ਰਾਮਦੇਵ ਤੋਂ ਨਾਰਾਜ਼ IMA ਦੀ ਸਿਹਤ ਮੰਤਰੀ ਨੂੰ ਚਿੱਠੀ, ਕਿਹਾ 'ਮੁਕੱਦਮਾ ਹੋਵੇ' - ਅਹਿਮ ਖ਼ਬਰਾਂ

ਰਾਮਦੇਵ

ਤਸਵੀਰ ਸਰੋਤ, Fb/swami ramdev

ਰਾਮਦੇਵ ਤੋਂ ਨਾਰਾਜ਼ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਬਾਬਾ ਰਾਮਦੇਵ ਉੱਤੇ ਮੁਕੱਦਮਾ ਹੋਵੇ।

ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਯੋਗ ਗੁਰੂ ਅਖਵਾਉਣ ਵਾਲੇ ਰਾਮਦੇਵ ਉੱਤੇ ਐਲੋਪੈਥੀ ਇਲਾਜ ਖ਼ਿਲਾਫ਼ ਝੂਠ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ। ਡਾਕਟਰਾਂ ਦੀ ਇਸ ਸੰਸਥਾ ਨੇ ਰਾਮਦੇਵ ਉੱਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਵੀ ਕੀਤੀ ਹੈ।

ਕੇਂਦਰੀ ਸਿਹਤ ਮੰਤਰੀ ਨੂੰ ਲਿਖੇ ਪੱਤਰ ਵਿੱਚ IMA ਨੇ ਕਿਹਾ, ''ਸੋਸ਼ਲ ਮੀਡੀਆ ਉੱਤੇ ਰਾਮਦੇਵ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਬਾਬਾ ਰਾਮਦੇਵ ਐਲੋਪੈਥੀ ਨੂੰ ਬਕਵਾਸ ਅਤੇ ਦਿਵਾਲੀਆ ਸਾਇੰਸ ਕਹਿ ਰਹੇ ਹਨ।''

ਇਹ ਵੀ ਪੜ੍ਹੋ:

IMA ਨੇ ਲਿਖਿਆ ਕਿ ਇਸ ਤੋਂ ਪਹਿਲਾਂ ਕੋਰੋਨਾ ਲਈ ਬਣਾਈ ਗਈ ਆਪਣੀ ਦਵਾਈ ਦੀ ਲੌਂਚਿੰਗ ਵੇਲੇ ਵੀ ਰਾਮਦੇਵ ਨੇ ਡਾਕਟਰਾਂ ਨੂੰ ਕਾਤਲ ਕਿਹਾ ਸੀ।

IMA ਨੇ ਅੱਗੇ ਲਿਖਿਆ ਹੈ, ''ਬਾਬਾ ਰਾਮਦੇਵ ਨੇ ਇਹ ਦਾਅਵਾ ਕੀਤਾ ਹੈ ਕਿ ਰੈਮਡੈਸਵਿਰ, ਫੇਵੀਫਲੂ ਅਤੇ DGCI ਤੋਂ ਮਨਜ਼ੂਰ ਦੂਜੀਆਂ ਦਵਾਈਆਂ ਕਰਕੇ ਲੱਖੋਂ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਡਰੱਗਸ ਕੰਟਰੋਲਰ ਆਫ਼ ਇੰਡੀਆ (DGCI) ਅਤੇ ਸਿਹਤ ਮੰਤਰੀ ਦੀ ਸਾਖ਼ ਨੂੰ ਚੁਣੌਤੀ ਦਿੱਤੀ ਹੈ। ਵਹਿਮ ਫ਼ੈਲਾਉਣ ਅਤੇ ਲੱਖਾਂ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਲਈ ਬਾਬਾ ਰਾਮਦੇਵ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।''

ਇਸੇ ਦੌਰਾਨ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪੰਤਾਜਲੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਯੋਗ ਗੁਰੂ ਰਾਮਦੇਵ ਮਾਡਰਨ ਸਾਇੰਸ ਅਤੇ ਇਸ ਦੇ ਪ੍ਰੈਕਟੀਸ਼ਨਰਾਂ ਬਾਰੇ ਕੋਈ ਮੰਦਭਾਵਨਾ ਨਹੀਂ ਰੱਖਦੇ, ਆਈਐਮਏ ਵਲੋਂ ਜੋ ਉਨ੍ਹਾਂ ਨਾਲ ਜੋੜ ਨੇ ਬਿਆਨ ਦੱਸਿਆ ਜਾ ਰਿਹਾ ਹੈ, ਉਹ ਗਲ਼ਤ ਹੈ।

ਕੋਰੋਨਾ ਦੀ ਦੂਜੀ ਲਹਿਰ 'ਚ 420 ਡਾਕਟਰਾਂ ਦੀ ਮੌਤ

ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ਭਰ ਵਿੱਚ 420 ਡਾਕਟਰਾਂ ਦੀ ਮੌਤ ਹੋਈ ਹੈ।

ਤਸਵੀਰ ਸਰੋਤ, Getty Images

ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਦੂਜੀ ਲਹਿਰ ਵਿੱਚ ਸਭ ਤੋਂ ਜ਼ਿਆਦਾ 100 ਡਾਕਟਰਾਂ ਦੀਆਂ ਮੌਤਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਈਆਂ ਹਨ।

ਅਪ੍ਰੈਲ ਮਹੀਨੇ ਵਿੱਚ ਮਹਾਂਮਾਰੀ ਕਾਰਨ ਮਚੀ ਤਬਾਹੀ ਤੋਂ ਬਾਅਦ ਦਿੱਲੀ ਵਿੱਚ ਲੰਘੇ ਕੁਝ ਦਿਨਾਂ ਤੋਂ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ।

ਖ਼ਬਰ ਏਜੰਸੀ ਏਐਨਆਈ ਨੇ ਐਸੋਸਈਏਸ਼ਨ ਦੇ ਹਵਾਲੇ ਨਾਲ ਲਿਖਿਆ ਹੈ ਕਿ ਦੂਜੀ ਲਹਿਰ ਵਿੱਚ ਬਿਹਾਰ 'ਚ ਘੱਟੋ-ਘੱਟ 96 ਅਤੇ ਉੱਤਰ ਪ੍ਰਦੇਸ਼ 'ਚ ਇਸ ਦੌਰਾਨ 41 ਡਾਕਟਕਾਂ ਦੀ ਮੌਤ ਹੋਈ ਹੈ।

IMA ਦੀ ਕੋਵਿਡ-10 ਰਜਿਸਟ੍ਰੀ ਮੁਤਾਬਕ, ਮਹਾਂਮਾਰੀ ਦੀ ਪਹਿਲੀ ਲਹਿਰ 'ਚ ਕੋਰੋਨਾ ਕਰਕੇ 748 ਡਾਕਟਰਾਂ ਦੀ ਮੌਤ ਹੋਈ ਸੀ।

ਕੋਰੋਨਾ 'ਤੇ ਕਿਸਾਨਾਂ ਦੀ ਤਿਆਰੀ ਸਰਕਾਰ ਨਾਲੋਂ ਕਿਤੇ ਵੱਧ- ਰਾਜੇਵਾਲ ਦਾ ਦਾਅਵਾ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ ਵਾਲੀ ਗੱਲ ਅੱਜ ਮੁੜ ਦੁਹਰਾਈ ਹੈ।

ਚੰਡੀਗੜ੍ਹ ਵਿੱਚ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਹ ਮੋਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਅਤੇ ਸਰਕਾਰ ਇਸ ਲਈ ਅੱਗੇ ਆਵੇ।

ਤਸਵੀਰ ਸਰੋਤ, Ani

ਰਾਜਵੇਵਾਲ ਨੇ ਕਿਹਾ,''ਅਸੀਂ ਸਰਕਾਰ ਨੂੰ ਕਿਹਾ ਹੈ ਕਿ ਗੱਲਬਾਤ ਤੁਹਾਡੇ ਵੱਲੋਂ ਬੰਦ ਕੀਤੀ ਗਈ ਹੈ। ਅਸੀਂ ਗੱਲਬਾਤ ਲਈ ਤਿਆਰ ਹਾਂ। ਗੱਲਬਾਤ ਤੋਂ ਟਲਣਾ ਲੋਕਤੰਤਰੀ ਸਰਕਾਰਾਂ ਦਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ।''

''ਲੋਕਤੰਤਰ ਵਿੱਚ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਕੋਈ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਦੁੱਖ-ਤਕਲੀਫ਼ ਪੁੱਛੇ।

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਹਨ।

ਕਿਸਾਨਾਂ ਅਤੇ ਸਰਕਾਰ ਦਰਮਿਆਨ ਗਿਆਰਾਂ ਗੇੜਾਂ ਦੀ ਗੱਲਬਾਤ ਹੋਈ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ। ਕਿਸਾਨ ਅੰਦੋਲਨ ਨੂੰ ਹੁਣ 6 ਮਹੀਨੇ ਹੋਣ ਜਾ ਰਹੇ ਹਨ।

ਰਾਜੇਵਾਲ ਨੇ ਹੋਰ ਕੀ ਕਿਹਾ

ਰਾਜੇਵਾਲ ਨੇ ਕਿਹਾ ਕਿ ਜੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਨਾ ਕੀਤਾ ਤਾਂ ਜਿਵੇਂ ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ਅਤੇ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿੱਚ ਕੀਤਾ, ਉਸੇ ਤਰ੍ਹਾਂ ਅਸੀਂ ਯੂਪੀ ਅਤੇ ਉਤਰਾਖੰਡ ਵਿੱਚ ਵੀ ਸਰਕਾਰ ਖ਼ਿਲਾਫ਼ ਪ੍ਰਚਾਰ ਸ਼ੁਰੂ ਕਰਾਂਗੇ।

ਅੰਦੋਲਨ ਨੂੰ ਅੱਗੇ ਵਧਾਉਣ ਲਈ ਨੈਸ਼ਨਲ ਕਨਵੈਨਸ਼ਨ ਕਰਨ ਦੀ ਤਿਆਰੀ ਕਰ ਰਹੇ ਹਾਂ। ਕਨਵੈਨਸ਼ਨ ਦੀ ਤਰੀਕ ਕੋਵਿਡ ਕਾਰਨ ਤੈਅ ਨਹੀਂ ਕੀਤੀ ਜਾ ਸਕੀ ਹੈ। ਕੋਵਿਡ ਤੋਂ ਛੁਟਕਾਰਾ ਮਿਲਦਿਆਂ ਹੀ ਇਸ ਬਾਰੇ ਕਾਰਵਾਈ ਕੀਤੀ ਜਾਵੇਗੀ।

26 ਮਈ ਨੂੰ ਬੁੱਧ ਪੂਰਨਿਮਾ ਹੈ, ਅਸੀਂ ਬੁੱਧ ਧਰਮ ਵਾਲਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਦਿਨ ਆ ਕੇ ਬੁੱਧ ਧਰਮ ਬਾਰੇ ਲੋਕਾਂ ਨੂੰ ਗਿਆਨ ਦੇਣ।

ਕੋਰੋਨਾਵਾਇਰਸ 'ਤੇ ਕੀ ਕਿਹਾ

ਮੋਰਚੇ ਵਾਲੀਆਂ ਥਾਵਾਂ ’ਤੇ ਕੋਰੋਨਾਵਾਇਰਸ ਦੇ ਖ਼ਤਰੇ ਬਾਰੇ ਰਾਜੇਵਾਲ ਨੇ ਕਿਹਾ, “ਅਸੀਂ ਕਦੇ ਨਹੀਂ ਚਾਹਾਂਗੇ ਕਿ ਸਾਡੇ ਮੋਰਚਿਆਂ ਵਿੱਚ ਬੈਠੇ ਆਪਣੇ ਜ਼ਿੰਦਗੀ ਭਰ ਦੇ ਸਾਥੀਆਂ ਨੂੰ ਕੋਵਿਡ ਕਰਵਾ ਕੇ ਮਰਵਾ ਦੇਈਏ।”

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਨੇ ਕਿਹਾ ਕਿ ਮੋਰਚੇ ’ਤੇ ਕੋਰੋਨਾ ਤੋਂ ਬਚਾਅ ਦੇ ਜਿਹੜੇ ਉਪਰਾਲੇ ਸਾਡੇ ਵੱਲੋਂ ਕੀਤੇ ਗਏ ਹਨ ਉਸ ਤਰ੍ਹਾਂ ਦੇ ਬੰਦੋਬਸਤ ਤਾਂ ਸਰਕਾਰ ਦੇ ਕਿਤੇ ਮਿਲਦੇ ਹੀ ਨਹੀਂ।

ਸਿੰਘੂ ਬਾਰਡਰ ਤੇ ਦਸ ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ ਅਤੇ ਆਕਸੀਜਨ ਦੇ ਸਿਲੰਡਰ ਵੀ ਰੱਖੇ ਗਏ ਹਨ।

ਉੱਥੇ ਬਜ਼ੁਰਗਾਂ ਨੂੰ ਅਤੇ ਹੋਰ ਸਾਰਿਆਂ ਨੂੰ ਕਾੜ੍ਹੇ ਅਤੇ ਦਵਾਈਆਂ ਹਰ ਰੋਜ਼ ਵੰਡੀਆਂ ਜਾਂਦੀਆਂ ਹਨ। ਹਰ ਰੋਜ਼ ਲੰਗਰਾਂ ਵਿੱਚ ਕਾੜ੍ਹੇ ਬਣਾ ਕੇ ਲੋਕਾਂ ਨੂੰ ਅਵਾਜ਼ਾਂ ਲਗਾ ਕੇ ਪਿਲਾਏ ਜਾ ਰਹੇ ਹਨ, ਸਰਕਾਰ ਕਰ ਰਹੀ ਹੈ ਅਜਿਹਾ ਕੁਝ ਕਿਤੇ?

ਉਨ੍ਹਾਂ ਨੇ ਕਿਹਾ ਕਿ ਕੋਵਿਡ ਇੱਕ ਬੀਮਾਰੀ ਹੈ। ਵੀਹ ਦਿਨ ਪਹਿਲਾਂ ਸੋਨੀਪਤ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਅਸੀਂ ਟੀਕਾਕਰਨ ਕਰਨਾ ਚਾਹੁੰਦੇ ਹਾਂ ਪਰ ਅੱਜ ਵੀਹ ਦਿਨਾਂ ਬਾਅਦ ਅਜੇ ਵੀ ਕੋਈ ਡਾਕਟਰ ਉੱਥੇ ਟੀਕਾ ਲਾਉਣ ਨਹੀਂ ਪਹੁੰਚਿਆ।

ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕੋਵਿਡ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਏ ਅਤੇ ਮੁਫ਼ਤ ਟੀਕਾਕਰਨ ਕੀਤਾ ਜਾਵੇ।

ਰੇਪ ਕੇਸ ਬਾਰੇ ਕੀ ਕਿਹਾ?

  • ਉਸ ਕੁੜੀ ਦਾ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।
  • ਉਹ ਕੁੜੀ ਕਿਸੇ ਕਿਸਾਨ ਸੋਸ਼ਲ ਆਰਮੀ ਨਾਲ ਆਈ ਸੀ।
  • ਅਸੀਂ ਕੁੜੀ ਦੇ ਪਿਤਾ ਨੂੰ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ।
  • ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਟੈਂਟ ਪੁੱਟ ਦਿਓ ਅਸੀਂ ਉਨ੍ਹਾਂ ਦਾ ਟੈਂਟ ਵੀ ਪੁਟਵਾ ਦਿੱਤਾ ਹੈ।
  • ਯੋਗਿੰਦਰ ਯਾਦਵ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)