ਗਣਿਤ ਜ਼ਰੀਏ ਡੇਟਿੰਗ ਕਿਵੇਂ ਬਣੇਗੀ ਸਫ਼ਲ ?

Dating these days.

ਡੇਟ ਕਰਨਾ ਪੂਰਾ ਵਿਗਿਆਨਕ-ਮੈਥੇਮੈਟਿਕ ਫਾਰਮੂਲਾ ਹੈ। ਹੈਰਾਨ ਹੋ ਗਏ ਨਾ। ਪਰ ਇਹ ਟਿਮ ਹਾਰਵਰਡ ਨੇ ਡੇਟਿੰਗ ਦੇ ਗਣਿਤ ਦੀ ਜਾਂਚ ਕੀਤੀ ਹੈ।

ਹੁਣ ਤੱਕ ਜਿੰਨੇ ਲੋਕਾਂ ਨੂੰ ਤੁਸੀਂ ਡੇਟ ਕੀਤਾ ਹੈ, ਉਸ ਦਾ ਸਕੇਅਰ ਰੂਟ ਕੱਢੋ। ਫਿਰ ਉਨ੍ਹਾਂ ਨਾਲ ਡੇਟ ਕਰੋ। ਫਿਰ ਇਸ ਦਾ ਰਿਵਿਊ ਕਰੋ। ਇੰਨ੍ਹਾਂ ਸਭ `ਚੋਂ ਬੈਸਟ ਵਾਲਾ ਸ਼ਖਸ ਫਾਈਨਲ ਕਰੋ।

ਇਸ ਨਾਲ ਇਹ ਸਮਝਣ `ਚ ਵੀ ਅਸਾਨੀ ਹੋਈ ਕਿ ਗਣਿਤ ਹੋਰ ਕਿਵੇਂ ਡੇਟਿੰਗ ਨੂੰ ਬਿਹਰਤ ਬਣਾ ਸਕਦਾ ਹੈ। ਜੇ ਤੁਸੀਂ ਲੜੀਵਾਰ ਡੇਟਰ ਹੋ ਤਾਂ ਹੋ ਸਕਦਾ ਹੈ ਇਹ ਫਾਰਮੂਲਾ ਕਾਮਯਾਬ ਹੋ ਜਾਵੇ।

ਗੁਣਾ

ਡੇਟਿੰਗ ਦੇ ਦੌਰਾਨ ਤੁਸੀਂ ਮੈਂਟਲੀ ਗੁਣਾ ਤੇਜ਼ੀ ਨਾਲ ਕਰ ਸਕੋਗੇ। ਮੰਨ ਲਓ ਬੱਸ `ਤੇ ਆਪਣੇ ਘਰ ਜਾ ਰਹੇ ਹੋ। ਤੁਸੀਂ ਅਰਾਮ ਨਾਲ ਇਹ ਪਤਾ ਲਗਾ ਲਓਗੇ ਕਿ ਕਿੰਨਾ ਸਮਾਂ ਤੁਸੀਂ ਆਪਣਾ ਮਨਭਾਉਂਦਾ ਨਾਟਕ ਦੇਖਿਆ ਹੈ। ਕਿਉਂਕਿ ਹੁਣ ਉਹ ਤੁਹਾਡੇ ਤੋਂ ਪੁੱਛ ਰਹੀ ਹੈ ਕਿ ਹੋਰ ਕਿੰਨਾ ਸਮਾਂ ਲੱਗੇਗਾ।

ਹਿਸਾਬ

ਹੁਣ ਇਹ ਥੋੜਾ ਹੈਰਾਨ ਕਰਨ ਵਾਲਾ ਹੈ। ਮੰਨ ਲਓ ਦੋ ਜੋੜੇ ਡੇਟ ਤੇ ਜਾਂਦੇ ਹਨ। ਖਾਮ-ਪੀਣ ਤੋਂ ਬਾਅਦ ਬਿੱਲ ਨੂੰ ਚਾਰਾਂ ਚ ਵੰਡਨ ਦਾ ਫੈਸਲਾ ਹੁੰਦਾ ਹੈ। ਪਰ ਇਸ ਦੌਰਾਨ ਮੰਨ ਲਓ ਇੱਕ ਨੇ ਸਿਰਫ਼ ਖਾਧਾ ਤੇ ਕੁੱਝ ਪੀਤਾ ਨਹੀਂ ਪਰ ਦੋਨਾਂ ਕੁੜੀਆਂ ਨੇ ਵੀ ਸਿਰਫ਼ ਇੱਕ ਹੀ ਥਾਲੀ ਵੰਡੀ। ਅਜਿਹੇ `ਚ ਹਿਸਾਬ-ਕਿਤਾਬ ਬਹੁਤ ਕੰਮ ਆਉਂਦਾ ਹੈ।

ਜਮੈਟਰੀ

ਜਮੈਟਰੀ ਰਿਲੇਸ਼ਨਸ਼ਿਪ `ਚ ਉਦੋਂ ਆਉਂਦੀ ਹੈ ਜਦੋਂ ਤੁਸੀਂ ਘਰੇਲੂ ਕੰਮਕਰ ਰਹੇ ਹੋ। ਇਹ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ, "ਮੈਨੂੰ ਲੱਗਦਾ ਹੈ ਇਹ ਮੇਜ ਉੱਥੇ ਜ਼ਿਆਦਾ ਚੰਗਾ ਲੱਗੇਗਾ।" ਤੁਸੀਂ ਇੱਕ ਕੋਨਾ ਦੇਖ ਕੇ ਸੋਫ਼ਾ ਦੇ ਨਾਲ ਮੇਜ ਲਗਾ ਦਿੰਦੇ ਹੋ ਅਤੇ ਅਕਾਰ ਦਾ, ਖਾਲੀ ਜਗ੍ਹਾ ਦਾ ਖਾਸ ਧਿਆਨ ਰੱਖਦੇ ਹੋ।

ਅਲਜੈਬਰਾ

ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਰਿਲੇਸ਼ਨਸ਼ਿਪ ਚੰਗਾ ਚੱਲ ਰਿਹਾ ਹੈ ਜਾਂ ਤੁਹਾਨੂੰ ਛੱਡ ਦੇਣਾ ਚਾਹੀਦੈ ਹੈ ਤਾਂ ਅਲਜੈਬਰਾ ਦੀ ਲੋੜ ਪੈਂਦੀ ਹੈ। ਇਸ ਦੀ ਇਕਏਸ਼ਨ ਕੁੱਝ ਇਸ ਤਰ੍ਹਾਂ ਹੋ ਸਕਦੀ ਹੈ- ਮੰਨ ਲਓ A ਵਾਰੀ ਉਸਨੇ ਮੈਨੂੰ ਹਸਾਇਆ ਅਤੇ x ਵਾਰੀ ਉਹ ਕਹਿੰਦੀ ਹੈ ਲੇਟ। ਇਸ ਨੂੰ y ਨਾਲ ਗੁਣਾ ਕਰ ਦਿਓ, ਜੋ ਕਿ ਦਰਸਾਉਂਦਾ ਹੈ ਕਿ ਕਿੰਨੀ ਵਾਰੀ ਮੈੰਨੂੰ ਉਸ ਦਾ ਅਜੀਬ ਦੋਸਤ ਦੇਖਣ ਨੂੰ ਮਿਲੇਗਾ। ਤੁਹਾਨੂੰ ਜਵਾਬ ਮਿਲ ਜਾਏਗਾ।

ਘਟਾਓ

ਘਟਾਓ ਇੱਕ ਪੂਰੀ ਤਰ੍ਹਾਂ ਸਬਜੈਕਟਿਵ ਕਨਸੈਪਟ ਹੈ। ਮੰਨ ਲਓ ਰਾਤ ਨੂੰ ਠੰਡ `ਚ ਤੁਸੀਂ ਆਪਣਾ ਮੋਢਾ ਢਕਣ ਲਈ ਰਜਾਈ ਖਿੱਚ ਲਈ। ਪਰ ਇਸ ਨਾਲ ਤੁਹਾਡੇ ਪਿਆਰੇ ਪਾਰਟਨਰ ਦੀ ਬੰਹ ਜ਼ਰੂਰ ਬਾਹਰ ਨਿਕਲ ਗਈ। ਪਰ ਤੁਸੀਂ ਫਿਰ ਉਸ ਤੇ ਵੀ ਰਜਾਈ ਪਾਉਂਦੇ ਹੋ ਤਾਕੀ ਉਸ ਨੂੰ ਲੋੜ ਮੁਤਾਬਕ ਮਿਲੇ। ਇਸ ਤਰ੍ਹਾਂ ਤੁਹਾਨੂੰ ਘਟਾਓ ਬਾਰੇ ਵੀ ਜਾਣਕਾਰੀ ਮਿਲਦੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)