ਮਸ਼ੀਨਾਂ ਸਾਡੇ ਕੰਮ ਕਦੋਂ ਕਰਨ ਲੱਗਣਗੀਆਂ?

  • ਰਿਚਰਡ ਗ੍ਰੇ
  • ਬੀਬੀਸੀ ਕੈਪੀਟਲ
Robots replacing men in domestic work.
ਤਸਵੀਰ ਕੈਪਸ਼ਨ,

ਕੱਪੜੇ ਤੈਅ ਕਰਨ ਲਈ ਰੋਬੋਟ 'ਤੇ ਤਜਰਬਾ ਕੀਤਾ ਜਾ ਚੁੱਕਾ ਹੈ।

ਦੁਨੀਆਂ ਚੌਥੇ ਸਨਅਤੀ ਇਨਕਲਾਬ ਦੇ ਕੰਢੇ `ਤੇ ਖੜ੍ਹੀ ਹੈ। ਉਹ ਇਨਕਲਾਬ ਜਦੋਂ ਇਨਸਾਨਾਂ ਦਾ ਬਹੁਤ ਸਾਰਾ ਕੰਮ ਮਸ਼ੀਨਾਂ ਹੀ ਕਰ ਦੇਣਗੀਆਂ ਅਤੇ ਉਹ ਵੀ ਉਨ੍ਹਾਂ ਨਾਲੋਂ ਬਿਹਤਰ।

ਇਹੀ ਭਵਿੱਖ ਸਸਤੇ ਭਾਅ 'ਚ ਬਿਹਤਰ ਯੋਗਤਾ ਦਾ ਹੁੰਗਾਰਾ ਭਰਦਾ ਹੈ, ਪਰ ਇਸ ਨਾਲ ਬੇਰੁਜ਼ਗਾਰੀ `ਚ ਵਾਧਾ ਸੰਭਵ ਹੈ।

ਇਹ ਇੱਕ ਪਰੇਸ਼ਾਨ ਕਰਨ ਵਾਲਾ ਸਵਾਲ ਹੈ-ਮਸ਼ੀਨਾਂ ਸਾਡੀ ਨੌਕਰੀ ਕਦੋਂ ਕਰ ਸਕਣਗੀਆਂ?

ਇਸ ਦਾ ਕੋਈ ਸਹੀ ਉੱਤਰ ਨਹੀਂ ਹੈ, ਪਰ ਦੁਨੀਆਂ ਦੇ ਉੱਘੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚਰ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਔਕਸਫੋਰਡ ਯੂਨੀਵਰਸਿਟੀ ਦੇ ਮਨੁੱਖੀ ਭਵਿੱਖ ਸੰਸਥਾਨ ਦੀ ਐਸੋਸੀਏਟ ਰਿਸਰਚਰ, ਕਾਟਜਾ ਗ੍ਰੇਸ ਅਤੇ ਉਸਦੇ ਸਹਿਯੋਗੀ ਜੋ ਏਆਈ ਇੰਪੈਕਟਸ ਪ੍ਰੋਜੇਕਟ ਤੇ ਮਸ਼ੀਨ ਇੰਟੈਲੀਜੈਂਸ ਰਿਸਰਚ ਇੰਸਟੀਚਿਊਟਸ ਇਸ ਵਿਸ਼ੇ 'ਤੇ ਕੰਮ ਕਰ ਰਹੇ ਹਨ।

120 ਸਾਲਾਂ ਤੱਕ ਨੌਕਰੀਆਂ 'ਤੇ ਕਬਜ਼ਾ

ਉਨ੍ਹਾਂ ਨੇ 352 ਵਿਗਿਆਨਕਾਂ `ਤੇ ਸਰਵੇ ਕੀਤਾ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਨਸਾਨਾਂ ਦੀ ਥਾਂ ਲੈਣ `ਚ ਮਸ਼ੀਨਾਂ ਨੂੰ ਕਿੰਨਾ ਸਮਾਂ ਲੱਗੇਗਾ।

ਦੁਨੀਆਂ ਦੇ ਜਿਨ੍ਹਾਂ ਮਾਹਿਰਾਂ ਨਾਲ ਸੰਪਰਕ ਕੀਤਾ ਗਿਆ, ਉਨ੍ਹਾਂ `ਚ ਸ਼ਾਮਿਲ ਸਨ ਫੇਸਬੁੱਕ ਦੇ ਏਆਈ ਰਿਸਚਰਚ ਦੇ ਡਾਇਰੈਕਟਰ ਯਾਨ ਲੇਕਨ, ਗੂਗਲ ਦੇ ਡੀਪਮਾਂਇਡ ਮੁਸਤਫ਼ਾ ਸੁਲੇਮਾਨ, ਊਬਰ ਦੀਆਂ ਏਆਈ ਲੈਬਸ ਦੇ ਡਾਇਰੈਕਟਰ ਜ਼ੌਬਿਨ ਘਾਹਰਾਮਾਨੀ।

ਤਸਵੀਰ ਸਰੋਤ, Nigel Hawtin

ਤਸਵੀਰ ਕੈਪਸ਼ਨ,

ਕਿੰਨੇ ਸਾਲਾਂ `ਚ ਇੱਕ ਮਸ਼ੀਨ ਸਾਡੇ ਨਾਲੋਂ ਬਿਹਤਰ ਕੰਮ ਕਰਨ ਲਾਇਕ ਹੋਵੇਗੀ?

ਹਾਲਾਂਕਿ ਚੰਗੀ ਖ਼ਬਰ ਹੈ ਕਿ ਹਾਲੇ ਕੁੱਝ ਸਮੇਂ ਲਈ ਸਾਡੀਆਂ ਨੌਕਰੀਆਂ ਸੁਰੱਖਿਅਤ ਹਨ। ਮਾਹਰਾਂ ਦਾ ਮੰਨਣਾ ਹੈ ਕਿ 50 ਫੀਸਦੀ ਸੰਭਾਵਨਾ ਹੈ ਕਿ 120 ਸਾਲਾਂ `ਚ ਮਨੁੱਖ ਦੀਆਂ ਸਾਰੀਆਂ ਨੌਕਰੀਆਂ `ਤੇ ਮਸ਼ੀਨਾਂ ਕਬਜ਼ਾ ਕਰ ਲੈਣ।

ਕਾਟਜਾ ਗ੍ਰੇਸ ਨੇ ਕਿਹਾ, "ਭਵਿੱਖਬਾਣੀ ਦੀ ਦੇਰੀ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਸੀ। ਮੈਂ ਮਸ਼ੀਨ ਸਿੱਖਣ `ਚ ਜ਼ਬਰਦਸਤ ਵਿਕਾਸ ਦੀ ਉਮੀਦ ਕੀਤੀ ਅਤੇ ਅਸੀਂ ਸਿਰਫ਼ ਮਸ਼ੀਨ ਸਿੱਖਣ ਵਾਲੇ ਰਿਸਰਚਰ ਨਾਲ ਹੀ ਗੱਲ ਕਰ ਰਹੇ ਸੀ ਤਾਂ ਜੋ ਜਲਦੀ ਨਾਲ ਅੰਦਾਜ਼ਾ ਲਾਇਆ ਜਾ ਸਕੇ।"

ਇਸ ਦਾ ਆਉਣ ਵਾਲੇ ਦਹਾਕਿਆਂ ਤੱਕ ਕੀ ਮਤਲਬ ਸੀ?

ਬੇਰੁਜ਼ਗਾਰੀ `ਚ ਵਾਧਾ?

ਸਰਵੇ ਮੁਤਾਬਕ 2021 ਤੱਕ ਮਸ਼ੀਨਾਂ ਲੌਂਡਰੀ ਦਾ ਵੀ ਕੰਮ ਕਰਨਗੀਆਂ। ਹਾਲਾਂ ਕਿ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਅੱਜ ਵੀ ਮੌਜੂਦ ਹਨ। ਬਰਕਲੇ ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ `ਚ ਰੋਬੋਟਿਸਿਟਸ ਨੇ ਰੋਬੋਟ ਬਣਾਇਆ ਹੈ, ਜੋ ਕਿ ਤੌਲੀਆ, ਜੀਨ ਤੇ ਟੀ-ਸ਼ਰਟ ਬਿਲਕੁੱਲ ਸਹੀ ਫੋਲਡ ਕਰ ਸਕਦਾ ਹੈ।

ਹਾਲਾਂਕਿ ਰੋਬੋਟ ਨੂੰ 2010 `ਚ ਇੱਕ ਤੌਲੀਆ ਤੈਅ ਕਰਨ `ਚ 19 ਮਿੰਟ ਲੱਗ ਗਏ। ਪਰ 2012 ਤੱਕ ਰੋਬੋਟ ਨੂੰ ਜੀਨਸ ਤੈਅ ਕਰਨ `ਚ 5 ਮਿੰਟ ਲੱਗੇ, ਜਦਕਿ ਟੀ-ਸ਼ਰਟ ਤੈਅ ਕਰਨ `ਚ 6 ਮਿੰਟ ਲੱਗੇ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਰੋਬੋਟ ਜੁਰਾਬਾਂ ਦੀ ਤਹਿ ਵੀ ਲਾ ਸਕਦਾ ਹੈ।

ਬਾਵਜੂਦ ਇਸਦੇ, ਇਨਸਾਨਾਂ ਦੀ ਥਾਂ ਰੋਬੋਟਸ ਨੂੰ ਲੈਣ `ਤੇ ਹਾਲੇ ਹੋਰ ਸਮਾਂ ਲੱਗੇਗਾ।

ਤਸਵੀਰ ਸਰੋਤ, ISSEI KATO

ਯੂਨੀਵਰਸਿਟੀ ਆਫ਼ ਬਰਮਿੰਘਮ `ਚ ਰੋਬੋਟਿਕਸ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਪ੍ਰੋਫੈਸਰ ਜੇਰੇਮੀ ਯਾਟ ਦਾ ਕਹਿਣਾ ਹੈ "ਮੈਨੂੰ ਕੁਝ ਕੰਮਾਂ `ਚ ਸ਼ੰਕਾ ਹੈ, ਜਿੱਥੇ ਸਰੀਰਕ ਹੇਰਫੇਰ ਕਰਨੀ ਪਏਗੀ। ਲੈਬ `ਚ ਰੋਬੋਟ ਦਾ ਕੰਮ ਕਰਨਾ ਤੇ ਅਸਲ ਦੁਨੀਆਂ `ਚ ਮਨੁੱਖ ਨਾਲੋਂ ਜ਼ਿਆਦਾ ਬੇਹਤਰੀ ਨਾਲ ਕੰਮ ਕਰਨ `ਚ ਫਰਕ ਹੈ।"

ਅਸਲ ਜ਼ਿੰਦਗੀ `ਚ ਵਸਤਾਂ ਤੇ ਕੰਮ ਕਰਨਾ- ਵੱਖੋ-ਵੱਖਰੇ ਵਾਤਾਵਰਨ `ਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ, ਇੱਕ ਮਸ਼ੀਨ ਲਈ ਔਖਾ ਕੰਮ ਹੈ। ਰੋਬੋਟ ਦੀ ਗਤੀਸ਼ੀਲਤਾ-ਜਿਵੇਂ ਕਿ ਕਾਰ ਚਲਾਉਣਾ ਸ਼ਾਇਦ ਉਦੋਂ ਦੇ ਤਜਰਬੇ ਹਨ ਜਦੋਂ 1990 `ਚ ਇੰਨਰਨੇੱਟ ਅਜੇ ਆਇਆ ਹੀ ਸੀ। ਪਰ ਯਾਟ ਦਾ ਕਹਿਣਾ ਹੈ, "ਦੁਨੀਆ ਦੇ ਆਲੇ-ਦੁਆਲੇ ਘੁੰਮਣਾ ਉਸ ਤੋਂ ਵੀ 10 ਸਾਲ ਬਾਅਦ ਦਾ ਨਤੀਜਾ ਹੈ।"

ਤੁਹਾਡਾ ਦੋਸਤਾਨਾ ਰੋਬੋਟ ਸਹਾਇਕ

ਹਾਲਾਂਕਿ ਤੌਲੀਏ ਦੇ ਫੋਲਡਰ ਹਾਲੇ ਸੁਰੱਖਿਅਤ ਹਨ, ਪਰ ਟਰੱਕ ਡਰਾਈਵਰ ਤੇ ਰਿਟੇਲਰਾਂ ਨੂੰ ਅਗਲੇ ਦੋ ਦਹਾਕਿਆਂ `ਚ ਥੋੜਾ ਸੁਚੇਤ ਹੋਣਾ ਪਏ। ਰਿਸਰਚਰਾਂ ਦਾ ਮੰਨਣਾ ਹੈ ਕਿ ਏਆਈ 2027 ਤੱਕ ਟਰੱਕ ਚਲਾ ਰਿਹਾ ਹੋਵੇ ਅਤੇ 2031 ਤੱਕ ਰਿਟੇਲ ਦੀਆਂ ਨੌਕਰੀਆਂ ਵੀ।

ਹਾਲਾਂਕਿ ਕਿਸੇ ਦੁਕਾਨ ਤੇ ਰਿਟੇਲ ਸਹਾਇਕ ਵਾਲੀ ਨੌਕਰੀ ਹਾਲ ਦੀ ਘੜੀ ਸੁਰੱਖਿਅਤ ਹੈ। ਇੱਕ ਦੋਸਤ ਵਰਗਾ ਸ਼ਖਸ ਜੋ ਤੁਹਾਨੂੰ ਜੀਨਸ ਲੱਭ ਕੇ ਦਿੰਦਾ ਹੈ ਤੇ ਦੱਸਦਾ ਹੈ ਕਿ ਤੁਹਾਡੇ `ਤੇ ਜੀਨਸ ਕਿਹੜੀ ਜਚੇਗੀ- ਇਹ ਇੱਕ ਜਟਿਲ ਕੰਮ ਹੈ ਜਿਸ `ਚ ਸਰੀਰਕ ਹਿਲਜੁਲ ਅਤੇ ਬੋਲਣ ਦੀ ਕਾਬਲੀਅਤ ਦੀ ਲੋੜ ਹੈ। ਇਹ ਹਾਲ ਦੀ ਘੜੀ ਸੁਰੱਖਿਅਤ ਨੌਕਰੀ ਹੈ।

ਪਰ ਜ਼ਿਆਦਾਤਰ ਲੋਕ ਅੱਜ ਕੱਲ ਔਨਲਾਈਨ ਖ਼ਰੀਦਦਾਰੀ ਕਰਦੇ ਹਨ। ਅਜਿਹੇ `ਚ ਬੋਟਸ ਤੇ ਐਲਗੋਰਿਧਮ ਦੇ ਤੌਰ ਤੇ ਏਆਈ ਰਿਟੇਲ ਸੈਕਟਰ `ਚ ਸਾਡੀ ਸੋਚ ਨਾਲੋਂ ਪਹਿਲਾਂ ਹੀ ਬਦਲ ਸਕਦਾ ਹੈ।

ਯਾਟ ਦਾ ਕਹਿਣਾ ਹੈ, "ਦੇਖੋ ਜ਼ਿਆਦਾਤਾਰ ਔਨਲਾਈਨ ਟਰਾਂਜ਼ੈਕਸ਼ਨ ਔਟੋਮੈਟਿਕ ਹਨ। ਅਤੇ ਉਹ ਆਰਟੀਫੀਸ਼ਲ ਇੰਟੈਲੀਜੈਂਸ ਦਾ ਚੰਗਾ ਇਸਤੇਮਾਲ ਕਰਦੇ ਹਨ।"

ਡਰਨ ਦੀ ਲੜ ਨਹੀਂ ਦੋਸਤੋ

ਤਸਵੀਰ ਸਰੋਤ, Chris McGrath

ਮਸ਼ੀਨਾਂ ਲਈ ਸਭ ਤੋਂ ਔਖਾ ਕੰਮ ਇਹ ਹੈ ਕਿ ਉਨ੍ਹਾਂ ਨੂੰ ਮਨੁੱਖਾਂ ਤਰ੍ਹਾਂ ਕੰਮ ਕਰਨ ਦੇ ਲਈ ਕਈ ਸਾਲ ਲੱਗ ਸਕਦੇ ਹਨ। ਕੰਪਿਉਟਰਾਂ ਨੂੰ ਅਨੁਭਵੀ ਫੈਸਲੇ ਲੈਣ, ਜਟਿਲ ਵਾਤਾਵਰਨ ਵਾਲੀਆਂ ਨੌਕਰੀਆਂ `ਚ ਸੰਘਰਸ਼ ਕਰਨਾ ਪੈਂਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ 2053 ਤੱਕ ਰੋਬੋਟ ਸਰਜਨਾਂ ਦੀ ਥਾਂ ਨਹੀਂ ਲੈ ਸਕਦੇ। ਹਿਸਾਬ ਦੇ ਮਾਹਿਰਾਂ ਦੀ ਥਾਂ ਲੈਣ ਲਈ ਅਜੇ 43 ਸਾਲ ਲੱਗਣਗੇ।

ਇਹ ਵੀ ਭਵਿੱਖਬਾਣੀ ਹੈ ਕਿ ਏਆਈ ਕੰਪਿਊਟਰ 2049 ਤੱਕ ਨਿਊਯੌਰਕ ਟਾਈਮਜ਼ ਦੇ ਸਭ ਤੋਂ ਵੱਧ ਵੇਚੇ ਜਾਣ ਵਾਲੇ ਨਾਵਲਾਂ ਦੀ ਥਾਂ ਲੈ ਸਕਦੇ ਹਨ।

ਨਾਵਲਕਾਰ ਵੀ ਹੋਣਗੀਆਂ ਮਸ਼ੀਨਾਂ

ਅਸਲ `ਚ ਮਸ਼ੀਨਾਂ ਡਿਜੀਟਲ `ਚ ਹੱਥ ਅਜ਼ਮਾ ਰਹੀਆਂ ਹਨ। ਗੂਗਲ ਏਆਈ ਨੂੰ ਰੋਮਾਂਟਿਕ ਨਾਵਲਾਂ ਤੇ ਨਿਊਜ਼ ਆਰਟੀਕਲ ਜ਼ਿਆਦਾ ਕ੍ਰਿਏਟਿਵ ਲਿਖਣ ਲਈ ਸਿੱਖਿਅਤ ਕਰ ਰਿਹਾ ਹੈ। ਬੈਂਜਾਮਿਨ ਨਾਂ ਦਾ ਏਆਈ ਬੋਟ ਸ਼ਾਰਟ ਫਿਲਮ ਸਕ੍ਰਿਪਟਾਂ ਲਿਖ ਸਕਦਾ ਹੈ।

ਔਟੋਮੇਟਿਡ ਇਨਸਾਈਟਸ ਦੇ ਸੀਈਓ, ਐਡਮ ਸਮਿਥ ਕਹਿੰਦੇ ਹਨ, "ਔਟੋਮੇਟਿਡ ਜਰਨਲਿਸਮ ਨਾਲ ਉਹ ਕਟੇਂਟ ਵੀ ਤਿਆਰ ਹੋ ਜਾਂਦਾ ਹੈ ਜੋ ਪਹਿਲਾਂ ਹੈ ਹੀ ਨਹੀਂ ਸੀ। ਪਰ ਇੰਨ੍ਹਾਂ ਨੂੰ ਭਾਵ ਜਾਂ ਅਰਥ ਦੇਣ ਲਈ ਇਨਸਾਨ ਦੀ ਲੋੜ ਹੁੰਦੀ ਹੈ।"

ਤਸਵੀਰ ਸਰੋਤ, Jeff J Mitchell

ਚੰਗਾ ਲਿਖਿਆ ਨਾਵਲ ਜੋ ਜਿਸ `ਚ ਕਈ ਮੋੜ ਵੀ ਹੋਣ ਤੇ ਸਭ ਤੋਂ ਜ਼ਿਆਦਾ ਵੇਚਿਆ ਜਾ ਸਕਦਾ ਹੋਵੇ-ਅਜਿਹਾ ਹੋਣ `ਚ ਅਜੇ ਤਿੰਨ ਦਹਾਕੇ ਲੱਗਣਗੇ।

ਅਜਿਹੀਆਂ ਕਹਾਣੀਆਂ ਇੱਕ ਫਾਰਮੂਲੇ ਦੇ ਤਹਿਤ ਹੀ ਲਿਖੀਆਂ ਜਾਂਦੀਆਂ ਹਨ ਤੇ ਟੇਮਪਲੇਟ `ਚ ਪਾ ਦਿੱਤੀਆਂ ਜਾਂਦੀਆਂ ਹਨ। ਚੰਗਾ ਲਿਖਿਆ ਨਾਵਲ ਜਿਸ `ਚ ਕਈ ਮੋੜ ਵੀ ਹੋਣ ਤੇ ਸਭ ਤੋਂ ਜ਼ਿਆਦਾ ਵੇਚਿਆ ਜਾ ਸਕਦਾ ਹੋਵੇ-ਅਜਿਹਾ ਹੋਣ `ਚ ਅਜੇ ਤਿੰਨ ਦਹਾਕੇ ਲੱਗਣਗੇ। ਭਾਸ਼ਾ ਨੂੰ ਸੁਨਹਿਰੀ ਰੂਪ ਦੇਣ ਲਈ ਮਸ਼ੀਨਾਂ ਦੀ ਵਰਤੋਂ ਅਕਸਰ ਬੇਮਤਲਬ ਹੀ ਹੁੰਦੀ ਹੈ। ਸਭ ਤੋਂ ਵੱਡੀ ਚੁਣੌਤੀ ਹੈ ਏਆਈ ਮਨੁੱਖ ਦੇ ਹਿਸਾਬ ਨਾਲ ਪ੍ਰੋਡਕਸ਼ਨ ਕਰੇ।

ਗ੍ਰੇਸ ਦਾ ਕਹਿਣਾ ਹੈ, "ਮੈਨੂੰ ਨਹੀਂ ਲਗਦਾ ਕਿ ਏਆਈ ਕਦੇ ਉਹ ਕੰਮ ਨਹੀਂ ਕਰ ਪਾਏਗੀ ਜੋ ਇਨਸਾਨ ਕਰ ਸਕਦਾ ਹੈ। ਪਰ ਫਿਰ ਵੀ ਕਈ ਅਜਿਹੇ ਕੰਮ ਹਨ ਜੋ ਸਿਰਫ਼ ਇਨਸਾਨ ਹੀ ਕਰ ਸਕਦਾ ਹੈ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)