ਪੰਜਾਬ ਦੇ ਪਿੰਡਾਂ 'ਚ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀਆਂ ਆਸ਼ਾ ਵਰਕਰ ਖ਼ੁਦ ਕਿੰਨੀਆਂ ਸੁਰੱਖਿਅਤ- 5 ਅਹਿਮ ਖ਼ਬਰਾਂ

ਭੂੰਦੜ ਪਿੰਡ ਦਾ ਬੱਸ ਅੱਡਾ

ਤਸਵੀਰ ਸਰੋਤ, Surinder Maan/bbc

ਤਸਵੀਰ ਕੈਪਸ਼ਨ,

ਭੂੰਦੜ ਪਿੰਡ ਵਧੇਰੇ ਕੋਰੋਨਾ ਮਰੀਜ਼ਾਂ ਕਰਕੇ ਚਰਚਾ ਵਿੱਚ ਹੈ

ਜ਼ਿਲ੍ਹਾ ਮੁਕਤਸਰ ਸਾਹਿਬ ਦੇ ਅਧੀਨ ਪੈਂਦਾ ਪਿੰਡ ਭੂੰਦੜ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵਧੀ ਗਿਣਤੀ ਨੂੰ ਲੈ ਕੇ ਚਰਚਾ ਵਿੱਚ ਹੈ। ਸਿਹਤ ਵਿਭਾਗ ਮੁਤਾਬਕ ਇਸ ਪਿੰਡ ਵਿੱਚ ਇਸ ਵੇਲੇ 192 ਲੋਕ ਕੋਰੋਨਾਵਾਇਰਸ ਦੇ ਲੱਛਣਾਂ ਤੋਂ ਪ੍ਰਭਾਵਿਤ ਹਨ।

ਅਸਲ ਵਿੱਚ ਇਹ ਪਿੰਡ ਉਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਜਦੋਂ ਕਮਿਊਨਿਟੀ ਹੈਲਥ ਸੈਂਟਰ ਬਲਾਕ ਦੋਦਾ ਦੀਆਂ ਤਿੰਨ ਆਸ਼ਾ ਵਰਕਰਜ਼ ਪਿੰਡ ਵਿੱਚ 'ਫ਼ਤਹਿ ਕਿੱਟਾਂ' ਦੇ ਕੇ ਵਾਪਸ ਪਰਤੀਆਂ।

ਜੋ ਕਿ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ।

ਇਹ ਵੀ ਪੜ੍ਹੋ:

ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਇਨ੍ਹਾਂ ਤਿੰਨਾਂ ਆਸ਼ਾ ਵਰਕਰਾਂ ਦੀ ਕੋਰੋਨਾ ਰਿਪੋਰਟ ਕੁਝ ਦਿਨ ਪਹਿਲਾ ਹੀ ਪੌਜ਼ੀਟਿਵ ਆ ਗਈ ਸੀ, ਪਰ ਇਸ ਦੇ ਬਾਵਜੂਦ ਸਟਾਫ਼ ਦੀ ਘਾਟ ਕਾਰਨ ਆਸ਼ਾ ਵਰਕਰਾਂ ਨੂੰ ਪਿੰਡ ਭੂੰਦੜ ਵਿੱਚ ਡਿਊਟੀ 'ਤੇ ਭੇਜ ਦਿੱਤਾ ਗਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

IMA ਰਾਮਦੇਵ 'ਤੇ ਮੁਕੱਦਮਾ ਕਿਉਂ ਕਰਵਾਉਣਾ ਚਾਹੁੰਦੀ ਹੈ - ਅਹਿਮ ਖ਼ਬਰਾਂ

ਤਸਵੀਰ ਸਰੋਤ, Fb/swami ramdev

ਰਾਮਦੇਵ ਤੋਂ ਨਾਰਾਜ਼ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਬਾਬਾ ਰਾਮਦੇਵ ਉੱਤੇ ਮੁਕੱਦਮਾ ਹੋਵੇ।

ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਯੋਗ ਗੁਰੂ ਅਖਵਾਉਣ ਵਾਲੇ ਰਾਮਦੇਵ ਉੱਤੇ ਐਲੋਪੈਥੀ ਇਲਾਜ ਖ਼ਿਲਾਫ਼ ਝੂਠ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ। ਡਾਕਟਰਾਂ ਦੀ ਇਸ ਸੰਸਥਾ ਨੇ ਰਾਮਦੇਵ ਉੱਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਵੀ ਕੀਤੀ ਹੈ।

ਕੇਂਦਰੀ ਸਿਹਤ ਮੰਤਰੀ ਨੂੰ ਲਿਖੇ ਪੱਤਰ ਵਿੱਚ IMA ਨੇ ਕਿਹਾ, ''ਸੋਸ਼ਲ ਮੀਡੀਆ ਉੱਤੇ ਰਾਮਦੇਵ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਬਾਬਾ ਰਾਮਦੇਵ ਐਲੋਪੈਥੀ ਨੂੰ ਬਕਵਾਸ ਅਤੇ ਦਿਵਾਲੀਆ ਸਾਇੰਸ ਕਹਿ ਰਹੇ ਹਨ।''

ਇਸ ਖ਼ਬਰ ਸਮੇਤ ਸ਼ਨਿੱਚਰਵਾਰ ਦਾ ਪ੍ਰਮੁੱਖ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਮਸਜਿਦ ਢਾਹੇ ਜਾਣ ਦਾ ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, SAMIRATMAJ/BBC

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ 'ਚ ਪ੍ਰਸ਼ਾਸਨ ਵੱਲੋਂ ਜਿਸ ਮਸਜਿਦ ਨੂੰ ਗੈਰ-ਕਾਨੂੰਨੀ ਉਸਾਰੀ ਦੇ ਅਧਾਰ 'ਤੇ ਢਾਹਿਆ ਗਿਆ ਹੈ, ਉਹ ਮਸਜਿਦ ਸੁੰਨੀ ਕੇਂਦਰੀ ਵਕਫ਼ ਬੋਰਡ ਦੇ ਦਸਤਾਵੇਜਾਂ 'ਚ ਪਿਛਲੇ ਛੇ ਦਹਾਕਿਆਂ ਤੋਂ 'ਤਹਿਸੀਲ ਵਾਲੀ ਮਸਜਿਦ' ਦੇ ਨਾਂਅ ਨਾਲ ਦਰਜ ਹੈ।

ਮਸਜਿਦ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਮਸਜਿਦ ਇਸ ਤੋਂ ਵੀ ਕਿਤੇ ਪੁਰਾਣੀ ਹੈ।

ਉੱਤਰ ਪ੍ਰਦੇਸ਼ ਸੁੰਨੀ ਕੇਂਦਰੀ ਵਕਫ਼ ਬੋਰਡ ਨੇ ਹਾਈ ਕੋਰਟ ਦੇ ਸਟੇਅ ਆਰਡਰ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਗ਼ੈਰ-ਕਾਨੂੰਨੀ ਦੱਸਿਆ ਹੈ ਅਤੇ ਇਸ ਨੂੰ ਹਾਈ ਕੋਰਟ 'ਚ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਏਅਰ ਇੰਡੀਆ ਸਾਈਬਰ ਹਮਲਾ: 45 ਲੱਖ ਲੋਕਾਂ ਦਾ ਡਾਟਾ ਚੋਰੀ ਹੋਣ ਨਾਲ ਤੁਹਾਨੂੰ ਕੀ ਖ਼ਤਰਾ

ਤਸਵੀਰ ਸਰੋਤ, Reuters

ਭਾਰਤ ਦੀ ਸਰਕਾਰੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਦੇ ਡਾਟਾ ਸਰਵਰ ਉੱਤੇ ਸਾਈਬਰ ਹਮਲੇ ਹੋਇਆ ਹੈ।

ਕੰਪਨੀ ਮੁਤਾਬਕ ਇਸ ਸਾਈਬਰ ਹਮਲੇ ਕਾਰਨ ਦੁਨੀਆਂ ਭਰ ਵਿੱਚ ਲਗਭਗ 45 ਲੱਖ ਗਾਹਕਾਂ ਦਾ ਡਾਟਾ ਪ੍ਰਭਾਵਿਤ ਹੋਇਆ ਹੈ।

ਕੰਪਨੀ ਨੂੰ ਫਰਵਰੀ ਮਹੀਨੇ ਵਿੱਚ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਬਾਰੇ ਪਤਾ ਲੱਗਿਆ ਸੀ।

ਇਸ ਕਾਰਨ ਗਾਹਕਾਂ ਦੇ ਪਾਸਪੋਰਟ, ਟਿਕਟ ਨਾਲ ਜੁੜੀ ਜਾਣਕਾਰੀ ਅਤੇ ਇੱਥੋਂ ਤੱਕ ਕਿ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਵੀ ਪ੍ਰਭਾਵਿਤ ਹੋਈ ਹੈ।

ਹਾਲੇ ਤੱਕ ਇਹ ਸਾਫ਼ ਤੌਰ 'ਤੇ ਪਤਾ ਨਹੀਂ ਲੱਗਿਆ ਕਿ ਇਸ ਹਮਲੇ ਦੇ ਪਿੱਛੇ ਕੌਣ ਸੀ।

ਏਅਰਲਾਈਨਜ਼ ਨੇ ਕਿਹਾ ਕਿ ਇਸ ਸਾਈਬਰ ਹਮਲੇ ਵਿੱਚ 26 ਅਗਸਤ 2011 ਤੋਂ ਲੈ ਕੇ 20 ਫਰਵਰੀ 2021 ਦੇ ਵਿਚਾਲੇ ਗਾਹਕਾਂ ਨੂੰ ਰਜਿਸਟ੍ਰੇਸ਼ਨ ਉੱਤੇ ਆਪਣੇ ਖ਼ਾਤਿਆਂ ਦੇ ਪਾਸਵਰਡ ਬਦਲਣ ਨੂੰ ਕਿਹਾ ਹੈ।

ਚੋਰੀ ਹੋਏ ਇਸ ਡਾਟਾ ਨਾਲ ਤੁਹਾਨੂੰ ਚਿੰਤਾ ਕਰਨ ਦੀ ਲੋੜ ਕਿਉਂ ਹੈ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੁੰਦਰ ਲਾਲ ਬਹੁਗੁਣਾ: ਰੁੱਖਾਂ ਨੂੰ ਜੱਫ਼ੀਆਂ ਪਾਉਣ ਵਾਲਾ ਸ਼ਖਸ਼

ਤਸਵੀਰ ਸਰੋਤ, Getty Images

ਸੁੰਦਰ ਲਾਲ ਬਹੁਗੁਣਾ ਦਾ ਜਾਣਾ ਸਾਡੇ ਦੌਰ ਦੇ ਸਭ ਤੋਂ ਵੱਡੇ ਸਮਾਜਿਕ ਕਾਰਜਕਰਤਾ ਦਾ ਜਾਣਾ ਹੈ। ਜੇਕਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਨਾ ਹੁੰਦਾ ਤਾਂ ਉਹ ਕੁਝ ਹੋਰ ਸਾਲਾਂ ਤੱਕ ਸਾਡੇ ਲੋਕਾਂ ਲਈ ਪ੍ਰੇਰਣਾ ਦਾ ਕੰਮ ਕਰਦੇ।

ਹਾਲਾਂਕਿ ਸੁੰਦਰ ਲਾਲ ਬਹੁਗੁਣਾ ਆਪਣੇ ਪਿੱਛੇ ਸਮਾਜਿਕ ਸੰਘਰਸ਼ਾਂ ਦਾ ਵਿਸਤ੍ਰਿਤ ਸਿਲਸਿਲਾ ਛੱਡ ਕੇ ਗਏ ਹਨ। ਦੁਨੀਆ ਉਨ੍ਹਾਂ ਅਤੇ ਚੰਡੀ ਪ੍ਰਸਾਦ ਭੱਟ ਨੂੰ ਚਿਪਕੋ ਅੰਦੋਲਨ ਲਈ ਜਾਣਦੀ ਹੈ, ਪਰ ਇਹ ਅੰਦੋਲਨ ਉਨ੍ਹਾਂ ਦੇ ਸਮਾਜਿਕ ਜੀਵਨ ਦੇ ਕਈ ਅੰਦੋਲਨਾਂ ਵਿੱਚੋਂ ਇੱਕ ਸੀ।

ਸੁੰਦਰ ਲਾਲ ਬਹੁਗੁਣਾ ਦਾ ਸਮਾਜਿਕ ਰਾਜਨੀਤਕ ਜੀਵਨ 1942 ਦੇ ਆਜ਼ਾਦੀ ਸੰਗਰਾਮ ਦੇ ਵਕਤ ਹੀ ਸ਼ੁਰੂ ਹੋ ਗਿਆ ਸੀ। ਗਾਂਧੀ ਜੀ ਦੇ ਪ੍ਰਭਾਵ ਵਿੱਚ ਆ ਕੇ ਉਹ ਕਾਂਗਰਸ ਦੇ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)