ਕੀ ਬੱਚਿਆਂ ਦੀ ਪਰਵਰਿਸ਼ ਲਿੰਗ ਭੇਦ ਬਿਨਾਂ ਹੋਣੀ ਚਾਹੀਦੀ ਹੈ ?

Gender neutralization

ਤਸਵੀਰ ਸਰੋਤ, iStock

ਕੈਟਰੀਓਨਾ ਵ੍ਹਾਈਟ

ਔਰਤਾਂ ਬਹੁਕੰਮੀ ਹੁੰਦੀਆਂ ਹਨ, ਜਦਕਿ ਮਰਦਾਂ ਨੂੰ ਸਥਾਨਕ ਜਾਣਕਾਰੀ ਜ਼ਿਆਦਾ ਹੁੰਦੀ ਹੈ।

ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਕੰਮ ਨੂੰ 'ਕੁੜੀਆਂ ਦੇ ਕੰਮ' `ਤੇ 'ਮੁੰਡਿਆਂ ਦੇ ਕੰਮ' `ਚ ਵੰਡਦੇ ਹਨ।

ਮਰਦਾਂ ਅਤੇ ਔਰਤਾਂ `ਚ ਡੂੰਘਾਈ ਤੇ ਫੰਡਾਮੇਂਟਲ ਤੌਰ `ਤੇ ਵੱਖਰਾਪਨ ਹੋਣ ਕਰਕੇ ਹੀ ਸਦੀਆਂ ਤੋਂ ਲਿੰਗ ਦੇ ਮੁਤਾਬਕ ਕੰਮ ਵੰਡ ਦਿੱਤੇ ਗਏ।

ਹਾਲਾਂਕਿ, ਫਸਟ ਸਰਚ ਦੀ ਸਟਡੀ ਮੁਤਾਬਕ, ਔਰਤਾਂ ਤੇ ਮਰਦਾਂ ਦੇ ਦਿਮਾਗ `ਚ ਕੁੱਝ ਫਰਕ ਨਹੀਂ ਹੈ।

ਐਸਟਨ ਯੂਨੀਵਰਸਿਟੀ `ਚ ਕੋਗਨੇਟਿਵ ਨਿਊਰੋਇਮੇਜਿੰਗ ਦੀ ਪ੍ਰੋਫੇਸਰ ਮੁਤਾਬਕ, "ਤੁਸੀਂ ਕਿਸੇ ਦਿਮਾਗ ਨੂੰ ਦੇਖ ਇਹ ਨਹੀਂ ਕਹਿ ਸਕਦੇ ਕਿ ਇਹ ਮੁੰਡੇ ਦਾ ਦਿਮਾਗ ਹੈ ਅਤੇ ਇਹ ਕੁੜੀ ਦਾ ਦਿਮਾਗ ਹੈ।"

"ਬਣਤਰ `ਚ ਥੋੜਾ ਹੀ ਫਰਕ ਨਜ਼ਰ ਆ ਰਿਹਾ ਹੈ, ਜੋ ਕਿ ਉਨ੍ਹਾਂ ਲੋਕਾਂ ਦੇ ਲਈ ਹੈਰਾਨਕੁੰਨ ਤੱਥ ਹੈ, ਜੋ ਕਿ ਸਾਲਾਂ ਤੋਂ ਇਹ ਹੀ ਮੰਨਦੇ ਆਏ ਹਨ ਕਿ ਮਰਦ ਤੇ ਔਰਤ ਅਲਗ ਨੇ ਕਿਉਂਕਿ ਉਨ੍ਹਾਂ ਦੇ ਦਿਮਾਗ ਅਲਗ-ਅਲਗ ਹਨ। ਦਿਮਾਗ ਪਲਾਸਟਿਕ ਦੀ ਹੀ ਤਰ੍ਹਾਂ ਹੈ-ਇਸ ਨੂੰ ਬਦਲਿਆ ਜਾ ਸਕਦਾ ਹੈ। ਸਾਨੂੰ ਪਤਾ ਹੈ ਕਿ ਵੱਖਰੇ ਤਜੁਰਬੇ ਦਿਮਾਗ `ਚ ਬਦਲਾਅ ਕਰ ਦੇਣਗੇ।"

ਸਾਰ ਇਹ ਹੈ ਕਿ ਪ੍ਰੋਫੋਸਰ ਰਿੱਪਨ ਮੰਨਦੇ ਹਨ ਕਿ ਮਰਦ ਤੇ ਔਰਤ ਦਾ ਵਤੀਰਾ ਕੁਦਰਤੀ ਨਹੀਂ ਸਗੋਂ ਸਾਡੇ ਤਜੁਰਬਿਆਂ ਦੇ ਹਿਸਾਬ ਨਾਲ ਵਿਕਸਿਤ ਹੁੰਦਾ ਹੈ। ਦੂਜੇ ਸ਼ਬਦਾਂ `ਚ ਸਾਡਾ 'ਪਲਾਸਟਿਕ' ਦਿਮਾਗ ਬਚਪਨ, ਕਲਚਰ ਅਤੇ ਸਮਾਜ ਦੀਆਂ ਉਮੀਦਾਂ ਮੁਤਾਬਕ ਬਦਲਦਾ ਹੈ।

ਬੀਬੀਸੀ ਦੀ ਨਵੀਂ ਡਾਕੂਮੈਂਟਰੀ `ਚ No More Boys and Girls: Can Our Kids Go Gender Free?, `ਚ ਡਾ. ਜਾਵੇਦ ਆਬਦੇਲਮੇਨੀਅਮ ਘੋਖ ਕਰ ਰਹੇ ਹਨ ਕਿ ਕੀ ਜਿਵੇਂ ਅਸੀਂ ਅਲ੍ਹੜ ਉਮਰ `ਚ ਕੁੜੀਆਂ ਤੇ ਮੁੰਡਿਆਂ ਨੂੰ ਟ੍ਰੀਟ ਕਰਦੇ ਹਾਂ ਕੀ ਉਹ ਹੀ ਮਰਦਾਂ ਤੇ ਔਰਤਾਂ `ਚ ਲਗਾਤਾਰ ਫਰਕ ਦੀ ਵਜ੍ਹਾ ਹੈ (ਲਿੰਗ ਭੁਗਤਾਨ ਗੈਪ ਹਾਲੇ ਵੀ 18% ਹੈ, ਅਤੇ ਐਫ਼ਟੀਐਸਈ 100 ਕੋਪਨੀਆਂ ਚੋਂ ਮਹਿਲਾ ਸੀਈਓ ਸਿਰਫ਼ 7% ਹੀ ਹਨ)।

ਡਾ. ਆਬਦੇਲਮੇਨੀਅਮ ਨੇ ਇੱਕ ਪਰਯੋਗ ਕੀਤਾ, ਜਿਸ ਵਿੱਚ ਉਸਨੇ ਪੂਰੀ ਤਰ੍ਹਾਂ ਨਾਲ 7 ਸਾਲ ਦੇ 23 ਬੱਚਿਆਂ `ਚ ਲਿੰਗ ਭੇਦ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਬੱਚੇ ਆਈਲ ਆਫ਼ ਵਾਈਟ ਦੇ ਵਿਦਿਆਰਥੀ ਹਨ, ਜਿੰਨ੍ਹਾਂ ਨੂੰ ਛੇ ਮਹੀਨੇ ਦੇ 'ਲਿੰਗ ਅਭੇਦ' ਟ੍ਰੀਟਮੇਂਟ `ਚ ਸ਼ਾਮਲ ਕੀਤਾ ਗਿਆ।

ਜਿਸ ਵਿੱਚ ਡਾ. ਆਬਦੇਲਮੇਨੀਅਮ ਨੇ ਮਨੋਵਿਗਿਆਨਕ ਪਰਯੋਗ ਕੀਤੇ।

ਤਜਰਬਾ ਸ਼ੁਰੂ ਕਰਦਿਆਂ, ਕਲਾਸ ਨੂੰ ਲਿੰਗ ਨਾਲ ਜੁੜੇ ਸਵਾਲ ਪੁੱਛੇ ਗਏ, ਜਿਸ ਵਿੱਚ ਉਹ ਹਰ ਕਿਸੇ ਨੂੰ ਕਿੰਨ੍ਹਾਂ ਸ਼ਬਦਾਂ ਨਾਲ ਬਿਆਨ ਕਰਨਗੇ।

ਇੱਕ ਮੁੰਡੇ ਨੇ ਕਿਹਾ, "ਮਰਦ ਬਿਹਤਰ ਹੁੰਦੇ ਹਨ ਕਿਉਂਕਿ ਉਨ੍ਹਾਂ `ਚ ਜ਼ਿਆਦਾ ਤਾਕਤ ਹੁੰਦੀ ਹੈ ਤੇ ਉਹਨਾਂ ਕੋਲ ਜ਼ਿਆਦਾ ਚੰਗੀ ਨੌਕਰੀ ਹੁੰਦੀ ਹੈ।"

ਜਦਕਿ ਦੂਜੇ ਨੇ ਕਿਹਾ, " ਮੈਨੂੰ ਲਗਦਾ ਹੈ ਕਿ ਮੁੰਡੇ ਕੁੜੀਆਂ ਨਾਲੋਂ ਜ਼ਿਆਦਾ ਚਲਾਕ ਹੁੰਦੇ ਹਨ, ਕਿਉਂਕਿ ਉਹ ਅਸਾਨੀ ਨਾਲ ਲੀਡਰ ਬਣ ਜਾਂਦੇ ਹਨ।

ਇੱਕ ਕੁੜੀ ਤੋਂ ਜਦੋਂ ਪੁੱਛਿਆ ਗਿਆ ਕਿ ਕਿਹੜੇ ਸ਼ਬਦ ਕੁੜੀਆਂ ਨੂੰ ਜ਼ਿਆਦਾ ਬਿਆਨ ਕਰਦੇ ਹਨ, ਤਾਂ ਉਸਨੇ ਕਿਹਾ, " ਖੂਬਸੂਰਤ, ਲਿਪਸਟਿਕ, ਕਪੜੇ, ਪਿਆਰ, ਦਿਲ।"

ਪਹਿਲੇ ਰਾਉਂਡ `ਚੋਂ ਸਪਸ਼ਟ ਹੋ ਗਿਆ ਕਿ ਕੁੜੀਆਂ ਕਿਸ ਤਰ੍ਹਾਂ ਖੁਦ ਨੂੰ ਘੱਟ ਆੰਕ ਰਹੀਆਂ ਸਨ ਅਤੇ ਆਪਣੇ `ਤੇ ਘੱਟ ਭਰੋਸਾ ਵੀ ਸੀ।

ਹਾਲਾਂਕਿ ਮੁੰਡੇ ਖੁਦ ਨੂੰ ਜ਼ਿਆਦਾ ਹੀ ਕਾਬਲ ਸਮਝ ਰਹੇ ਸਨ।

ਇਸ ਤਰ੍ਹਾਂ ਸਾਬਿਤ ਹੋਇਆ ਕਿ ਕੁੜੀਆਂ ਛੇ ਸਾਲ ਦੀ ਉਮਰ `ਚ ਹੀ ਖੁਦ ਨੂੰ ਘੱਟ ਆੰਕਨ ਲੱਗ ਜਾਂਦੀਆਂ ਹਨ। ਕਿਸ ਤਰ੍ਹਾਂ ਖੁਦ ਤੇ ਭਰੋਸਾ ਘੱਟ ਹੈ ਤੇ ਇਹ ਹੀ ਫਿਰ ਉਨ੍ਹਾਂ ਦੇ ਕਰੀਅਰ `ਤੇ ਅਸਰ ਪਾਉਂਦਾ ਹੈ।

ਜਦੋਂ ਪ੍ਰੈਕਟੀਕਲ ਸਕਿਲਸ ਦੀ ਵਾਰੀ ਆਈ ਤਾਂ ਮੁੰਡਿਆਂ ਨੇ ਉਸ `ਚ ਬਿਹਤਰ ਪ੍ਰਦਰਸ਼ਨ ਕੀਤਾ। ਡਾ. ਆਬਦੇਲਮੇਨੀਅਮ ਦਾ ਕਹਿਣਾ ਹੈ ਕਿ ਮੁੰਡੇ ਇਸ ਕਰਕੇ ਕਾਰਗਰ ਸਨ ਕਿਉਂਕਿ ਉਹ ਲੀਗੋ ਜਾਂ ਬਿਲਡਿੰਗ ਬਲਾਕ ਬਣਾਉਣ ਦੇ ਲਈ ਉਤਸ਼ਾਹਿਤ ਕੀਤੇ ਜਾਂਦੇ ਹਨ, ਅਤੇ ਇਸੇ ਕਰਕੇ ਉਹ ਮੈਥ ਤੋਂ ਲੈ ਕੇ ਮੈਪ ਤੱਕ ਦੀਆਂ ਮੁਸ਼ਕਲਾਂ ਛੇਤੀ ਹੱਲ ਕਰ ਦਿੰਦੇ ਹਨ।

ਜਿਸ ਤੋਂ ਸਾਬਤ ਹੁੰਦਾ ਹੈ ਕਿ ਵਿਗਿਆਨ, ਤਕਨੀਕ ਅਤੇ ਇੰਜੀਨਿਅਰਿੰਗ `ਚ ਸਿਰਫ਼ 21% ਔਰਤਾਂ ਹੀ ਕਿਉਂ ਕੰਮ ਕਰਦੀਆਂ ਹਨ।

ਖਿਡੌਣੇ ਵੀ ਕੁੜੀਆਂ ਤੇ ਮੁੰਡਿਆਂ ਦੇ ਵੱਖ ਹੁੰਦੇ ਹਨ। ਕੁੜੀਆਂ ਗੁੱਡੀਆਂ ਤੇ ਸਿਲਾਈ ਮਸ਼ੀਨ ਖਰੀਦਦੀਆਂ ਹਨ ਜਦਕਿ ਮੁੰਡਿਆਂ ਨੂੰ ਟਰੱਕ ਤੇ ਲੀਗੋ ਲੈ ਕੇ ਦਿੱਤਾ ਜਾਂਦਾ ਹੈ। ਜੋ ਕਿ ਅਖੀਰ ਉਨ੍ਹਾਂ ਦੇ ਵਿਕਸਿਤ ਹੋ ਰਹੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ।

ਕਲਾਸਰੂਮ ਤੋਂ ਦੂਰ ਇੱਕ ਪਰਯੋਗ `ਚ, ਡਾ. ਆਬਦੇਲਮੇਨੀਅਮ ਨੇ ਇੱਕ ਨੌਜਵਾਨਾਂ ਦੇ ਗਰੁੱਪ ਨੂੰ ਦੇਖਿਆ ਜੋ ਉਨ੍ਹਾਂ ਬੱਚਿਆਂ ਨਾਲ ਖੇਡ ਰਹੇ ਸਨ, ਜਿੰਨ੍ਹਾਂ ਕੁੜੀ-ਮੁੰਡਿਆਂ ਦੇ ਕਪੜੇ ਆਪਸ `ਚ ਬਦਲ ਦਿੱਤੇ ਗਏ ਸਨ।

ਚਾਰ ਨੌਜਵਾਨਾਂ ਨੇ ਕੁੜੀਆਂ ਦੇ ਲਈ ਸਾਫਟ ਖਿਡੌਣੇ ਤੇ ਗੁੱਡੀਆਂ ਖਰੀਦੀਆਂ ਜਦਕਿ ਮੁੰਡਿਆਂ ਦੇ ਲਈ ਗੌਬਟ ਤੇ ਕਾਰਾਂ ਖਰੀਦੀਆਂ।

ਇਹ ਇੱਕ ਤਰੀਕਾ ਹੈ ਜਿੱਥੇ ਅਨਜਾਣੇ `ਚ ਹੀ ਲਿੰਗ ਭੇਦ ਰੂੜੀਵਾਦ ਬੱਚਿਆਂ `ਤੇ ਥੋਪ ਦਿੱਤਾ ਜਾਂਦਾ ਹੈ।

ਛੇ ਹਫ਼ਤਿਆਂ ਦੇ ਲਈ ਬੱਚਿਆਂ ਨੇ ਇੱਕੋ ਹੀ ਟਾਇਲਟ, ਇੱਕੋ ਜਿਹੀਆਂ ਦੀ ਖੇਡ ਅਤੇ ਇੱਕੋ ਹੀ ਤਰ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ। ਉਨ੍ਹਾਂ ਦੇ ਅਧਿਆਪਕ ਉਨ੍ਹਾਂ ਨੂੰ ਸੰਬੋਧਨ ਵੀ ਇੱਕੋ ਤਰ੍ਹਾਂ ਹੀ ਕਰ ਰਹੇ ਸਨ।

ਬੱਚਿਆਂ `ਚ ਲਿੰਗ ਭੇਦ ਨੂੰ ਚੁਨੌਤੀ ਦਿੰਦਿਆਂ ਵੱਖ-ਵੱਖ ਕਿੱਤਿਆਂ `ਚੋਂ ਲੋਕ ਬੁਲਾਏ। ਉਨ੍ਹਾਂ ਇੱਕ ਮਹਿਲਾ ਜਾਦੂਗਰ, ਮਹਿਲਾ ਮਕੈਨਿਕ, ਮਰਦ ਮੇਕਅਪ ਆਰਟਿਸਟ, ਅਤੇ ਮਰਦ ਬੈਲੇ ਡਾਂਸਰ ਸੱਦਿਆ।

ਘਰਾਂ `ਚ, ਮਾਪਿਆਂ ਨੂੰ ਵੀ ਕਈ ਤਬਦੀਲੀਆਂ ਕਰਨ ਨੂੰ ਕਿਹਾ ਗਿਆ। ਜਿਵੇਂ ਕਿ ਖਿਡੌਣੇ ਬਦਲਨਾ, ਬੱਚਿਆਂ ਦੇ ਘਰ ਦੇ ਨਾਂ ਬਦਲਣ ਨੂੰ ਕਿਹਾ।

ਬੱਚਿਆਂ ਨੇ ਹਰ ਚੀਜ਼ `ਚ ਸਕਾਰਾਤਮਕ ਰਵੱਈਆ ਅਪਣਾਇਆ, ਸਿਰਫ਼ ਟਾਇਲਟ ਨੂੰ ਛੱਡ ਕੇ। ਇੱਕ ਕੁੜੀ ਨੇ ਸ਼ਿਕਾਇਤ ਕੀਤੀ, "ਮੁੰਡੇ ਹੱਥ ਵੀ ਨਹੀਂ ਧੋਂਦੇ। "

ਛੇ ਹਫ਼ਤਿਆਂ ਬਾਅਦ, ਬੱਚੇ ਫਿਰ ਟੇਸਟ ਕੀਤੇ ਗਏ, ਇਹ ਦੇਖਣ ਲਈ ਕਿ ਉਨ੍ਹਾਂ ਤੇ ਕਿੰਨਾ ਅਸਰ ਪਿਆ ਹੈ, ਬਿਨਾ ਕਲਾਸ `ਚ ਬਦਲਾਅ ਕੀਤੇ।

ਨਤੇਜੀ ਬੜੇ ਪ੍ਰਭਾਵਸ਼ਾਲੀ ਸਨ। ਮੁੰਡੇ-ਕੁੜੀਆਂ ਦੇ ਸਵਾਭੀਮਾਨ `ਚ ਫਰਕ 8% ਤੋਂ 0.2% ਪਿਆ।

ਇੱਕ ਕੁੜੀ ਨੇ ਕਿਹਾ, " ਮੈਂ ਹੁਣ ਕੁੱਝ ਵੀ ਕਰ ਸਕਦੀ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਉਹ ਹੀ ਬਣ ਸਕਦੀ ਹਾਂ ਜੋ ਮੈਂ ਚਾਹੁੰਦੀ ਹਾਂ।"

ਇਸ ਵਾਰੀ ਕਿਸੇ ਵੀ ਕੁੜੀ ਨੇ ਆਪਣੇ ਲਈ ਭੱਦੇ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ। ਸਗੋਂ 'ਅਨੋਖਾ' ਤੇ 'ਖੁਸ਼' ਦਾ ਇਸਤੇਮਾਲ ਕੀਤਾ। ਪ੍ਰੇਰਣਾ 12% ਵੱਧ ਗਈ, ਅਤੇ ਉਹ ਟੇਸਟ ਦੇਣ ਤੋਂ 40% ਜ਼ਿਆਦਾ ਅੰਕ ਦੇਣ ਦੇ ਮਾਮਲੇ `ਚ ਸਹੀ ਸਨ।

ਮੁੰਡਿਆਂ ਦੀ ਹੋਰਨਾਂ ਲਈ ਤਰਸ 10% ਵੱਧ ਗਈ, ਜਦਕਿ ਉਨ੍ਹਾਂ ਦੀ ਭਾਵਨਾਵਾਂ ਨੂੰ ਸਮਝਨ ਦੀ ਸ਼ਕਤੀ `ਚ ਵੀ ਵਾਧਾ ਹੋਇਆ।

ਇੱਕ ਕੁੜੀ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਮੁੰਡਿਆਂ ਨੇ ਦੇਖਭਾਲ ਕਰਨਾ ਜ਼ਿਆਦਾ ਸਿੱਖ ਲਿਆ ਹੈ।"

ਸਭ ਤੋਂ ਵੱਡਾ ਬਦਲਾਅ ਆਇਆ ਮੁੰਡਿਆਂ `ਚ, 57 ਫੀਸਦੀ ਬੁਰੇ ਵਤੀਰੇ 'ਚ ਘਾਟਾ ਦਰਜ ਕੀਤਾ ਗਿਆ।

ਅਕਾਰ ਨਾਲ ਸਬੰਧੀ ਦੋ ਹਫ਼ਤਿਆਂ ਦੀ ਪ੍ਰੈਕਟਿਸ ਦੇ ਬਾਅਦ, 10 ਵਿਦਿਆਰਥੀ ਕੁੜੀਆਂ ਤੇ ਮੁੰਡਿਆਂ `ਚ ਵੰਡੇ ਗਏ।

ਡਾ. ਅਬਲਮੇਨੀਅਮ ਨੇ ਕਿਹਾ, "ਇਹ ਬਦਲਾਅ ਕਾਫੀ ਉਤਸ਼ਾਹਿਤ ਕਰਨ ਵਾਲੇ ਹਨ। ਜੋ ਸਾਬਿਤ ਕਰਦੇ ਹਨ ਕਿ ਬੱਚਿਆਂ `ਚ ਬਦਲਾਅ ਉਨ੍ਹਾਂ ਦੇ ਕਰੀਅਰ ਨੂੰ ਪ੍ਰਭਾਵਿਤ ਕਰੇਗਾ।

ਹਾਲਾਂਕਿ ਕ੍ਰਟਿਕਸ ਨੇ ਤਜੁਰਬੇ ਦੌਰਾਨ ਲਿੰਗ ਤੇ ਜ਼ਿਆਦਾ ਫੋਕਸ ਕਰਨ ਨੂੰ ਸਹੀ ਕਰਾਰ ਨਹੀਂ ਦਿੱਤਾ।

ਕਨਸਰਵੇਟਿਵ ਪਾਰਟੀ ਦੀ ਕੌਂਸਲਰ ਮੇਰੀ ਡੌਗਲਸ ਨੇ ਇਸ ਨੂੰ 'ਬਦਸਲੂਕੀ' ਤੇ 'ਗਲਤ' ਕਰਾਰ ਦਿੱਤਾ ਹੈ। ਪਰ ਲੇਬਰ ਪਾਰਟੀ ਦੇ ਸਾਬਕਾ ਉਮੀਦਵਾਰ ਸੋਫ਼ੀ ਕੁੱਕ ਨੇ ਇਸ ਨੂੰ "ਬੇਲੋੜਾ ਹਿਸਟੀਰੀਆ" ਕਿਹਾ ਹੈ।

ਡਾ. ਅਬਦੇਲਮੋਨਿਅਮ ਨੇ ਜਵਾਬ ਦਿੰਦਿਆ ਕਿਹਾ, " ਇਹ ਬੱਚਿਆਂ ਨੂੰ ਵਿਕਾਸ ਕਰਨ ਦਾ ਪੂਰਾ ਮੌਕਾ ਦੇਣਾ ਹੈ। ਤਾਕਿ ਉਹ ਜੋ ਪਾਉਣਾ ਚਾਹੁੰਦੇ ਹਨ ਉਹ ਪਾ ਸਕਨ।

ਹਾਲਾਂਕਿ ਪ੍ਰਯੋਗ ਖਤਮ ਹੋ ਗਿਆ ਹੈ, ਪਰ ਅਧਿਆਪਕ ਐਂਡਰ ਦੇ ਲਈ ਬਦਲਾਅ ਬਣੇ ਰਹਿਣਗੇ।

ਉਨ੍ਹਾਂ ਕਿਹਾ, "ਤੁਸੀਂ ਬੱਚਿਆਂ `ਚ ਉਹ ਕਾਨਫੀਡੇਂਸ ਦੇਖ ਸਕਦੇ ਹੋ, ਜੋ ਉਨ੍ਹਾਂ `ਚ ਪਹਿਲਾਂ ਨਹੀਂ ਸੀ। ਹੁਣ ਉਹ ਚੁਣੌਤੀਆਂ ਲੈ ਰਹੇ ਹਨ ਜੋ ਕਿ ਸ਼ਾਨਦਾਰ ਹੈ।"

"ਸਾਡੀ ਕਲਾਸ `ਚ ਇੱਕ ਕੁੜੀ ਹੈ ਜੋ ਫੁੱਟਬਾਲ ਖੇਡ ਨਹੀਂ ਸਕਦੀ ਸੀ, ਹੁਣ ਉਹ ਫੁੱਟਬਾਲ ਟੀਮ ਦਾ ਹਿੱਸਾ ਹੈ। ਅਤੇ ਇੱਕ ਮੁੰਡਾ ਹੈ ਜੋ ਆਪਣੀ ਮਾਂ ਦੇ ਨਾਲ ਬੇਲੀ-ਡਾਂਸ ਕਲਾਸ `ਚ ਜਾ ਰਿਹਾ ਹੈ।"

"ਹੁਣ ਅਸੀਂ ਲਿੰਗ ਅਭੇਦ ਕਲਾਸ ਹੀ ਨਹੀਂ, ਸਗੋਂ ਲਿੰਗ ਅਭੇਦ ਸਕੂਲ ਵੱਲ ਵੱਧ ਰਹੇ ਹਾਂ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)