਦੇ ਸਿਰੋਂ ਤਾਜ ਲਾਹਿਆ ਅਤੇ ਨੇੜੇ ਖੜ੍ਹੀ ਦੂਜੇ ਨੰਬਰ ਦੀ ਪ੍ਰਤੀਭਾਗੀ ਨੂੰ ਪਹਿਨਾ ਦਿੱਤਾ। ਇਸ ਘਟਨਾ ਤੋਂ ਬਾਅਦ ਡੀ ਸਿਲਵਾ ਰੋਂਦਿਆਂ ਹੋਇਆ ਮੰਚ ਤੋਂ ਚਲੀ ਗਈ।

ਹਾਲਾਂਕਿ, ਉਨ੍ਹਾਂ ਪ੍ਰਬੰਧਕਾਂ ਨੂੰ ਬਾਅਦ ਵਿੱਚ ਦੱਸਿਆ ਕਿ ਉਹ ਤਲਾਕਸ਼ੁਦਾ ਨਹੀਂ ਬਲਕਿ ਪਤੀ ਤੋਂ ਅਲਗ ਰਹਿ ਰਹੀ ਹੈ।

ਇਸ ਘਟਨਾ ਦੇ ਦੋ ਦਿਨ ਬਾਅਦ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਖ਼ਿਤਾਬ ਵਾਪਸ ਕੀਤਾ ਅਤੇ ਮੁਆਫ਼ੀ ਵੀ ਮੰਗੀ।

ਸਿਲਵਾ ਨੇ ਦੱਸਿਆ ਘਟਨਾ ਤੋਂ ਬਾਅਦ ਉਹ ਸਿਰ ਦੀ ਸੱਟ ਲਈ ਹਸਪਤਾਲ ਵੀ ਗਈ ਸੀ।

ਸਿਰਸਾ ਵਿੱਚ ਕਿਸਾਨਾਂ 'ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ

ਹਰਿਆਣਾ ਦੇ ਸਿਰਸਾ ਵਿੱਚ ਭਾਜਪਾ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਹਲੋਪਾ ਤੋਂ ਵਿਧਾਇਕ ਗੋਪਾਲ ਕਾਂਡਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਉਨ੍ਹਾਂ ਨੂੰ ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾਏ ਗਏ।

ਤਸਵੀਰ ਸਰੋਤ, Prabhu dyal/bbc

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ, ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਝੜਪ ਦੌਰਾਨ ਪੁਲਿਸ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ।

ਦਰਅਸਲ ਨਗਰ ਪਰਿਸ਼ਦ ਦੀ ਚੇਅਰਪਰਸਨ ਦੀ ਚੋਣ ਪ੍ਰਕਿਰਿਆ 'ਚ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਵਿਧਾਇਕ ਗੋਪਾਲ ਕਾਂਡਾ ਨੇ ਹਿੱਸਾ ਲਿਆ ਸੀ। ਪਰ ਕਿਸਾਨ ਉੱਥੇ ਪੁੱਜ ਗਏ ਅਤੇ ਉਨ੍ਹਾਂ ਦਾ ਵਿਰੋਧ ਕਰਨ ਲੱਗੇ।

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਡੀ 'ਚ ਵਿਧਾਇਕ ਗੋਪਾਲ ਕਾਂਡਾ ਨੂੰ ਨਗਰ ਪਰਿਸ਼ਦ ਦੇ ਦਫ਼ਤਰੋਂ ਬਾਹਰ ਕੱਢਿਆ ਗਿਆ। ਦਫ਼ਤਰੋਂ ਬਾਹਰ ਆਉਣ ਵਾਲੀਆਂ ਕਈ ਗੱਡੀਆਂ ਅੱਗੇ ਕਿਸਾਨ ਲੇਟ ਗਏ।

ਤਸਵੀਰ ਸਰੋਤ, Prabhu dayal/bbc

ਵਿਗੜਦੇ ਹਾਲਾਤਾਂ ਨੂੰ ਵੇਖਦਿਆਂ ਪੁਲਿਸ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਚਲਾਈਆਂ। ਧੱਕਾਮੁੱਕੀ ਦੌਰਾਨ ਕਈ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

ਦਿੱਲੀ ਹਾਈ ਕੋਰਟ ਦਾ ਨਵਾਂ ਆਦੇਸ਼, ਗੱਡੀ 'ਚ ਇਕੱਲੇ ਬੈਠੇ ਹੋ ਤਾਂ ਵੀ ਪਾਓ ਮਾਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ 1,15,736 ਨਵੇਂ ਕੇਸ ਸਾਹਮਣੇ ਆਏ ਹਨ

ਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਇਕੱਲੇ ਗੱਡੀ ਚਲਾਉਣ ਵਾਲੇ ਵਿਅਕਤੀ ਲਈ ਵੀ ਮਾਸਕ ਪਹਿਨਣਾ ਲਾਜ਼ਮੀ ਹੈ। ਅਦਾਲਤ ਨੇ ਕਿਹਾ ਕਿ ਮਾਸਕ ਇੱਕ 'ਸੁਰੱਖਿਆ ਢਾਲ' ਵਜੋਂ ਕੰਮ ਕਰਦਾ ਹੈ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ।

ਦਿੱਲੀ ਹਾਈਕੋਰਟ ਨੇ ਉਨ੍ਹਾਂ ਚਾਰੇ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਗੱਡੀ ’ਚ ਇਕੱਲਾ ਹੈ ਤਾਂ ਉਸ ਨੂੰ ਮਾਸਕ ਤੋਂ ਛੋਟ ਦਿੱਤੀ ਜਾਵੇ।

ਹਾਈਕੋਰਟ ਨੇ ਕਿਹਾ ਕਿ ਜਦੋਂ ਤੁਸੀਂ ਗੱਡੀ ’ਚ ਹੋ ਤਾਂ ਤੁਸੀਂ ਜਨਤਕ ਥਾਂ ’ਤੇ ਹੋ। ਹਰ ਜਨਤਕ ਥਾਂ ’ਤੇ ਮਾਸਕ ਪਾਉਣਾ ਜ਼ਰੂਰੀ ਹੈ ਭਾਵੇਂ ਤੁਸੀਂ ਇਕੱਲੇ ਹੀ ਕਿਉਂ ਨਾ ਹੋਵੋ।

ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ 1,15,736 ਨਵੇਂ ਕੇਸਾਂ ਤੋਂ ਬਾਅਦ, ਲਾਗ ਦੇ ਕੇਸਾਂ ਦੀ ਕੁੱਲ ਗਿਣਤੀ 1,28,01,785 ਹੋ ਗਈ ਹੈ।

ਇਸਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 630 ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਤੋਂ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1,66,177 ਹੋ ਗਈ ਹੈ।

ਮਹਾਰਾਸ਼ਟ ਵਿੱਚ ਕੋਰੋਨਾ ਵੈਕਸੀਨ ਖ਼ਤਮ ਹੋਣ ਦਾ ਡਰ, ਮੰਤਰੀ ਨੇ ਕਿਹਾ 'ਦੋ-ਤਿੰਨ ਦਿਨ ਦੀ ਡੋਜ਼ ਬਚੀ'

ਮਹਾਰਾਸ਼ਟਰ ਸਰਕਾਰ ਨੂੰ ਸੂਬੇ ਵਿੱਚ ਕੋਰੋਨਾ ਵੈਕਸੀਨ ਖ਼ਤਮ ਹੋਣ ਦਾ ਡਰ ਸਤਾ ਰਿਹਾ ਹੈ। ਸੂਬੇ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿੱਚ ਕੋਵਿਡ-19 ਵੈਕਸੀਨ ਦੀ ਕਿੱਲਤ ਹੋ ਸਕਦੀ ਹੈ ਅਤੇ ਇਸ ਦੀ ਸੂਚਨਾ ਕੇਂਦਰ ਸਰਕਾਰ ਨੂੰ ਦੇ ਦਿੱਤੀ ਗਈ ਹੈ।

ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਇੱਕ ਜਾਂ ਦੋ ਦਿਨ ਅੰਦਰ ਕੋਵਿਡ-19 ਵੈਕਸੀਨ ਖ਼ਤਮ ਜਾਵੇਗੀ।

ਕੁਝ ਸਥਾਨਕ ਨਿਊਜ਼ ਚੈਨਲਾਂ ਨਾਲ ਗੱਲ ਕਰਦਿਆਂ ਹੋਇਆ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਹ ਗੱਲ ਕਹੀ।

ਉਨ੍ਹਾਂ ਨੇ ਕਿਹਾ, "ਅਸੀਂ ਕੇਂਦਰ ਸਰਕਾਰ ਕੋਲੋਂ ਹੋਰ ਵੈਕਸੀਨ ਦੀ ਮੰਗ ਕੀਤੀ ਹੈ। ਸਾਡੇ ਕੋਲ ਸਿਰਫ਼ ਦੋ ਜਾਂ ਤਿੰਨ ਦਾ ਸਟੌਕ ਹੈ। ਮਹਾਰਾਸ਼ਟਰ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਲਾਗ ਦੇ ਸਭ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮੁੰਬਈ ਵਰਗੇ ਸ਼ਹਿਰ ਵਿੱਚ ਵੀ ਤਿੰਨ ਦਾ ਸਟੌਕ ਬਚਿਆ ਹੈ।"

ਉਨ੍ਹਾਂ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਇੱਕ ਹਫ਼ਤੇ ਦੀ ਟੀਕਾਕਰਨ ਮੁਹਿੰਮ ਚਲਾਉਣ ਲਈ ਕਰੀਬ 40 ਲੱਖ ਡੋਜ਼ ਦੀ ਲੋੜ ਹੁੰਦੀ ਹੈ। ਫਿਲਹਾਲ ਮਹਾਰਾਸ਼ਟਰ ਕੋਲ 14 ਲੱਖ ਉਪਲਬਧ ਹੈ।ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)