ਤੁਣਕਾ-ਤੁਣਕਾ ਵਾਲੇ ਹਰਦੀਪ ਨੇ ਇੰਡਸਟਰੀ ਛੱਡਣ ਬਾਰੇ ਕਿਉਂ ਸੋਚ ਲਿਆ ਸੀ

ਤੁਣਕਾ-ਤੁਣਕਾ ਵਾਲੇ ਹਰਦੀਪ ਨੇ ਇੰਡਸਟਰੀ ਛੱਡਣ ਬਾਰੇ ਕਿਉਂ ਸੋਚ ਲਿਆ ਸੀ

ਹਰਦੀਪ ਗਰੇਵਾਲ ਪੰਜਾਬੀ ਗਾਇਕੀ ਵਿੱਚ ਆਪਣੇ ਪ੍ਰੇਰਣਾ ਨਾਲ ਲਬਰੇਜ਼ ਗੀਤਾਂ ਕਰਕੇ ਜਾਣੇ ਜਾਂਦੇ ਹਨ। ਆਪਣੇ ਗੀਤਾਂ ਕਰਕੇ ਵੱਖਰੀ ਪਛਾਣ ਰੱਖਣ ਵਾਲੇ ਹਰਦੀਪ ਹੁਣ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖ ਰਹੇ ਹਨ।

ਤੁਣਕਾ-ਤੁਣਕਾ ਟਾਈਟਲ ਵਾਲੀ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਭਾਵੇਂ ਪਹਿਲਾਂ ਬਣ ਕੇ ਤਿਆਰ ਸੀ ਪਰ ਲੌਕਡਾਊਨ ਕਾਰਨ ਉਨ੍ਹਾਂ ਫ਼ਿਲਮ ਨੂੰ ਰਿਲੀਜ਼ ਕਰਨ ਦੀ ਥਾਂ ਕੌਮਾਂਤਰੀ ਫ਼ਿਲਮ ਮੇਲਿਆਂ ਲਈ ਭੇਜਿਆ ਤੇ ਵਾਹ-ਵਾਹ ਖੱਟੀ।

ਹਰਦੀਪ ਨੇ ਗਾਇਕੀ, ਕਲਾਕਾਰੀ ਦਾ ਵਿੱਤੀ ਪੱਖ, ਫ਼ਿਲਮਾਂ ਦੀ ਚੋਣ ਤੇ ਹੋਰ ਕਈ ਵਿਸ਼ਿਆਂ 'ਤੇ ਗੱਲਬਾਤ ਕੀਤੀ ਹੈ।

(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)