ਅਜਿਹੀ ਮਿਰਚ ਦੀ ਕਹਾਣੀ , ਜਿਸ ਨੂੰ ਖਾਕੇ ਇੰਝ ਲੱਗਦਾ ਹੈ ਜਿਵੇਂ ਭੂਤ ਚਿੰਬੜ ਗਿਆ ਹੋਵੇ

  • ਸਰੋਜ ਸਿੰਘ
  • ਬੀਬੀਸੀ ਪੱਤਰਕਾਰ
ਮੰਨਿਆ ਜਾਂਦਾ ਹੈ ਕਿ ਮਿਰਚ ਭਾਰਤ ਵਿੱਚ ਪੁਰਤਗਾਲੀ ,ਦੱਖਣੀ ਅਮਰੀਕੀ ਲੈ ਕੇ ਆਏ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮੰਨਿਆ ਜਾਂਦਾ ਹੈ ਕਿ ਮਿਰਚ ਭਾਰਤ ਵਿੱਚ ਪੁਰਤਗਾਲੀ ,ਦੱਖਣੀ ਅਮਰੀਕੀ ਲੈ ਕੇ ਆਏ ਸਨ

ਘਟਨਾ ਲਗਪਗ ਪੰਜ ਸਾਲ ਪੁਰਾਣੀ ਅਕਤੂਬਰ 2016 ਦੀ ਹੈ।

ਅਮਰੀਕਾ ਦੇ 47 ਸਾਲਾ ਆਦਮੀ ਨੇ ਬਰਗਰ ਖਾਧਾ। ਇਸ ਬਰਗਰ ਦੀ ਖਾਸੀਅਤ ਇਹ ਸੀ ਕਿ ਇਸ ਉੱਪਰ 'ਭੂਤ ਜੋਲੋਕੀਆ' ਨਾਮ ਦੀ ਮਿਰਚ ਦਾ ਲੇਪ ਲੱਗਿਆ ਹੋਇਆ ਸੀ। ਬਰਗਰ ਖਾਂਦਿਆਂ ਹੀ ਉਸ ਦੇ ਢਿੱਡ ਅਤੇ ਛਾਤੀ ਵਿੱਚ ਦਰਦ ਹੋਣ ਲੱਗਾ ਅਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ।

ਇਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਖੁਰਾਕ ਨਾਲੀ ਵਿੱਚ ਇੱਕ ਇੰਚ ਦਾ ਸੁਰਾਖ ਦੇਖਿਆ। ਇਹ ਘਟਨਾ ਸਥਾਨਕ ਮੀਡੀਆ ਦੇ ਨਾਲ-ਨਾਲ 'ਜਰਨਲ ਆਫ਼ ਐਮਰਜੈਂਸੀ ਮੈਡੀਸਨ'ਵਿੱਚ ਵੀ ਰਿਪੋਰਟ ਕੀਤੀ ਗਈ ਸੀ।

'ਭੂਤ ਜੋਲੋਕੀਆ' ਇੱਕ ਤਰ੍ਹਾਂ ਦੀ ਮਿਰਚ ਹੈ, ਜੋ ਭਾਰਤ ਦੇ ਪੂਰਬ-ਉੱਤਰ ਵਿੱਚ ਮਿਲਦੀ ਹੈ।ਇਸ ਨੂੰ ਕਿੰਗ ਮਿਰਚ, ਰਾਜਾ ਮਿਰਚ, ਨਾਗਾ ਮਿਰਚ, ਗੋਸਟ ਪੈਪਰ ਵਰਗੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ।ਕਿੰਗ ਮਿਰਚ ਇਸ ਕਰਕੇ ਆਖਿਆ ਜਾਂਦਾ ਹੈ ਕਿਉਂਕਿ ਇਸ ਦਾ ਤਿੱਖਾਪਣ ਬਹੁਤ ਜ਼ਿਆਦਾ ਹੈ ਅਤੇ ਭਾਰਤ ਵਿੱਚ ਮਿਰਚਾਂ ਦਾ ਰਾਜਾ ਤਾਂ ਇਹ ਹੈ ਹੀ।

ਇਹ ਵੀ ਪੜ੍ਹੋ:

ਇਸ ਨੂੰ ਨਾਗਾਲੈਂਡ ਮਿਰਚ ਇਸ ਕਰਕੇ ਆਖਿਆ ਜਾਂਦਾ ਹੈ ਕਿਉਂਕਿ ਨਾਗਾਲੈਂਡ ਵਿੱਚ ਇਸ ਦੀ ਵੱਡੇ ਪੈਮਾਨੇ ’ਤੇ ਖੇਤੀ ਕੀਤੀ ਜਾਂਦੀ ਹੈ।ਗੋਸਟ ਪੈਪਰ ਜਾਂ ਭੂਤ ਜੋਲੋਕੀਆ ਇਸ ਨੂੰ ਇਸ ਕਰਕੇ ਆਖਿਆ ਜਾਂਦਾ ਹੈ ਕਿਉਂਕਿ ਇਸ ਨੂੰ ਖਾਣ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਅਜਿਹੀ ਹਰਕਤ ਹੁੰਦੀ ਹੈ ਜਿਵੇਂ ਅੰਦਰ ਕੋਈ ਭੂਤ ਆ ਗਿਆ ਹੋਵੇ।

ਤਸਵੀਰ ਸਰੋਤ, PIYUSH GOYAL/TWITTER

ਤਸਵੀਰ ਕੈਪਸ਼ਨ,

'ਭੂਤ ਜੋਲੋਕੀਆ' ਨੂੰ ਕਿੰਗ ਮਿਰਚ, ਰਾਜਾ ਮਿਰਚ, ਨਾਗਾ ਮਿਰਚ, ਗੋਸਟ ਪੈਪਰ ਵਰਗੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ

ਇਹ ਸਾਰੀਆਂ ਇਸ ਮਿਰਚ ਦੇ ਨਾਮ ਨਾਲ ਜੁੜੀਆਂ ਸਥਾਨਕ ਲੋਕਾਂ ਦੀਆਂ ਟਿੱਪਣੀਆਂ ਹਨ।

5 ਸਭ ਤੋ ਤਿੱਖੀਆਂ ਮਿਰਚਾ ਵਿਚ ਸ਼ਾਮਲ

47 ਸਾਲਾ ਅਮਰੀਕੀ ਨਾਲ ਜੋ ਹੋਇਆ, ਉਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਮਿਰਚ ਖਾਣ ਵਿੱਚ ਕਿੰਨੀ ਤਿੱਖੀ ਹੋਵੇਗੀ। ਦੁਨੀਆਂ ਦੀਆਂ ਪੰਜ ਸਭ ਤੋਂ ਤਿੱਖੀਆਂ ਮਿਰਚਾਂ ਵਿੱਚ ਇਸ ਦਾ ਨਾਮ ਸ਼ਾਮਿਲ ਹੈ। ਹੁਣ ਸਵਾਲ ਹੈ ਕਿ ਪੰਜ ਸਾਲ ਬਾਅਦ ਇਸ ਘਟਨਾ ਦਾ ਜ਼ਿਕਰ ਕਿਉਂ ਹੋ ਰਿਹਾ ਹੈ? ਦਰਅਸਲ ਪਹਿਲੀ ਵਾਰ ਨਾਗਾਲੈਂਡ ਦੀ ਇਸ ਮਿਰਚ ਨੂੰ ਹੁਣ ਲੰਡਨ ਤੱਕ ਬਰਾਮਦ ਕੀਤਾ ਜਾ ਰਿਹਾ ਹੈ।

ਇਸ ਦੀ ਪਹਿਲੀ ਖੇਪ ਕੇਂਦਰ ਸਰਕਾਰ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਰਵਾਨਾ ਕੀਤੀ ਹੈ। ਇਸ ਤੋਂ ਪਹਿਲਾਂ ਇਸ ਨੂੰ ਕੇਵਲ ਪਾਊਡਰ ਦੇ ਰੂਪ ਵਿੱਚ ਵਿਦੇਸ਼ ਭੇਜਿਆ ਜਾਂਦਾ ਰਿਹਾ ਹੈ।

ਟਵਿੱਟਰ ਉਪਰ ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸੀ। ਇਸ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਸੀ," ਜਿਨ੍ਹਾਂ ਨੇ ਭੂਤ ਜੋਲੋਕੀਆ ਨੂੰ ਚੱਖਿਆ ਹੈ ਉਨ੍ਹਾਂ ਨੂੰ ਹੀ ਇਸ ਦੇ ਤਿੱਖੇਪਣ ਦਾ ਅੰਦਾਜ਼ਾ ਹੋਵੇਗਾ।"

ਭੂਤ ਜੋਲੋਕੀਆ ਯਾਨੀ 'ਰਾਜਾ ਮਿਰਚ' ਦਾ ਇਤਿਹਾਸ

ਵੈਸੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਮਿਰਚ ਭਾਰਤ ਵਿਚ ਪੁਰਤਗਾਲੀ ,ਦੱਖਣੀ ਅਮਰੀਕੀ ਲੈ ਕੇ ਆਏ ਸਨ।ਪਰ ਰਾਜਾ ਮਿਰਚ ਦਾ ਨਾਗਾਲੈਂਡ ਵਿੱਚ ਪਾਇਆ ਜਾਣਾ ਇਸ ਮਿੱਥ ਨੂੰ ਝੂਠ ਸਾਬਿਤ ਕਰਦਾ ਹੈ। ਪੁਸ਼ਪੇਸ਼ ਪੰਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਹਨ ਅਤੇ ਖਾਣੇ ਉਪਰ ਕਈ ਕਿਤਾਬਾਂ ਲਿਖ ਚੁੱਕੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਿਰਚ ਨੂੰ ਅੰਗਰੇਜ਼ੀ ਵਿੱਚ 'ਚਿਲੀ' ਆਖਿਆ ਜਾਂਦਾ ਹੈ ਜੋ ਮੈਕਸੀਕਨ ਸ਼ਬਦ ਹੈ ਜਿਸ ਦਾ ਮਤਲਬ 'ਵੱਡੀ ਕੈਪਸੀਕਮ' ਹੈ

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ,"ਪੁਰਤਗਾਲੀ ਭਾਰਤ ਵਿੱਚ ਪੰਜ ਸੌ ਸਾਲ ਪਹਿਲਾਂ 1498 ਵਿੱਚ ਕੇਰਲ ਪੁੱਜੇ ਅਤੇ ਫਿਰ ਗੋਆ ਵਿੱਚ ਪੈਰ ਜਮਾਏ ਅਤੇ ਹੌਲੀ ਹੌਲੀ ਮਿਰਚ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਫੈਲੀ ਜਿੱਥੇ ਜਿੱਥੇ ਹੋ ਗਏ।”

ਪਰ ਇਹ ਅਸੰਭਵ ਹੈ ਕਿ ਭਾਰਤ ਦੇ ਪੂਰਬ ਉੱਤਰ,ਜਿੱਥੇ ਪਹੁੰਚਣਾ ਉਸ ਵੇਲੇ ਬਹੁਤ ਔਖਾ ਸੀ ਉੱਥੇ ਪੁਰਤਗਾਲੀ ਰਾਜਾ ਮਿਰਚ ਨੂੰ ਲੈ ਕੇ ਪਹੁੰਚੇ ਹੋਣ।

ਇਸ ਕਰਕੇ ਬਨਸਪਤੀ ਸ਼ਾਸਤਰੀ ਅੱਜ ਇਕ ਮੱਤ ਹਨ ਕਿ ਭਾਰਤ ਵਿੱਚ ਕੋਈ ਜੰਗਲੀ ਮਿਰਚ ਪੁਰਤਗਾਲੀਆਂ ਦੇ ਆਉਣ ਤੋਂ ਪਹਿਲਾਂ ਉੱਗਦੀ ਸੀ ਅਤੇ ਉਹ ਹੈ ਰਾਜਾ ਮਿਰਚ।"ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ 'ਭੂਤ ਜੋਲੋਕੀਆ' ਯਾਨੀ ਰਾਜਾ ਮਿਰਚ ਭਾਰਤ ਦੀ ਸਭ ਤੋਂ ਪੁਰਾਣੀ ਮਿਰਚ ਦੀ ਪ੍ਰਜਾਤੀ ਹੈ।

ਹਾਲਾਂਕਿ ਇਸ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਨਹੀਂ ਮਿਲਦਾ। ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਪੁਸ਼ਪੇਸ਼ ਪੰਤ ਆਖਦੇ ਹਨ ਕਿ ਬਾਕੀ ਭਾਰਤ ਦਾ ਸੰਪਰਕ ਪੂਰਬ ਉੱਤਰੀ ਰਾਜਾਂ ਕਾਫੀ ਘੱਟ ਸੀ ।

ਨਾਗਾਲੈਂਡ ਜਾਂ ਕਿਸੇ ਦੂਜੇ ਉੱਤਰ-ਪੂਰਬੀ ਸੂਬਿਆਂ ਵਿਚ ਅਤੇ ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਲਈ ਨਹੀਂ ਮਿਲਦਾ ਕਿਉਂਕਿ ਉੱਥੋਂ ਦੇ ਲੋਕਾਂ ਵਾਸਤੇ ਇਹ ਬਹੁਤ ਹੀ ਆਮ ਗੱਲ ਸੀ।

ਵੀਡੀਓ ਕੈਪਸ਼ਨ,

ਸਿੰਧ ਦੇ ਹੜ੍ਹ ਪੀੜਤਾਂ ਦੇ ਮੰਦੜੇ ਹਾਲ (ਵੀਡੀਓ ਸਤੰਬਰ 2020 ਦੀ ਹੈ)

ਮਿਰਚ ਦਾ ਭੂਗੋਲ

ਮਿਰਚ ਨੂੰ ਅੰਗਰੇਜ਼ੀ ਵਿੱਚ 'ਚਿਲੀ' ਆਖਿਆ ਜਾਂਦਾ ਹੈ ਜੋ ਮੈਕਸੀਕਨ ਸ਼ਬਦ ਹੈ ਜਿਸ ਦਾ ਮਤਲਬ 'ਵੱਡੀ ਕੈਪਸੀਕਮ' ਹੈ।ਮਿਰਚ ਦਾ ਵਨਸਪਤਿਕ ਨਾਮ 'ਕੈਪਸੀਕਮ ਐਨਮ' ਹੈ। ਹਰੀ ਮਿਰਚ ਵਿੱਚ ਵਿਟਾਮਿਨ ਏ, ਬੀ ਅਤੇ ਸੀ ਪਾਏ ਜਾਂਦੇ ਹਨ। ਇਸ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਵੀ ਕਾਫ਼ੀ ਮਾਤਰਾ ਵਿੱਚ ਹੁੰਦੀ ਹੈ।

ਮਿਰਚ ਵਿੱਚ ਤਿੱਖਾਪਣ ਇਸ ਵਿੱਚ ਪਾਏ ਜਾਣ ਵਾਲੇ ਐਲਕਲਾਇਡ ਰਸਾਇਣ 'ਕੈਪਸੇਸਿਨ' ਕਰਕੇ ਹੁੰਦਾ ਹੈ।

ਮਿਰਚ ਦੇ ਪੱਕ ਜਾਣ ਤੋਂ ਬਾਅਦ ਇਸ ਦਾ ਲਾਲ ਰੰਗ ਕੈਪਸਾਇਥਿਨ ਦੇ ਕਾਰਨ ਹੁੰਦਾ ਹੈ। ਭਾਰਤ ਦੁਨੀਆਂ ਵਿੱਚ ਮਿਰਚ ਦਾ ਨਾ ਕੇਵਲ ਸਭ ਤੋਂ ਵੱਡਾ ਉਤਪਾਦਕ ਹੈ, ਸਗੋਂ ਸਭ ਤੋਂ ਵੱਡੇ ਖਪਤਕਾਰ ਦੇਸ਼ਾਂ ਵਿੱਚੋਂ ਵੀ ਇੱਕ ਹੈ। ਵੈਸੇ ਤਾਂ ਭਾਰਤ ਵਿੱਚ ਮਿਰਚ ਪੂਰਾ ਸਾਲ ਕਈ ਸੂਬਿਆਂ ਵਿੱਚ ਉਗਾਈ ਜਾਂਦੀ ਹੈ ਅਤੇ ਇਸ ਲਈ 20 ਤੋਂ 30 ਡਿਗਰੀ ਤਾਪਮਾਨ ਦੀ ਲੋੜ ਪੈਂਦੀ ਹੈ।

ਪਰ ਆਂਧਰਾ ਪ੍ਰਦੇਸ਼ ਮਹਾਰਾਸ਼ਟਰ, ਕਰਨਾਟਕ ਅਤੇ ਤਮਿਲਨਾਡੂ ਦੀ ਮਿਰਚ ਜ਼ਿਆਦਾ ਪ੍ਰਸਿੱਧ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਜਾ ਮਿਰਚ ਦੀ ਗੱਲ ਕੀਤੀ ਜਾਵੇ ਤਾਂ ਇਹ ਚਾਰ ਪੰਜ ਇੰਚ ਲੰਬੀ ਹੁੰਦੀ ਹੈ

ਹੁਣ ਇਸ ਵਿੱਚ ਨਾਗਾਲੈਂਡ ਅਤੇ ਅਸਾਮ ਦਾ ਨਾਮ ਵੀ ਜੁੜ ਗਿਆ ਹੈ।ਰਾਜਾ ਮਿਰਚ ਦੀ ਗੱਲ ਕੀਤੀ ਜਾਵੇ ਤਾਂ ਇਹ ਚਾਰ ਪੰਜ ਇੰਚ ਲੰਬੀ ਹੁੰਦੀ ਹੈ। ਹਰੇ ਅਤੇ ਲਾਲ ਰੰਗ ਤੋਂ ਇਲਾਵਾ ਇਹ ਚਾਕਲੇਟ ਰੰਗ ਦੀ ਵੀ ਹੁੰਦੀ ਹੈ।

ਇਸ ਦੀ ਵਰਤੋਂ ਖਾਣੇ ਵਿੱਚ ਮਸਾਲੇ ਵਾਂਗ ਅਤੇ ਆਚਾਰ ਵਿੱਚ ਹੁੰਦੀ ਹੈ। ਇਸ ਨਾਲ ਬਣਾਏ ਗਏ ਮਾਸਾਹਾਰੀ ਪਕਵਾਨ ਕਾਫ਼ੀ ਸਵਾਦਿਸ਼ਟ ਮੰਨੇ ਜਾਂਦੇ ਹਨ।

ਪੂਰਬ ਉੱਤਰ ਦੇ ਇਲਾਕਿਆਂ ਵਿੱਚ ਇਸ ਦੀ ਵਰਤੋਂ ਚੱਟਣੀ ਬਣਾਉਣ ਵਾਸਤੇ ਵੀ ਕੀਤੀ ਜਾਂਦੀ ਹੈ।ਭਾਰਤ ਦੇ ਬਾਜ਼ਾਰ ਵਿੱਚ ਇਸ ਦੀ ਕੀਮਤ 300 ਰੁਪਏ ਪ੍ਰਤੀ ਕਿੱਲੋ ਹੈ ਪਰ ਲੰਡਨ ਦੇ ਬਾਜ਼ਾਰ ਵਿੱਚ ਇਹ 600 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕੇਗੀ। ਫਿਲਹਾਲ ਨਾਗਾਲੈਂਡ ਅਤੇ ਅਸਾਮ ਵਿੱਚ ਇਸ ਨੂੰ ਛੋਟੇ ਪੱਧਰ ’ਤੇ ਉਗਾਇਆ ਜਾਂਦਾ ਹੈ।

ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਇੱਕ ਵਾਰ ਬਰਾਮਦ ਸ਼ੁਰੂ ਹੋਣ ਤੋਂ ਬਾਅਦ ਸਥਾਨਕ ਲੋਕ ਇਸ ਨੂੰ ਵੱਡੀ ਮਾਤਰਾ ਵਿੱਚ ਉਗਾਉਣਗੇ।

ਕੇਂਦਰ ਸਰਕਾਰ ਇਸ ਦੇ ਬਰਾਮਦ ਵਿਚ ਦਿਲਚਸਪੀ ਦਿਖਾ ਰਹੀ ਹੈ।

ਕਿੰਨੀ ਤਿੱਖੀ ਹੈ ਇਹ ਮਿਰਚ?

ਮਿਰਚ ਦੇ ਤਿੱਖੇਪਣ ਨੂੰ ਮਾਪਣ ਲਈ ਇੱਕ ਪੈਮਾਨਾ ਹੁੰਦਾ ਹੈ, ਜਿਸ ਨੂੰ ਸਕੋਵਿਲ ਹੀਟ ਯੂਨਿਟ ਜਾਂ ਐੱਸਐੱਚਯੂ ਆਖਦੇ ਹਨ। ਮਿਰਚ ਵਿੱਚ ਮੌਜੂਦ ਕੈਪਸੇਸਿਨ ਦੇ ਆਧਾਰ ’ਤੇ ਇਹ ਤੈਅ ਕੀਤਾ ਜਾਂਦਾ ਹੈ ਕਿ ਮਿਰਚ ਕਿੰਨੀ ਤਿੱਖੀ ਹੈ।ਜਾਣਕਾਰਾਂ ਅਨੁਸਾਰ ਇਸ ਪੈਮਾਨੇ ਤੇ ਰਾਜਾ ਮਿਰਚ ਦਾ ਸਕੋਰ ਦਸ ਲੱਖ ਐੱਸਐੱਚਯੂ ਹੈ। ਦੁਨੀਆਂ ਦੀ ਸਭ ਤੋਂ ਤਿੱਖੀ ਮਿਰਚ ਦਾ ਇਹ ਸਕੋਰ ਵੀਹ ਲੱਖ ਤੋਂ ਉੱਪਰ ਹੈ।ਦੁਨੀਆਂ ਭਰ ਦੀਆਂ ਪੰਜ ਸਭ ਤੋਂ ਤਿੱਖੀਆਂ ਮਿਰਚਾਂ ਵਿੱਚ ਰਾਜਾ ਮਿਰਚ ਪੰਜਵੇਂ ਸਥਾਨ ਉੱਪਰ ਹੈ।ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਬੀਬੀਸੀ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਮਿਰਚ ਦੇ ਤਿੱਖੇਪਣ ਵਿੱਚ ਸਭ ਤੋਂ ਪਹਿਲਾ ਸਥਾਨ ਪਿਓਰ ਕੈਪਸਾਈਨ ਦਾ ਹੈ।

ਦੂਜੇ ਸਥਾਨ ਉੱਤੇ ਸਟੈਂਡਰਡ ਪੈਪਰ ਸਪਰੇਅ ਹੈ, ਤੀਜੇ ਸਥਾਨ ਉੱਪਰ ਕੈਰੋਲੀਨਾ ਰੀਪਰ ਹੈ। ਚੌਥੇ ਸਥਾਨ ਉੱਪਰ ਤ੍ਰਿਨੀਦਾਦ ਮੋਰੂਗਾ ਸਕਾਰਪੀਅਨ ਹੈ।

ਤਸਵੀਰ ਸਰੋਤ, PUCKERBUTT PEPPER COMPANY

ਤਸਵੀਰ ਕੈਪਸ਼ਨ,

ਕੈਰੋਲੀਨਾ ਰੀਪਰ ਮਿਰਚ

ਪੁਸ਼ਪੇਸ਼ ਪੰਤ ਦੱਸਦੇ ਹਨ ਕਿ ਆਮ ਤੌਰ ’ਤੇ ਭਾਰਤੀ ਲੋਕ ਘਰਾਂ ਵਿੱਚ ਲਾਲ ਮਿਰਚ ਦਾ ਇਸਤੇਮਾਲ ਕਰਦੇ ਹਨ।

ਇਨ੍ਹਾਂ ਮਿਰਚਾਂ ਦਾ ਕੇਵਲ ਨਾਮਾਤਰ ਹਿੱਸਾ ਖਾਣੇ ਵਿੱਚ ਪਾਇਆ ਜਾਂਦਾ ਹੈ, ਜਿਸ ਨਾਲ ਸੁਆਦ ਅਤੇ ਮਹਿਕ ਦੋਵੇਂ ਵਧ ਜਾਂਦੇ ਹਨ।

ਦੁਨੀਆਂ ਭਰ ਵਿੱਚ ਲੋਕਾਂ ਦਾ ਮਿਰਚ ਨਾਲ ਪਿਆਰ

ਦੇਖਿਆ ਜਾਵੇ ਤਾਂ ਦੁਨੀਆਂ ਭਰ ਦੇ ਲੋਕਾਂ ਦਾ ਮਿਰਚ ਨਾਲ ਬਹੁਤ ਪਿਆਰ ਹੈ। ਭਾਰਤ ਵਿੱਚ ਹਲਦੀ ਅਤੇ ਮਿਰਚ ਅਜਿਹੀਆਂ ਦੋ ਚੀਜ਼ਾਂ ਹਨ ਜਿਸ ਦਾ ਇਸਤੇਮਾਲ ਜ਼ਿਆਦਾਤਰ ਸਬਜ਼ੀਆਂ ਵਿਚ ਹੁੰਦਾ ਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਇਨਸਾਨ ਅੰਦਾਜ਼ਨ ਕਿੰਨੀ ਮਿਰਚ ਸਾਲ ਭਰ ਵਿੱਚ ਖਾਂਦਾ ਹੈ?ਇਕ ਅੰਦਾਜ਼ੇ ਮੁਤਾਬਿਕ 2018 ਵਿੱਚ ਔਸਤਨ ਹਰ ਮਨੁੱਖ ਨੇ ਤਕਰੀਬਨ ਪੰਜ ਕਿਲੋ ਮਿਰਚ ਖਾਧੀ। ਇਹ ਅੰਕੜੇ ਮਾਰਕੀਟ ਐਨਾਲਸਿਸ ਫਰਮ ਇੰਡੈਕਸ ਬਾਕਸ ਦੇ ਹਨ।ਕੁਝ ਦੇਸ਼ਾਂ ਵਿੱਚ ਆਮ ਤੋਂ ਜ਼ਿਆਦਾ ਮਿਰਚ ਖਾਧੀ ਜਾਂਦੀ ਹੈ। ਜਿਵੇਂ ਤੁਰਕੀ ਵਿੱਚ ਹਰ ਰੋਜ਼ ਇੱਕ ਵਿਅਕਤੀ ਔਸਤਨ 86.5 ਗ੍ਰਾਮ ਮਿਰਚ ਖਾਂਦਾ ਹੈ।

ਪੂਰੀ ਦੁਨੀਆਂ ਵਿੱਚ ਕਿਤੇ ਵੀ ਇਹ ਸਭ ਤੋਂ ਵੱਧ ਮਾਤਰਾ ਹੈ।ਮੈਕਸੀਕੋ ਆਪਣੇ ਮਸਾਲੇਦਾਰ ਖਾਣੇ ਲਈ ਮਸ਼ਹੂਰ ਹੈ ਪਰ ਤੁਰਕੀ ਵਿੱਚ ਮੈਕਸਿਕੋ ਤੋਂ ਵੀ ਜ਼ਿਆਦਾ ਮਿਰਚ ਖਾਧੀ ਜਾਂਦੀ ਹੈ।

ਮੈਕਸੀਕੋ ਵਿਖੇ ਇੱਕ ਵਿਅਕਤੀ ਔਸਤਨ 50.95 ਗ੍ਰਾਮ ਮਿਰਚ ਖਾਂਦਾ ਹੈ। ਇਸ ਤੋਂ ਬਿਨਾਂ ਭਾਰਤ, ਥਾਈਲੈਂਡ, ਫਿਲਪੀਨਜ਼ ਅਤੇ ਮਲੇਸ਼ੀਆ ਵੀ ਮਿਰਚਾਂ ਦੇ ਇਸਤੇਮਾਲ ਵਿੱਚ ਅੱਗੇ ਹਨ।ਸਵੀਡਨ, ਫਿਨਲੈਂਡ ਅਤੇ ਨਾਰਵੇ ਵਰਗੇ ਦੇਸ਼ਾਂ ਵਿੱਚ ਮਿਰਚ ਦਾ ਸਭ ਤੋਂ ਘੱਟ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)