ਇਸਲਾਮਿਕ ਸਟੇਟ ਵੱਲੋਂ 'ਬਗ਼ਦਾਦੀ ਦਾ ਨਵਾਂ ਆਡੀਓ ਟੇਪ' ਜਾਰੀ

Abu Bakr al-Baghdadi Image copyright AFP

ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਹੈ ਜਿਸ 'ਚ ਸਮਝਿਆ ਜਾ ਰਿਹਾ ਹੈ ਕਿ ਆਈਐੱਸ ਮੁਖੀ ਅਬੂ ਬਕਰ ਅਲ-ਬਗ਼ਦਾਦੀ ਦੀ ਆਵਾਜ਼ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਬਗ਼ਦਾਦੀ ਦੀ ਮੌਤ 'ਤੇ ਕਿਆਸ ਲਗਾਏ ਜਾ ਰਹੇ ਸਨ। ਉਸ ਦਾ ਆਖ਼ਰੀ ਆਡੀਓ ਬਿਆਨ ਕਰੀਬ ਇੱਕ ਸਾਲ ਪਹਿਲਾਂ ਆਇਆ ਸੀ।

ਢਾਈ ਕਰੋੜ ਡਾਲਰ ਦਾ ਇਨਾਮ

ਅਮਰੀਕਾ ਨੇ ਬਗ਼ਦਾਦੀ 'ਤੇ ਕਰੀਬ ਢਾਈ ਕਰੋੜ ਡਾਲਰ (ਲਗਭਗ 164 ਕਰੋੜ ਰੁਪਏ) ਦਾ ਇਨਾਮ ਰੱਖਿਆ ਹੈ। ਜੁਲਾਈ 2014 ਤੋਂ ਬਾਅਦ ਤੋਂ ਬਗ਼ਦਾਦੀ ਨੂੰ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ।

ਸਾਲ 2014 ਵਿੱਚ ਅਬੂ ਬਕਰ ਅਲ-ਬਗ਼ਦਾਦੀ ਨੂੰ ਆਖ਼ਰੀ ਵਾਰ ਦੇਖਿਆ ਗਿਆ ਸੀ। ਉਸ ਸਮੇਂ ਇੱਕ ਵੀਡੀਓ ਆਈ ਸੀ, ਜਿਸ ਵਿੱਚ ਅਬੂ ਬਕਰ ਮੋਸੁਲ ਦੀ ਅਲ-ਨੂਰੀ ਮਸਜਿਦ 'ਚ ਆਪਣੇ ਵਫ਼ਾਦਾਰਾਂ ਨੂੰ ਸੰਬੋਧਨ ਕਰ ਰਿਹਾ ਸੀ।

Image copyright Reuters

ਆਈਐੱਸ ਨੇ ਉਸ ਵੇਲੇ ਇਰਾਕ ਦੇ ਮੋਸੁਲ 'ਤੇ ਕਬਜ਼ਾ ਕਰ ਕੇ ਉਸ ਨੂੰ 'ਖ਼ਲੀਫ਼ਾ' ਐਲਾਨ ਕੀਤਾ ਸੀ।

ਪਰਮਾਣੂ ਹਮਲੇ ਤੋਂ ਬਚਣ ਲਈ ਕਿੰਨੀਆਂ ਤਿਆਰੀਆਂ?

ਅਮਰੀਕੀ ਲੜਾਕੂ ਜਹਾਜ਼ ਉੱਤਰੀ ਕੋਰੀਆ ਦੇ ਨੇੜੇ ਉੱਡੇ

'ਰਿਕਾਰਡਿੰਗ ਦੀ ਪੁਸ਼ਟੀ ਦੀਆਂ ਕੋਸ਼ਿਸ਼ਾਂ ਜਾਰੀ'

ਇਸ ਆਡੀਓ ਰਿਕਾਰਡਿੰਗ 'ਤੇ ਅਮਰੀਕੀ ਸੈਨਾ ਦੇ ਬੁਲਾਰੇ ਰਿਆਨ ਡਿਲਨ ਨੇ ਕਿਹਾ, "ਉਸ ਦੀ ਮੌਤ ਦੀ ਤਸਦੀਕ ਤੋਂ ਬਿਨਾਂ, ਅਸੀਂ ਮੰਨਦੇ ਰਹੇ ਕਿ ਉਹ ਜ਼ਿੰਦਾ ਹੈ।"

ਅਮਰੀਕੀ ਖੂਫ਼ੀਆਂ ਸੂਤਰਾਂ ਮੁਤਾਬਕ, "ਅਜੇ ਰਿਕਾਰਡਿੰਗ ਦੀ ਪੁਸ਼ਟੀ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਇਸ ਦੇ ਸੱਹੀ ਹੋਣ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ, ਇਸ ਦੀ ਅਸੀਂ ਹਾਲੇ ਪੁਸ਼ਟੀ ਨਹੀਂ ਕਰਦੇ।"

Image copyright AFP

ਆਮ ਲੋਕਾਂ ਅਤੇ ਕੈਦੀਆਂ ਪ੍ਰਤੀ ਬੇਰਹਿਮੀ ਭਰੇ ਹਿੰਸਕ ਰਵੱਈਏ ਲਈ ਬਦਨਾਮ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਨੂੰ ਇਸ ਸਾਲ ਸੀਰੀਆ ਅਤੇ ਇਰਾਕ 'ਚ ਆਪਣੇ ਕਟਰੋਲ ਵਾਲਾ ਵੱਡਾ ਹਿੱਸਾ ਗੁਆਉਣਾ ਪਿਆ।

46 ਮਿੰਟ ਦਾ ਹੈ ਆਡੀਓ

ਆਈਐੱਸ ਨਾਲ ਜੁੜੀ ਇੱਕ ਵੈੱਬਸਾਈਟ ਨੇ 46 ਮਿੰਟ ਦੀ ਆਡੀਓ ਰਿਕਾਰਡਿੰਗ ਪੋਸਟ ਕੀਤੀ ਗਈ ਹੈ। ਪਿਛਲੇ ਸਾਲ ਨਵੰਬਰ ਤੋਂ ਬਾਅਦ ਇਸ ਤਰ੍ਹਾਂ ਦਾ ਪਹਿਲਾ ਸੰਬੋਧਨ ਸਾਹਮਣੇ ਆਇਆ ਹੈ।

ਇਹ ਮੰਨਿਆ ਇਹ ਜਾ ਰਿਹਾ ਹੈ ਕਿ ਅਲ-ਬਗ਼ਦਾਦੀ ਨੇ ਇਰਾਕ-ਸੀਰੀਆ ਦੀ ਸਰਹੱਦ 'ਤੇ ਆਈਐੱਸ ਦੇ ਕਬਜ਼ੇ ਵਾਲੇ ਇਲਾਕੇ 'ਚ ਸ਼ਰਨ ਲਈ ਹੈ।

Image copyright Reuters

ਤਾਹਿਰ ਇੰਸਟੀਚਿਊਟ ਫਾਰ ਮਿਡਲ ਈਸਟ ਪਾਲਿਸੀ ਦੇ ਹਾਸਨ ਹਸਨ ਨੇ ਹਾਲ ਹੀ ਵਿੱਚ ਬੀਬੀਸੀ ਦੇ ਇੱਕ ਲੇਖ 'ਚ ਲਿਖਿਆ ਸੀ ਕਿ ਅਬੂ ਬਕਰ ਅਲ-ਬਗ਼ਦਾਦੀ ਕਿੱਥੇ ਹੈ, ਇਸ ਬਾਰੇ ਕੁਝ ਹੀ ਲੋਕਾਂ ਨੂੰ ਪਤਾ ਹੋਵੇਗਾ।

ਇਸ ਨਾਲ ਅਮਰੀਕਾ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ, ਜਿਸ ਨੇ ਬਗ਼ਦਾਦੀ ਨੂੰ ਲੱਭਣ ਲਈ ਵਿਸ਼ੇਸ਼ ਟੀਮਾਂ ਲਾਈਆਂ ਹੋਈਆਂ ਹਨ।

'ਬਗ਼ਦਾਦੀ ਲਈ ਲੁਕਣਾ ਜਰੂਰੀ'

ਇਸ ਸਾਲ ਜੂਨ ਵਿੱਚ ਰੂਸ ਨੇ ਕਿਹਾ ਸੀ ਕਿ 28 ਮਈ ਨੂੰ ਰੱਕੇ ਵਿੱਚ ਰੂਸੀ ਹਵਾਈ ਹਮਲੇ 'ਚ ਅਲ-ਬਗ਼ਦਾਦੀ ਦੇ ਮਾਰੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਦੇ ਕੁਝ ਸਮੇਂ ਬਾਅਦ ਇਰਾਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਬਗ਼ਦਾਦੀ ਨਿਸ਼ਚਿਤ ਰੂਪ 'ਚ ਮਰ ਗਿਆ ਹੈ।

ਬਗ਼ਦਾਦੀ ਦੀ ਮੌਤ ਦੇ ਕਈ ਵਾਰ ਦਾਅਵੇ ਕੀਤੇ ਗਏ ਹਨ ਅਤੇ ਇਨ੍ਹਾਂ ਦਾਅਵਿਆਂ 'ਤੇ ਅਮਰੀਕਾ ਨੇ ਸਵਾਲ ਵੀ ਖੜ੍ਹੇ ਕੀਤੇ ਹਨ।

Image copyright AFP/GETTY IMAGE

ਸੁਰੱਖਿਆ ਮੁੱਦਿਆਂ ਦੇ ਬੀਬੀਸੀ ਦੇ ਪੱਤਰਕਾਰ ਫਰੈਂਕ ਗਾਰਡਨਰ ਦਾ ਮੰਨਣਾ ਹੈ ਕਿ ਇਸ ਨਾਲ ਲੱਗਦਾ ਹੈ ਕਿ ਅਲ-ਬਗ਼ਦਾਦੀ ਜ਼ਿੰਦਾ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਅਗਸਤ ਤੱਕ ਉਹ ਜ਼ਿੰਦਾ ਸੀ।

ਪੱਛਮੀ ਦੇਸਾਂ ਦੀਆਂ ਦੀ ਖੁਫ਼ੀਆਂ ਏਜੰਸੀਆਂ ਅਤੇ ਇਰਾਕੀ ਸਰਕਾਰ ਵੀ ਰੂਸੀ ਦੇ ਹਵਾਈ ਹਮਲਿਆਂ ਵਿੱਚ ਬਗ਼ਦਾਦੀ ਦੀ ਮੌਤ ਦੇ ਦਾਅਵੇ ਨੂੰ ਨਹੀਂ ਮੰਨਦੀ।

ਫਰੈਂਕ ਮੁਤਾਬਕ ਬਗ਼ਦਾਦੀ ਦੀ ਜ਼ਿੰਦਾ ਹੋਣ ਦੀ ਸੰਭਾਵਨਾ ਨਾਲ ਚਾਰੇ ਪਾਸਿਓਂ ਘਿਰੇ ਹੋਏ ਆਈਐੱਸ ਦੇ (ਰੱਕਾ ਵਿੱਚ ਮੌਜੂਦ) ਲੜਾਕੂਆਂ ਦਾ ਮਨੋਬਲ ਵਧੇਗਾ।

ਪਰ ਇਸ ਨਾਲ ਆਈਐੱਸ ਦੀ ਰਣਨੀਤੀ ਵਿੱਚ ਬਦਲਾਵ ਆਉਣ ਦੀ ਸੰਭਾਵਨਾ ਘੱਟ ਜਾਪਦੀ ਹੈ।

ਫਰੈਂਕ ਦਾ ਮੰਨਣਾ ਹੈ ਕਿ ਅਲ-ਕ਼ਾਇਦਾ ਦੇ ਨੇਤਾ ਡਾ. ਅਯਮਨ ਅਲ ਜ਼ਵਾਹਰੀ ਵਾਂਗ ਆਈਐੱਸ ਮੁਖੀ ਅਲ-ਬਗ਼ਦਾਦੀ ਲਈ ਲੁਕਣਾ ਇੰਨਾ ਜਰੂਰੀ ਹੈ ਕਿ ਉਹ ਸਿੱਧੇ ਕਿਸੀ ਆਪਰੇਸ਼ਨ ਲਈ ਨਿਰਦੇਸ਼ ਦੇਵੇ, ਇਸ ਦੀ ਸੰਭਾਵਨਾ ਨਾ ਦੇ ਬਰਾਬਰ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)