ਗਾਂਧੀ ਦੇ ਵਿਚਾਰਾਂ ਬਾਰੇ ਕੀ ਸੋਚਦੇ ਹਨ ਧੋਨੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗਾਂਧੀ ਦੇ ਵਿਚਾਰਾਂ ਤੋਂ ਕਿੰਨੇ ਪ੍ਰਭਾਵਿਤ ਮਹਿੰਦਰ ਸਿੰਘ ਧੋਨੀ?

ਮਹਿੰਦਰ ਸਿੰਘ ਧੋਨੀ ਮੁਤਾਬਕ ਮਹਾਤਮਾ ਗਾਂਧੀ ਤੋਂ ਮਿੱਥੇ ਟੀਚੇ ਨੂੰ ਹਾਸਿਲ ਕਰਨ ਲਈ ਮਜਬੂਤ ਇਰਾਦਾ ਰੱਖਣ ਦੀ ਪ੍ਰੇਰਨਾ ਮਿਲਦੀ ਹੈ।

ਧੋਨੀ ਮਹਾਤਮਾ ਗਾਂਧੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਤੇ ਵਰਤਮਾਨ ਨੂੰ ਮੁੱਖ ਰੱਖ ਕੇ ਕੰਮ ਕਰਦੇ ਹਨ। ਉਹ ਬਹੁਤਾ ਭਵਿੱਖ ਬਾਰੇ ਨਹੀਂ ਸੋਚਦੇ।

ਮਹਿੰਦਰ ਸਿੰਘ ਧੋਨੀ ਆਪਣੀ ਜ਼ਿੰਦਗੀ 'ਚ ਗਾਂਧੀ ਦੇ ਸਿਧਾਂਤ ‘ਪੂਰੀ ਵਚਨਬੱਧਤਾ ਹੀ ਪੂਰੀ ਜਿੱਤ ਹੈ’ ਨੂੰ ਅਪਣਾਉਂਦੇ ਹਨ।

ਧੋਨੀ ਮੁਤਾਬਕ ਨਤੀਜੇ ਮਾਇਨੇ ਨਹੀਂ ਰੱਖਦੇ। ਉਹ ਮੰਨਦੇ ਹਨ ਕਿ ਵਿਚਾਰਕ ਮਤਭੇਦਾਂ ਨੂੰ ਈਮਾਨਦਾਰੀ ਨਾਲ ਸਵੀਕਾਰ ਕਰਨ ਦੀ ਪ੍ਰੇਰਨਾ ਵੀ ਉਨ੍ਹਾਂ ਨੂੰ ਮਹਾਤਮਾ ਗਾਂਧੀ ਤੋਂ ਮਿਲੀ ਹੈ।