ਵਰਲਡ ਚੈਂਪੀਅਨ ਪੰਜਾਬੀ ਪਹਿਲਵਾਨ ਕਹਿੰਦਾ ‘ਬੈਲਟ ਪਿੰਡ ਲੈ ਕੇ ਜਾਵਾਂਗੇ’

ਵਰਲਡ ਚੈਂਪੀਅਨ ਪੰਜਾਬੀ ਪਹਿਲਵਾਨ ਕਹਿੰਦਾ ‘ਬੈਲਟ ਪਿੰਡ ਲੈ ਕੇ ਜਾਵਾਂਗੇ’

ਪੰਜਾਬੀ ਮੂਲ ਦੇ ਕੈਨੇਡੀਅਨ ਪਹਿਲਵਾਨ ਅਰਜਨ ਸਿੰਘ ਭੁੱਲਰ ਨੇ ਲੰਬੇ ਸਮੇਂ ਤੋਂ ਹੈਵੀਵੇਟ ਚੈਂਪੀਅਨ ਬਣੇ ਰਹਿਣ ਵਾਲੇ ਬ੍ਰੈਂਡਨ ਵੇਰਾ ਨੂੰ ਦੂਜੇ ਰਾਊਂਡ ਵਿੱਚ ਤਕਨੀਕੀ ਤੌਰ 'ਤੇ ਨੌਕਆਊਟ ਕਰਕੇ ਇਤਿਹਾਸ ਵਿੱਚ ਪਹਿਲੇ ਭਾਰਤੀ ਮਿਕਸਡ ਮਾਰਸ਼ਲ ਆਰਟਸ (MMA) ਵਰਲਡ ਚੈਂਪੀਅਨ ਹੋਣ ਦਾ ਮਾਣ ਹਾਸਿਲ ਕਰ ਲਿਆ ਹੈ।

2010 ਵਿੱਚ ਅਰਜਨ ਨੇ ਦਿੱਲੀ ਵਿੱਚ ਹੋਈਆਂ 19ਵੀਂ ਰਾਸ਼ਟਰਮੰਡਲ ਖੇਡਾਂ ਵਿੱਚ 120 ਕਿੱਲੋਗ੍ਰਾਮ ਫਰੀਸਟਾਈਲ ਰੈਸਲਿੰਗ ਵਿੱਚ ਗੋਲਡ ਮੈਡਲ ਜਿੱਤਿਆ ਸੀ। 2012 ਵਿੱਚ ਅਰਜਨ ਪੰਜਾਬੀ ਮੂਲ ਦੇ ਪਹਿਲੇ ਕੈਨੇਡੀਅਨ ਬਣੇ ਜਿਸ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ।

ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿੱਪ (UFC) ਵਿੱਚ ਮੁਕਾਬਲੇ ਲਈ ਭੁੱਲਰ ਨੇ ਦਸਤਾਰ ਪਹਿਣਕੇ ਰਿੰਗ ਵਿੱਚ ਉੱਤਰਨ ਲਈ ਵਿਸ਼ੇਸ਼ ਤੌਰ 'ਤੇ ਇਜਾਜ਼ਤ ਲਈ।

ਅਰਜਨ ਦੇ ਪਰਿਵਾਰ ਦਾ ਪਿਛੋਕੜ ਜਲੰਧਰ ਦੇ ਬਿੱਲੀ ਭੁੱਲਰ ਪਿੰਡ ਦਾ ਹੈ ਅਤੇ ਇੱਥੋਂ ਹੀ ਅਰਜਨ ਦੇ ਪਿਤਾ ਨੇ ਪਹਿਲਵਾਨੀ ਦੀ ਸ਼ੁਰੂਆਤ ਕੀਤੀ ਸੀ।

ਕੈਨੇਡਾ ਵਿੱਚ ਮੌਜੂਦ ਅਰਜਨ ਭੁੱਲਰ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ।

(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)