ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਨੂੰ ਖਰੀਦ ਸਿਸਟਮ ’ਚ ਰੱਖਣ ਲਈ ਕੀ ਤਰੀਕਾ ਅਪਣਾਇਆ

ਤਸਵੀਰ ਸਰੋਤ, Capt.Amarinder/FB
ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦੇਸ-ਵਿਦੇਸ਼ ਦਾ ਅਹਿਮ ਅਪਡੇਟ ਦੇਵਾਂਗੇ।
ਖਰੀਦ ਸਿਸਟਮ ਤੋਂ ਬਾਹਰ ਨਹੀਂ ਹੋਣਗੇ ਆੜ੍ਹਤੀਏ
ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਆੜ੍ਹਤੀਆਂ ਨੂੰ ਫਸਲ ਦੀ ਖਰੀਦ ਦੇ ਸਿਸਟਮ ਵਿੱਚ ਬਣਾ ਕੇ ਰੱਖੇਗੀ।
ਪੰਜਾਬ ਦੇ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਜਿਸ ਮਗਰੋਂ ਇਹ ਐਲਾਨ ਹੋਇਆ ਹੈ।
ਇਹ ਵੀ ਪੜ੍ਹੋ:
ਅਸਲ ਵਿੱਚ ਨਵੇਂ ਸਿਸਟਮ ਰਾਹੀਂ ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ ਸਿੱਧਾ ਪੈਸਾ ਪਹੁੰਚਾਉਣਾ ਚਾਹੁੰਦੀ ਹੈ ਜਿਸ ਦਾ ਵਿਰੋਧ ਆੜ੍ਹਤੀਆਂ ਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਆੜ੍ਹਤੀਆਂ ਨੇ ਇਸ ਦੇ ਰੋਸ ਵਿੱਚ ਹੜਤਾਲ ਕੀਤੀ ਸੀ ਜਿਸ ਨੂੰ ਭਰੋਸਿਆਂ ਮਗਰੋਂ ਖ਼ਤਮ ਕਰ ਦਿੱਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆੜ੍ਹਤੀਆਂ ਦਾ ਬਕਾਇਆ 131 ਕਰੋੜ ਰੁਪਏ ਵੀ ਸੋਮਵਾਰ ਨੂੰ ਟਰਾਂਸਫਰ ਕਰ ਦਿੱਤੇ ਜਾਣਗੇ।
ਸਤੀਸ਼ ਕੌਲ ਦਾ ਦੇਹਾਂਤ ਹੋਇਆ
ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾਵਾਇਰਸ ਤੋਂ ਪੀੜਤ ਸਨ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਉਨ੍ਹਾਂ ਦੀ ਭੈਣ ਸਤਿਆ ਦੇਵੀ ਨੇ ਦੱਸਿਆ ਕਿ 6 ਦਿਨਾਂ ਪਹਿਲਾਂ ਉਨ੍ਹਾਂ ਨੂੰ ਬੁਖਾਰ ਹੋਣ ਮਗਰੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ ਤੇ ਉੱਥੇ ਟੈਸਟ ਕਰਵਾਉਣ 'ਤੇ ਉਹ ਕੋਵਿਡ ਪੌਜ਼ਿਟਿਵ ਮਿਲੇ।
ਤਸਵੀਰ ਸਰੋਤ, Satish Kaul
ਸਤੀਸ਼ ਕੌਲ ਨੇ ਕਰੀਬ 300 ਪੰਜਾਬੀ ਤੇ ਹਿੰਦੀ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਮਹਾਂਭਰਤ ਸੀਰੀਅਲ ਵਿੱਚ ਵੀ ਕਿਰਦਾਰ ਨਿਭਾਇਆ ਸੀ।
ਸਾਲ 2011 ਵਿੱਚ ਸਤੀਸ਼ ਕੌਲ ਮੁੰਬਈ ਤੋਂ ਪੰਜਾਬ ਆ ਗਏ ਤੇ ਉੱਥੇ ਐਕਟਿੰਗ ਸਕੂਲ ਖੋਲ੍ਹਿਆ ਜੋ ਕਾਮਯਾਬ ਨਹੀਂ ਰਿਹਾ ਸੀ।
ਸਾਲ 2015 ਤੋਂ ਲੈ ਕੇ ਉਹ ਫਰੈਕਚਰ ਕਾਰਨ ਢਾਈ ਸਾਲ ਬਿਸਤਰ 'ਤੇ ਰਹੇ। ਬਾਅਦ ਵਿੱਚ ਉਹ ਬਿਰਧ ਆਸ਼ਰਮ ਗਏ ਜਿੱਥੇ ਉਹ 2019 ਤੱਕ ਰਹੇ। ਫਿਰ ਉਹ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਹ ਵੀ ਪੜ੍ਹੋ: