ਨੀਰਜ ਚੋਪੜਾ : ਪਾਕਿਸਤਾਨੀ ਅਰਸ਼ਦ ਨਦੀਮ ਬਾਰੇ ਟਿੱਪਣੀਆਂ ਤੋਂ ਨਰਾਜ਼, ਕਿਹਾ ਮੇਰੀਆਂ ਟਿੱਪਣੀਆਂ ਨੂੰ 'ਗੰਦਾ ਏਜੰਡਾ' ਨਾ ਬਣਾਓ

ਤਸਵੀਰ ਸਰੋਤ, Getty Images
"ਮੇਰੀ ਸਭ ਨੂੰ ਬੇਨਤੀ ਹੈ ਕਿ ਮੇਰੀਆਂ ਟਿੱਪਣੀਆਂ ਨੂੰ ਤੁਸੀਂ ਆਪਣੇ ਗੰਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮਾਧਿਅਮ ਨਾ ਬਣਾਓ। ਖੇਡਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਸਿਖਾਉਂਦੀਆਂ ਹਨ ਅਤੇ ਕਮੈਂਟ ਕਰਨ ਤੋਂ ਪਹਿਲਾਂ ਖੇਡ ਦੇ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੁੰਦਾ ਹੈ।"
ਇਹ ਕਹਿਣਾ ਹੈ ਟੋਕੀਓ ਓਲੰਪਿਕਸ ਵਿੱਚ ਭਾਰਤ ਵੱਲੋਂ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੀਰਜ ਚੋਪੜਾ ਦਾ।
ਉਨ੍ਹਾਂ ਟਵਿੱਟਰ ਉੱਤੇ ਵੀਡੀਓ ਸਾਂਝਾ ਕਰਦਿਆਂ ਇੱਕ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, "ਇੱਕ ਇੰਟਰਵਿਊ ਵਿੱਚ ਮੈਂ ਕਿਹਾ ਸੀ ਕਿ ਜੈਵਲਿਨ ਸੁੱਟਣ ਤੋਂ ਪਹਿਲਾਂ ਮੈਂ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਤੋਂ ਜੈਵਲੀਨ ਲਈ। ਉਸ ਦਾ ਵੱਡਾ ਮੁੱਦਾ ਬਣਾ ਦਿੱਤਾ ਗਿਆ ਹੈ।।"
"ਪਰ ਬਹੁਤ ਹੀ ਸਧਾਰਨ ਗੱਲ ਹੈ ਕਿ ਜੋ ਵੀ ਸਾਡੀ ਨਿੱਜੀ ਜੈਵਲਿਨ ਹੁੰਦੀ ਹੈ, ਅਸੀਂ ਉੱਥੇ ਰੱਖਦੇ ਹਾਂ, ਉਸ ਨੂੰ ਅਸੀਂ ਸਾਰੇ ਖਿਡਾਰੀ ਵਰਤ ਸਕਦੇ ਹਾਂ, ਇਹ ਨਿਯਮ ਹਨ। ਇਹ ਬਿਲਕੁਲ ਗਲਤ ਨਹੀਂ ਹੈ ਕਿ ਉਹ ਮੇਰੀ ਜੈਵਲਿਨ ਲੈ ਕੇ ਪ੍ਰੈਕਟਿਸ ਕਰ ਰਿਹਾ ਸੀ।"
"ਇਸ ਵਿੱਚ ਕੁਝ ਗਲਤ ਨਹੀਂ ਹੈ। ਮੈਂ ਆਪਣੀ ਥ੍ਰੋਅ ਲਈ ਉਸ ਤੋਂ ਜੈਵਲਿਨ ਮੰਗੀ। ਇਹ ਵੱਡੀ ਗੱਲ ਨਹੀਂ ਹੈ। ਮੈਨੂੰ ਦੁੱਖ ਹੈ ਕਿ ਇਸ ਗੱਲ ਨੂੰ ਲੈ ਕੇ, ਮੇਰਾ ਸਹਾਰਾ ਲੈ ਕੇ ਇੰਨਾ ਵੱਡਾ ਮੁੱਦਾ ਬਣਾ ਰਹੇ ਹਨ।"
"ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਖੇਡ ਸਭ ਨੂੰ ਮਿਲ ਕੇ ਚੱਲਣਾ ਸਿਖਾਉਂਦਾ ਹੈ। ਅਸੀਂ ਸਾਰੇ ਜੈਵਲਿਨ ਥ੍ਰੋਅਰ ਚੰਗੇ ਤਰੀਕੇ ਨਾਲ ਰਹਿੰਦੇ ਹਾਂ, ਆਪਸ ਵਿੱਚ ਚੰਗੀ ਗੱਲਬਾਤ ਹੈ। ਕੋਈ ਅਜਿਹੀ ਗੱਲ ਨਾ ਕਹੋ ਜਿਸ ਨਾਲ ਸਾਨੂੰ ਠੇਸ ਪਹੁੰਚੇ।"
ਇਹ ਵੀ ਪੜ੍ਹੋ:
ਨੀਰਜ ਚੋਪੜਾ ਦੇ ਨੇਜੇ ਅਤੇ ਪਾਕਿਸਤਾਨ ਐਥਲੀਟ ਅਰਸ਼ਦ ਨਦੀਮ ’ਤੇ ਕੀ ਵਿਵਾਦ ਹੋਇਆ
ਦਰਅਸਲ ਇੱਕ ਇੰਟਰਵਿਊ ਦੌਰਾਨ ਨੀਰਜ ਚੋਪੜਾ ਨੇ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਬਾਰੇ ਕਿਹਾ ਸੀ, "ਮੈਂ ਓਲੰਪਿਕਸ ਦੇ ਫਾਇਨਲ ਦੀ ਸ਼ੁਰੂਆਤ ਦੌਰਾਨ ਆਪਣੀ ਜੈਵਲੀਨ ਲੱਭ ਰਿਹਾ ਸੀ।"
"ਮੈਨੂੰ ਮਿਲ ਨਹੀਂ ਰਹੀ ਸੀ। ਮੈਂ ਅਚਾਨਕ ਦੇਖਿਆ ਕਿ ਅਰਸ਼ਦ ਨਦੀਮ ਕੋਲ ਮੇਰੀ ਜੈਵਲਿਨ ਸੀ। ਫਿਰ ਮੈਂ ਉਸ ਨੂੰ ਕਿਹਾ - ਇਹ ਜੈਵਲਿਨ ਮੈਨੂੰ ਦੇ ਦਿਓ, ਇਹ ਮੇਰੀ ਹੈ। ਮੈਂ ਇਸ ਨੂੰ ਸੁੱਟਣਾ ਹੈ। ਉਸ ਨੇ ਮੈਨੂੰ ਇਹ ਵਾਪਸ ਦੇ ਦਿੱਤੀ। ਤਾਂ ਹੀ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾ ਥ੍ਰੋਅ ਮੈਂ ਜਲਦਬਾਜ਼ੀ ਵਿੱਚ ਸੁੱਟਿਆ ਸੀ।"
ਇਸ ਤੋਂ ਬਾਅਦ ਨੀਰਜ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗਿਆ। ਜਿਸ ਵਿੱਚ ਉਹ ਅਰਸ਼ਦ ਨਦੀਮ ਤੋਂ ਜੈਵਲਿਨ ਲੈਂਦੇ ਹਨ ਅਤੇ ਫਿਰ ਥ੍ਰੋਅ ਕਰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਸੋਸ਼ਲ ਮੀਡੀਆ 'ਤੇ ਪ੍ਰਤੀਕਰਮ
ਇਸ 'ਤੇ ਕਈ ਲੋਕਾਂ ਨੇ ਕਾਫ਼ੀ ਨਰਾਜ਼ਗੀ ਜਤਾਈ।
ਸੌਮਿਆਦਿਪਤਾ ਨੇ ਟਵੀਟ ਕਰਕੇ ਕਿਹਾ, "ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਟੋਕੀਓ 2020 ਦੌਰਾਨ ਨੀਰਜ ਚੋਪੜਾ ਦੀ ਜੈਵਲਿਨ ਚੋਰੀ ਕਰਨ ਦੇ ਸਬੂਤ ਵਜੋਂ ਇਹ ਵੀਡੀਓ ਇਤਿਹਾਸ ਬਣੇਗਾ।"
"ਜੇ ਇਹ ਸ਼ਰਮਨਾਕ ਘਟਨਾ ਨਾ ਵਾਪਰਦੀ ਤਾਂ ਨੀਰਜ ਦਾ ਪਹਿਲਾ ਥ੍ਰੋਅ ਬਿਹਤਰ ਹੋ ਸਕਦਾ ਸੀ। ਅਰਸ਼ਦ ਖੁਸ਼ਕਿਸਮਤ ਹੈ ਕਿ ਸ਼ਿਕਾਇਤ ਦਰਜ ਨਹੀਂ ਕਰਵਾਈ।"
ਤਸਵੀਰ ਸਰੋਤ, Twitter
ਸੁਭਾਸ਼ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਅਰਸ਼ਦ ਨਦੀਮ ਆਪਣੇ ਥ੍ਰੋਅ 'ਤੇ ਧਿਆਨ ਦੇਣ ਦੀ ਬਜਾਏ ਨੀਰਜ ਦੀ ਜੈਵਲਿਨ ਖੋਹ ਕੇ ਨੀਰਜ ਚੋਪੜਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦਾ ਮਕਸਦ ਸੀ ਨੀਰਜ ਚੋਪੜਾ ਨੂੰ ਪੋਡੀਅਮ 'ਤੇ ਆਉਣ ਤੋਂ ਰੋਕਣਾ।"
ਇਹ ਵੀ ਪੜ੍ਹੋ:
ਨੀਰਜ ਚੋਪੜਾ ਨੇ ਓਲੰਪਿਕ 'ਚ ਦਵਾਇਆ ਗੋਲਡ
ਨੀਰਜ ਚੋਪੜਾ ਵੱਲੋਂ ਤਾਜ਼ਾ ਅਪੀਲ ਤੋਂ ਬਾਅਦ ਕਈ ਲੋਕ ਪ੍ਰਤੀਕਰਮ ਦੇ ਰਹੇ ਹਨ।
ਓਪਟੀਮਸ ਨਾਂ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ, "ਨੀਰਜ ਚੋਪੜਾ ਤੁਸੀਂ ਬਹੁਤ ਹੀ ਵਧੀਆ ਵਿਅਕਤੀ ਹੋ। ਪਰ ਅਰਸ਼ਦ ਨਦੀਮ ਨੇ ਜਾਣਬੁੱਝ ਕੇ ਤੁਹਾਡੀ ਨਿੱਜੀ ਜੈਵਲਿਨ ਕਿਉਂ ਲਈ? ਉਸ ਦੀ ਆਪਣੀ ਜੈਵਲਿਨ ਕਿੱਥੇ ਸੀ ਜਿਸ ਨਾਲ ਉਹ ਅਭਿਆਸ ਕਰਦਾ ਰਿਹਾ ਹੈ।"
ਸਮਿਤਾ ਕੋਹਲੀ ਨੇ ਟਵੀਟ ਕੀਤਾ, "ਸਰ, ਅਸੀਂ ਸਮਝ ਰਹੇ ਹਾਂ ਤੁਸੀਂ ਕੀ ਕਹਿ ਰਹੇ ਹੋ ਪਰ ਗੱਲ ਇਹ ਹੈ ਕਿ ਅਸੀਂ ਸਿਰਫ਼ ਇਸ ਤੱਥ ਨਾਲ ਚਿੰਤਤ ਹਾਂ ਕਿ ਜੈਵਲਿਨ ਸੁੱਟਣ ਦੀ ਤੁਹਾਡੀ ਵਾਰੀ ਤੋਂ ਪਹਿਲਾਂ, ਉਸ ਨੇ ਇਸ ਨੂੰ ਲੈ ਲਿਆ ਅਤੇ ਉਹ ਘੁੰਮ ਰਿਹਾ ਸੀ..
ਇਹ ਜਾਣ ਕੇ ਚੰਗਾ ਲੱਗਿਆ ਕਿ ਤੁਸੀਂ ਸਾਰੇ ਦੋਸਤ ਹੋ ਪਰ ਸਾਨੂੰ ਲਗਦਾ ਹੈ ਕਿ ਇਹ ਉਸ ਦੇ ਦੁਆਰਾ ਇੱਕ ਬਹੁਤ ਹੀ ਗੈਰ-ਪੇਸ਼ੇਵਰ ਕੰਮ ਸੀ।"
ਅਨੁਰਾਗ ਨੇ ਟਵੀਟ ਕੀਤਾ, "ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਨੀਰਜ ਚੋਪੜਾ। ਤੁਸੀਂ ਅਜਿਹੇ ਨਿਮਰ, ਦਿਆਲੂ ਅਤੇ ਜ਼ਮੀਨ ਨਾਲ ਜੁੜੇ ਵਿਅਕਤੀ ਹੋ। ਇੰਨੀ ਕਾਮਯਾਬੀ ਮਿਲਣ ਦੇ ਬਾਅਦ ਵੀ ਤੁਸੀਂ ਅਜੇ ਵੀ ਨਿਮਰ ਹੋ। ਇਹ ਤੁਹਾਨੂੰ ਇੱਕ ਰਤਨ ਬਣਾਉਂਦਾ ਹੈ। ਸਭ ਤੋਂ ਕੀਮਤੀ ਰਤਨ।"
ਅਰਸ਼ਦ ਨਦੀਮ ਦਾ ਮਾਮਲੇ ਉੱਤੇ ਕੀ ਕਹਿਣਾ
ਦੂਜੇ ਪਾਸੇ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਅਰਸ਼ਦ ਨਦੀਮ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ 'ਹਾਸੋਹੀਣਾ' ਕਰਾਰ ਦਿੱਤਾ।
ਅਰਸ਼ਦ ਨਦੀਮ ਕਹਿੰਦੇ ਹਨ, "ਅਜਿਹਾ ਕੁਝ ਨਹੀਂ ਹੋਇਆ। ਮੈਂ ਨੀਰਜ ਚੋਪੜਾ ਦਾ ਨਿੱਜੀ ਜੈਵੇਲਿਨ ਨਹੀਂ ਚੁੱਕਿਆ। ਓਲੰਪਿਕ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ਵਿੱਚ, ਕੋਈ ਵੀ ਅਥਲੀਟ ਆਪਣੇ ਸਮਾਨ ਦੀ ਵਰਤੋਂ ਨਹੀਂ ਕਰਦਾ। ਸਾਰੇ ਯੰਤਰਾਂ ਦਾ ਪ੍ਰਬੰਧ ਟੂਰਨਾਮੈਂਟ ਦੇ ਪ੍ਰਬੰਧਕਾਂ ਦੁਆਰਾ ਕੀਤਾ ਜਾਂਦਾ ਹੈ।"
ਤਸਵੀਰ ਸਰੋਤ, Getty Images
ਮੈਂ ਅਜਿਹਾ ਕਿਉਂ ਕਰਾਂਗਾ? ਜੇ ਇਹ ਵਾਪਰਿਆ ਵੀ ਹੋਵੇ , ਇਹ ਇੱਕ ਇਤਫ਼ਾਕ ਸੀ - ਅਰਸ਼ਦ
"ਟੋਕੀਓ ਵਿੱਚ ਫਾਈਨਲ ਰਾਊਂਡ ਵਿੱਚ ਵੀ, ਆਯੋਜਕਾਂ ਨੇ ਕਈ ਜੈਵੇਲਿਨ ਇਕੱਠੇ ਰੱਖੇ ਸਨ। ਕੋਈ ਵੀ ਅਥਲੀਟ ਉਨ੍ਹਾਂ ਵਿੱਚੋਂ ਇੱਕ ਨੂੰ ਚੁੱਕ ਸਕਦਾ ਹੈ ਅਤੇ ਵਰਤ ਸਕਦਾ ਹੈ."
"ਮੈਨੂੰ ਨਹੀਂ ਪਤਾ ਕਿ ਮੇਰੇ ਹੱਥ ਵਿੱਚ ਜੋ ਜੈਵੇਲਿਨ ਸੀ, ਉਹ ਨੀਰਜ ਚੋਪੜਾ ਨੇ ਆਪਣੇ ਆਖਰੀ ਥ੍ਰੋ ਵਿੱਚ ਵਰਤਿਆ ਸੀ। ਹਾਲਾਂਕਿ ਇਹ ਉਸਦਾ ਪਸੰਦੀਦਾ ਸੀ, ਮੈਂ ਇਸਨੂੰ ਜਾਣਬੁੱਝ ਕੇ ਨਹੀਂ ਚੁੱਕਿਆ ਅਤੇ ਮੈਂ ਅਜਿਹਾ ਕਿਉਂ ਕਰਾਂਗਾ? ਜੇ ਇਹ ਵਾਪਰਿਆ ਵੀ ਹੋਵੇ , ਇਹ ਇੱਕ ਇਤਫ਼ਾਕ ਸੀ। ਪਰ ਮੈਂ ਫਿਰ ਸਪੱਸ਼ਟ ਕਰ ਦਿੰਦਾ ਹਾਂ ਕਿ ਇਹ ਜੈਵੇਲਿਨ ਨੀਰਜ ਚੋਪੜਾ ਜਾਂ ਕਿਸੇ ਹੋਰ ਅਥਲੀਟ ਦਾ ਨਿੱਜੀ ਨਹੀਂ ਸੀ। "
ਇਹ ਵੀ ਪੜ੍ਹੋ: