ਅਫ਼ਗਾਨਿਸਤਾਨ: ਤਾਲਿਬਾਨ ਦਾ ਕਿਹੜਾ ਡਰ ਭਾਰਤ ਵਿੱਚ ਰਹਿ ਰਹੇ ਅਫ਼ਗਾਨ ਲੋਕਾਂ ਨੂੰ ਸਤਾ ਰਿਹਾ ਹੈ

ਅਫ਼ਗਾਨਿਸਤਾਨ: ਤਾਲਿਬਾਨ ਦਾ ਕਿਹੜਾ ਡਰ ਭਾਰਤ ਵਿੱਚ ਰਹਿ ਰਹੇ ਅਫ਼ਗਾਨ ਲੋਕਾਂ ਨੂੰ ਸਤਾ ਰਿਹਾ ਹੈ

ਰਾਹੀਲਾ ਆਪਣੇ ਦੌਰ ਵਿੱਚ ਅਫ਼ਗਾਨਿਸਤਾਨ 'ਚ ਕੰਮ ਕਰਨ ਵਾਲੀ ਪਹਿਲੀ ਮਹਿਲਾਵਾਂ ਚ ਸ਼ਾਮਲ ਸੀ। ਜਦੋਂ ਉਹ ਕੰਮ 'ਤੇ ਜਾਂਦੀ ਸੀ ਤਾਂ ਲੋਕ ਉਸ 'ਤੇ ਪੱਥਰ ਤੇ ਚਿੱਕੜ ਸੁੱਟਦੇ ਸੀ ਤੇ ਕਹਿੰਦੇ ਸੀ ਕਿ ਔਰਤ ਹੋ ਕੇ ਕੰਮ ਤੇ ਜਾਂਦੀ ਹੈ...ਸ਼ਰਮ ਨਹੀਂ ਆਉਂਦੀ...ਪਰ ਉਹ ਡਰੀ ਨਹੀਂ।

ਫਿਰ ਅਫ਼ਗਾਨਿਸਾਨ ਚ ਤਾਲਿਬਾਨ ਦੀ ਹਕੁਮਤ ਆਈ ਅਤੇ ਉਨ੍ਹਾਂ ਨੂੰ ਘਰ ਵਿੱਚ ਕੈਦ ਹੋਣਾ ਪਿਆ। ਉਨ੍ਹਾਂ ਦੀ ਨੂੰਹ ਉਸ ਵੇਲੇ ਮੇਡੀਕਲ ਦੀ ਪੜਾਈ ਕਰ ਰਹੀ ਸੀ, ਉਨ੍ਹਾਂ ਨੂੰ ਉਹ ਛੱਡਣੀ ਪਈ।

ਜਦੋਂ 2011 ਚ ਅਮਰੀਕਾ ਨੇ ਤਾਲਿਬਾਨ ਨੂੰ ਖਦੇੜ ਦਿੱਤਾ ਤਾਂ ਮਰਿਅਮ ਨੇ ਆਪਣੀ ਪੜਾਈ ਸ਼ੁਰੂ ਕੀਤੀ। ਉਹ ਪਿਛਲੇ 11 ਸਾਲਾਂ ਤੋਂ ਟੀਚਰ ਸੀ। ਹੁਣ ਇਕ ਵਾਰ ਫਿਰ ਅਫ਼ਗਾਨਿਸਤਾਨ ਤੇ ਤਾਲਿਬਾਨ ਦੀ ਹਕੁਮਤ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਘਰ ਵਿੱਚ ਬੰਦ ਹੋਣਾ ਪਵੇਗਾ।

ਮੈਡੀਕਲ ਵੀਜ਼ਾ ਤੇ ਭਾਰਤ ਆਇਆ ਇਹ ਪਰਿਵਾਰ ਇੰਨਾਂ ਡਰਿਆ ਹੋਇਆ ਹੈ ਕਿ ਹੁਣ ਵਾਪਸ ਅਫ਼ਗਾਨਿਸਤਾਨ ਨਹੀਂ ਜਾਣਾ ਚਾਹੁੰਦਾ।

ਰਿਪੋਰਟ - ਦਿਲਨਵਾਜ਼ ਪਾਸ਼ਾ, ਪੀਯੂਸ਼ ਨਾਗਪਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)