ਭਾਰਤ ਚ ਲੱਖਾਂ ਔਰਤਾਂ ਕੰਮ ਕਰਨਾ ਕਿਉਂ ਛੱਡ ਰਹੀਆਂ ਹਨ?

ਫੋਟੋ ਕੈਪਸ਼ਨ ਜ਼ਿਆਦਾਤਰ ਔਰਤਾਂ ਸ਼ਹਿਰਾਂ ਵਿਚ ਕੰਮ ਲੱਭਦੀਆਂ ਹਨ।

ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ, ਔਰਤਾਂ ਦੀ ਗਿਣਤੀ ਨਾ ਕੇਵਲ ਮਜਦੂਰ ਵਰਗ ਵਿਚ ਬਲਕਿ ਦਫ਼ਤਰੀ ਕਰਮਚਾਰੀ ਵਰਗ ਵਿਚ ਵੀ ਘੱਟ ਰਹੀ ਹੈ।

• ਸਾਲ 2004-05 ਤੋਂ 2011-12 ਵਿਚਾਲੇ ਕਰੀਬ 20 ਲੱਖ ਔਰਤਾਂ ਨੇ ਕੰਮ ਛੱਡਿਆ

• ਮਜਦੂਰ ਵਰਗ ਵਿਚ 1993-94 ਵਿਚ ਕੰਮਕਾਜੀ ਔਰਤਾਂ ਦੀ ਦਰ 42 ਫੀਸਦੀ ਤੋਂ ਘੱਟ ਕੇ ਸਾਲ 2011-12 ਵਿਚ 31 ਫੀਸਦੀ ਰਹਿ ਗਈ

• ਦਿਹਾਤੀ ਖੇਤਰ ਵਿਚ ਵੀ ਸਾਲ 2004-05 ਅਤੇ 2009-10 ਵਿਚਾਲੇ 49 ਫੀਸਦੀ ਤੋਂ ਘੱਟ ਕੇ 37.8 ਫੀਸਦੀ ਦਰਜ ਹੋਈ

ਇਨ੍ਹਾਂ ਅੰਕੜਿਆਂ ਵਿਚ ਕੰਮ ਛੱਡਣ ਵਾਲੀਆਂ ਔਰਤਾਂ ਦਾ ਸਭ ਤੋਂ ਵੱਡਾ 53 ਫੀਸਦੀ ਹਿੱਸਾ 15 ਤੋਂ 24 ਸਾਲ ਦੀ ਉਮਰ ਦੀਆਂ ਔਰਤਾਂ ਦਾ ਹੈ, ਜੋ ਕਿ ਪਿੰਡਾਂ ਵਿਚ ਰਹਿਣ ਵਾਲੀਆਂ ਹਨ। ਹਾਲਾਂਕਿ, ਸਾਲ 2004-05 ਤੋਂ 2009-10 ਵਿਚ ਜਿੱਥੇ 2 ਲੱਖ ਮਰਦ ਕੰਮਕਾਜ ਨਾਲ ਜੁੜੇ ਉਥੇ ਹੀ 21.7 ਲੱਖ ਔਰਤਾਂ ਨੇ ਕੰਮ ਛੱਡਿਆ। ਨੈਸ਼ਨਲ ਸੈਂਪਲ ਸਰਵੇਅ ਸੰਗਠਨ ਅਤੇ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਤੇ ਵਿਸ਼ਵ ਬੈਂਕ ਦੇ ਖੋਜਕਾਰਾਂ ਦੀ ਇਕ ਟੀਮ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਅਜਿਹਾ ਕਿਉਂ ਹੋ ਰਿਹਾ ਹੈ ?

ਇਕ ਖੋਜ ਵਿਚ ਲੁਈਸ ਏ ਐਂਡਰਸ, ਬਸਪ ਦਾਸਗੁਪਤਾ, ਜਾਰਜ ਜੋਸਫ਼, ਵਿਨੋਜ ਅਬਰਾਹਮ ਅਤੇ ਮਾਰੀਆ ਕੋਰਿਆ ਅਨੁਸਾਰ, "ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ, ਕਿ ਜਿੱਥੇ ਭਾਰਤ ਆਪਣੇ ਆਪ ਨੂੰ ਆਰਥਿਕ ਵਿਕਾਸ ਅਤੇ ਰੁਜ਼ਗਾਰ ਵਿਕਾਸ ਨੂੰ ਵਧਾਉਣ ਲਈ ਸੰਤੁਲਿਤ ਕਰਦਾ ਹੈ, ਉਥੇ ਹੀ ਮਜ਼ਦੂਰ ਵਰਗ ਵਿਚ ਔਰਤਾਂ ਦੀ ਪੂਰੀ ਭਾਗੀਦਾਰੀ ਨੂੰ ਵੀ ਯਕੀਨੀ ਬਣਾਇਆ ਜਾਵੇ।

ਅਜਿਹੇ ਵਿਚ ਸਵਾਲ ਇਹ ਖੜਾ ਹੁੰਦਾ ਹੈ ਕਿ ਭਾਰਤ ਦੇ ਇਸ ਦੌਰ ਵਿਚ ਜਦੋਂ ਅਰਥਿਵਵਸਥਾ ਵਿਚ ਤਾਂ ਸਥਾਈ ਵਿਕਾਸ ਹੋ ਰਿਹਾ ਹੈ ਪਰ ਕੰਮਕਾਜ ਵਿਚ ਔਰਤਾਂ ਦੀ ਭਾਗੀਦਾਰੀ ਵਿਚ ਗਿਰਾਵਟ ਕਿਉਂ ਆ ਰਹੀ ਹੈ ?

Image copyright EPA
ਫੋਟੋ ਕੈਪਸ਼ਨ ਖੋਜਕਾਰਾਂ ਮੁਤਾਬਕ ਔਰਤਾਂ ਨੂੰ ਜਿਆਦਾ ਮੌਕੇ ਦੇਣ ਦੀ ਲੋੜ

ਜੇਕਰ ਇਸ ਲਈ ਸਮਾਜਕ ਕਾਰਨਾਂ ਦੀ ਗੱਲ ਕਰੀਏ ਤਾਂ ਅਕਸਰ ਜਿਹੜੇ ਕਾਰਨ ਸਾਹਮਣੇ ਆਉਂਦੇ ਹਨ, ਉਹ ਵਿਆਹ, ਬੱਚਿਆਂ ਦਾ ਹੋਣਾ, ਵਿਲੱਖਣ ਲਿੰਗ, ਪੱਖਪਾਤ, ਪਿਤਾਪੁਰਖੀ ਵਿਚਾਰਧਾਰਾ ਆਦਿ ਮੰਨੇ ਜਾਂਦੇ ਹਨ।

ਪਰ ਸਿਰਫ਼ ਇਹੀ ਕਾਰਨ ਤਾਂ ਨਹੀਂ ਹੋ ਸਕਦੇ, ਕਿਉਂਕਿ ਖੋਜ ਅਨੁਸਾਰ ਦੇਖਿਆ ਗਿਆ ਹੈ ਕਿ ਪਿੰਡਾਂ ਵਿਚ ਵਿਆਹ ਤੋਂ ਬਾਅਦ ਕੰਮਕਾਜ ਵਿਚ ਔਰਤਾਂ ਦੀ ਭਾਗੀਦਾਰੀ ਹੋਰ ਵੱਧ ਜਾਂਦੀ ਹੈ, ਜਦਕਿ ਸ਼ਹਿਰਾਂ ਵਿਚ ਠੀਕ ਇਸ ਦੇ ਉਲਟ ਹੁੰਦਾ ਹੈ। ਪਰ ਇੱਥੇ ਅੰਕੜੇ ਪਿੰਡਾਂ ਵਿਚ ਔਰਤਾਂ ਵੱਲੋਂ ਕੰਮਕਾਜ ਛੱਡਣ ਦੇ ਜਿਆਦਾ ਹਨ।

ਕੰਮਕਾਜ ਵਿਚ ਔਰਤਾਂ ਦੀ ਭਾਗੀਦਾਰੀ ਅਤੇ ਸਿੱਖਿਆ ਵਿਚ ਔਰਤਾਂ ਦੀ ਭਾਗੀਦਾਰੀ ਦੀਆਂ ਦਰਾਂ ਦੀ ਤੁਲਨਾ ਕਰਨ ਤੋਂ ਬਾਅਦ ਖੋਜਕਰਤਾਵਾਂ ਦਾ ਮੱਤ ਹੈ ਕਿ ਪੇਂਡੂ ਕੁੜੀਆਂ ਅਤੇ ਔਰਤਾਂ ਜਿੰਨ੍ਹਾਂ ਦੀ ਉਮਰ 15 ਤੋਂ 24 ਸਾਲ ਵਿਚਾਲੇ ਹੈ, ਉਹ ਕੰਮਕਾਜ ਵਿਚ ਪੈਰ ਰੱਖਣ ਦੀ ਬਜਾਇ ਆਪਣੀ ਬੁਨਿਆਦੀ ਹਾਈ ਸਕੂਲ ਦੀ ਸਿੱਖਿਆ ਪੂਰੀ ਕਰਨ ਵੱਲ ਰੁਚਿਤ ਹਨ। ਇਸ ਤੋਂ ਇਲਾਵਾ ਇਨ੍ਹਾਂ ਖੋਜਕਰਤਾਵਾਂ ਦੇ ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ, ਬੱਚਿਆਂ ਨੂੰ ਸਕੂਲ ਭੇਜ ਕੇ ਅਮੀਰਾਂ ਨਾਲੋਂ ਵੱਧ ਗ਼ਰੀਬਾਂ ਦੀ ਆਮਦਨ ਵਿਚ ਤਬਦੀਲੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਅਸਥਾਈ ਕਰਮਚਾਰੀ, ਜਿੰਨ੍ਹਾਂ ਵਿਚ ਮੁੱਖ ਤੌਰ 'ਤੇ ਔਰਤਾਂ ਉਦੋਂ ਵੀ ਕੰਮ ਛੱਡਦੀਆਂ ਹਨ, ਜਦੋਂ ਸਿਰਫ ਸਥਾਈ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਕੀਤਾ ਜਾਂਦਾ ਹੈ ਤੇ ਜਿੰਨ੍ਹਾਂ ਵਿਚ ਮੁੱਖ ਤੌਰ 'ਤੇ ਮਰਦ ਹੁੰਦੇ ਹਨ।

ਇਸ ਤੋਂ ਇਲਾਵਾ ਖੋਜ ਇਹ ਵੀ ਕਹਿੰਦੀ ਹੈ ਕਿ, ਜਦੋਂ ਪਰਿਵਾਰ ਦੀ ਸਥਾਈ ਆਮਦਨ ਵਿਚ ਸੁਧਾਰ ਹੋ ਜਾਂਦਾ ਹੈ ਤਾਂ ਵੀ ਔਰਤਾਂ ਕੰਮਕਾਜ ਛੱਡ ਕੇ ਘਰ ਦੇ ਕੰਮਾਂ ਵਿਚ ਮਸ਼ਰੂਫ਼ ਹੋ ਜਾਂਦੀਆਂ ਹਨ।

Image copyright AFP
ਫੋਟੋ ਕੈਪਸ਼ਨ ਬਹੁਤ ਔਰਤਾਂ ਘਰਾਂ ਤੋਂ ਬਾਹਰ ਅਤੇ ਆਪਣੇ ਖੇਤਾਂ ਵਿਚ ਕੰਮ ਕਰਦੀਆਂ ਹਨ।

ਪਰ ਇੱਥੇ ਜੇਕਰ ਗੱਲ ਕਰੀਏ ਕਿ ਔਰਤਾਂ ਸਿੱਖਿਆ ਪ੍ਰਾਪਤ ਕਰਨ ਲਈ ਕੰਮਕਾਜ ਛੱਡ ਦਿੰਦੀਆਂ ਹਨ ਤਾਂ ਇਸ ਦਾ ਇਹ ਮਤਲਬ ਇਹ ਨਹੀਂ ਕਿ ਉਹ ਆਖ਼ਰਕਾਰ ਕੰਮ ਹੀ ਕਰਨਗੀਆਂ ਕਿਉਂਕਿ ਖੋਜ ਇਹ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ, ਹਾਈ ਸਕੂਲ ਤੱਕ ਸਿੱਖਿਆ ਦੇ ਨਾਲ ਔਰਤਾਂ ਨੂੰ ਕੰਮ ਕਰਨ ਦੀ ਕੋਈ ਖਾਸ ਪ੍ਰੇਰਨਾ ਨਹੀਂ ਮਿਲਦੀ।

ਭਾਰਤ ਵਿਚ ਕੰਮਕਾਜ ਦੀ ਭੂਮਿਕਾ ਵਿਚ ਔਰਤਾਂ ਦੀ ਭਾਗੀਦਾਰੀ ਦਾ ਇੱਕ ਮਾੜਾ ਰਿਕਾਰਡ ਰਿਹਾ ਹੈ। ਕੌਮਾਂਤਰੀ ਮਜ਼ਦੂਰ ਸੰਗਠਨ ਨੇ 2013 ਵਿਚ 131 ਦੇਸ਼ਾਂ ਵਿਚੋਂ 121 ਸਥਾਨ ਦਿੱਤਾ।

ਜਦੋਂ ਔਰਤਾਂ ਕੰਮਕਾਜ ਤੋਂ ਬਾਹਰ ਨਿਕਲਣ ਦੀ ਗੱਲ ਕਰਦੀਆਂ ਹਨ ਤਾਂ ਇਹ ਭਾਰਤ ਲਈ ਕੋਈ ਆਮ ਗੱਲ ਨਹੀਂ ਹੈ। ਸਾਲ 2004 ਅਤੇ 2012 ਦੇ ਵਿਚਾਲੇ, ਚੀਨ ਵਿਚ ਔਰਤਾਂ ਦੀ ਮਜ਼ਦੂਰ ਵਰਗ ਵਿਚ ਭਾਗੀਦਾਰੀ ਦੀ ਦਰ 68 ਫੀਸਦੀ ਤੋਂ ਘੱਟ ਕੇ 64 ਫੀਸਦੀ ਰਹਿ ਗਈ ਸੀ, ਪਰ ਭਾਰਤ ਦੀ ਤੁਲਨਾ ਇਹ ਦਰ ਬਹੁਤ ਜ਼ਿਆਦਾ ਹੈ। ਉਦਾਹਰਣ ਵਜੋਂ, ਗੁਆਂਢੀ ਦੇਸ਼ ਸ਼੍ਰੀਲੰਕਾ ਵਿੱਚ ਇਹ ਅੰਕੜਾ ਸਿਰਫ 2 ਫੀਸਦੀ ਹੈ।

ਇਸ ਸਭ ਦੇ ਨਾਲ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਔਰਤਾਂ ਨੂੰ ਖੇਤੀਬਾੜੀ ਤੋਂ ਬਾਹਰ ਬਿਹਤਰ ਅਤੇ ਢੁਕਵੇਂ ਅਵਸਰਾਂ ਦੀ ਲੋੜ ਹੈ ਅਤੇ ਉਥੇ ਹੀ ਪੇਂਡੂ ਬਜ਼ਾਰਾਂ ਨੂੰ ਅਜਿਹੀਆਂ ਨੌਕਰੀਆਂ ਪੇਸ਼ ਕਰਨ ਦੀ ਲੋੜ ਹੈ, ਜੋ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਵੀਕਾਰਨਯੋਗ ਹੋਵੇ।