ਸੋਸ਼ਲ: ਇੱਕ ਹੱਥ ਵਾਲੀ ਕੁੜੀ ਦੇ ਦੀਵਾਨੇ ਹੋਏ ਲੋਕ

social

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ,

ਇੱਕ ਹੱਥ ਵਾਲੀ ਕੁੜੀ ਲੌਰੇਨ ਦੇ ਦੀਵਾਨੇ ਹੋਏ ਲੋਕ

ਕਮੀਆਂ ਹਰ ਸ਼ਖ਼ਸ `ਚ ਹੁੰਦੀਆਂ ਹਨ, ਕੋਈ ਅਜਿਹਾ ਨਹੀਂ ਹੁੰਦਾ ਜਿਸ `ਚ ਸਿਰਫ਼ ਖੂਬੀਆਂ ਹੀ ਹੋਣ।

ਜ਼ਿੰਦਗੀ ਦੀ ਜੰਗ ਉਹੀ ਜਿੱਤਦਾ ਹੈ ਜੋ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾ ਲਵੇ।

21 ਸਾਲ ਦੀ ਲੌਰੇਨ ਨੇ ਅਜਿਹਾ ਹੀ ਕਰਕੇ ਜ਼ਿੰਦਾਦਿਲੀ ਦੀ ਮਿਸਾਲ ਕਾਇਮ ਕੀਤੀ ਹੈ।

ਪਿਛਲੇ ਸਾਲ ਇੱਕ ਹਾਦਸੇ 'ਚ ਲੌਰੇਨ ਨੇ ਆਪਣਾ ਇੱਕ ਹੱਥ ਗੁਆ ਲਿਆ, ਬਾਵਜੂਦ ਇਸ ਦੇ ਉਹ ਹੌਂਸਲਾ ਨਹੀਂ ਹਾਰੀ।

ਆਪਣੀ ਖੁਸ਼ ਮਿਜਾਜ਼ੀ ਤੇ ਹਾਜ਼ਰ ਜਵਾਬੀ ਦੀ ਬਦੌਲਤ ਉਹ ਇੰਟਰਨੈੱਟ 'ਤੇ ਛਾਈ ਹੋਈ ਹੈ। ਉਸ ਦਾ ਮੰਨਣਾ ਹੈ ਕਿ ਹਾਸੇ ਮਜ਼ਾਕ ਦੀ ਆਦਤ ਸਦਕਾ ਹੀ ਉਹ ਮੁਸ਼ਕਲ ਸਮਿਆਂ 'ਚੋਂ ਨਿਕਲ ਸਕੀ ਹੈ।

ਸੋਸ਼ਲ ਮੀਡੀਆ 'ਤੇ ਛਾਈ ਰਹੀ ਲੌਰੇਨ

ਲੌਰੇਨ ਹੱਸਦੇ ਹੋਏ ਕਹਿੰਦੀ ਹੈ, ''ਮੈਂ ਕਦੇ 'ਤਾੜੀ ਮਾਰਨ ਵਾਲੀ' ਇਮੋਜੀ ਨਹੀਂ ਬਣਾਉਂਦੀ ਕਿਉਂਕਿ ਮੈਂ ਅਸਲ 'ਚ ਤਾੜੀ ਮਾਰ ਹੀ ਨਹੀਂ ਪਾਉਂਦੀ।''

ਤਸਵੀਰ ਸਰੋਤ, INSTAGRAM

ਤਸਵੀਰ ਕੈਪਸ਼ਨ,

ਸੋਸ਼ਲ ਮੀਡੀਆ 'ਤੇ ਲੌਰੇਨ ਦੀ ਖੂਬ ਚਰਚਾ ਹੋ ਰਹੀ ਹੈ

ਪਹਿਲਾਂ ਉਸ ਨੂੰ ਆਪਣੇ ਕੱਟੇ ਹੋਏ ਹੱਥ 'ਤੇ ਹੱਸਣਾ ਅਜੀਬ ਲੱਗਦਾ ਸੀ, ਪਰ ਜਦੋਂ ਤੋਂ ਉਸ ਨੇ ਅਜਿਹਾ ਕਰਨਾ ਸ਼ੁਰੂ ਕੀਤਾ ਤਾਂ ਸਭ ਕੁਝ ਬਦਲ ਗਿਆ।

ਲੌਰੇਨ ਨੇ ਟਵਿਟਰ ਤੇ ਕਾਫੀ ਮਜ਼ੇਦਾਰ ਟਵੀਟ ਕੀਤੇ, ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਵੀ ਖੂਬ ਸ਼ੇਅਰ ਕੀਤੀਆ।

ਕਈ ਮੁੰਡੇ ਲੌਰੇਨ ਨਾਲ ਵਿਆਹ ਕਰਵਾਉਣਾ ਚਾਹੁੰਦੇ

ਉਸ ਨੇ ਡੇਟਿੰਗ ਸਾਈਟ ਟਿੰਡਰ 'ਤੇ ਆਪਣੀ ਪ੍ਰੋਫਾਈਲ ਵੀ ਬਣਾਈ ਹੋਈ ਹੈ। ਕਈ ਮੁੰਡੇ ਲੌਰੇਨ ਦੇ ਦੀਵਾਨੇ ਹਨ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ।

ਟਿੰਡਰ ਪ੍ਰੋਫਾਈਲ 'ਚ ਉਹ ਆਪਣੀ ਸ਼ਖ਼ਸੀਅਤ ਨੂੰ 10 'ਚੋਂ 20, ਚਿਹਰੇ ਨੂੰ 10 'ਚੋਂ 10 ਅਤੇ ਸਰੀਰ ਨੂੰ 10 'ਚੋਂ 9 ਨੰਬਰ ਦਿੰਦੀ ਹੈ। ਨਾਲ ਹੀ ਉਹ ਇਹ ਵੀ ਦੱਸਦੀ ਹੈ ਕਿ ਉਸ ਦੇ ½ ਯਾਨਿ ਕਿ ਦੋ ਵਿੱਚੋਂ ਇੱਕ ਹੀ ਹੱਥ ਹੈ।

ਲੋਕ ਨਾ ਸਿਰਫ਼ ਉਸ ਦੀ ਹਾਂਪੱਖੀ ਸੋਚ ਤੋਂ ਪ੍ਰਭਾਵਿਤ ਹਨ, ਬਲਕਿ ਉਸ ਨੂੰ ਵਿਆਹ ਦੀ ਪੇਸ਼ਕਸ਼ ਵੀ ਕਰਦੇ ਹਨ।

ਯਾਨਿ ਲੌਰੇਨ ਆਪਣੀ ਜ਼ਿੰਦਗੀ ਨੂੰ ਤਾਂ ਪੂਰੀ ਤਰ੍ਹਾਂ ਜਿਉਂ ਹੀ ਰਹੀ ਹੈ, ਨਾਲ ਹੀ ਹੋਰਨਾਂ ਨੂੰ ਵੀ ਜਿਉਣਾ ਸਿਖਾ ਰਹੀ ਹੈ।

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)