ਕੈਪਟਨ ਦੀ ਪਰਵਾਸੀਆਂ ਨੂੰ ਜੋੜਨ ਦੀ ਮੁਹਿੰਮ ਦਾ ਕੀ ਹੈ ਮਕਸਦ?

Image copyright PUNJAB PR

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਨੌਜਵਾਨਾਂ ਲਈ 'ਆਪਣੀਆਂ ਜੜਾਂ ਨਾਲ ਜੁੜੋ' ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਤੋਂ ਬਾਹਰ ਜੰਮਪਲ ਤੀਜੀ-ਚੌਥੀ ਪੀੜ੍ਹੀ ਦੇ ਨੌਜਵਾਨਾਂ ਨੂੰ ਝੂਠੇ ਪ੍ਰਚਾਰ ਰਾਹੀਂ ਵਰਗਲਾਇਆ ਜਾ ਰਿਹਾ ਹੈ।

ਮੈਨੂੰ ਮਰਿਆ ਸਮਝ ਕੇ ਉਹ ਛੱਡ ਗਏ: ਮਿੱਠੂ ਸਿੱਧੂ

ਸਫ਼ਰ ਦੇ ਅਸਾਧਾਰਣ ਪਲਾਂ ਦੀ ਤਸਵੀਰਾਂ

ਉਨ੍ਹਾਂ ਕਿਹਾ ਕਿ ਖਾਲਿਸਤਾਨੀ ਲਹਿਰ ਭੜਕਾਉਣ ਲਈ ਪ੍ਰਾਪੇਗੰਡਾ ਕਰਕੇ ਨਵੀਂ ਪੀੜ੍ਹੀ ਨੂੰ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ।

ਕੀ ਹਨ ਇਸ ਮੁਹਿੰਮ ਦੇ ਅਹਿਮ ਨੁਕਤੇ ?

  • 16 ਤੋਂ 22 ਸਾਲ ਦੇ ਮੁੰਡੇ- ਕੁੜੀਆਂ ਨੂੰ ਕੀਤਾ ਜਾਵੇਗਾ ਸ਼ਾਮਿਲ
  • ਉਹ ਨੌਜਵਾਨ ਜੋ ਕਦੇ ਭਾਰਤ ਨਹੀਂ ਆਏ ਉਨ੍ਹਾਂ 'ਤੇ ਫੋਕਸ
  • ਨੌਜਵਾਨਾਂ ਦੇ ਹਰ ਗਰੁੱਪ ਲਈ ਦੋ ਹਫ਼ਤੇ ਦਾ ਪ੍ਰੋਗਰਾਮ
  • ਹਰ ਦੋ ਮਹੀਨੇ ਬਾਅਦ ਵਿਦੇਸ਼ 'ਚ ਵਸੇ 15 ਨੌਜਵਾਨਾਂ ਦੇ ਗਰੁੱਪ ਨੂੰ ਪੰਜਾਬ ਸੱਦਿਆ ਜਾਵੇਗਾ
  • ਇਨ੍ਹਾਂ ਨੂੰ ਇੱਕ ਪਿੰਡ 'ਚ ਤਿੰਨ ਦਿਨਾਂ ਲਈ ਠਹਿਰਾਇਆ ਜਾਵੇਗਾ
  • ਪੰਜਾਬ ਦੀਆਂ ਧਾਰਮਿਕ ਤੇ ਇਤਿਹਾਸਕ ਯਾਦਗਾਰਾਂ ਵਿਖਾਈਆਂ ਜਾਣਗੀਆਂ
  • ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਪਕਵਾਨਾਂ ਨਾਲ ਵੀ ਕਰਵਾਇਆ ਜਾਵੇਗਾ ਰੂਬਰੂ
  • ਨੌਜਵਾਨ ਆਪਣੀ ਟਿਕਟ ਦਾ ਖ਼ਰਚਾ ਚੁੱਕਣਗੇ ਬਾਕੀ ਇੰਤਜ਼ਾਮ ਸਰਕਾਰ ਵੱਲੋਂ
Image copyright TWITTER

ਮੁੱਖ ਮੰਤਰੀ ਨੇ ਪੰਜਾਬੀ ਮੂਲ ਦੇ ਵਿਦੇਸ਼ੀ ਨੌਜਵਾਨਾਂ ਨੂੰ ਆਪਣੀਆਂ ਜੜਾਂ ਨਾਲ ਮੁੜ ਤੋਂ ਜਾਨਣ ਲਈ ਅਪੀਲ ਕੀਤੀ ਹੈ।ਕੈਪਟਨ ਮੁਤਾਬਕ, ''ਜੜਾਂ' ਨਾਲ ਜੋੜਨ ਦੀ ਮੁਹਿੰਮ ਦਾ ਕੀ ਹੈ ਮਕਸਦ ਪੰਜਾਬ ਬਾਰੇ ਵਿਦੇਸ਼ਾਂ ਵਿੱਚ ਪੰਜਾਬੀਆਂ ਬਾਰੇ ਬਣੀ ਨਾਂਹ ਪੱਖੀ ਸੋਚ ਨੂੰ ਖ਼ਤਮ ਕਰਨਾ ਹੈ।'

ਪੰਜਾਬ ਸਰਕਾਰ ਨੂੰ ਇਸ 'ਚ ਜੇਕਰ ਕਾਮਯਾਬੀ ਮਿਲਦੀ ਹੈ ਤਾਂ ਕੈਨੇਡਾ, ਅਮਰੀਕਾ ਤੇ ਯੂਰਪੀ ਦੇਸ਼ਾਂ 'ਚ ਰਹਿੰਦੇ ਪੰਜਾਬੀ ਨੌਜਵਾਨਾਂ ਨੂੰ ਵੀ ਪੰਜਾਬ ਨਾਲ ਜੋੜਨ ਲਈ ਇਹ ਫਾਰਮੂਲਾ ਲਾਗੂ ਕੀਤਾ ਜਾਵੇਗਾ।

( ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ।ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)