ਕਿਹੜਾ ਜਹਾਜ਼ ਨਿਕਲਿਆ ਰੋਹਿੰਗਿਆ ਨੂੰ ਬਚਾਉਣ ਲਈ ਮਾਲਟਾ ਤੋਂ ਮਿਆਂਮਾਰ ਵੱਲ ਤੁਰਿਆ ?

ਤਸਵੀਰ ਸਰੋਤ, AFP
ਐੱਮਓਏਐੱਸ ਨੇ 7,826 ਲੋਕਾਂ ਨੂੰ ਅਪ੍ਰੈਲ ਤੋਂ ਭੂ-ਮੱਧ ਸਾਗਰ ਤੋਂ ਬਚਾਇਆ ਹੈ।
ਮਾਈਗ੍ਰੇਂਟ ਓਫ਼ਸ਼ੋਰ ਏਡ ਸਟੇਸ਼ਨ (MOAS) ਮਾਲਟਾ ਤੋਂ ਤੁਰ ਪਈ ਹੈ, ਜਿੱਥੇ 2014 ਤੋਂ ਪਰਵਾਸੀਆਂ ਨੂੰ ਬਚਾਉਣ ਦਾ ਕਾਰਜ ਜਾਰੀ ਸੀ।
ਸੰਯੁਕਤ ਰਾਸ਼ਟਰ ਮੁਤਾਬਕ ਜਦੋਂ ਰੋਹਿੰਗਿਆ ਲੋਕਾਂ ਦੇ ਬੰਗਲਾਦੇਸ਼ ਭੱਜਣ ਦਾ ਅੰਕੜਾ 87, 000 ਪਹੁੰਚ ਗਿਆ ਤਾਂ ਇਸ ਸੰਸਥਾ ਵੱਲੋਂ ਇਹ ਫੈਸਲਾ ਲਿਆ ਗਿਆ।
ਕੁਝ ਇਸੇ ਤਰ੍ਹਾਂ ਦਾ ਫੈਸਲਾ ਲੀਬੀਆ ਦੇ ਹਲਾਤਾਂ ਨੂੰ ਦੇਖ ਕੇ ਲਿਆ ਗਿਆ ਸੀ।
ਸੰਸਥਾ ਮੁਤਾਬਕ ਲੀਬੀਆ ਛੱਡ ਕੇ ਜਾ ਰਹੇ ਪਰਵਾਸੀਆਂ ਨੂੰ ਯੂਰੋਪ ਵੱਲੋਂ ਰੋਕਣਾ ਵੀ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ `ਚ ਪਾ ਰਹੀ ਹੈ। ਇਸ ਤਰ੍ਹਾਂ ਹਲਾਤ ਅਸਪਸ਼ਟ ਹੋ ਰਹੇ ਹਨ ਕਿ ਬਚਾਉਣ ਵਾਲਿਆਂ ਲਈ ਸੁਰੱਖਿਅਤ ਥਾਂ ਹੈ ਵੀ ਜਾਂ ਨਹੀਂ।
ਐਮਓਏਐਸ ਦੇ ਕੋ-ਫਾਉਂਡਰ ਰੇਗਿਨਾ ਕੇਟਰਾਮਬੋਨ ਨੇ ਸਮਰਥਕਾਂ ਨੂੰ ਸਪਸ਼ਟ ਕੀਤਾ, "ਇਸ ਵੇਲੇ ਕਈ ਸਵਾਲ ਹਨ ਪਰ ਜਵਾਬ ਕੋਈ ਨਹੀਂ ਅਤੇ ਬਹੁਤ ਸਾਰੇ ਖਦਸ਼ੇ ਵੀ ਹਨ ਜਿੰਨ੍ਹਾਂ ਨੂੰ ਲੀਬੀਆ `ਚ ਫਸਾ ਲਿਆ ਜਾਂ ਜਬਰੀ ਰੱਖ ਲਿਆ ਗਿਆ ਹੈ।"
"ਜੋ ਬੱਚ ਕੇ ਆਏ ਹਨ ਉਨ੍ਹਾਂ ਦੀਆਂ ਭਿਆਨਕ ਦਾਸਤਾਨ ਇੱਕ ਬੁਰੇ ਸੁਪਨੇ ਵਾਂਗ ਹੈ ਜੋ ਬਦਸਲੂਕੀ, ਹਿੰਸਾ, ਤਸ਼ਦੱਦ, ਅਗਵਾ, ਲੁੱਟ ਦਰਸਾਉਂਦਾ ਹੈ।"
"(ਐਮਓਏਐਸ) ਉਸ ਹਲਾਤ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜਿੱਥੇ ਕੋਈ ਵੀ ਉਨ੍ਹਾਂ ਲੋਕਾਂ ਵੱਲ ਧਿਆਨ ਨਾ ਦੇਵੇ ਜਿੰਨ੍ਹਾਂ ਨੂੰ ਮਦਦ ਦੀ ਲੋੜ ਹੈ। ਸਗੋਂ ਉਨ੍ਹਾਂ ਨੂੰ ਯੂਰੋਪ ਪਹੁੰਚਣ ਤੋਂ ਬਚਾਉਣ `ਤੇ ਫੋਕਸ ਕਰਨਾ ਅਤੇ ਇਸ ਵੱਲ ਬਿਲਕੁੱਲ ਵੀ ਧਿਆਨ ਨਾ ਦੇਣਾ ਕਿ ਜੇ ਦੂਜੇ ਕੰਡੇ `ਤੇ ਫੜੇ ਜਾਣ ਤਾਂ ਉਨ੍ਹਾਂ ਦੀ ਤਕਦੀਰ ਦਾ ਕੀ ਹੋਏਗਾ।"
ਹਾਲਾਂਕਿ ਕੇਟਰਾਮਬੋਨ ਅਤੇ ਐਮੱਓਏਐੱਸ ਦਾ ਕਹਿਣਾ ਹੈ ਕਿ ਉਹ ਤਿੰਨ ਸਾਲਾਂ ਦੀ ਮਿਹਨਤ ਅਜਾਈਂ ਨਹੀਂ ਜਾਣ ਦੇਣਾ ਚਾਹੁੰਦੇ ਸੀ। ਇਹੀ ਵਜ੍ਹਾ ਕਰਕੇ ਉਨ੍ਹਾਂ ਆਪਣਾ ਫੀਨਿਕਸ ਜਹਾਜ਼, ਹਜ਼ਾਰਾਂ ਮੀਲ ਦੂਰ ਪੂਰਬ ਵੱਲ ਮੋੜ ਕੇ ਅਗਲੇ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।
ਇਹ ਜਹਾਜ਼ ਤਿੰਨ ਹਫ਼ਤਿਆਂ `ਚ ਬੰਗਾਲ ਦੀ ਖਾੜੀ ਪਹੁੰਚਣ ਦੀ ਉਮੀਦ ਹੈ।
ਐੱਮਓਐੱਸ ਦਾ ਕਹਿਣਾ ਹੈ, "ਇਹ ਰੋਹਿੰਗਿਆ ਲੋਕਾਂ ਨੂੰ ਬੇਹੱਦ ਲੋੜੀਂਦੀ ਸਹਾਇਤਾ ਦੇਣਗੇ। ਖੇਤਰ `ਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਲਈ ਇੱਕ ਪਲੈਟਫਾਰਮ ਤੈਅ ਕਰਨਗੇ।"
ਰੋਹਿੰਗਿਆ ਸਟੇਟਲੈੱਸ ਮੁਸਲਿਮ ਸਭਿਆਚਾਰਕ ਘੱਟ-ਗਿਣਤੀ ਲੋਕ ਹਨ ਜਿੰਨ੍ਹਾਂ ਨੇ ਮਿਆਂਮਾਰ `ਚ ਤਸ਼ਦੱਦ ਝੱਲਿਆ ਹੈ। ਜੋ ਛੱਡ ਕੇ ਆਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਅਤੇ ਬੌਧੀ ਭੀੜ ਵੱਲੋਂ ਉਨ੍ਹਾਂ ਦੇ ਪਿੰਡ ਸਾੜ ਦਿੱਤੇ ਗਏ ਅਤੇ ਰਨਿਖੇ `ਚ ਸਿਵਿਲਿਅਨ `ਤੇ ਹਮਲਾ ਕੀਤਾ ਗਿਆ।
ਯੁਨਾਈਟਡ ਨੇਸ਼ਨਸ ਨੇ ਰੋਹਿੰਗਿਆ ਲੋਕਾਂ ਨੂੰ ਇਸ ਧਰਤੀ `ਤੇ ਸਭ ਤੋਂ ਵੱਧ ਤਸ਼ਦੱਦ ਦੇ ਸ਼ਿਕਾਰ ਹੋਏ ਲੋਕ ਕਰਾਰ ਦਿੱਤਾ ਹੈ। ਪੋਪ ਫ੍ਰਾਂਸਿਸ ਨੇ 27 ਅਗਸਤ ਨੂੰ ਹਿੰਸਾ ਖ਼ਤਮ ਕਰਨ ਦੀ ਅਪੀਲ ਕੀਤੀ।