ਕੋਰੋਨਾਵਾਇਰਸ : ਪੰਜਾਬ ਦੇ ਬਰਨਾਲਾ ਦੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਕਰਦੇ ਪਤੀ -ਪਤਨੀ

ਕੋਰੋਨਾਵਾਇਰਸ : ਪੰਜਾਬ ਦੇ ਬਰਨਾਲਾ ਦੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਕਰਦੇ ਪਤੀ -ਪਤਨੀ

ਬਰਨਾਲਾ ਦੇ ਸਿਹਤ ਵਿਭਾਗ ’ਚ ਤਾਇਨਾਤ ਡਾਕਟਰ ਜੋੜਾ ਕੋਰੋਨਾਵਾਇਰਸ ਦੇ ਦੌਰ ਵਿੱਚ ਮਾਨਸਿਕ ਤਣਾਅ ਤੇ ਘਰ ਦੀਆਂ ਪਰੇਸ਼ਾਨੀਆਂ ਦੇ ਬਾਵਜੂਦ ਡਿਊਟੀ ‘ਤੇ ਹੈ।

ਪੱਤੀ ਸੋਹਲ ਪਿੰਡ ਦੇ ਕੋਵਿਡ ਆਈਸੋਲੇਸ਼ਨ ਕੇਂਦਰ ਵਿੱਚ ਡਾ. ਅਮਿਤ ਤੇ ਉਨ੍ਹਾਂ ਦੀ ਪਤਨੀ ਡਾ. ਸੁਨੀਤਾ ਦੀ ਡਿਊਟੀ ਐਮਰਜੈਂਸੀ ‘ਚ ਲਗਾਤਾਰ ਹੁੰਦੀ ਹੈ।

ਤਪਾ ਮੰਡੀ ਦੇ ਰਹਿਣ ਵਾਲੇ ਇਸ ਡਾਕਟਰ ਜੋੜੇ ਦੀ ਆਪਣੇ ਪੇਸ਼ੇ ਕਾਰਨ ਪਰਿਵਾਰਿਕ ਜ਼ਿੰਦਗੀ ‘ਤੇ ਅਸਰ ਪਿਆ ਹੈ ਪਰ ਮਹਾਂਮਾਰੀ ਦੇ ਇਸ ਦੌਰ ‘ਚ ਇਹ ਦੋਵੇਂ ਸਿਹਤ ਸੇਵਾਵਾਂ ਪ੍ਰਤੀ ਵਚਨਬੱਧ ਹਨ।

(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)