ਪਾਬੰਦੀਆਂ ਪਰਮਾਣੂ ਪ੍ਰੋਗਰਾਮ ਨੂੰ ਤੇਜ਼ ਕਰਨਗੀਆਂ : ਉੱਤਰੀ ਕੋਰੀਆ

ਕਿਮ ਜੋਂਗ ਉਨ

ਤਸਵੀਰ ਸਰੋਤ, STR/AFP/Getty Images

ਉੱਤਰੀ ਕੋਰੀਆ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ 'ਤੇ ਪਾਬੰਦੀਆਂ ਜ਼ਰੀਏ ਪਾਏ ਗਏ ਦਬਾਅ, ਉਨ੍ਹਾਂ ਦੇ ਪਰਮਾਣੂ ਪ੍ਰੋਗਰਾਮ ਨੂੰ ਹੋਰ ਤੇਜ਼ ਕਰੇਗਾ।

ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਆਂ ਲਾਏ ਜਾਣ ਤੋਂ ਬਾਅਦ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਲਫ਼ਜ਼ਾਂ ਵਿੱਚ ਬਿਆਨ ਜਾਰੀ ਕਰਦਿਆਂ ਇਨ੍ਹਾਂ ਪਾਬੰਦੀਆਂ ਨੂੰ, "ਵੈਰ-ਭਾਵ ਨਿਭਾਉਣ ਦਾ ਸਭ ਤੋਂ ਭਿਆਨਕ, ਅਨੈਤਿਕ ਤੇ ਅਣਮਨੁੱਖੀ ਤਰੀਕਾ ਕਰਾਰ ਦਿੱਤਾ ਹੈ।''

ਹਾਲ ਵਿੱਚ ਹੀ ਉੱਤਰੀ ਕੋਰੀਆ ਵੱਲੋਂ ਹਾਈਡਰੋਜਨ ਬੰਬ ਦਾ ਪ੍ਰੀਖਣ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਉੱਤਰੀ ਕੋਰੀਆ 'ਤੇ ਪਾਬੰਦੀਆਂ ਲਾਈਆਂ ਗਈਆਂ ਸੀ।

ਅਮਰੀਕਾ-ਦੱਖਣੀ ਕੋਰੀਆ ਵੱਲੋਂ ਫੌਜੀ ਅਭਿਆਸ

ਦੂਜੇ ਪਾਸੇ ਅਮਰੀਕਾ 'ਤੇ ਦੱਖਣੀ ਕੋਰੀਆ ਵੱਲੋਂ ਕੋਰੀਆਈ ਪ੍ਰਾਇਦੀਪ ਤੇ ਸਾਂਝਾ ਫੌਜੀ ਅਭਿਆਸ ਕੀਤਾ ਗਿਆ।

ਇਸ ਹਫਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਵੀ ਉੱਤਰੀ ਕੋਰੀਆ ਅਹਿਮ ਮੁੱਦਾ ਰਹੇਗਾ।

ਤਸਵੀਰ ਸਰੋਤ, STR/AFP/Getty Images

ਕੀ ਪਾਬੰਦੀਆਂ ਨਾਕਾਫ਼ੀ ਹਨ?

ਉੱਤਰੀ ਕੋਰੀਆ ਨੇ 11 ਸਤੰਬਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਸਰਕਾਰ ਢਾਹੁਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।

ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਜ਼ਰੀਏ ਉੱਤਰੀ ਕੋਰੀਆ ਦੇ ਹਥਿਆਰਾਂ ਲਈ ਬਾਲਣ ਅਤੇ ਪੈਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।

ਪਰ ਕੁਝ ਮਾਹਿਰਾਂ ਨੇ ਇਨ੍ਹਾਂ ਪਾਬੰਦੀਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੁਤਾਬਕ ਉੱਤਰੀ ਕੋਰੀਆ ਅਜੇ ਵੀ ਕੌਮਾਂਤਰੀ ਪੱਧਰ 'ਤੇ ਵਪਾਰ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)