ਕੀ ਤੁਸੀਂ ਜਾਣਦੇ ਹੋ ਪਾਸਪੋਰਟ ਬਾਰੇ 13 ਰੋਚਕ ਤੱਥ?

PASSPORT

ਰਾਜਨੀਤਕ ਤੌਰ 'ਤੇ ਇਸ ਸਮੇਂ ਪਾਸਪੋਰਟ ਸਰਗਰਮ ਮੁੱਦਾ ਹੈ, ਅਤੇ ਇੱਕ ਦਿਲਚਸਪ ਇਤਿਹਾਸ ਹੈ ਜੋ ਕਿ ਹਾਲ ਹੀ ਵਿੱਚ ਰੇਡੀਓ 4 ਦਸਤਾਵੇਜ਼ੀ ਫਿਲਮ 'ਪਾਸਪੋਰਟ ਪਲੀਜ਼' ਵਿੱਚ ਸਾਹਮਣੇ ਆਇਆ ਹੈ।

1. ਰਾਣੀ ਕੋਲ ਪਾਸਪੋਰਟ ਨਹੀਂ ਹੈ

ਇੰਗਲੈਂਡ ਦੀ ਰਾਣੀ ਨੂੰ ਪਾਸਪੋਰਟ ਲੈਣ ਲਈ ਚਿੰਤਾ ਨਹੀਂ। ਅਸਲ ਵਿੱਚ ਉਸ ਨੂੰ ਇਸ ਦੀ ਜ਼ਰੂਰਤ ਹੀ ਨਹੀਂ ਹੈ, ਹਾਲਾਂਕਿ, ਰਾਣੀ ਦੇ ਸੰਦੇਸ਼ਵਾਹਕ ਦੁਨੀਆ ਭਰ 'ਚ ਗੁਪਤ ਦਸਤਾਵੇਜ਼ਾਂ ਨੂੰ ਪਹੁੰਚਾਉਂਦੇ ਰਹੇ ਹਨ।

2. ਪਾਸਪੋਰਟ ਦੀ ਮਿਆਦ ਦਾ ਰੱਖੋ ਧਿਆਨ

ਕੋਈ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਪਾਸਪੋਰਟ ਦੀ ਆਖਰੀ ਮਿਤੀ ਨੂੰ ਲੈ ਕੇ ਘਬਰਾਓ ਨਾ। ਅਕਸਰ ਪਾਸਪੋਰਟ ਮਿਆਦ ਖ਼ਤਮ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਰੀਨਿਊ ਕਰਵਾਉਣਾ ਪੈਂਦਾ ਹੈ। ਜੇਕਰ ਪਾਸਪੋਰਟ ਦੀ 90 ਦਿਨਾਂ ਲਈ ਮਾਨਤਾ ਬਾਕੀ ਹੈ ਤਾਂ ਵੀ ਕਈ ਯੂਰਪੀ ਦੇਸ਼ ਇਸ ਨੂੰ ਪ੍ਰਵਾਨ ਕਰਦੇ ਹਨ।

3. ਕੁਈਨਜ਼ਲੈਂਡ ਲਈ ਪਾਸਪੋਰਟ ਦੀ ਲੋੜ

ਪਪੂਆ ਨਿਊ ਗਿਨੀ ਦੀ ਅਜ਼ਾਦੀ ਦੌਰਾਨ ਹੋਏ ਇੱਕ ਸਮਝੌਤੇ ਅਨੁਸਾਰ ਕੁਈਨਜ਼ਲੈਂਡ ਖੇਤਰ ਵਿੱਚ ਸਿਰਫ ਪਪੂਆ ਨਿਊ ਗਿਨੀ ਦੇ ਨੌਂ ਤਟਵਰਤੀ ਪਿੰਡਾਂ ਦੇ ਨਿਵਾਸੀ ਹੀ ਬਿਨਾਂ ਪਾਸਪੋਰਟ ਦੇ ਦਾਖ਼ਲ ਹੋ ਸਕਦੇ ਹਨ।

4. ਵੈਟੀਕਨ 'ਚ ਕੋਈ ਇਮੀਗ੍ਰੇਸ਼ਨ ਵਿਭਾਗ ਨਹੀਂ

ਵੈਟੀਕਨ ਸਿਟੀ 'ਚ ਕੋਈ ਇਮੀਗ੍ਰੇਸ਼ਨ ਵਿਭਾਗ ਨਹੀਂ ਹੈ ਪਰ ਪੋਪ ਵੈਟੀਕਨ ਪਾਸਪੋਰਟ ਨੰਬਰ 1 ਹੈ।

5. ਬਹੁਤੇਅਮਰੀਕੀਆਂ ਕੋਲ ਪਾਸਪੋਰਟ ਨਹੀਂ

321,362,789 ਅਮਰੀਕੀ ਨਾਗਰਿਕਾਂ ਵਿੱਚੋਂ 121,512,341 ਅਮਰੀਕੀਆਂ ਕੋਲ ਹੀ ਪਾਸਪੋਰਟ ਹਨ।

6. ਭਾਰ ਘਟਣ 'ਤੇ ਨਵਾਂ ਪਾਸਪੋਰਟ

ਅਮਰੀਕਾ 'ਚ ਜੇ ਤੁਹਾਡਾ ਭਾਰ ਘਟਿਆ ਜਾਂ ਵਧਿਆ ਹੈ, ਚਿਹਰੇ ਦੀ ਸਰਜਰੀ ਕਰਵਾਈ ਹੈ ਜਾਂ ਟੈਟੂ ਬਣਵਾਇਆ ਜਾਂ ਹਟਵਾਇਆ ਹੈ ਤਾਂ ਤੁਹਾਨੂੰ ਆਪਣੀ ਪਾਸਪੋਰਟ ਫੋਟੋ ਨੂੰ ਅਪਡੇਟ ਕਰਨ ਦੀ ਜਰੂਰਤ ਹੈ।

7. ਫਲਿਕਰ-ਬੁੱਕ ਵਾਂਗ ਫਿਨਿਸ਼ ਤੇ ਸਲੋਵੇਨੀਅਨ ਪਾਸਪੋਰਟ

ਜੇ ਤੁਸੀਂ ਫਿਨਿਸ਼ੀ ਜਾਂ ਸਲੋਵੇਨੀਅਨ ਪਾਸਪੋਰਟ ਦੇਖੋਗੇ ਤਾਂ ਪੰਨੇ 'ਤੇ ਵੱਖ ਵੱਖ ਚਿੱਤਰ ਮਿਲਣਗੇ।

8. ਪਰਿਵਾਰਕ ਫੋਟੋ ਸਵੀਕਾਰਨ ਯੋਗ

ਅੱਜਕੱਲ੍ਹ ਪਾਸਪੋਰਟ ਲਈ ਤੁਸੀਂ ਕੋਈ ਤਸਵੀਰ ਵੀ ਭੇਜ ਸਕਦੇ ਹੋ ਅਤੇ ਇਥੋਂ ਤੱਕ ਕਿ ਪਰਿਵਾਰਕ ਸਮੂਹ ਦੀਆਂ ਤਸਵੀਰਾਂ ਵੀ ਸਵੀਕਾਰਨਯੋਗ ਹਨ।

9. ਨਿਕਾਰਾਗੁਆ ਦਾ ਪਾਸਪੋਰਟ ਬੇਹੱਦ ਸੁਰੱਖਿਅਤ

ਨਿਕਾਰਾਗੁਆ ਦੇ ਪਾਸਪੋਰਟ ਵਿੱਚ 89 ਤਰ੍ਹਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਵਿੱਚ ਹੋਲੋਗ੍ਰਾਮ ਅਤੇ ਵਾਟਰਮਾਰਕਸ ਸ਼ਾਮਿਲ ਹਨ।

10. ਟੋਂਗਾ ਪਾਸਪੋਰਟ ਵੇਚਦਾ ਹੈ

ਟੋਂਗਾ 20 ਹਜ਼ਾਰ ਡਾਲਰ 'ਚ ਪਾਸਪੋਰਟ ਵੇਚਦਾ ਹੈ।

11. ਬਾਈਬਲ 'ਚ ਸੀ ਪਹਿਲਾ ਪਾਸਪੋਰਟ

ਨੇਹੇਮਿਆਹ ਦੀ ਪੁਸਤਕ ਵਿੱਚ ਫ਼ਾਰਸ ਦੇ ਰਾਜੇ ਨੇ ਇੱਕ ਅਧਿਕਾਰੀ ਨੂੰ ਇੱਕ ਚਿੱਠੀ ਲਿਖੀ ਉਸ ਦਾ ਰਸਤਾ ਸੁਰੱਖਿਅਤ ਕੀਤਾ ਸੀ।

12. ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਤਸਵੀਰਾਂ ਦੀ ਲੋੜ

ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਦੌਰਾਨ ਜਰਮਨੀ ਦੇ ਜਾਸੂਸ ਵੱਲੋਂ ਜਾਅਲੀ ਅਮਰੀਕਨ ਪਾਸਪੋਰਟ 'ਤੇ ਬ੍ਰਿਟੇਨ ਦੀ ਜਾਸੂਸੀ ਕਰਨ ਤੋਂ ਬਾਅਦ ਪਾਸਪੋਰਟ 'ਤੇ ਤਸਵੀਰ ਜ਼ਰੂਰੀ ਕਰ ਦਿੱਤੀ ਗਈ।

13. ਸਕੈਂਡੀਨੇਵੀਅਨ ਪਾਸਪੋਰਟਾਂ 'ਤੇ ਦਿਸਦੀਆਂ ਨੌਰਦਨ ਲਾਈਟਾਂ

ਜੇ ਤੁਸੀਂ ਸਕੈਂਡੀਨੇਵੀਅਨ ਪਾਸਪੋਰਟ ਨੂੰ ਯੂਵੀ ਲਾਈਟਾਂ ਥੱਲੇ ਰੱਖਦੇ ਹੋ ਤਾਂ ਨੌਰਦਨ ਲਾਈਟਾਂ ਕਾਗਜ਼ ਉੱਤੇ ਜਗਮਗਾਉਂਦੀਆਂ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)