ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਲਈ ਵਾਹ ਦਿੱਤਾ ਖੇਤ

Proposal in farm.

ਤਸਵੀਰ ਸਰੋਤ, JENNA STIMPSON

ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਕਿਵੇਂ ਪ੍ਰਪੋਜ਼ ਕਰਦਾ ਹੈ?

ਤੁਹਾਡੇ ਜਵਾਬ ਸ਼ਾਇਦ ਹੋਣਗੇ-ਗੋਡਿਆਂ 'ਤੇ ਬੈਹਿ ਕੇ, ਸੋਹਣੇ ਜਿਹੇ ਕਾਰਡ 'ਤੇ ਲਿਖ ਕੇ ਜਾਂ ਕਿਸੇ ਚੰਗੇ ਰੈਸਟੋਰੈਂਟ 'ਚ ਕੈਂਡਲ ਲਾਈਟ ਡਿਨਰ ਕਰਵਾ ਕੇ।

ਤੁਸੀਂ ਕਦੇ ਸੋਚਿਆ ਹੈ ਕਿ ਕੋਈ ਪ੍ਰੇਮੀ ਖੇਤ ਵਾਹ ਕੇ ਵੀ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕਰ ਸਕਦਾ ਹੈ?

ਜੀ ਹਾਂ! ਇੰਗਲੈਂਡ ਦੇ ਡੇਵੋਨ 'ਚ ਰਹਿਣ ਵਾਲੇ ਖੇਤੀਬਾੜੀ ਇੰਜੀਨੀਅਰ ਨੇ ਆਪਣੀ ਪ੍ਰੇਮਿਕਾ ਲਈ ਵਿਆਹ ਦਾ ਪ੍ਰਪੋਜ਼ਲ ਖੇਤ ਵਾਹ ਕੇ ਲਿਖਿਆ।

39 ਸਾਲ ਦੇ ਟੌਮ ਪਲੂਮ ਨੇ ਇਸ ਲਈ ਆਪਣੀ ਪ੍ਰੇਮਿਕਾ ਜੇਨਾ ਸਟਿੰਪਸਨ ਦੇ ਪਿਤਾ ਦਾ ਹੀ ਖੇਤ ਚੁਣਿਆ, ਅਤੇ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਹੋਣ ਵਾਲੇ ਸਹੁਰੇ ਨੂੰ ਵੀ ਮਨਾਇਆ।

ਤਸਵੀਰ ਸਰੋਤ, JENNA STIMPSON

ਤਸਵੀਰ ਕੈਪਸ਼ਨ,

ਟੌਮ ਤੇ ਜੇਨਾ ਅਗਲੇ ਸਾਲ ਵਿਆਹ ਕਰਨ ਵਾਲੇ ਹਨ।

ਟੌਮ ਅਤੇ ਜੇਨਾ ਪਿਛਲੇ 10 ਸਾਲਾਂ ਤੋਂ ਰਿਸ਼ਤੇ 'ਚ ਹਨ। ਟੌਮ ਦੀ ਇਸ ਤਰ੍ਹਾਂ ਵਿਆਹ ਦੀ ਪੇਸ਼ਕਸ਼ ਤੋਂ ਜੇਨਾ ਹੈਰਾਨ ਤਾਂ ਸੀ, ਨਾਲ ਹੀ ਉਤਸ਼ਾਹਿਤ ਵੀ।

ਜੇਨਾ ਨੇ ਕਿਹਾ, " ਟੌਮ ਜ਼ਿਆਦਾ ਰੋਮਾਂਟਿਕ ਨਹੀਂ ਹਨ, ਪਰ ਇਸ ਵਾਰੀ ਉਨ੍ਹਾਂ ਨੇ ਕੁਝ ਜ਼ਿਆਦਾ ਹੀ ਵੱਡਾ ਕੰਮ ਕਰ ਦਿੱਤਾ ਹੈ।"

ਟੌਮ ਨੇ ਖੇਤ 'ਚ 'ਮੈਰੀ ਮੀ' ਲਿਖਿਆ ਤੇ ਜੇਨ ਨੂੰ ਸੱਦਿਆ। ਖੇਤ ਕੋਲ ਲਿਜਾ ਕੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ। ਜੇਨ ਨੇ ਆਪਣੇ ਨੇੜੇ ਥੋੜਾ ਰੌਲਾ ਸੁਣਿਆ ਤਾਂ ਉਨ੍ਹਾਂ ਨੂੰ ਲੱਗਿਆ ਸ਼ਾਇਦ ਟੌਮ ਕੋਈ ਨਵੀਂ ਗਾਂ ਲੈ ਆਏ ਹਨ।

ਜਦੋਂ ਉਹਨੇ ਅੱਖਾਂ ਖੋਲ੍ਹੀਆਂ ਤਾਂ ਵਿਆਹ ਦੀ ਪੇਸ਼ਕਸ਼ ਦੇਖ ਕੇ ਹੈਰਾਨ ਰਹਿ ਗਈ।

ਅਖੀਰ 'ਚ ਜੇਨਾ ਨੇ ਟੌਮ ਨੂੰ ਜਵਾਬ ਦਿੱਤਾ 'ਹਾਂ !'

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)