ਅਮਰੀਕਾ ਦੇ ‘ਬੰਦੂਕ ਸੱਭਿਆਚਾਰ’ ਬਾਰੇ ਕੀ ਹੈ ਮਾਹਰਾਂ ਦੀ ਰਾਏ

US FIRING

ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਸ਼ਹਿਰ ਪਿਟਸਬਰਗ ਦੇ ਇੱਕ ਯਹੂਦੀ ਮੰਦਰ ਵਿੱਚ ਇੱਕ ਬੰਦੂਕਧਾਰੀ ਨੇ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ।

ਅਮਰੀਕਾ ਵਿੱਚ ਗੋਲੀਬਾਰੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਅਜਿਹਾ ਪਹਿਲਾਂ ਵੀ ਹੁੰਦਾ ਆਇਆ ਹੈ।

  • ਦਸੰਬਰ 2017 ਵਿੱਚ ਲਾਸ ਵੇਗਾਸ 'ਚ ਇੱਕ ਸੰਗੀਤ ਸਮਾਗਮ 'ਚ ਹੋਈ ਗੋਲੀਬਾਰੀ 'ਚ 59 ਲੋਕਾਂ ਦੀ ਮੌਤ ਅਤੇ 527 ਲੋਕਾਂ ਦੇ ਜਖ਼ਮੀ
  • ਜੂਨ, 2016 ਵਿੱਚ ਓਰਲੈਂਡੋ ਦੇ ਇੱਕ ਨਾਈਟ ਕਲੱਬ 'ਚ ਹੋਈ ਗੋਲੀਬਾਰੀ 'ਚ 49 ਲੋਕ ਮਾਰੇ ਗਏ ਸਨ।
  • ਦਸੰਬਰ, 2015 ਵਿੱਚ ਕੈਲੀਫੋਰਨੀਆ 'ਚ ਹੋਈ ਅਜਿਹੀ ਇੱਕ ਘਟਨਾ 'ਚ 14 ਲੋਕਾਂ ਨੇ ਜਾਨ ਗੁਆਈ ਸੀ।

ਅਜਿਹੀਆਂ ਵਾਰਦਾਤਾਂ ਲਈ ਅਮਰੀਕਾ ਦੇ ਬੰਦੂਕ ਸੱਭਿਆਚਾਰ (ਗਨ ਕਲਚਰ) ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

ਅਮਰੀਕਾ 'ਚ ਕਿਸੇ ਨਾ ਕਿਸੇ ਪਾਸਿਓਂ ਬੰਦੂਕ ਹਮਲੇ ਦੀਆਂ ਖ਼ਬਰਾਂ ਆਉਣਾ ਆਮ ਗੱਲ ਹੈ।

ਦੇਸ 'ਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਵਜੂਦ ਬੰਦੂਕਾਂ 'ਤੇ ਕੰਟਰੋਲ ਕਰਨ ਲਈ ਸਰਕਾਰ ਨੂੰ ਸੰਘਰਸ਼ ਕਰਨਾ ਪਿਆ ਪੈ ਰਿਹਾ ਹੈ।

ਇਸ ਲਈ ਅਕਸਰ ਨੈਸ਼ਨਲ ਰਾਇਫ਼ਲ ਐਸੋਸੀਏਸ਼ਨ (ਐੱਨਆਰਏ) ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਐੱਨਆਰਏ ਨੇ ਬੰਦੂਕਾਂ ਦੇ ਪੱਖ 'ਚ ਖੇਮੇਬਾਜ਼ੀ ਕੀਤੀ ਹੈ ਅਤੇ ਇਹ ਜ਼ਮੀਨੀ ਪੱਧਰ 'ਤੇ ਬੇਹੱਦ ਪ੍ਰਭਾਵਸ਼ਾਲੀ ਹੈ।

ਬੀਬੀਸੀ ਨੇ ਸਵਾ ਕੂ ਸਾਲ ਪਹਿਲਾਂ ਬੰਦੂਕ ਸੱਭਿਆਚਾਰ 'ਤੇ ਕੁਝ ਮਾਹਰਾਂ ਨਾਲ ਗੱਲ ਕੀਤੀ ਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਐੱਨਆਰਏ ਕੋਲ ਇੰਨੀ ਤਾਕਤ ਆਈ ਕਿਵੇਂ।

ਵਾਰੇਨ ਕਾਸਿਡੀ, ਐੱਨਆਰਏ ਦੇ ਸਾਬਕਾ ਕਾਰਜਕਾਰਨੀ ਉੱਪ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ

1871 'ਚ ਗ੍ਰਹਿ ਯੁੱਧ ਦੇ ਤੁਰੰਤ ਬਾਅਦ ਨੈਸ਼ਨਲ ਰਾਇਫ਼ਲ ਐਸੋਸੀਏਸ਼ਨ ਬਣੀ।

20ਵੀਂ ਸਦੀ ਦੇ ਅੱਧ ਤੱਕ ਇਸ ਨੂੰ ਸਿਰਫ਼ ਨਿਸ਼ਾਨੇਬਾਜ਼ਾਂ ਦਾ ਸੰਗਠਨ ਮੰਨਿਆ ਜਾਂਦਾ ਰਿਹਾ ।

ਪਹਿਲਾਂ ਜੈਕ ਕੈਨੇਡੀ, ਫਿਰ ਮਾਰਟਿਨ ਲੂਥਰ ਕਿੰਗ ਤੇ ਬੌਬੀ ਕੈਨੇਡੀ ਦੇ ਕਤਲ ਤੋਂ ਬਾਅਦ ਅਮਰੀਕਾ 'ਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ।

ਜਿਸ ਤੋਂ ਬਾਅਦ ਸਚਮੁੱਚ ਇੱਕ ਸਿਆਸੀ ਅੰਦੋਲਨ ਦੀ ਸ਼ੁਰੂਆਤ ਹੋ ਗਈ।

ਸਾਨੂੰ ਸਰਗਰਮ ਹੋਣਾ ਪਿਆ ਕਿਉਂਕਿ ਕਾਨੂੰਨ ਦੀ ਮੌਜੂਦਗੀ ਦਿਖਣ ਲੱਗੀ।

ਇਸ ਤੋਂ ਇਲਾਵਾ 1968 ਦੇ ਬੰਦੂਕ ਕੰਟਰੋਲ ਕਾਨੂੰਨ ਦੇ ਤਹਿਤ ਹਥਿਆਰ ਵੇਚਣ ਲਈ ਜ਼ਿਆਦਾ ਲਾਇਸੰਸੀ ਡੀਲਰਾਂ ਦੀ ਲੋੜ ਸੀ।

ਇਹ ਸੰਗਠਨ ਪਿਛਲੇ 50 ਸਾਲਾਂ ਤੋਂ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ।

ਅੱਜ ਐੱਨਆਰਏ ਨੌਜਵਾਨ ਸ਼ੂਟਰਾਂ ਲਈ ਟ੍ਰੇਨਿੰਗ ਦੀ ਵੱਡੀ ਥਾਂ ਹੈ ਤੇ ਇਹ ਸ਼ਿਕਾਰ ਦੀ ਰਵਾਇਤ ਬਚਾ ਰਹੇ ਹਨ।

ਇਸ ਦੇ ਨਾਲ ਇਸ ਕੋਲ ਸਿਆਸੀ ਪਹੁੰਚ ਵੀ ਹੈ।

ਪ੍ਰੋ. ਕਾਰਲ ਬੋਗਸ, ਰੋਜ਼ਰ ਵਿਲੀਅਮ ਯੂਨੀਵਰਸਿਟੀ 'ਚ ਲਾਅ ਪ੍ਰੋਫ਼ੈਸਰ

ਦੂਜੀ ਸੋਧ 'ਚ ਸਾਫ਼ ਕਿਹਾ ਗਿਆ ਕਿ ਇੱਕ ਰੈਗੂਲਰ ਨਾਗਰਿਕ ਫੌਜ ਸੁਤੰਤਰ ਸੂਬੇ ਦੀ ਸੁਰੱਖਿਆ ਲਈ ਜਰੂਰੀ ਹੈ।

ਲੋਕਾਂ ਦੇ ਹਥਿਆਰ ਰੱਖਣ ਸੰਬੰਧੀ ਅਧਿਕਾਰਾਂ ਦਾ ਉਲੰਘਣ ਨਹੀਂ ਹੋਣਾ ਚਾਹੀਦਾ।

ਕਹਿਣ ਦਾ ਮਤਲਬ ਹੈ ਕਿ ਜੇਕਰ ਸੰਘੀ ਸਰਕਾਰ ਨਾਗਰਿਕ ਸੈਨਾ ਨੂੰ ਹਥਿਆਰ ਨਹੀਂ ਦਿੰਦੀ ਤਾਂ ਲੋਕ ਇਹ ਕੰਮ ਕਰ ਸਕਦੇ ਹਨ।

ਦੂਜੀ ਸੋਧ 'ਚ ਸੁਪਰੀਮ ਕੋਰਟ ਨੇ ਸਿਰਫ਼ 3 ਕੇਸ ਦਰਜ ਕੀਤੇ।

ਇਹ ਮੰਨਿਆ ਗਿਆ ਕਿ ਦੂਜੀ ਸੋਧ ਨਾਗਰਿਕ ਫੌਜ ਨਾਲ ਜੁੜੀ ਹੋਈ ਹੈ। ਇਹ ਸਮੂਹਿਕ ਅਧਿਕਾਰ ਦਿੰਦਾ ਹੈ ਨਾ ਕਿ ਵਿਅਕਤੀਗਤ।

1960 ਤੱਕ ਮੰਨਿਆ ਜਾਂਦਾ ਰਿਹਾ ਕਿ ਮਾਮਲਾ ਸੁਲਝ ਗਿਆ ਹੈ।

ਐੱਨਆਰਏ ਨੇ ਇਸ ਨੂੰ ਬਦਲਣ ਲਈ ਵੱਡੀ ਮੁਹਿੰਮ ਵਿੱਢੀ। ਅਮਰੀਕਾ ਦੀਆਂ ਕਾਨੂੰਨ ਸਮੀਖਿਆਵਾਂ ਵਿੱਚ ਉਨ੍ਹਾਂ ਨੇ ਕਈ ਲੇਖ ਲਿਖਵਾਏ।

ਜਿਸ 'ਚ ਕਿਹਾ ਗਿਆ ਕਿ ਇਸ ਸੋਧ ਨੂੰ ਵਿਅਕਤੀਗਤ ਤੌਰ 'ਤੇ ਹਥਿਆਰ ਰੱਖਣ ਦੇ ਅਧਿਕਾਰ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।

ਉਨ੍ਹਾਂ ਨੇ 2008 'ਚ ਉਦੋਂ ਵੱਡੀ ਜੰਗ ਜਿੱਤ ਲਈ ਜਦੋਂ ਦਿ ਡਿਸਟ੍ਰਿਕਟ ਆਫ਼ ਕੋਲੰਬੀਆ ਬਨਾਮ ਹੇਲਰ ਕੇਸ 'ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ਕਿਹਾ ਕਿ ਦੂਜੀ ਸੋਧ ਵਿਅਕਤੀਗਤ ਅਧਿਕਾਰ ਦੀ ਮਨਜ਼ੂਰੀ ਦਿੰਦੀ ਹੈ।

ਰਿਚਰਡ ਫੇਲਡਮੈਨ, ਪ੍ਰਧਾਨ ਇੰਡੀਪੇਂਡੇਂਟ ਫਾਇਰਆਰਮ ਓਨਰਜ਼ ਐਸੋਸੀਏਸ਼ਨ

ਐੱਨਆਰਏ ਦੀ ਸਫਲਤਾ ਨੂੰ ਸਮਝਣ ਲਈ ਅਸੀਂ ਇਸ ਦੇ ਪਿਛੋਕੜ 'ਚ ਜਾਵਾਂਗੇ।

ਜਦੋਂ ਅਸੀਂ ਬੰਦੂਕਾਂ ਦੀ ਗੱਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਕਿਸੇ ਹੋਰ ਬਾਰੇ ਵੀ ਗੱਲ ਕਰ ਰਹੇ ਹੁੰਦੇ ਹਾਂ। ਬੰਦੂਕ ਝੰਡੇ ਨਾਲੋਂ ਵੱਖ ਇੱਕ ਸੰਕੇਤਕ ਮੁੱਦਾ ਹੈ।

ਕਰੋੜਾਂ ਅਮਰੀਕੀਆਂ ਲਈ ਬੰਦੂਕ, ਅਜ਼ਾਦੀ ਅਤੇ ਦਬੰਗਪੁਣੇ ਦੀ ਇੱਕ ਹਾਂਪੱਖੀ ਰਵਾਇਤੀ ਸੰਕੇਤ ਹੈ।

ਜਦੋਂ ਸਰਕਾਰ ਆਪਣੇ ਨਾਗਰਿਕਾਂ ਦੀ ਰੱਖਿਆ ਨਹੀਂ ਕਰ ਸਕਦੀ ਅਤੇ ਲੋਕਾਂ ਦੇ ਅਧਿਕਾਰਾਂ 'ਤੇ ਰੋਕ ਲਾਉਣਾ ਚਾਹੁੰਦੀ ਹੈ ਜਿਨ੍ਹਾਂ ਨੇ ਕਦੇ ਵੀ ਆਪਣੀਆਂ ਬੰਦੂਕਾਂ ਦੀ ਦੁਰਵਰਤੋਂ ਨਹੀਂ ਕੀਤੀ ਤਾਂ ਇਹ ਲੋਕ ਡਰ ਜਾਂਦੇ ਹਨ।

1994 'ਚ ਜਦੋਂ ਰਾਸ਼ਟਰਪਤੀ ਕਲਿੰਟਨ ਨੇ ਅਸੌਲਟ ਹਥਿਆਰਾਂ 'ਤੇ ਪਾਬੰਦੀ ਲਗਾਈ ਤਾਂ ਮੈਨੂੰ ਯਾਦ ਹੈ ਕਿ ਮੈਨੂੰ ਪੁੱਛਿਆ ਗਿਆ ਕਿ ਤੁਹਾਨੂੰ ਇਨ੍ਹਾਂ ਹਥਿਆਰਾਂ ਦੀ ਲੋੜ ਕਿਉਂ ਹੈ।

ਮੇਰਾ ਜਵਾਬ ਸੀ ਕਿ ਮੈਨੂੰ ਪਹਿਲਾਂ ਕਦੀ ਲੋੜ ਨਹੀਂ ਪਈ ਪਰ ਜੇਕਰ ਸਰਕਾਰ ਸੋਚਦੀ ਹੈ ਕਿ ਮੈਂ ਉਨ੍ਹਾਂ ਨੂੰ ਹਾਸਲ ਨਹੀਂ ਕਰ ਸਕਦਾ, ਤਾਂ ਮੈਂ ਉਨ੍ਹਾਂ ਨੂੰ ਲੈਣਾ ਚਾਹਾਂਗਾ।

ਮੈਂ ਜਾਵਾਂਗਾ ਅਤੇ ਪਾਬੰਦੀ ਤੋਂ ਪਹਿਲਾਂ ਘੱਟੋ ਘੱਟ 15 ਖਰੀਦਾਂਗਾ।

ਜਦੋਂ ਵੀ ਕੋਈ ਰਾਸ਼ਟਰਪਤੀ ਬੰਦੂਕ 'ਤੇ ਪਾਬੰਦੀ ਲਾਉਣ ਬਾਰੇ ਸੋਚਦਾ ਹੈ ਤਾਂ ਲੋਕ ਹੋਰ ਹਥਿਆਰ ਖਰੀਦਦੇ ਹਨ।

ਪ੍ਰੋ. ਬਰਾਇਨ ਆਂਸ ਪੈਟ੍ਰਿਕ, ਮਾਹਰ, ਗਨ ਕਲਚਰ

ਐੱਨਆਰਏ ਪਹਿਲਾ ਅਜਿਹਾ ਗਰੁੱਪ ਸੀ ਜੋ ਔਨਾਲਾਈਨ ਸੀ। ਇਸ ਦਾ ਈਮੇਲ ਬੁਲੇਟਿਨ ਸੀ ਅਤੇ ਇਸ ਦਾ ਲੋਕਾਂ 'ਤੇ ਕਾਫ਼ੀ ਅਸਰ ਸੀ।

ਬਹੁਤ ਸਾਰੇ ਲੋਕ ਗਨ ਕਲਚਰ ਬਾਰੇ 'ਚ ਨਿਊਯਾਰਕ ਟਾਈਮਜ਼ ਤੋਂ ਜ਼ਿਆਦਾ ਫੋਰਮ 'ਚ ਪੜ੍ਹਦੇ ਹਨ।

ਐੱਨਆਰਏ ਖ਼ੁਦ ਤਿੰਨ ਮੈਗ਼ਜ਼ੀਨ ਛਾਪਦਾ ਹੈ ਅਤੇ ਕਰੀਬ 50 ਲੱਖ ਲੋਕ ਇਸ ਦੇ ਪਾਠਕ ਹਨ।

ਇਸ ਤੋਂ ਇਲਾਵਾ ਬਹੁਤ ਸਾਰੇ ਛੋਟੇ-ਛੋਟੇ ਗੁੱਟ ਹਨ ਜਿਵੇਂ, ਟਾਰਗੇਟ ਸ਼ੂਟਰ, ਵੂਮੈਨ ਐਂਡ ਗਨ ਓਰਗਨਾਈਜੇਸ਼ਨ, ਗੇਅ ਗਨ ਰਾਈਟਸ ਗਰੁੱਪ ਆਦਿ।

ਜੇਕਰ ਨਿਊਯਾਰਕ ਟਾਈਮਜ਼ ਅਤੇ ਗਨ ਕਲਚਰ ਦੇ ਖ਼ਿਲਾਫ਼ ਉਸ ਦੀ ਘੇਰਾਬੰਦੀ ਨਾ ਹੁੰਦੀ ਤਾਂ ਸ਼ਾਇਦ ਐੱਨਆਰਏ ਅੱਜ ਇੰਨਾ ਸ਼ਕਤੀਸ਼ਾਲੀ ਨਾ ਹੁੰਦਾ।

ਮੈਂ 10 ਸਾਲਾਂ ਦੀ ਕਵਰੇਜ਼ ਦੇ ਹਿਸਾਬ ਨਾਲ ਦੱਸ ਸਕਦਾ ਹਾਂ ਕਿ ਕਵਰੇਜ਼ ਜਿੰਨੀ ਜ਼ਿਆਦਾ ਨਾਂਪੱਖੀ ਹੁੰਦੀ ਹੈ ਐੱਨਆਰਏ ਨੂੰ ਓਨੇ ਹੀ ਜ਼ਿਆਦਾ ਮੈਂਬਰ ਮਿਲਦੇ ਹਨ।

ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇੱਥੇ ਗਨ ਕਲਚਰ ਨੂੰ ਸਮਾਜਕ ਕ੍ਰਾਂਤੀ ਸਮਝਿਆ ਜਾਂਦਾ ਹੈ ਅਤੇ ਇਸ ਨਾਲ ਲੋਕਾਂ 'ਚ ਪਛਾਣ ਦੀ ਭਾਵਨਾ ਜਾਗਦੀ ਹੈ।

ਅਜਿਹੀ ਪਛਾਣ ਜੋ ਕਿਸੀ ਮੁਸ਼ਕਲ ਨਾਲ ਜੁੜੀ ਹੁੰਦੀ ਹੈ। ਇਹੀ ਸੰਘਰਸ਼ ਹੁੰਦਾ ਹੈ ਅਤੇ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਇਸ ਨਾਲ ਖੜ੍ਹੇ ਹੋ ਜਾਂਦੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)