ਫਿਨਲੈਂਡ ਦਾ ਇਹ ਸੱਭਿਆਚਾਰ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ!

sauna bath Image copyright Getty Images
ਫੋਟੋ ਕੈਪਸ਼ਨ ਸੌਨਾ ਬਾਥ 'ਚ ਹੁੰਦਾ ਹੈ ਮੇਲ-ਮਿਲਾਪ

ਫਿਨਲੈਂਡ ਬਾਰੇ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ, ਉਸਨੂੰ ਵੇਖ ਕੇ ਸ਼ਾਇਦ ਤੁਸੀਂ ਹੈਰਾਨ ਰਹਿ ਜਾਓ।

ਜੇਕਰ ਕੋਈ ਵੀ ਫਿਨਲੈਂਡ ਵਰਗੇ ਦੇਸ਼ 'ਚ ਜਾ ਕੇ ਕੰਮ ਕਰਨਾ ਚਾਹੁੰਦਾ ਹੈ, ਤਾਂ ਉਹ ਇੱਕ ਵਾਰ ਇਸ ਖ਼ਬਰ ਨੂੰ ਜ਼ਰੂਰ ਪੜ੍ਹੇ।

ਇਹ ਹੈ ਫਿਨਲੈਂਡ ਦੀਆਂ ਕੰਪਨੀਆਂ ਦੇ ਸੱਭਿਆਚਾਰ ਬਾਰੇ ਅਨੋਖੀ ਜਾਣਕਾਰੀ ।

ਮੈਂ ਉਹ ਦਿਨ ਕਦੀ ਨਹੀਂ ਭੁੱਲ ਸਕਦੀ ਜਦੋਂ ਮੈਂ ਪਹਿਲੀ ਵਾਰ ਆਪਣੇ ਬੌਸ ਨਾਲ ਬਿਨਾਂ ਕੱਪੜਿਆਂ ਦੇ ਪੱਟ ਨਾਲ ਪੱਟ ਮਿਲਾ ਕੇ ਸੌਨਾ ਬਾਥ ਲਈ ਬੈਂਚ 'ਤੇ ਬੈਠੀ ਸੀ।

ਇਹ ਮੇਰੀ ਨੌਕਰੀ ਦਾ ਪਹਿਲਾ ਹਫ਼ਤਾ ਸੀ । ਜਰਮਨੀ ਦੇ ਹਿਡਲਬਰਗ 'ਚ ਮੈਂ ਇੱਕ ਕੰਪਿਊਟਰ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ।

ਮੈਂ ਸਕੌਟਲੈਂਡ ਤੋਂ ਸੀ, ਜਿੱਥੇ ਨੌਕਰੀ ਤੋਂ ਬਾਅਦ ਮੇਲ-ਮਿਲਾਪ ਲਈ ਸਾਰੇ ਇਕੱਠੇ ਹੋ ਕੇ ਪੱਬ ਜਾ ਕੇ ਸ਼ਰਾਬ ਪੀਂਦੇ ਸੀ।

ਮੇਰੇ ਲਈ ਇਹ ਸਭ ਹੈਰਾਨੀਜਨਕ ਸੀ।

ਜਰਮਨੀ, ਹੋਲੈਂਡ ਜਾਂ ਫ਼ਿਰ ਫਿਨਲੈਂਡ 'ਚ ਸਾਰੇ ਸਹਿਯੋਗੀ ਇਕੱਠੇ ਹੋ ਕੇ ਸੌਨਾ ਬਾਥ ਲੈਣ ਲਈ ਜਾਂਦੇ ਸੀ। ਇਹ ਇੱਥੋਂ ਦਾ ਸਭਿੱਆਚਾਰ ਸੀ।

ਦਫਤਰਾਂ 'ਚ ਹੀ ਸੌਨਾ ਬਾਥ

ਫਿਨਲੈਂਡ ਦੇ ਵਿੱਚ ਬੌਸ ਨਾਲ ਬਿਨਾਂ ਕੱਪੜਿਆਂ ਦੇ ਬਾਥ ਲੈਣਾ ਆਮ ਹੀ ਸੀ।

ਫਿਨਿਸ਼ ਸੌਨਾ ਸੋਸਾਇਟੀ ਦੀ ਮੁੱਖ ਅਫ਼ਸਰ ਕੈਟਰੀਨਾ ਸਟਾਇਰਮੈਨ ਮੁਤਾਬਕ ਇੱਥੇ ਮੇਲ-ਮਿਲਾਪ ਦਾ ਇਹ ਇੱਕ ਆਮ ਤਰੀਕਾ ਹੈ।

ਇਸ ਅਫ਼ਸਰ ਨੂੰ ਸਿਰਫ਼ ਹੁਕਮ ਦਾ ਇੰਤਜ਼ਾਰ ਸੀ

ਸੁਸ਼ਮਾ ਸਵਰਾਜ ਪਾਕ ਮਰੀਜ਼ਾਂ 'ਤੇ ਮਿਹਰਬਾਨ

'ਜੰਗੀ ਮੈਦਾਨ ਵਾਂਗ ਨਜ਼ਰ ਆ ਰਹੀ ਸੀ ਮਸਜਿਦ'

ਇੱਥੇ ਸਾਰੇ ਆਪਣੇ ਅਹੁਦੇ ਤੇ ਤਨਖ਼ਾਹਾਂ ਨੂੰ ਭੁੱਲ ਕੇ ਇਕੱਠੇ ਸੌਨਾ ਬਾਥ ਲੈਣ ਜਾਂਦੇ ਹਨ।

5.5 ਮਿਲੀਅਨ ਦੀ ਜਨਸੰਖਿਆਂ ਵਾਲੇ ਇਸ ਸ਼ਹਿਰ ਵਿੱਚ ਹਰ 2 ਲੋਕਾਂ ਦੇ ਲਈ ਸੌਨਾ ਬਾਥ ਹੈ।

ਜ਼ਿਆਦਾਤਰ ਕੰਪਨੀਆਂ ਨੇ ਆਪਣੇ ਦਫਤਰਾਂ 'ਚ ਹੀ ਸੌਨਾ ਬਾਥ ਬਣਾਇਆ ਹੈ।

ਹਾਲਾਂਕਿ ਜਰਮਨੀ ਦੇ ਵਿੱਚ ਇਹ ਸੱਭਿਆਚਾਰ ਥੋੜਾ ਵੱਖਰਾ ਹੈ, ਇੱਥੇ ਔਰਤ ਤੇ ਮਰਦ ਸਹਿਯੋਗੀ ਵੱਖਰੇ ਵੱਖਰੇ ਸੋਨਾ ਬਾਥ ਲੈਣ ਜਾਂਦੇ ਹਨ।

Image copyright kristof minnaert
ਫੋਟੋ ਕੈਪਸ਼ਨ ਕਈਆਂ ਥਾਵਾਂ ਤੇ ਛੱਤ ਉੱਤੇ ਵੀ ਲਈ ਜਾਂਦੀ ਹੈ ਸੌਨਾ ਬਾਥ

ਗੈਰ-ਫਿਨਿਸ਼ 'ਚ ਨਵੇਂ ਸਹਿਯੋਗੀਆਂ ਦੇ ਲਈ ਅਰਾਮ ਕਰਨ ਜਾਂ ਫੇਰ ਮਨੋਰੰਜਨ ਲਈ ਕੈਬਿਨ ਦਿੱਤਾ ਜਾਂਦਾ ਹੈ।

ਬੈੱਲਜਿਅਨ ਕਰਿਸਟੋਫ ਮਿਨੇਰਟ ਮੁਤਾਬਕ ਉਸ ਨੇ 2013 ਦੇ ਵਿੱਚ ਹੇਲਸਿੰਕੀ 'ਚ ਕੰਮ ਕਰਨਾ ਸ਼ੁਰੂ ਕੀਤਾ ।ਉਦੋਂ ਉਸ ਨੂੰ ਵਿਕਾਸ ਰੈਮੀਡੀ ਮਨੋਰੰਜਨ 'ਚ ਜਾਣ ਲਈ ਕਿਹਾ ਗਿਆ। ਜਿੱਥੇ ਛੱਤ 'ਤੇ ਸੌਨਾ ਬਾਥ ਲਈ ਜਾਂਦੀ ਸੀ।

ਤੁਹਾਨੂੰ ਉੱਥੇ ਸਾਰੇ ਕੱਪੜੇ ਖੋਲ੍ਹ ਕੇ ਜਾਂ ਫੇਰ ਸਿਰਫ਼ ਤੋਲੀਆ ਬੰਨ੍ਹ ਕੇ ਬਾਥ ਲੈਣੀ ਹੁੰਦੀ ਹੈ।

ਮਿਨੇਰਟ 30 ਸਾਲਾ ਟੈਕਨੀਕਲ ਆਰਟਿਸਟ ਹੈ।ਉਹ ਤਿੰਨ ਸਾਲਾਂ ਬਾਅਦ ਉਹ ਇਸਦਾ ਆਦਿ ਹੋ ਗਿਆ।

ਫਿਨਿਸ਼ ਸੌਨਾ ਸੋਸਾਇਟੀ ਕਲੱਬ

ਉਹ ਆਪਣੇ ਸਹਿਯੋਗੀਆ ਨਾਲ ਸ਼ੁੱਕਰਵਾਰ ਦੀ ਸ਼ਾਮ ਸੌਨਾ ਬਾਥ ਲੈਂਦਾ ਸੀ।

ਇੱਥੇ ਸਭ ਸਹਿਯੋਗੀ ਇਕੱਠੇ ਹੋ ਕੇ ਬੀਅਰ ਪੀਂਦੇ ਤੇ ਖੁੱਲ੍ਹੀ ਹਵਾ 'ਚ ਬਿਨਾਂ ਕੱਪੜਿਆ ਦੇ ਰਹਿੰਦੇ।

ਉਹ ਤੇ ਉਸਦੀ ਟੀਮ ਹਫ਼ਤੇ 'ਚ ਤਿੰਨ ਘੰਟਿਆ ਤੋਂ ਵੀ ਜ਼ਿਆਦਾ ਸੌਨਾ ਬਾਥ ਦੌਰਾਨ ਸਾਥੀਆਂ ਨਾਲ ਮੇਲ-ਮਿਲਾਪ ਸਮੇਂ ਕੰਮ ਦੀ ਗੱਲਬਾਤ ਕਰਦੇ।

ਉਨ੍ਹਾਂ ਮੁਤਾਬਕ ਸਰਦੀਆ ਵਿੱਚ ਸੌਨਾ ਬਾਥ ਬਹੁਤ ਹੀ ਫਾਇਦੇਮੰਦ ਹੈ।

Image copyright Getty Images
ਫੋਟੋ ਕੈਪਸ਼ਨ ਸਰਦੀਆਂ ਦੇ ਵਿੱਚ ਸੌਨਾ ਬਾਥ ਬਹੁਤ ਫਾਇਦੇਮੰਦ ਹੈ

ਠੰਡ ਦੇ ਦਿਨਾਂ 'ਚ ਇੱਥੇ ਤਾਪਮਾਨ ਮਾਇਨਸ 30 ਡਿਗਰੀ ਸੇਲਸਿਅਸ ਤੱਕ ਚਲਾ ਜਾਂਦਾ ਹੈ। ਉਸ ਵੇਲੇ ਸੌਨਾ ਬਾਥ ਲੈਣ ਨਾਲ ਬਹੁਤ ਆਰਾਮ ਮਿਲਦਾ ਹੈ।

ਮਿਨਰੇਟ ਖੁਦ ਵੀ ਫਿਨਿਸ਼ ਸੋਨਾ ਸੋਸਾਇਟੀ ਕਲੱਬ ਦਾ ਮੈਂਬਰ ਹੈ। ਜਿੱਥੇ ਵੂਡਨ ਬਰਨਿੰਗ ਸਮੋਕ ਸੌਨਾ ਵੀ ਹੈ।

ਇੱਥੇ ਸਾਰੇ ਮੈਂਬਰ ਇਕੱਠੇ ਹੋ ਕੇ ਬਿਨਾਂ ਕੱਪੜਿਆ ਦੇ ਘਾਟ 'ਚ ਛਲਾਂਗ ਲਗਾਉਂਦੇ ਹਨ। ਇੱਥੋ ਤੱਕ ਕਿ ਸਰਦੀਆਂ ਵਿੱਚ ਵੀ ।

ਟੈਲੀਕਾਮ ਕੰਪਨੀ ਦੇ ਗਲੋਬਲ ਸੇਲ ਪ੍ਰੋਡਕਟ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਫਿਨ ਟੋਮੀ ਉਇਟੋ ਮੁਤਾਬਕ ਸੋਨਾ 'ਚ ਕੋਈ ਅਹੁਦਾ ਮੁੱਖ ਨਹੀਂ ਰੱਖਦਾ, ਇੱਥੇ ਨਾ ਕੱਪੜੇ ਹੁੰਦੇ ਹਨ ਤੇ ਨਾ ਹੀ ਅਹਿਮ ਦੀ ਕੋਈ ਥਾਂ ਹੈ।

ਇੱਥੇ ਸਿਰਫ਼ ਤੁਹਾਡੀ ਸੋਚ ਤੇ ਤੁਹਾਡੇ ਸ਼ਬਦ ਮੁੱਖ ਰੱਖਦੇ ਹਨ, ਜਿਹੜੇ ਤੁਸੀਂ ਦੂਜੇ ਨੂੰ ਕਹਿੰਦੇ ਹੋ। ਇੱਥੇ ਸਿਰਫ਼ ਇਨਸਾਨੀਅਤ ਹੀ ਮਾਇਨੇ ਰੱਖਦੀ ਹੈ।

ਜਰਮਨੀ ਤੇ ਨੀਦਰਲੈਂਡ ਵਿੱਚ ਤੁਹਾਨੂੰ ਕੰਮ ਕਰਨ ਵਾਲੇ ਹਰ ਥਾਂ 'ਤੇ ਸੋਨਾ ਬਾਥ ਮਿਲੇਗਾ।

ਜੇਕਰ ਤੁਸੀਂ ਕੰਮ ਤੋਂ ਬਾਅਦ ਆਪਣੇ ਸਾਥੀਆਂ ਨਾਲ ਕੋਈ ਖੇਡ ਖੇਡਣਾ ਚਾਹੋ, ਤਾਂ ਉਹ ਸੌਨਾ ਦੇ ਕਲੱਬ ਜਾਂ ਫੇਰ ਜਿਮ 'ਚ ਹੋ ਸਕਦਾ ਹੈ।

Image copyright AFP
ਫੋਟੋ ਕੈਪਸ਼ਨ ਨੋਕੀਆ ਕੰਪਨੀ ਦਾ ਵੀ ਆਪਣਾ ਸੌਨਾ ਬਾਥ ਹੈ

ਨੋਕੀਆ ਕੰਪਨੀ 'ਚ ਵੀ ਆਪਣਾ ਸੋਨਾ ਬਾਥ ਹੈ। ਇੱਥੇ ਨੋਕਰੀ ਅਪਲਾਈ ਕਰਨਾ ਵਾਲਾ ਹਰ ਇਨਸਾਨ ਕੰਪਨੀ 'ਚ ਸੋਨਾ ਬਾਥ ਜਾਣ ਦੀ ਇੱਛਾ ਰੱਖਦਾ ਹੈ।

ਸੌਨਾ ਦੇ ਰਿਵਾਜ ਬਾਰੇ ਜਾਣੋ

ਸੌਨਾ ਸਵੀਡਨ , ਰੂਸ, ਨੀਦਰਲੈਂਡ ਤੇ ਹੋਰ ਉੱਤਰੀ ਦੇਸ਼ਾਂ 'ਚ ਵੀ ਬਹੁਤ ਪਸੰਦੀਦਾ ਹੈ।

ਜਰਮਨ-ਫੀਨੀਸ਼ ਚੈਂਬਰ ਆਫ ਕਰਮਰਸ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਜੈਨ ਫੀਲਰ 2 ਦੇਸ਼ਾਂ ਲਈ ਕੰਮ ਕਰਦੇ ਹਨ।

ਉਨ੍ਹਾਂ ਮੁਤਾਬਿਕ ਸੌਨਾ ਇੱਕ ਅਜਿਹੀ ਥਾਂ ਹੈ, ਜਿੱਥੇ ਤੁਸੀਂ ਇਕੱਲੇ ਵੀ ਜਾ ਸਕਦੇ ਹੋ ਤੇ ਆਪਣੇ ਸਾਥੀਆਂ ਨਾਲ ਵੀ।

ਜਰਮਨੀ ਵਿੱਚ ਇਹ ਲਗਭਗ ਚੰਗੀ ਸਿਹਤ ਲਈ ਕੀਤਾ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)