ਭਾਰਤ ਵਿਚ ਲੋਕ ਲਵ ਜਾਂ ਅਰੇਂਜ ਮੈਰਿਜ ਬਾਰੇ ਕੀ ਸੋਚਦੇ ਹਨ- ਇੱਕ ਅਨੋਖੇ ਅਧਿਐਨ ਰਾਹੀਂ ਜਾਣੋ

ਪਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਾਲ 2018 ਦੇ ਇੱਕ ਸਰਵੇਖਣ 'ਚ 93% ਵਿਆਹੇ ਹੋਏ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਇੱਕ ਅਰੇਂਜਡ ਮੈਰਿਜ ਸੀ

ਭਾਰਤੀ ਲੋਕ ਪਿਆਰ ਅਤੇ ਵਿਆਹ ਬਾਰੇ ਕੀ ਸੋਚਦੇ ਹਨ? ਪੱਤਰਕਾਰ ਰੁਕਮਣੀ ਐੱਸ ਨੇ ਦੇਸ਼ 'ਚ ਵਿਆਹ ਅਤੇ ਸਾਥੀ ਬਣਨ ਲਈ ਆਧਾਰ ਬਣਨ ਵਾਲੀਆਂ ਸਮਾਜਿਕ-ਰਾਜਨੀਤਿਕ ਹਕੀਕਤਾਂ ਦੀ ਤਸਵੀਰ ਉਭਾਰਨ ਲਈ ਕੁਝ ਅੰਕੜੇ ਜੁਟਾਏ ਹਨ।

ਇਹ ਅੰਕੜੇ ਕਈ ਵੱਡੇ ਸਵਾਲਾਂ ਦੇ ਜਵਾਬ ਦਿੰਦੇ ਹਨ, ਜਿਵੇਂ ਕਿ ਭਾਰਤੀ ਆਪਣਾ ਪੈਸਾ ਕਿਵੇਂ ਬਣਾਉਂਦੇ ਅਤੇ ਖਰਚਦੇ ਹਨ, ਉਹ ਕੀ ਕੰਮ ਕਰਦੇ ਹਨ, ਉਹ ਕਿਵੇਂ ਵੋਟ ਕਰਦੇ ਹਨ, ਕੀ ਚੀਜ਼ ਉਨ੍ਹਾਂ ਨੂੰ ਖਤਮ ਕਰ ਦਿੰਦੀ ਹੈ।

ਪਰ ਨਾਲ ਹੀ ਅੰਕੜੇ ਇਹ ਦੇਸ਼ ਵਿੱਚ ਵਿਆਹ ਅਤੇ ਸਾਥੀ ਬਣਨ (ਕੰਪੈਨੀਅਨਸ਼ਿਪ) ਨੂੰ ਵੀ ਦਰਸਾਉਂਦੇ ਹਨ।

22 ਸਾਲਾ ਨਿਤਿਨ ਕਾਂਬਲੇ ਮੁੰਬਈ ਵਿੱਚ ਕੰਮ ਕਰਦੇ ਹਨ ਅਤੇ ਮਹੀਨੇ ਵਿੱਚ ਦੋ ਵਾਰ ਮੁੰਬਈ ਤੋਂ ਮਹਾਰਾਸ਼ਟਰਾ ਵਿੱਚ ਹੀ ਆਪਣੇ ਪਿੰਡ ਜਾਣ ਲਈ ਰਾਤ ਦੀ ਬੱਸ ਵਿੱਚ ਸਵਾਰ ਹੁੰਦੇ ਹਨ।

ਵੀਡੀਓ ਕੈਪਸ਼ਨ,

ਅੰਤਰਜਾਤੀ ਵਿਆਹ: ‘ਵਿਆਹ ਦੇ ਸਾਰੇ ਚਾਅ ਅਧੂਰੇ ਰਹਿ ਗਏ’

ਪਰ ਉਸ ਤੋਂ ਪਹਿਲਾਂ ਉਹ ਆਪਣੇ ਦੋ ਬੈਗ ਤਿਆਰ ਕਰਨ ਦੀ ਕਲਪਨਾ ਕਰਦੇ ਹਨ, ਇੱਕ ਸਫ਼ਰ ਲਈ ਤੇ ਦੂਜਾ ਉਹ ਬੈਗ ਜਿਸ ਵਿੱਚ ਉਹ ਆਪਣੇ ਬਹੁਤ ਸਾਰਾ ਸਾਮਾਨ ਭਰ ਕੇ ਆਪਣੇ ਕਿਰਾਏ ਵਾਲੇ ਕਮਰੇ ਦੇ ਬੈੱਡ ਹੇਠਾਂ ਹੀ ਛੱਡ ਜਾਂਦੇ ਹਨ।

ਮੁੰਬਈ ਵਿੱਚ ਛੱਡੇ ਗਏ ਜਿਸ ਬੈਗ ਦੀ ਉਹ ਕਲਪਨਾ ਕਰਦੇ ਹਨ, ਉਸ ਵਿੱਚ ਨਿਤਿਨ ਦੇ ਮਾਸ ਖਾਣ ਅਤੇ ਕਦੇ-ਕਦਾਈਂ ਬੀਅਰ ਪੀਣ ਵਰਗੇ ਕਈ ਰਾਜ਼ ਬੰਦ ਹਨ।

ਉਸੇ ਬੈਗ ਵਿੱਚ ਨਿਤਿਨ ਦਾ ਸਭ ਤੋਂ ਵੱਡਾ ਰਾਜ਼ ਵੀ ਬੰਦ ਹੈ ਕਿ ਉਸ ਦੀ ਪ੍ਰੇਮਿਕਾ ਕਿਸੇ ਹੋਰ ਜਾਤੀ ਦੀ ਹੈ, ਤੇ ਉਹ ਜਾਣਦਾ ਹੈ ਕਿ ਉਸ ਦੇ ਮਾਪੇ ਅਤੇ ਨਿਸ਼ਚਤ ਤੌਰ 'ਤੇ ਉਸਦੀ ਪ੍ਰੇਮਿਕਾ ਦੇ ਮਾਪੇ ਇਸ ਰਿਸ਼ਤੇ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ।

ਉਸ ਦੀ ਇਹ ਕਹਾਣੀ ਜਾਣੀ-ਪਛਾਣੀ ਲੱਗਦੀ ਹੈ, ਪਰ ਅੰਕੜੇ ਕੁਝ ਹੋਰ ਹੀ ਦਿਖਾਉਂਦੇ ਹਨ।

ਇਹ ਅੰਕੜੇ ਭਾਰਤ ਬਾਰੇ ਕੁਝ ਬਹੁਤ ਵੱਡੇ ਸਵਾਲਾਂ ਦੇ ਜਵਾਬ ਦਿੰਦੇ ਹਨ, ਪਰ ਨਾਲ ਹੀ ਅਜਿਹੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ ਕਿ ਭਾਰਤੀ ਲੋਕ ਪਿਆਰ ਬਾਰੇ ਕੀ ਸੋਚਦੇ ਹਨ।

ਬਹੁਤ ਸਾਰੇ ਅੰਕੜਿਆਂ ਤੋਂ ਮੈਂ ਭਾਰਤ ਵਿੱਚ ਪਿਆਰ ਅਤੇ ਇਸਦੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਦੇ ਇੱਕ ਸ਼ਾਨਦਾਰ ਦ੍ਰਿਸ਼ਟੀਕੋਣ ਨੂੰ ਇਕੱਠਾ ਕਰਨ ਦੇ ਯੋਗ ਹੋਈ ਹਾਂ।

ਇਹ ਵੀ ਪੜ੍ਹੋ:

ਅਰੇਂਜ ਮੈਰਿਜ ਜਾਂ ਲਵ ਮੈਰਿਜ

ਭਾਰਤੀ ਫਿਲਮਾਂ ਨੂੰ ਦੇਖੋ ਤਾਂ ਇੰਝ ਲਗਦਾ ਹੈ ਜਿਵੇਂ ਨੌਜਵਾਨ ਭਾਰਤੀਆਂ ਲਈ ਰੋਮਾਂਟਿਕ ਪਿਆਰ ਤੋਂ ਵੱਡਾ ਹੋਰ ਕੋਈ ਮੁੱਦਾ ਨਹੀਂ ਹੈ।

ਹਾਲਾਂਕਿ ਇਹ ਸਹੀ ਵੀ ਹੋ ਸਕਦਾ ਹੈ, ਪਰ ਫਿਰ ਵੀ ਭਾਰਤੀਆਂ ਦੀ ਬਹੁਗਿਣਤੀ ਨੇ ਅਰੇਂਜ ਮੈਰਿਜ (ਘਰਦਿਆਂ ਦੀ ਮਰਜ਼ੀ ਨਾਲ ਵਿਆਹ) ਕਰਵਾਈ ਹੈ।

ਸਾਲ 2018 ਵਿੱਚ 1,60,000 ਤੋਂ ਵੱਧ ਪਰਿਵਾਰਾਂ ਬਾਰੇ ਕੀਤੇ ਗਏ ਸਰਵੇਖਣ ਵਿੱਚ 93% ਵਿਆਹੇ ਹੋਏ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਇੱਕ ਅਰੇਂਜਡ ਮੈਰਿਜ ਸੀ।

ਸਿਰਫ਼ 3% ਨੇ "ਪ੍ਰੇਮ ਵਿਆਹ" ਕੀਤਾ ਸੀ ਅਤੇ ਹੋਰ 2% ਨੇ "ਲਵ ਕਮ ਅਰੇਂਜਡ ਮੈਰਿਜ" ਹੋਣ ਦੀ ਗੱਲ ਕਹੀ।

ਲਵ ਕਮ ਅਰੇਂਜਡ ਮੈਰਿਜ ਆਮ ਤੌਰ 'ਤੇ ਇਹ ਦਰਸਾਉਂਦੀ ਹੈ ਕਿ ਰਿਸ਼ਤਾ ਪਰਿਵਾਰਾਂ ਦੁਆਰਾ ਸਥਾਪਤ ਕੀਤਾ ਗਿਆ ਸੀ ਅਤੇ ਫਿਰ ਜੋੜਾ ਵਿਆਹ ਕਰਨ ਲਈ ਸਹਿਮਤ ਹੋ ਗਿਆ।

ਸਮੇਂ ਦੇ ਨਾਲ ਬਹੁਤ ਹੀ ਮਾਮੂਲੀ ਬਦਲਾਅ ਆਇਆ ਹੈ - ਅੱਸੀ ਸਾਲਾਂ ਦੇ 94% ਲੋਕਾਂ ਨੇ ਪਰਿਵਾਰ ਦੀ ਮਰਜ਼ੀ ਨਾਲ ਵਿਆਹ ਕਰਵਾਏ ਸਨ ਅਤੇ (ਹੁਣ) ਨੌਜਵਾਨ ਜੋੜਿਆਂ ਲਈ ਉਨ੍ਹਾਂ ਦੇ 20ਵੇਂ ਸਾਲ ਵਿੱਚ ਇਹ ਅੰਕੜਾ 90% ਤੋਂ ਵੱਧ ਰਹਿੰਦਾ ਹੈ।

ਤਸਵੀਰ ਸਰੋਤ, Getty Images/AFP

ਤਸਵੀਰ ਕੈਪਸ਼ਨ,

ਸਿਰਫ਼ 5% ਸ਼ਹਿਰੀ ਉੱਤਰਦਾਤਾਵਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੇ ਆਪਣੇ ਧਰਮ ਤੋਂ ਬਾਹਰ ਵਿਆਹ ਕੀਤਾ ਸੀ

'ਲਵ ਮੈਰਿਜ ਲਈ ਲੜਾਈ'

ਮਨੀਸ਼ਾ ਮੰਡਲ, ਪੂਰਬੀ ਭਾਰਤ ਦੇ ਭਿਲਾਈ ਵਿੱਚ ਇੱਕ ਆਫਿਸ ਅਸਿਸਟੈਂਟ ਹਨ। ਉਹ ਹਮੇਸ਼ਾ ਸੋਚਦੇ ਸਨ ਕਿ ਉਹ ਪ੍ਰੇਮ ਵਿਆਹ ਕਰਨਗੇ।

ਮਨੀਸ਼ਾ ਨੇ ਮੈਨੂੰ ਦੱਸਿਆ, "ਮੈਂ ਆਪਣੇ ਮਾਤਾ-ਪਿਤਾ ਨਾਲ ਲੜਦੀ ਸੀ। ਮੈਂ ਕਾਲਜ ਜਾਣ ਲਈ ਲੜੀ, ਜੋ ਕਿ ਸਾਡੇ ਘਰ ਤੋਂ ਥੋੜ੍ਹਾ ਦੂਰ ਸੀ। ਮੈਂ ਸੋਚਿਆ, ਠੀਕ ਹੈ, ਅਗਲੀ ਚੀਜ਼ ਜਿਸ ਲਈ ਮੈਂ ਲੜਨਾ ਹੈ ਉਹ ਲਵ ਮੈਰਿਜ ਹੋਵੇਗੀ।"

ਪਰ ਜਦੋਂ ਕਾਲਜ ਦੇ ਸ਼ੁਰੂਆਤੀ ਦਿਨਾਂ ਵਿੱਚ ਕੁਝ ਲੜਕਿਆਂ ਨੇ ਉਨ੍ਹਾਂ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੋਂ ਵੱਡੀਆਂ ਵਿਦਿਆਰਥਣਾਂ, ਉਨ੍ਹਾਂ ਨੂੰ ਗੱਲ ਕਰਨ ਲਈ ਬਾਥਰੂਮ ਵਿੱਚ ਲੈ ਗਈਆਂ।

ਵੀਡੀਓ ਕੈਪਸ਼ਨ,

ਜਦੋਂ ਮੁੰਡੇ-ਕੁੜੀ ਦਾ ਵਿਆਹ ਪੁਲਿਸ ਵਾਲਿਆਂ ਨੇ ਕਰਵਾਇਆ

ਉਨ੍ਹਾਂ ਵਿਦਿਆਰਥਣਾਂ ਨੇ ਚੇਤਾਵਨੀ ਦਿੱਤੀ ਕਿ ਜੇ ਉਸ ਨੇ (ਮਨੀਸ਼ਾ ਨੇ) ਮੁੰਡਿਆਂ ਨਾਲ ਗੱਲ ਕੀਤੀ, ਤਾਂ ਉਸ ਦੀ ਸਾਖ ਖਰਾਬ ਹੋ ਜਾਵੇਗੀ।

ਮਨੀਸ਼ਾ 'ਤੇ ਨਜ਼ਰ ਰੱਖਣ ਲਈ ਉਨ੍ਹਾਂ ਦਾ ਵੱਡਾ ਭਰਾ ਦਿਨ ਵਿਚ ਕਈ ਵਾਰ ਉਨ੍ਹਾਂ ਦੇ ਕਾਲਜ ਅੱਗੋਂ ਲੰਘਦਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਲੜਕਿਆਂ ਨਾਲ ਗੱਲ ਨਹੀਂ ਕਰ ਰਹੇ ਸਨ।

ਮਨੀਸ਼ਾ ਲਈ ਕਾਲਜ ਬਹੁਤ ਜ਼ਰੂਰੀ ਸੀ, ਉਹ ਪੜ੍ਹਾਈ ਅਤੇ ਫਿਰ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਸਨ ਤੇ ਪਿਆਰ ਬਾਰੇ ਬਾਅਦ ਵਿੱਚ ਸੋਚਣਾ ਚਾਹੁੰਦੇ ਸਨ।

ਕਾਲਜ ਦੇ ਆਖਰੀ ਸਾਲ ਤੱਕ ਉਨ੍ਹਾਂ ਦਾ ਵਿਆਹ, ਉਨ੍ਹਾਂ ਦੇ ਪਿਤਾ ਦੇ ਦੋਸਤ ਦੇ ਪੁੱਤਰ ਨਾਲ ਤੈਅ ਕਰ ਦਿੱਤਾ ਗਿਆ। ਮੁੰਡੇ ਦਾ ਪਰਿਵਾਰ ਵੀ ਉਸੇ ਭਾਈਚਾਰੇ ਨਾਲ ਸਬੰਧਤ ਸੀ।

24 ਸਾਲਾ ਮਨੀਸ਼ਾ ਨੇ ਵਟਸਐਪ ਤੇ ਗੱਲ ਕਰਦਿਆਂ ਕਿਹਾ, "ਮੈਂ ਆਪਣੇ ਮਾਤਾ-ਪਿਤਾ ਨੂੰ ਦੇਖਦੀ ਹਾਂ। ਉਨ੍ਹਾਂ ਦੀ ਕਦੇ ਲੜਾਈ ਨਹੀਂ ਹੋਈ। ਇਸ ਲਈ, ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਵੀ ਕੰਮ ਕਰੇਗਾ।"

ਅੰਤਰ ਜਾਤੀ ਵਿਆਹ

ਭਾਰਤ ਵਿੱਚ ਆਪਣੀ ਜਾਤੀ ਦੇ ਅੰਦਰ ਵਿਆਹ ਕਰਵਾਉਣਾ, ਵਿਆਹ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਹੈ।

ਸਾਲ 2014 ਵਿੱਚ 70,000 ਤੋਂ ਵੱਧ ਲੋਕਾਂ ਦੇ ਸਰਵੇਖਣ ਵਿੱਚ, ਭਾਰਤ ਦੇ 10% ਤੋਂ ਘੱਟ ਸ਼ਹਿਰੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੇ ਵੀ ਆਪਣੀ ਜਾਤੀ ਤੋਂ ਬਾਹਰ ਵਿਆਹ ਕੀਤਾ ਸੀ ਅਤੇ ਬਹੁਤ ਸਾਰੇ ਉਨ੍ਹਾਂ ਦੀ ਜਾਤੀ ਜਾਂ ਉਪ-ਜਾਤੀ ਤੋਂ ਬਾਹਰ ਨਹੀਂ ਸਨ।

ਦੂਜੇ ਧਰਮ ਵਿੱਚ ਵਿਆਹ ਤਾਂ ਹੋਰ ਵੀ ਘੱਟ ਸਨ ਸਿਰਫ਼ 5% ਸ਼ਹਿਰੀ ਉੱਤਰਦਾਤਾਵਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੇ ਆਪਣੇ ਧਰਮ ਤੋਂ ਬਾਹਰ ਵਿਆਹ ਕੀਤਾ ਸੀ।

ਵੀਡੀਓ ਕੈਪਸ਼ਨ,

ਅਮੈਂਡਾ ਫਲੋਰੈਸ

ਭਾਰਤ ਵਿੱਚ ਨੌਜਵਾਨ ਅਕਸਰ ਆਪਣੀ ਜਾਤੀ ਤੋਂ ਬਾਹਰ ਵਿਆਹ ਕਰਨ ਦੀ ਆਪਣੀ ਇੱਛਾ ਜ਼ਾਹਿਰ ਕਰਦੇ ਹਨ।

ਪਰ ਲੋਕਾਂ ਦੁਆਰਾ ਸਰਵੇਖਣ ਵਿੱਚ ਦਿੱਤੇ ਗਏ ਜਵਾਬਾਂ ਅਤੇ ਅਤੇ ਉਨ੍ਹਾਂ ਦੁਆਰਾ ਲਏ ਗਏ ਅਸਲ ਫੈਸਲਿਆਂ ਵਿਚਕਾਰ ਇੱਕ ਵੱਡਾ ਪਾੜਾ ਹੁੰਦਾ ਹੈ।

2015 ਵਿੱਚ, ਅਧਿਐਨ ਕਰਨ ਵਾਲਿਆਂ ਨੇ ਵਿਆਹ ਸਬੰਧੀ ਵੈੱਬਸਾਈਟਾਂ ਰਾਹੀਂ 1,000 ਸੰਭਾਵੀ ਲਾੜੀਆਂ ਨਾਲ ਸੰਪਰਕ ਕੀਤਾ ਅਤੇ ਦੇਖਿਆ ਕਿ ਉਨ੍ਹਾਂ ਵਿੱਚੋਂ ਅੱਧਿਆਂ ਨੇ ਆਪਣੀ ਜਾਤੀ ਤੋਂ ਇਲਾਵਾ ਹੋਰ ਜਾਤੀ ਸਮੂਹਾਂ ਨਾਲ ਸਬੰਧਤ ਸੰਭਾਵੀ ਜੀਵਨਸਾਥੀ ਵਿੱਚ ਦਿਲਚਸਪੀ ਪ੍ਰਗਟਾਈ, ਜਦਕਿ ਲਗਭਗ ਸਾਰੀਆਂ ਨੇ ਹੀ ਆਪਣੀ ਜਾਤੀ ਦੇ ਮਰਦਾਂ ਵਿੱਚ ਦਿਲਚਸਪੀ ਦਿਖਾਈ।

ਇੱਕ ਸੰਭਾਵੀ ਦਲਿਤ (ਪਹਿਲਾਂ ਅਛੂਤ ਵਜੋਂ ਜਾਣੇ ਜਾਂਦੇ ਸਨ) ਲਾੜੇ ਨੂੰ, ਵਿਦਿਅਕ ਯੋਗਤਾਵਾਂ, ਤਨਖ਼ਾਹ ਅਤੇ ਦਿੱਖ (ਗੋਰਾ ਰੰਗ) ਵਿੱਚ ਵੀ ਲਗਭਗ ਇੱਕੋ ਜਿਹਾ ਹੋਣ ਦੇ ਬਾਵਜੂਦ, ਸਭ ਤੋਂ ਘੱਟ ਸੰਪਰਕ ਕੀਤੇ ਜਾਣ ਦੀ ਸੰਭਾਵਨਾ ਸੀ।

ਇਸ ਰੂੜੀਵਾਦੀ ਪਿਛੋਕੜ ਦੇ ਵਿਰੁੱਧ, ਨਿੱਜੀ ਪਸੰਦ ਦਾ ਕੋਈ ਵੀ ਕੰਮ ਫਿਰ ਬਗਾਵਤ ਬਣ ਜਾਂਦਾ ਹੈ ਅਤੇ ਖ਼ਤਰੇ ਨਾਲ ਭਰਿਆ ਹੁੰਦਾ ਹੈ।

ਤਸਵੀਰ ਸਰੋਤ, Getty Images/AFP

ਤਸਵੀਰ ਕੈਪਸ਼ਨ,

ਕਈ ਮਾਮਲਿਆਂ ਵਿੱਚ ਮੁੰਡੇ-ਕੁੜੀ ਦੇ ਭੱਜਣ ਮਗਰੋਂ ਘਰਦਿਆਂ ਨੇ ਹੀ ਬਲਾਤਕਾਰ ਦੇ ਕੇਸ ਦਰਜ ਕਰਵਾ ਦਿੱਤੇ

ਮਾਪਿਆਂ ਦੁਆਰਾ ਹੀ ਬਲਾਤਕਾਰ ਦੇ ਮਾਮਲੇ ਦਰਜ

2014 ਵਿੱਚ, ਮੈਂ ਸਾਲ 2013 ਵਿੱਚ ਦਿੱਲੀ ਦੀਆਂ ਸੱਤ ਜ਼ਿਲ੍ਹਾ ਅਦਾਲਤਾਂ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ ਪਾਸ ਕੀਤੇ ਗਏ ਹਰ ਫੈਸਲੇ ਦੀ ਜਾਂਚ ਕੀਤੀ।

ਇਹ ਕੁੱਲ ਮਿਲਾ ਕੇ ਲਗਭਗ 600 ਸਨ। ਅਦਾਲਤਾਂ ਦੇ ਸਾਹਮਣੇ 460 ਮਾਮਲਿਆਂ ਵਿੱਚੋਂ ਜਿਨ੍ਹਾਂ 'ਤੇ ਪੂਰੀ ਤਰ੍ਹਾਂ ਬਹਿਸ ਹੋਈ, ਸਭ ਤੋਂ ਵੱਡੀ ਸ਼੍ਰੇਣੀ (40%) ਅਜਿਹੇ ਮਾਮਲਿਆਂ ਦੀ ਸੀ ਜਿਨ੍ਹਾਂ ਵਿੱਚ ਸਹਿਮਤੀ ਵਾਲੇ ਜੋੜੇ ਜਾਂ ਕਥਿਤ ਤੌਰ 'ਤੇ ਸਹਿਮਤੀ ਵਾਲੇ ਜੋੜੇ ਸ਼ਾਮਲ ਸਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਜੋੜੇ ਭੱਜ ਹੋਏ ਦਿਖਾਈ ਦਿੱਤੇ, ਜਿਸ ਤੋਂ ਬਾਅਦ ਮਾਪਿਆਂ, ਆਮ ਤੌਰ 'ਤੇ ਮਹਿਲਾ ਦੇ ਮਾਪਿਆਂ ਨੇ ਪੁਲਿਸ ਕੋਲ ਅਗਵਾ ਅਤੇ ਬਲਾਤਕਾਰ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ।

ਵੀਡੀਓ ਕੈਪਸ਼ਨ,

ਖ਼ੌਫ਼ ਦੇ ਸਾਏ ਹੇਠਾਂ ਜਿਉਂਦੇ ਅੰਤਜਾਤੀ ਵਿਆਹ ਕਰਵਾਉਣ ਵਾਲੇ ਜੋੜੇ

ਉਨ੍ਹਾਂ ਵਿੱਚੋਂ ਬਹੁਤ ਸਾਰੇ ਮਾਮਲਿਆਂ ਵਿੱਚ ਅੰਤਰ-ਜਾਤੀ ਜਾਂ ਅੰਤਰ-ਧਾਰਮਿਕ ਰਿਸ਼ਤੇ ਸ਼ਾਮਲ ਸਨ।

ਜਿਨਸੀ ਏਜੰਸੀ ਦਾ ਅਭਿਆਸ ਕਰਨ ਵਾਲੇ ਨੌਜਵਾਨਾਂ ਨੇ ਆਪਣੇ ਵਿਸ਼ਵਾਸ ਢਾਂਚੇ ਲਈ ਅਜਿਹਾ ਖ਼ਤਰਾ ਪੈਦਾ ਕੀਤਾ ਕਿ ਪਰਿਵਾਰ ਵਿੱਚ ਬਲਾਤਕਾਰ ਦੇ ਕੇਸ ਦਾ "ਕਲੰਕ" ਉਸ ਤੋਂ ਬਿਹਤਰ ਸੀ।

ਲਵ-ਜੇਹਾਦ

ਇਹ ਸਥਿਤੀ ਹੋਰ ਵਿਗੜ ਸਕਦੀ ਹੈ। ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਵਿੱਚ ਕੱਟੜਪੰਥੀ ਹਿੰਦੂ ਸਮੂਹਾਂ ਨੇ "ਲਵ-ਜੇਹਾਦ" ਵਰਗੀ ਲਹਿਰ ਨੂੰ ਹਵਾ ਦਿੱਤੀ ਹੈ।

ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਉਹ ਮੁਸਲਮਾਨ ਮਰਦਾਂ 'ਤੇ ਹਿੰਦੂ ਔਰਤਾਂ ਨਾਲ ਵਿਆਹ ਕਰਕੇ ਉਨ੍ਹਾਂ ਦੇ ਧਰਮ ਪਰਿਵਰਤਨ ਦਾ ਦੋਸ਼ ਲਗਾਉਣ ਲਈ ਵਰਤਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੇਂਦਰ ਵਿੱਚ ਸ਼ਾਸਿਤ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇਸ਼ ਦੇ ਕਈ ਸੂਬਿਆਂ ਵਿੱਚ ਸੱਤਾ ਵਿੱਚ ਹੈ ਤੇ ਅਜਿਹੇ ਕਈ ਸੂਬਿਆਂ ਨੇ ਹੁਣ ਵਿਆਹ ਦੇ ਉਦੇਸ਼ ਲਈ ਔਰਤਾਂ 'ਤੇ ਧਰਮ ਪਰਿਵਰਤਨ ਲਈ "ਜ਼ਬਰਦਸਤੀ" ਕਰਨ ਵਾਲੇ ਮਰਦਾਂ ਲਈ ਸਖ਼ਤ ਸਜ਼ਾਵਾਂ ਲਿਆਂਦੀਆਂ ਹਨ।

ਉਨ੍ਹਾਂ ਨੇ ਭਾਰਤ ਵਿੱਚ ਲਵ ਪੁਲਿਸਿੰਗ ਨੂੰ ਵੈਧਤਾ ਦਿੰਦੇ ਹੋਏ, ਅੰਤਰਜਾਤੀ ਜੋੜਿਆਂ ਦੀ ਸਹਿਮਤੀ 'ਤੇ ਵੀ ਪਾਬੰਦੀਆਂ ਸ਼ਾਮਲ ਕੀਤੀਆਂ ਹਨ।

ਪ੍ਰੇਮੀਆਂ ਦੇ ਖਿਲਾਫ ਇਹ ਯੁੱਧ ਭਾਰਤ ਵਿੱਚ ਨਾ ਸਿਰਫ ਅੰਤਰ-ਸਮੂਹ ਵਿਆਹਾਂ ਨੂੰ ਹੋਰ ਗੁਪਤ ਕਰਨ ਦੀ ਸੰਭਾਵਨਾ ਰੱਖਦਾ ਹੈ ਬਲਕਿ ਇਸ ਦੇ ਨਾਲ ਪਿਆਰ ਅਤੇ ਵਿਆਹ ਦੇ ਅੰਕੜਿਆਂ ਦਾ ਬਾਹਰ ਆਉਣਾ ਵੀ ਔਖਾ ਹੋ ਜਾਵੇਗਾ ਅਤੇ ਸੰਭਾਵਨਾ ਹੈ ਕਿ ਇਹ ਘੱਟ ਭਰੋਸੇਯੋਗ ਹੋਣਗੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਭਵ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਿਆਰ ਅਤੇ ਗੈਰ ਜਾਤੀ ਵਾਲੇ ਵਿਆਹ ਦੇ ਅੰਕੜੇ ਸਪਸ਼ਟ ਰੂਪ ਵਿੱਚ ਸਾਹਮਣੇ ਨਾ ਆਉਣ

ਗੈਰ ਧਰਮ ਵਿੱਚ ਵਿਆਹ ਕਰਵਾਉਣ ਵਾਲੇ ਇੱਕ ਅਜਿਹੇ ਹੀ ਜੋੜੇ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਔਰਤ ਦੇ ਪਰਿਵਾਰ ਵੱਲੋਂ ਕਿਸ-ਕਿਸ ਤਰ੍ਹਾਂ ਦੀਆਂ ਚੀਜ਼ਾਂ ਝੱਲਣੀਆਂ ਪਈਆਂ ਅਤੇ ਆਖਰਕਾਰ ਉਨ੍ਹਾਂ ਨੇ ਸਥਾਨਕ ਸਰਕਾਰੀ ਦਫਤਰ ਵਿੱਚ ਆਪਣੇ ਨਾਮ ਜਨਤਕ ਕੀਤੇ ਜਾਣ ਦੇ ਡਰ ਤੋਂ ਵਿਆਹ ਰਜਿਸਟਰਡ ਨਾ ਕਰਵਾਉਣ ਦਾ ਫੈਸਲਾ ਲਿਆ।

ਦੁਹਰੀ ਜ਼ਿੰਦਗੀਆਂ ਜੀ ਰਹੇ ਨਿਤਿਨ ਨੇ ਕਿਹਾ, "ਤੁਹਾਡੇ ਅੰਕੜੇ ਦਰਸਾਉਂਦੇ ਹਨ ਕਿ ਅੰਤਰ-ਸਮੂਹ ਵਿਆਹ ਬਹੁਤ ਘੱਟ ਹਨ। ਪਰ ਇਹ ਤੁਹਾਨੂੰ ਪਿਆਰ ਬਾਰੇ ਨਹੀਂ ਦਿਖਾਉਂਦੇ।"

ਇਹ ਉਹ ਲੈਂਡਸਕੇਪ ਹੋ ਸਕਦਾ ਹੈ ਜਿਸ 'ਤੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਬਹਾਦਰੀ ਨਾਲ ਲੜ ਰਹੇ ਹਨ, ਪਰ ਆਖਰਕਾਰ ਹਾਰ ਰਹੇ ਹਨ।

ਪਹਿਚਾਣ ਦੀ ਗੋਪਨੀਯਤਾ ਬਣਾਈ ਰੱਖਣ ਲਈ ਇਸ ਲੇਖ ਵਿੱਚ ਕੁਝ ਨਾਂ ਬਦਲੇ ਗਏ ਹਨ।

ਰੁਕਮਣੀ ਐੱਸ, ਐਮਾਜ਼ਾਨ ਵੈਸਟਲੈਂਡ ਦੁਆਰਾ ਪ੍ਰਕਾਸ਼ਿਤ ਇੱਕ ਨਵੀਂ ਕਿਤਾਬ, 'ਹੋਲ ਨੰਬਰਸ ਐਂਡ ਹਾਫ ਟਰੂਥਸ: ਵਾਟ ਡੇਟਾ ਕੈਨ ਐਂਡ ਕੈਨਨੌਟ ਟੇਲ ਯੂ ਅਬਾਊਟ ਮਾਡਰਨ ਇੰਡੀਆ' ਦੇ ਲੇਖਿਕਾ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)