ਆਸਟ੍ਰੀਆ ਵਿੱਚ ਪਰਦੇ ਤੇ ਪਬੰਧੀ

ਪਰਦੇ 'ਤੇ ਬੈਨ Image copyright Getty Images
ਫੋਟੋ ਕੈਪਸ਼ਨ ਕਈ ਯੂਰੋਪੀ ਮੁਲਕਾਂ ਨੇ ਪੂਰੇ ਚਿਹਰੇ ਦੇ ਪਰਦੇ 'ਤੇ ਪਬੰਧੀ ਲਗਾ ਦਿੱਤਾ ਹੈ

ਆਸਟ੍ਰੀਆ ਵਿੱਚ ਹੁਣ ਮੁਸਲਮਾਨ ਔਰਤਾਂ ਜਨਤਕ ਥਾਵਾਂ 'ਤੇ ਪਰਦਾ ਨਹੀਂ ਕਰ ਸਕਣਗੀਆਂ। ਇੱਕ ਨਵੇਂ ਕਾਨੂੰਨ ਤਹਿਤ ਸਰਕਾਰ ਨੇ ਇਸ 'ਤੇ ਪਬੰਧੀ ਲਗਾ ਦਿੱਤੀ ਹੈ।

ਨਵੇਂ ਕਾਨੂੰਨ ਦੇ ਮੁਤਾਬਕ ਮੱਥੇ ਤੋਂ ਲੈਕੇ ਠੋਡੀ ਤੱਕ, ਪੂਰਾ ਚਿਹਰਾ ਨਜ਼ਰ ਆਉਣਾ ਚਾਹੀਦਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਆਸਟ੍ਰੀਆ ਦੀਆਂ ਕਦਰਾਂ ਕੀਮਤਾਂ ਦੀ ਸੁਰੱਖਿਆ ਕਰਦਾ ਹੈ।

ਇਹ ਕਦਮ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਇਸ ਨਾਲ ਫਾਇਦਾ ਦਖੱਣਪੰਥੀ ਫਰੀਡਮ ਪਾਰਟੀ ਨੂੰ ਮਿਲ ਸਕਦਾ ਹੈ।

ਮੁਸਲਮਾਨ ਸੰਗਠਨਾਂ ਨੇ ਇਸ ਕਾਨੂੰਨ ਦਾ ਖੰਡਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਗਿਣਤੀ ਆਸਟ੍ਰੀਅਨ ਮੁਸਲਮਾਨ ਔਰਤਾਂ ਪੂਰੇ ਚਿਹਰੇ 'ਤੇ ਪਰਦਾ ਕਰਦੀਆਂ ਹਨ।

Image copyright FAYEZ NURELDINE/AFP/Getty Images
ਫੋਟੋ ਕੈਪਸ਼ਨ ਫੋਟੋ ਖਿੱਚਦੀਆਂ ਬੁਰਕੇ ਵਿੱਚ ਮਹਿਲਾਵਾਂ

ਇਸ ਕਾਨੂੰਨ ਮੁਤਾਬਕ ਬੁਰਕਾ ਅਤੇ ਨਿਕਾਬ ਵਰਗੇ ਪਰਦਿਆਂ 'ਤੇ ਪਬੰਧੀ ਹੈ।

ਨਾਲ ਹੀ ਚਿਹਰੇ ਤੇ ਮੈਡਿਕਲ ਮਾਸਕ ਪਾਉਣ ਅਤੇ ਜੋਕਰ ਵਰਗਾ ਮੇਕ-ਅੱਪ ਕਰਨ ਤੋਂ ਵੀ ਮਨਾਹੀ ਹੈ।

ਆਸਟ੍ਰੀਆ ਵਿੱਚ ਤਕਰੀਬਨ 150 ਔਰਤਾਂ ਪੂਰਾ ਚਿਹਰਾ ਢੱਕਦੀਆਂ ਹਨ।

ਟੂਰੀਜ਼ਮ ਇੰਡਸਟ੍ਰੀ ਨੂੰ ਡਰ ਹੈ ਕਿ ਇਸ ਕਾਨੂੰਨ ਨਾਲ ਗਅੱਲਫ਼ ਮੁਲਕਾਂ ਤੋਂ ਸੈਲਾਨੀ ਘੱਟ ਜਾਣਗੇ।

ਫਰਾਂਸ ਅਤੇ ਬੈਲਜਿਅਮ ਨੇ 2011 ਵਿੱਚ ਬੁਰਕੇ 'ਤੇ ਬੈਨ ਲਗਾਇਆ ਸੀ। ਡਚ ਡਿਪਾਰਟਮੈਂਟ ਵੀ ਇਹ ਕਰਨ ਬਾਰੇ ਸੋਚ ਰਿਹਾ ਹੈ।

ਜਰਮਨ ਚਾਂਸਲਰ ਐਨਜਲਾ ਮਰਕਲ ਨੇ ਕਿਹਾ ਹੈ ਕਿ ਜਿੱਥੇ ਜਿੱਥੇ ਕਾਨੂਨ ਇਜਾਜ਼ਤ ਦਿੰਦਾ ਹੈ ਉੱਥੇ ਉੱਥੇ ਜਰਮਨੀ ਵਿੱਚ ਪਰਦੇ 'ਤੇ ਮਨਾਹੀ ਹੋਣੀ ਚਾਹੀਦੀ ਹੈ। ਯੂਕੇ ਨਕਾਬ ਜਾਂ ਬੁਰਕੇ 'ਤੇ ਬੈਨ ਨਹੀਂ ਲਗਾਉਂਦਾ ਹੈ।

'ਨਕਾਬ' ਅਤੇ 'ਬੁਰਕਾ' ਕੀ ਹੈ ?

'ਨਕਾਬ' ਚਿਹਰੇ ਦਾ ਉਹ ਪਰਦਾ ਹੈ ਜਿਸ ਵਿੱਚ ਅੱਖਾਂ ਦੇ ਆਸ ਪਾਸ ਦੀ ਥਾਂ ਖਾਲੀ ਹੁੰਦੀ ਹੈ। ਹਾਲਾਂਕਿ ਅੱਖਾਂ ਲਈ ਵੱਖਰਾ ਪਰਦਾ ਵੀ ਲਗਾਇਆ ਜਾ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਆਸਟ੍ਰੀਆ ਵਿੱਚ ਤਕਰੀਬਨ 150 ਔਰਤਾਂ ਪੂਰਾ ਚਿਹਰਾ ਢੱਕਦੀਆਂ ਹਨ।

ਇਸਦੇ ਨਾਲ ਸਿਰ ਢੱਕਣ ਲਈ ਸਕਾਰਫ ਵੀ ਪਾਉਂਦੇ ਹਨ।

'ਬੁਰਕਾ' ਸਾਰੇ ਇਸਲਾਮਿਕ ਪਰਦੀਆਂ ਚੋਂ ਸਭ ਤੋਂ ਵੱਧ ਢਕਣ ਵਾਲਾ ਹੈ।

ਇੱਕੋ ਕਪੜਾ ਪੂਰਾ ਚਿਹਰਾ ਅਤੇ ਸ਼ਰੀਰ ਢੱਕਦਾ ਹੈ। ਪਾਰ ਵੇਖਣ ਲਈ ਸਿਰਫ ਅੱਖਾਂ ਅੱਗੇ ਇੱਕ ਜਾਲੀ ਲੱਗੀ ਹੁੰਦੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)