ਟਵਿਟਰ ਨੇ 'ਸ਼ਬਦ ਹੱਦ' ਵਧਾਉਣ ਦਾ ਕੀਤਾ ਐਲਾਨ, ਲੋਕਾਂ ਨੇ ਉਡਾਇਆ ਮਜ਼ਾਕ

twitter Image copyright PA
ਫੋਟੋ ਕੈਪਸ਼ਨ ਟਵਿਟਰ ਨੇ ਅੱਖਰ ਸੀਮਾ ਵਧਾਉਣ ਦਾ ਕੀਤਾ ਐਲਾਨ

ਹੁਣ ਤੁਸੀਂ ਟਵਿਟਰ 'ਤੇ ਆਪਣੀ ਗੱਲ ਹੋਰ ਵੀ ਖੁੱਲ੍ਹ ਕੇ ਕਹਿ ਸਕੋਗੇ। ਟਵਿਟਰ ਵਰਤਣ ਵਾਲੇ ਆਪਣੀ ਗੱਲ ਵਿਸਥਾਰ 'ਚ ਕਹਿ ਸਕਣ ਇਸਦੇ ਲਈ ਟਵਿਟਰ ਦੇ ਸੀਈਓ ਜੈਕ ਡੋਰਸੇ ਨੇ ਅੱਖ਼ਰਾਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਹੈ।

ਜੈਕ ਡੋਰਸੇ ਨੇ ਟਵੀਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ 140 ਅੱਖਰਾਂ ਦੀ ਸੀਮਾ ਨੂੰ ਵਧਾ ਕੇ 280 ਕੀਤਾ ਜਾ ਰਿਹਾ ਹੈ। ਇਸ ਨਾਲ ਵਰਤੋਂਕਾਰ ਆਪਣੀ ਗੱਲ ਅਸਾਨੀ ਨਾਲ ਪੂਰੀ ਕਹਿ ਸਕਣਗੇ।

Image copyright Twitter
ਫੋਟੋ ਕੈਪਸ਼ਨ ਜੈਕ ਡੋਰਸੇ ਨੇ ਟਵੀਟ ਜ਼ਰੀਏ ਕੀਤਾ ਐਲਾਨ

ਜੈਕ ਡੋਰਸੇ ਦੇ ਟਵੀਟ ਕਰਦਿਆਂ ਹੀ ਟਵਿਟਰ ਯੂਜ਼ਰਜ਼ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਜੈਕ ਦੇ ਟਵੀਟ ਨੂੰ ਹੀ ਐਡਿਟ ਕਰਕੇ ਪੱਤਰਕਾਰ ਕੇਟਲੀਨ ਕੈਲੀ ਨੇ ਇਸਨੂੰ 140 ਅੱਖਰਾਂ ਤੋਂ ਵੀ ਘੱਟ ਵਿੱਚ ਪੂਰਾ ਕਰਕੇ ਰੀ-ਟਵਿਟ ਕੀਤਾ।

Image copyright Twitter

ਕਈਆਂ ਨੇ ਇਸਨੂੰ ਬਹੁਤ ਬੇਤੁਕਾ ਵਿਚਾਰ ਕਰਾਰ ਦਿੱਤਾ।

Image copyright Twitter

ਜ਼ਿਆਦਾਤਰ ਯੂਜ਼ਰਜ਼ ਨੇ ਇਸਦਾ ਮਜ਼ਾਕ ਹੀ ਉਡਾਇਆ।

Image copyright Twitter

ਕੁਝ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖੁੱਲ ਕੇ ਟਵੀਟ ਕਰਨ 'ਤੇ ਚਿੰਤਾ ਜ਼ਾਹਰ ਕੀਤੀ।

Image copyright Twitter

ਹਾਲਾਂਕਿ ਟਵਿਟਰ ਦੇ ਸੀਈਓ ਨੇ ਅਖੀਰ 'ਚ ਮੁੜ ਤੋਂ ਟਵੀਟ ਕਰਕੇ ਇਸ ਬਾਰੇ ਸਪੱਸ਼ਟੀਕਰਨ ਵੀ ਦਿੱਤਾ।

ਸਬੰਧਿਤ ਵਿਸ਼ੇ